HOME » NEWS » Life

ਖਾਣੇ ਤੋਂ ਤੁਰੰਤ ਬਾਅਦ ਨਾ ਕਰੋ ਇਹਨਾਂ ਫਲਾਂ ਦਾ ਸੇਵਨ, ਅੱਜ ਤੋਂ ਹੀ ਰੱਖੋ ਧਿਆਨ

News18 Punjabi | Trending Desk
Updated: July 2, 2021, 2:47 PM IST
share image
ਖਾਣੇ ਤੋਂ ਤੁਰੰਤ ਬਾਅਦ ਨਾ ਕਰੋ ਇਹਨਾਂ ਫਲਾਂ ਦਾ ਸੇਵਨ, ਅੱਜ ਤੋਂ ਹੀ ਰੱਖੋ ਧਿਆਨ
ਖਾਣੇ ਤੋਂ ਤੁਰੰਤ ਬਾਅਦ ਨਾ ਕਰੋ ਇਹਨਾਂ ਫਲਾਂ ਦਾ ਸੇਵਨ, ਅੱਜ ਤੋਂ ਹੀ ਰੱਖੋ ਧਿਆਨ

  • Share this:
  • Facebook share img
  • Twitter share img
  • Linkedin share img
Never Eat These Fruits After Lunch Or Dinner : ਫਲ਼ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ । ਇਹਨਾਂ ਵਿੱਚ ਹਰ ਤਰ੍ਹਾਂ ਦੇ ਨਿਊਟ੍ਰਿਸ਼ਨ, ਮਿਨਰਲਸ,ਤੇ ਪੋਸ਼ਕ ਤੱਤ ਭਰੇ ਹੁੰਦੇ ਹਨ ਜੋ ਸਿਹਤਮੰਦ ਸਰੀਰ ਲਈ ਬਹੁਤ ਜਰੂਰੀ ਹੈ । ਇਹ ਸਾਡੀ ਹੈਲ਼ਦੀ ਸਕਿੱਨ ਤੇ ਹਾਲ਼ਦੀ ਬਾੱਡੀ ਦੋਨਾਂ ਲਈ ਬਹੁਤ ਜਰੂਰੀ ਹੁੰਦਾ ਹੈ । ਇਹੀ ਕਾਰਨ ਹੈ ਕਿ ਲੋਕ ਕਿਸੇ ਵੀ ਵੇਲ਼ੇ ਇਹਨਾਂ ਨੂੰ ਖਾਣ ਲਈ ਤਿਆਰ ਰਹਿੰਦੇ ਹਨ । ਆਫਿਸ ਹੋਵੇ ਜਾਂ ਘਰ ਇਹਨਾਂ ਨੂੰ ਕਿਤੇ ਵੀ ਅਸਾਨੀ ਨਾਲ਼ ਖਾਇਆ ਜਾ ਸਕਦਾ ਹੈ । ਕਈ ਵਾਰ ਅਸੀਂ ਇਸਨੂੰ ਖਾਣਾ ਖਾਣ ਤੋਂ ਬਾਅਦ ਖਾਣਾ ਪਸੰਦ ਕਰਦੇ ਹਾਂ ਤੇ ਇਹ ਬਹੁਤ ਆਮ ਜਿਹੀ ਆਦਤ ਹੈ । ਪਰ ਕੀ ਤੁਸੀਂ ਜਾਣਦੇ ਹੋ ਕਈ ਅਜਿਹੇ ਫਲ਼ ਹਨ ਜਿਹਨਾਂ ਨੂੰ ਖਾਣਾ ਖਾਣ ਤੋਂ ਬਾਅਦ ਖਾਣਾ ਹਾਨੀਕਾਰਕ ਹੋ ਸਕਦਾ ਹੈ ? ਜੀ ਹਾਂ ਕੁਝ ਅਜਿਹੇ ਫਲ਼ ਹਨ ਜਿਹਨਾਂ ਸਵੇਰ ਵੇਲ਼ੇ ਖਾਣਾ ਹੀ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਇਹਨਾਂ ਨੂੰ ਦੁਪਹਿਰ ਜਾਂ ਰਾਤ ਦੇ ਖਾਣੇ ਤੋਂ ਬਾਅਦ ਖਾਂਦੇ ਹੋ ਤਾਂ ਇਹ ਫਾਇਦੇ ਦੀ ਥਾਂ ਨੁਕਸਾਨ ਜਿਆਦਾ ਕਰਦੇ ਹਨ । ਆਯੁਰਵੇਦ ਵਿੱਚ ਵੀ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਖੱਟੇ ਫਲਾਂ ਨੂੰ ਛੱਡ ਕੇ ਬਾਕੀ ਸਭ ਫਲਾਂ ਨੂੰ ਸਵੇਰੇ ਖਾਲੀ ਪੇਟ ਖਾਣਾ ਸਿਹਤ ਲਈ ਚੰਗਾ ਰਹਿੰਦਾ ਹੈ । ਆਯੁਰਵੈਦ ਵਿੱਚ ਵੀ ਭੋਜਨ ਤੋਂ ਬਾਅਦ ਫਲ਼ ਖਾਣ ਨੂੰ ਸਹੀ ਨਹੀਂ ਮੰਨਿਆ ਜਾਦਾਂ ।ਆਯੁਰਵੈਦ ਅਨੁਸਾਰ ਅਜਿਹਾ ਕਰਨ ਨਾਲ਼ ਪਾਚਨ ਤੰਤਰ ਵਿੱਚ ਸਮੱਸਿਆ ਆ ਸਕਦੀ ਹੈ ।



