Home /News /lifestyle /

Diwali Special Drinks: ਦਿਵਾਲੀ ਦੇ ਜਸ਼ਨ ਨੂੰ ਚਾਰ ਚੰਨ ਲਗਾਵੇਗੀ ਇਹ ਡ੍ਰਿੰਕਸ, ਇੰਝ ਕਰੋ ਤਿਆਰ

Diwali Special Drinks: ਦਿਵਾਲੀ ਦੇ ਜਸ਼ਨ ਨੂੰ ਚਾਰ ਚੰਨ ਲਗਾਵੇਗੀ ਇਹ ਡ੍ਰਿੰਕਸ, ਇੰਝ ਕਰੋ ਤਿਆਰ

 Diwali Special Drinks: ਦਿਵਾਲੀ ਦੇ ਜਸ਼ਨ ਨੂੰ ਚਾਰ ਚੰਨ ਲਗਾਵੇਗੀ ਇਹ ਡ੍ਰਿੰਕਸ, ਇੰਝ ਕਰੋ ਤਿਆਰ

Diwali Special Drinks: ਦਿਵਾਲੀ ਦੇ ਜਸ਼ਨ ਨੂੰ ਚਾਰ ਚੰਨ ਲਗਾਵੇਗੀ ਇਹ ਡ੍ਰਿੰਕਸ, ਇੰਝ ਕਰੋ ਤਿਆਰ

Diwali Special Drinks: ਦਿਵਾਲੀ ਮੌਕੇ ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਲਈ ਦਵਾਲੀ ਦੇ ਦਿਨਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਮਠਿਆਈ ਵਿੱਚ ਵੀ ਬਹੁਤ ਸਾਰੀਆਂ ਆਈਟਮਾਂ ਜਿਵੇਂ ਰਸਮਲਾਈ, ਲੱਡੂ, ਬਰਫੀ, ਗੁਲਾਬ ਜਾਮਨ ਆਦਿ ਘਰ ਵਿੱਚ ਪਏ ਹੁੰਦੇ ਹਨ ਪਰ ਆਉਂਦੇ ਜਾਂਦੇ ਮਹਿਮਾਨਾਂ ਨੂੰ ਅਸੀਂ ਇਹ ਸਰਵ ਕਰਦੇ ਹਾਂ । ਚਲੋ ਇਹ ਤਾਂ ਹੋ ਗਈ ਖਾਣ ਦੀ ਗੱਲ, ਹੁਣ ਜੇ ਪੀਣ ਦੀ ਗੱਲ ਕਰੀਏ ਤਾਂ ਲੋਕ ਜ਼ਿਆਦਾਤਰ ਕੋਲਡ ਡਰਿੰਕ ਉੱਤੇ ਨਿਰਭਰ ਕਰਦੇ ਹਨ।

ਹੋਰ ਪੜ੍ਹੋ ...
  • Share this:

Diwali Special Drinks: ਦਿਵਾਲੀ ਮੌਕੇ ਘਰ ਵਿੱਚ ਮਹਿਮਾਨਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਇਸ ਲਈ ਦਵਾਲੀ ਦੇ ਦਿਨਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਇਸ ਤੋਂ ਇਲਾਵਾ ਮਠਿਆਈ ਵਿੱਚ ਵੀ ਬਹੁਤ ਸਾਰੀਆਂ ਆਈਟਮਾਂ ਜਿਵੇਂ ਰਸਮਲਾਈ, ਲੱਡੂ, ਬਰਫੀ, ਗੁਲਾਬ ਜਾਮਨ ਆਦਿ ਘਰ ਵਿੱਚ ਪਏ ਹੁੰਦੇ ਹਨ ਪਰ ਆਉਂਦੇ ਜਾਂਦੇ ਮਹਿਮਾਨਾਂ ਨੂੰ ਅਸੀਂ ਇਹ ਸਰਵ ਕਰਦੇ ਹਾਂ । ਚਲੋ ਇਹ ਤਾਂ ਹੋ ਗਈ ਖਾਣ ਦੀ ਗੱਲ, ਹੁਣ ਜੇ ਪੀਣ ਦੀ ਗੱਲ ਕਰੀਏ ਤਾਂ ਲੋਕ ਜ਼ਿਆਦਾਤਰ ਕੋਲਡ ਡਰਿੰਕ ਉੱਤੇ ਨਿਰਭਰ ਕਰਦੇ ਹਨ। ਪਰ ਅਸੀਂ ਤੁਹਾਨੂੰ 3 ਅਜਿਹੀਆਂ ਡ੍ਰਿੰਕਸ ਬਾਰੇ ਅੱਜ ਦੱਸਾਂਗੇ ਜੋ ਬਣਾਉਣ ਵਿੱਚ ਆਸਾਨ ਹਨ ਤੇ ਮਹਿਮਾਨਾਂ ਨੂੰ ਵੀ ਬਹੁਤ ਪਸੰਦ ਆਉਣਗੀਆਂ।

