ਦੀਵਾਲੀ (Diwali 2021) ਹਿੰਦੂ ਧਰਮ ਦਾ ਪ੍ਰਮੁੱਖ ਤਿਉਹਾਰ ਹੈ।ਇਹ 5 ਦਿਨਾਂ ਤਿਉਹਾਰ ਹੈ। ਜੋ ਧਨਤੇਰਸ ਤੋਂ ਭਰਾ ਦੂਜ 5 ਦਿਨਾਂ ਤੱਕ ਚੱਲਦਾ ਹੈ।ਦੀਵਾਲੀ ਅੰਧਕਾਰ ਉੱਤੇ ਪ੍ਰਕਾਸ਼ ਦੀ ਫਤਹਿ ਨੂੰ ਦਰਸਾਉਂਦਾ ਤਿਉਹਾਰ ਹੈ।ਹਰ ਸਾਲ ਕੱਤਕ ਮਹੀਨਾ ਦੀ ਮੱਸਿਆ ਦੇ ਦਿਨ ਦੀਵਾਲੀ ਉੱਤੇ ਮਾਂ ਲਕਸ਼ਮੀ (Maa Lakshmi) ਅਤੇ ਸ਼੍ਰੀ ਗਣੇਸ਼ (Lord Ganesha) ਦੀ ਪੂਜਾ ਕਰਨ ਦਾ ਵਿਧਾਨ ਹੈ। ਇਸ ਵਾਰ ਦੀਵਾਲੀ ਦਾ ਤਿਉਹਾਰ 4 ਨਬੰਵਰ 2021ਨੂੰ ਮਨਾਇਆ ਜਾਵੇਗਾ। ਪੁਰਾਣਾਂ ਦੇ ਅਨੁਸਾਰ ਦੀਵਾਲੀ (Deepawali) ਦੇ ਦਿਨ ਹੀ ਸ਼੍ਰੀ ਰਾਮ (Lord Rama) ਅਯੋਧਿਆ ਪਰਤੇ ਸਨ। ਭਗਵਾਨ ਰਾਮ ਦੇ ਆਉਣ ਦੀ ਖੁਸ਼ੀ ਵਿੱਚ ਅਯੋਧਿਆਂ ਵਾਸੀਆਂ ਨੇ ਉਨ੍ਹਾਂ ਦਾ ਦੀਵੇ ਜਲਾ ਕੇ ਸਵਾਗਤ ਕੀਤਾ ਸੀ।ਇਸ ਲਈ ਇਸ ਮੌਕੇ ਉੱਤੇ ਮਾਂ ਲਕਸ਼ਮੀ ਦੀ ਪੂਜਾ ਵੀ ਕੀਤੀ ਜਾਂਦੀ ਹੈ।ਦੀਵਾਲੀ ਤੋਂ ਪਹਿਲਾ ਹੀ ਘਰ ਦੀਆਂ ਸਫਾਈਆ ਕੀਤੀਆ ਜਾਂਦੀਆਂ ਹਨ। ਦੀਵਾਲੀ ਮੌਕੇ ਘਰ ਨੂੰ ਸਜਾਇਆ ਜਾਂਦਾ ਹੈ।
ਨਵੇਂ ਕੱਪੜੇ ਜਰੂਰ ਪਹਿਣੋ
ਦੀਵਾਲੀ ਦੇ ਦਿਨ ਤੁਹਾਨੂੰ ਸਵੇਰੇ-ਸਵੇਰੇ ਇਸਨਾਨ ਕਰ ਨਵੇਂ ਕੱਪੜੇ ਪਹਿਨਣੇ ਚਾਹੀਦਾ ਹੈ।ਘਰ ਨੂੰ ਸਜਾ ਕੇ ਰੱਖਣਾ ਚਾਹੀਦਾ ਹੈ। ਇਸ ਦਿਨ ਚਾਰੋ ਪਾਸੇ ਰੋਸ਼ਨੀ ਹੋਣੀ ਚਾਹੀਦੀ ਹੈ।ਹਨ੍ਹੇਰੇ ਵਿੱਚ ਨਾ ਬੈਠੋ।ਘਰ ਉੱਤੇ ਚੰਗੇ ਪਕਵਾਨ ਬਣਾਉ।ਘਰ ਅਤੇ ਪਰਿਵਾਰ ਵਿੱਚ ਆਪਣੇ ਬਜੁਰਗਾਂ ਦਾ ਅਸ਼ੀਰਵਾਦ ਲਵੋ।
ਸ਼ਾਮ ਨੂੰ ਮਾਂ ਲਕਸ਼ਮੀ ਦੀ ਪੂਜਾ ਕਰੋ
ਸ਼ਾਮ ਨੂੰ ਇਕ ਵਾਰ ਫਿਰ ਤੋਂ ਇਸਨਾਨ ਕਰ ਮਹਾ ਲਕਸ਼ਮੀ ਦੀ ਪੂਜਾ ਦੀ ਤਿਆਰੀ ਕਰਣੀ ਚਾਹੀਦੀ ਹੈ। ਤੁਸੀ ਚਾਹੋ ਤਾਂ ਘਰ ਦੀ ਦੀਵਾਰ ਨੂੰ ਚੂਨੇ ਅਤੇ ਗੇਰੂ ਨਾਲ ਪੋਚ ਕੇ ਲਕਸ਼ਮੀ ਮਾਤਾ ਦਾ ਚਿੱਤਰ ਬਣਾ ਸਕਦੇ ਹਨ।ਸ਼ਾਮ ਨੂੰ ਲਕਸ਼ਮੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ।
ਮੀਠੇ ਵਿਅੰਜਨ ਮਹਾਂ ਲਕਸ਼ਮੀ ਨੂੰ ਅਰਪਿਤ ਕਰੋ
ਘਰ ਉੱਤੇ ਬਣਾਏ ਗਏ ਸਵਾਦਿਸ਼ਟ ਵਿਅੰਜਨ ਮਹਾਂ ਲਕਸ਼ਮੀ ਨੂੰ ਅਰਪਿਤ ਕਰੋ।ਤੁਸੀ ਪਹਿਲਾ ਦੀਵਾ ਆਪਣੇ ਘਰ ਦੇ ਮੰਦਿਰ ਵਿੱਚ ਜਲਾਉ ਤੇ ਫਿਰ ਬਾਕੀ ਘਰ ਵਿਚ ਜਲਾਉ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Diwali 2021