ਖਾਣਾ ਖਾਣ ਤੋਂ ਬਾਅਦ ਕਿਹੜੇ ਫਲ਼ ਨਹੀਂ ਖਾਣੇ ਚਾਹੀਦੇ


  • - ਅੰਬ ਦਾ ਸੇਵਨ


ਆਯੁਰਵੈਦ ਵਿੱਚ ਇਹ ਮੰਨਿਆ ਜਾਦਾਂ ਹੈ ਕਿ ਖਾਣਾ ਖਾਣ ਤੋਂ ਬਾਅਦ ਅੰਬ ਦਾ ਸੇਵਨ ਨਹੀਂ ਕਰਨਾ ਚਾਹੀਦਾ ।ਇਸ ਵਿੱਚ ਭਰਪੂਰ ਮਾਤਰਾ ਵਿੱਚ ਸ਼ੂਗਰ ਹੁੰਦਾ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਤੇਜੀ ਨਾਲ਼ ਵਧਾ ਦਿੰਦਾ ਹੈ । ਅਜਿਹੇ ਵਿੱਚ ਡਾਇਬਟੀਜ਼ ਦੇ ਰੋਗੀ ਤਾਂ ਬਿਲਕੁਲ ਵੀ ਅਜਿਹਾ ਨਾ ਕਰਨ ।ਇਹ ਗਰਮ ਹੁੰਦੇ ਹਨ ਇਸ ਲਈ ਇਹਨਾਂ ਨੂੰ ਖਾਣਾ ਖਾਣ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਵਿੱਚ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।



-ਕੇਲ਼ੇ ਦਾ ਸੇਵਨ

ਕੇਲ਼ਾ ਖਾਣਾ ਖਾਣ ਤੋਂ ਤੁਰੰਤ ਬਾਅਦ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ ।ਜੇਕਰ ਤੁਸੀਂ ਖਾਣ ਤੋਂ ਬਾਅਦ ਇਸਦਾ ਸੇਵਨ ਕਰਦੇ ਹੋ ਤਾਂ ਸਰੀਰ ਵਿੱਚ ਕੈਲੋਰੀ ਤੇ ਗੁਲੂਕੋਜ਼ ਦੀ ਸਮੱਸਿਆ ਵੱਧ ਸਕਦੀ ਹੈ ।



  • - ਤਰਬੂਜ਼ ਦਾ ਸੇਵਨ


ਤਰਬੂਜ਼ ਖਾਣ ਦਾ ਸਹਾ ਸਮਾਂ ਦੁਪਹਿਰ ਮੰਨਿਆ ਗਿਆ ਹੈ ।ਇਸ ਲਈ ਇਸਨੂੰ ਰਾਤ ਦੇ ਖਾਣੇ ਤੋਂ ਬਾਅਦ ਨਹੀਂ ਖਾਣਾ ਚਾਹੀਦਾ ।ਇਸ ਨਾਲ਼ ਇਨਡਾਈਜੇਸਨ ਦਾ ਸਮੱਸਿਆ ਹੋ ਸਕਦੀ ਹੈ ।



  • - ਅੰਗੂਰ ਦਾ ਸੇਵਨ


ਅੰਗੂਰ ਠੰਢੇ ਹੁੰਦੇ ਹਨ ਤੇ ਇਹਨਾਂ ਨਾਲ਼ ਸਰੀਰ ਵਿੱਚ ਨਵੀਂ ਬਣੀ ਰਹਿੰਦੀ ਹੈ ।ਪਰ ਇਸਨੂੰ ਵੀ ਖਾਣਾ ਖਾਣ ਦੇ ਤੁਰੰਤ ਬਾਅਦ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ।



  • - ਮੌਸੰਮੀ ਦਾ ਸੇਵਨ


ਮੌਸੰਮੀ ਵਿੱਚ ਹਾਈ ਗੁਲੂਕੋਜ਼ ਤੇ ਭਰਪੂਰ ਐਨਰਜੀ ਹੁੰਦੀ ਹੈ ।ਇਸ ਲਈ ਇਸਦਾ ਸੇਵਨ ਦੁਪਹਿਰ ਨੂੰ ਕਰਨਾ ਚਾਹੀਦਾ ਹੈ । ਇਹ ਡੀਹਾਈਡ੍ਰੇਸ਼ਨ ਤੋਂ ਬਟਾਉਦਾ ਹੈ ਤੇ ਐਮਰਜੀ ਦਿੰਦਾ ਹੈ ।



-ਸੰਤਰੇ ਦਾ ਸੇਵਨ

ਇਸ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ-ਸੀ ਹੁੰਦਾ ਹੈ,ਜਿਸਨੂੰ ਖਾਣ ਤੋਂ ਇੱਕ ਘੰਟਾ ਪਹਿਲਾ ਜਾਂ ਇੱਕ ਘੰਟਾ ਬਾਅਦ ਖਾਣਾ ਚਾਹੀਦਾ ਹੈ ।



(Disclaimer ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਕਿਤ ਹੈ । ਨਿਊਜ਼-18 ਇਸਦੀ ਪੁਸ਼ਟੀ ਨਹੀਂ ਕਰਦਾ । ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਮਾਹਿਰਾਂ ਨਾਲ਼ ਸੰਪਰਕ ਕਰੋ ।)
Published by: Ramanpreet Kaur
First published: July 2, 2021, 2:47 PM IST
ਹੋਰ ਪੜ੍ਹੋ
ਅਗਲੀ ਖ਼ਬਰ