ਦਹੀਂ ਅਤੇ ਰਾਬੜੀ ਦਾ ਰੂਹ ਅਫਜ਼ਾ : ਇਸ ਰਿਫਰੈਸ਼ਿੰਡ ਡ੍ਰਿੰਕ ਨੂੰ ਬਣਾਉਣ ਲਈ 250- ਦਹੀਂ, 5 ਚਮਚ - ਰੂਹ ਅਫਜ਼ਾ, 200 ਗ੍ਰਾਮ - ਰਬੜੀ, 2 ਚਮਚ- ਖੰਡ, ਅੱਧਾ ਕੱਪ - ਦੁੱਧ, ਲੋੜ ਅਨੁਸਾਰ - ਬਰਫ਼ ਦੀ ਲੋੜ ਹੋਵੇਗੀ। ਹੁਣ ਸਭ ਤੋਂ ਪਹਿਲਾਂ ਦਹੀਂ ਅਤੇ ਰਬੜੀ ਦਾ ਰੂਹ ਅਫਜ਼ਾ ਬਣਾਉਣ ਲਈ ਇੱਕ ਕਟੋਰੀ ਵਿੱਚ ਦਹੀ ਲੈ ਕੇ ਚੰਗੀ ਤਰ੍ਹਾਂ ਫੈਂਟ ਕਰੋ। ਤੁਸੀਂ ਚਾਹੋ ਤਾਂ ਇਸ ਨੂੰ ਮਿਕਸਰ 'ਚ ਪਾ ਕੇ ਵੀ ਕਰ ਸਕਦੇ ਹੋ।

ਹੁਣ ਇਸ ਵਿਚ ਚੀਨੀ, ਦੁੱਧ, ਰੂਹ ਅਫਜ਼ਾ ਆਦਿ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਉੱਪਰ ਰਬੜੀ ਪਾ ਕੇ ਠੰਡਾ ਹੋਣ ਲਈ ਰੱਖ ਦਿਓ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ 'ਚ ਬਰਫ ਪਾ ਕੇ ਠੰਡਾ-ਠੰਡਾ ਸਰਵ ਕਰੋ।

ਨਿੰਬੂ ਦਾ ਸ਼ਰਬਤ : ਇਹ ਸਰੀਰ ਨੂੰ ਤਰੋਤਾਜ਼ਾ ਕਰਨ ਵਾਲਾ ਡ੍ਰਿੰਕ ਹੈ। ਇਸ ਨੂੰ ਬਣਾਉਣ ਲਈ ਤੁਹਾਡੇ ਕੋਲ 2- ਨਿੰਬੂ, 2 ਚਮਚ - ਸ਼ਹਿਦ, 1 ਚਮਚ - ਕਾਲਾ ਲੂਣ ਤੇ ਲੋੜ ਮੁਤਾਬਿਕ ਬਰਫ਼ ਦੀ ਲੋੜ ਹੋਵੇਗੀ। ਨਿੰਬੂ ਦਾ ਸ਼ਰਬਤ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਗਲਾਸ ਲਓ ਅਤੇ ਨਿੰਬੂ ਨੂੰ ਨਿਚੋੜ ਲਓ। ਹੁਣ ਗਲਾਸ 'ਚ ਸ਼ਹਿਦ, ਅੱਧਾ ਕੱਪ ਪਾਣੀ ਅਤੇ ਕਾਲਾ ਨਮਕ ਪਾਓ। ਤੁਸੀਂ ਸਾਦੇ ਪਾਣੀ ਦੀ ਬਜਾਏ ਠੰਡੇ ਸੋਡੇ ਦੀ ਵਰਤੋਂ ਵੀ ਕਰ ਸਕਦੇ ਹੋ। ਹੁਣ ਉੱਪਰ ਬਰਫ਼ ਅਤੇ ਪੁਦੀਨੇ ਦੀਆਂ ਪੱਤੀਆਂ ਪਾ ਕੇ ਠੰਡਾ-ਠੰਡਾ ਸਰਵ ਕਰੋ।

ਕੋਲਡ ਕੌਫੀ : ਕੌਫੀ ਪੀਣ ਵਾਲਿਆਂ ਨੂੰ ਇਹ ਠੰਡੀ ਤੇ ਗਰਮ, ਦੇਵੇਂ ਤਰ੍ਹਾਂ ਦੀਆਂ ਪਸੰਦ ਹੁੰਦੀਆਂ ਗਨ।ਇਸ ਨੂੰ ਬਣਾਉਣ ਲਈ ਵਨੀਲਾ ਆਈਸ ਕਰੀਮ, 1 ਚਮਚ- ਇੰਸਟੈਂਟ ਕੌਫੀ ਪਾਊਡਰ, 1 ਚਮਚ - ਖੰਡ, 1 ਚਮਚ - ਵ੍ਹਿਪ ਕਰੀਮ, 3 ਕੱਪ - ਦੁੱਧ, 1 ਕਟੋਰਾ - ਬਰਫ਼ ਦੀ ਲੋੜ ਹੋਵੇਗੀ। ਸਜਾਵਟ ਲਈ ਚਾਕਲੇਟ ਸਿਰੁਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਕੌਫੀ ਬਣਾਉਣ ਲਈ ਬਰਫ਼, ਕੌਫ਼ੀ, ਚੀਨੀ, ਦੁੱਧ ਆਦਿ ਨੂੰ ਇੱਕ ਜਾਰ ਵਿੱਚ ਪਾਓ। ਹੁਣ ਇਸ ਜਾਰ 'ਚ ਆਈਸਕ੍ਰੀਮ ਪਾਓ ਅਤੇ ਫਿਰ ਇਸ ਨੂੰ ਇਕ ਵਾਰ ਚੰਗੀ ਤਰ੍ਹਾਂ ਨਾਲ ਬਲੈਂਡ ਕਰ ਲਓ। ਚੁਹਾਡੀ ਕੋਲਡ ਕੌਫੀ ਤਿਆਰ ਹੈ।

Published by:Rupinder Kaur Sabherwal
First published:

Tags: Diwali, Lifestyle, Recipe