ਦੀਵਾਲੀ ਦਾ ਨਾਮ ਸੁਣਦਿਆਂ ਹੀ ਜਗਮਗਾਉਂਦੇ ਦੀਵਿਆਂ, ਮੋਮਬਤੀਆਂ, ਮਠਿਆਈ ਵਰਗੀ ਚੀਜ਼ਾਂ ਦਿਮਾਗ਼ ਵਿੱਚ ਆਉਂਦੀਆਂ ਹਨ ਅਤੇ ਕਲਪਨਾਵਾਂ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗਦੇ ਹਨ। ਇਸ ਸਮਾਜਿਕ ਤਿਉਹਾਰ ਨੂੰ ਹਰ ਕੋਈ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਉਣਾ ਚਾਹੁੰਦਾ ਹੈ। ਇੱਕ-ਦੂਜੇ ਦੇ ਨਾਲ ਪ੍ਰੇਮ ਅਤੇ ਭਾਈਚਾਰਾ, ਦੀਵਾਲੀ ਦੇ ਦੌਰਾਨ ਦੇਖਣ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਦੀਵਾਲੀ ਮੌਕੇ ਤੋਹਫੇ ਵੀ ਦਿੱਤੇ ਜਾਂਦੇ ਹਨ। ਇਸ ਵਾਰ ਆਪਣਿਆਂ ਨੂੰ ਆਰਗੈਨਿਕ ਤੋਹਫੇ ਭੇਟ ਕਰੋ। ਇਹ ਵੀ ਈਕੋ-ਫਰੇਂਡਲੀ ਦੀਵਾਲੀ ਦਾ ਇੱਕ ਭਾਗ ਹੈ।
ਆਰਗੈਨਿਕ ਰੰਗਾਂ ਵਾਲੇ ਦੀਵੇ
ਦੀਵਾਲੀ ਦਾ ਤਿਉਹਾਰ ਰੌਸ਼ਨੀ ਅਤੇ ਵੱਖ-ਵੱਖ ਰੰਗਾਂ ਦੇ ਦੀਵਿਆਂ ਲਈ ਵੀ ਜਾਣਿਆ ਜਾਂਦਾ ਹੈ। ਜੇਕਰ ਤੁਸੀਂ ਕਿਸੇ ਨੂੰ ਗਿਫ਼ਟ ਦੇਣਾ ਹੋਵੇ ਤਾਂ ਦੀਵੇ ਦੇ ਸਕਦੇ ਹਨ। ਇਸ ਵਿੱਚ ਖ਼ਾਸ ਇਹ ਹੈ ਕਿ ਪਹਿਲਾਂ ਤੋਂ ਹੀ ਮਾਹੌਲ ਅਤੇ ਕੁਦਰਤ ਲਈ ਚੰਗਾ ਹੈ। ਇਸ ਵਿੱਚ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੀਵਿਆਂ ਉੱਤੇ ਆਰਗੈਨਿਕ ਕੱਲਰ ਪੇਂਟ ਕੀਤਾ ਹੋਇਆ ਹੋਣਾ ਚਾਹੀਦਾ ਹੈ।
ਫੁੱਲ
ਬਾਜ਼ਾਰ ਵਿੱਚ ਵੱਖ-ਵੱਖ ਰੰਗਾਂ ਵਾਲੇ ਕਈ ਫੁੱਲ ਮਿਲਦੇ ਹਨ ਜਿਨ੍ਹਾਂ ਨੂੰ ਤੁਸੀਂ ਬਤੌਰ ਗਿਫ਼ਟ ਵਜੋਂ ਇਸਤੇਮਾਲ ਕਰ ਸਕਦੇ ਹਨ। ਇਨ੍ਹਾਂ ਨਾਲ ਵਾਤਾਵਰਨ ਨੂੰ ਵੀ ਕੋਈ ਖ਼ਤਰਾ ਨਹੀਂ ਹੁੰਦਾ ਹੈ। ਇਸ ਤੋਂ ਇਲਾਵਾ ਫੁੱਲਾਂ ਦੀਆਂ ਪੱਤੀਆਂ ਵੀ ਰੰਗੋਲੀ ਬਣਾਉਣ ਲਈ ਗਿਫ਼ਟ ਵਿੱਚ ਦਿੱਤੀ ਜਾ ਸਕਦੀ ਹੈ।
