Harm from Artificial Sweetener: ਮੋਟਾਪਾ ਅੱਜ-ਕੱਲ੍ਹ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ। ਮੋਟਾਪਾ ਕਈ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਸਨੂੰ ਕੰਟਰੌਲ ਕਰਨ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਇਸਦੇ ਲਈ ਉਹ ਗਰੀਨ ਟੀ ਪੀਂਦੇ ਹਨ, ਜਿੰਮ ਜਾਂਦੇ ਹਨ, ਆਪਣੀ ਡਾਈਟ ਨੂੰ ਕੰਟਰੌਲ ਕਰਦੇ ਹਨ ਜਾਂ ਫਿਰ ਮਾਰਕਿਟ ਵਿੱਚੋਂ ਮਿਲਣ ਵਾਲੇ ਕਈ ਤਰ੍ਹਾਂ ਦੇ ਮਹਿੰਗੇ ਪਦਾਰਥ ਖਾਂਦੇ ਹਨ। ਇਸਦੇ ਨਾਲ ਹੀ ਤੁਸੀਂ ਅਕਸਰ ਹੀ ਸੁਣਿਆ ਹੋਵੇਗਾ ਕਿ ਮਿੱਠਾ ਮੋਟਾਪੇ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਸ ਲਈ ਲੋਕ ਮੋਟਾਪੇ ਤੋਂ ਬਚਣ ਲਈ ਮਿੱਠਾ ਖਾਣਾ ਵੀ ਛੱਡ ਦਿੰਦੇ ਹਨ। ਅਜਿਹੀ ਸਥਿਤੀ ਵਿੱਚ ਕੁਝ ਲੋਕ ਆਰਟੀਫੀਸ਼ੀਅਲ ਸਵੀਟਨਰਸ (Artificial Sweeteners) ਦਾ ਸਹਾਰਾ ਲੈਂਦੇ ਹਨ। ਕੀ ਆਰਟੀਫੀਸ਼ੀਅਲ ਸਵੀਟਨਰਸ ਤੁਹਾਡੀ ਸਿਹਤ ਲਈ ਚੰਗੇ ਹਨ? ਮੋਟਾਪੇ ਨਾਲ ਇਨ੍ਹਾਂ ਦਾ ਕੀ ਸੰਬੰਧ ਹੈ, ਆਓ ਜਾਣਦੇ ਹਾਂ-
ਤੁਹਾਨੂੰ ਦੱਸ ਦੇਈਏ ਕਿ ਲੋਕਾਂ ਦੁਆਰਾ ਮਿੱਠਾ ਖਾਣ ਦੀ ਥਾਂ ਆਰਟੀਫੀਸ਼ੀਅਲ ਸਵੀਟਨਰਸ (Artificial Sweeteners) ਜਿਵੇਂ ਅਸਪਾਰਟੇਮ, ਸਟੀਵੀਓਸਾਈਡ ਅਤੇ ਸੁਕਰਾਲੋਜ਼ ਪ੍ਰਮੁੱਖ ਰੂਪ ਵਿੱਚ ਵਰਤੇ ਜਾਂਦੇ ਹਨ। ਵਿਸ਼ਵ ਪੱਧਰ ਉੱਤ ਇਨ੍ਹਾਂ ਦੇ ਵਰਤੋਕਾਰਾਂ ਦੀ ਗਿਣਤੀ ਆਏ ਦਿਨ ਵਧਦੀ ਜਾ ਰਹੀ ਹੈ।
ਕੀ ਆਰਟੀਫੀਸ਼ੀਅਲ ਸਵੀਟਨਰਸ ਭਾਰ ਘਟਾਉਂਦੇ ਹਨ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕਈ ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ ਆਰਟੀਫੀਸ਼ੀਅਲ ਸਵੀਟਨਰਸ ਵੀ ਮਿੱਠੇ ਦੀ ਤਰ੍ਹਾਂ ਸਿਹਤ ਲਈ ਚੰਗੇ ਨਹੀਂ ਹੁੰਦੇ। ਬਹੁਤ ਸਾਰੇ ਲੋਕ ਮਿੱਠਾ ਖਾਣ ਦੀ ਥਾਂ ਇਨ੍ਹਾਂ ਦੀ ਵਰਤੋਂ ਕਰਦੇ ਹਨ। ਸ਼ਾਇਦ ਉਨ੍ਹਾਂ ਨੂੰ ਇਹ ਲੱਗ ਸਕਦਾ ਹੈ ਕਿ ਇਹ ਭਾਰ ਘਟਾਉਣ ਵਿੱਚ ਮਦਦ ਕਰਦੇ ਹਨ। ਇਹ ਤੁਹਾਨੂੰ ਥੋੜੇ ਸਮੇਂ ਲਈ ਮੋਟਾਪਾ ਕੰਟਰੌਲ ਕਰਨ ਦਾ ਝਾਂਸਾ ਦੇ ਸਕਦੇ ਹਨ। ਪਰ ਲੰਮੇ ਸਮੇਂ ਲਈ ਅਜਿਹਾ ਨਹੀਂ ਹੁੰਦਾ। ਸਗੋਂ ਆਰਟੀਫੀਸ਼ੀਅਲ ਸਵੀਟਨਰਸ ਮੋਟਾਪੇ ਨੂੰ ਵਧਾਉਂਦੇ ਹਨ।
ਆਰਟੀਫੀਸ਼ੀਅਲ ਸਵੀਟਨਰਸ ਦੇ ਸਿਹਤ ਲਈ ਨੁਕਸਾਨ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fat, Health tips, Obesity