ਈਕੋ - ਫਰੈਂਡਲੀ ਲਾਈਟਸ
ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ। ਇਸ ਲਈ ਇਸ ਮੌਕੇ ਲਾਈਟਿੰਗ ਚੀਜ਼ਾਂ ਨੂੰ ਤੋਹਫੇ ਵਿੱਚ ਦੇਣ ਦੀ ਕੋਸ਼ਿਸ਼ ਜ਼ਿਆਦਾ ਹੋਣੀ ਚਾਹੀਦੀ ਹੈ। ਇਸ ਵਿੱਚ ਸਭ ਤੋਂ ਬੈੱਸਟ ਗਿਫ਼ਟ LED ਲਾਈਟ ਮੰਨਿਆ ਜਾ ਸਕਦਾ ਹੈ। ਬਾਜ਼ਾਰਾਂ ਵਿੱਚ ਤੁਹਾਨੂੰ ਈਕੋ-ਫਰੇਂਡਲੀ LED ਲਾਈਟਸ ਅਤੇ ਹੋਲਡਰ ਮਿਲ ਜਾਣਗੇ ਅਤੇ ਇਨ੍ਹਾਂ ਨੂੰ ਤੁਸੀਂ ਤੇਹਫੇ ਦੇ ਰੂਪ ਵਿੱਚ ਦੇ ਸਕਦੇ ਹੋ।
ਪਲਾਸਟਿਕ ਫ਼ਰੀ ਕਟਲਰੀ
ਦੀਵਾਲੀ ਦੇ ਸਮੇਂ ਅਕਸਰ ਲੋਕ ਆਪਣੇ ਘਰਾਂ ਵਿੱਚ ਮਹਿਮਾਨਾਂ ਲਈ ਪਲਾਸਟਿਕ ਨਾਲ ਬਣੀ ਕਟਲਰੀ ਦੀ ਵਰਤੋਂ ਕਰਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਪਲਾਸਟਿਕ ਵਾਤਾਵਰਨ ਲਈ ਚੰਗਾ ਨਹੀਂ ਹੈ। ਇਸ ਲਈ ਪਲਾਸਟਿਕ ਮੁਕਤ ਕਟਲਰੀ ਦੀਵਾਲੀ ਮੌਕੇ ਤੁਸੀਂ ਤੋਹਫੇ ਦੇ ਰੂਪ ਵਿੱਚ ਦੇ ਸਕਦੇ ਹੋ।
ਇਨੋਵੇਟਿਵ ਗੈਜੇਟਸ
ਇਸ ਦੀਵਾਲੀ ਤੁਸੀਂ ਅਜਿਹੇ ਪਦਾਰਥਾਂ ਨੂੰ ਤੋਹਫੇ ਦੇ ਰੂਪ ਵਿਚ ਦੇ ਸਕਦੇ ਹੋ ਜਿਹੜੇ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਹਨ। ਜਿਵੇਂ ਤੁਸੀਂ ਪੋਰਟੇਬਲ ਨਮਕ ਦੇ ਦੀਵੇ ਵੀ ਗਿਫ਼ਟ ਦੇ ਸਕਦੇ ਹੋ ਇਹ ਸਾਡੇ ਵਾਤਾਵਰਨ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਗੋਡਿਆਂ, ਕਮਰ ਵਿੱਚ ਦਰਦ ਤੋਂ ਰਾਹਤ ਦੇਣ ਵਾਲੇ ਸੈਂਡ ਪੱਪੀ ਬੈਂਡ ਤੁਸੀਂ ਤੋਹਫੇ ਵਿੱਚ ਦੇ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2020