• Home
  • »
  • News
  • »
  • lifestyle
  • »
  • DO NOT EAT STREET FOOD OILY FOOD LEAFY VEGETABLES RAW SALAD IN MONSOON BARISH VICHCH KEE KHAYIYE GH AS

ਬਾਰਿਸ਼ ਦੇ ਮੌਸਮ ਵਿੱਚ ਇਹਨਾਂ ਚੀਜਾਂ ਤੋਂ ਬਣਾਓ ਦੂਰੀ, ਨਹੀਂ ਤਾਂ ਹੋ ਸਕਦੇ ਹੋ ਬੀਮਾਰ 

  • Share this:
Food Avoided During Monsoon: ਬਾਰਿਸ਼ ਦੇ ਮੌਸਮ ਦਾ ਇੰਤਜਾਰ ਸਭ ਨੂੰ ਹੁੰਦਾ ਹੈ ਪਰ ਜਦੋਂ ਇਹ ਆਉਦਾ ਹੈ ਤਾਂ ਇਹ ਮੁਸੀਬਤਾਂ ਵੀ ਨਾਲ਼ ਲੈ ਕੇ ਆਉਦਾਂ ਹੈ। ਜੇਕਰ ਤੁਸੀਂ ਬਾਰਿਸ਼ ਦੇ ਮੌਸਮ ਦਾ ਮਜਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਹੋਵੇਗਾ। ਇਹ ਤੁਹਾਡੀ ਡਾਇਟ ਦਾ ਧਿਆਨ ਰੱਖਣ ਨਾਲ਼ ਮੁਮਕਿਨ ਹੋ ਸਕਦਾ ਹੈ। ਦਰਅਸਲ ਇਸ ਮੌਸਮ ਵਿੱਚ ਲੋਕ ਖਾਣ ਲਈ ਤਰ੍ਹਾਂ – ਤਰ੍ਹਾਂ ਦੇ ਪਕਵਾਨ ਬਣਵਾਉਦੇ ਹਨ। ਜਦੋਂਕਿ ਇਸ ਮੌਸਮ ਵਿੱਚ ਕੁਝ ਚੀਜਾਂ ਤੋਂ ਪਰਹੇਜ਼ ਕਰਨ ਦੀ ਜਰੂਰਤ ਹੁੰਦੀ ਹੈ। ਜਿਸ ਤੋਂ ਇਸ ਮੌਸਮ ਵਿੱਚ ਹੋਣ ਵਾਲੇ ਡਾਇਰੀਆ, ਵਾਇਰਲ, ਸਰਦੀ,ਜੁਕਾਮ ਤੇ ਫਲੋ ਜਿਹੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾਇਆ ਜਾ ਸਕੇ। ਆਓ ਜਾਣਦੇ ਹਾਂ ਕਿ ਬਾਰਿਸ਼ ਦੇ ਮੌਸਮ ਵਿੱਚ ਖੁਦ ਨੂੰ ਸਿਹਤਮੰਦ ਰੱਖਣ ਲਈ ਕਿਨਾਂ ਚੀਜਾਂ ਤੋਂ ਜਰੂਰੀ ਬਣਾਉਣ ਦੀ ਜਰੂਰਤ ਹੈ।

ਸਟ੍ਰੀਟ ਫੂਡ

ਬਾਰਿਸ਼ ਦੇ ਮੌਸਮ ਵਿੱਚ ਸਟ੍ਰੀਟ ਫੂਡ ਤੋਂ ਦੂਰੀ ਬਣਾਉਣ ਦੀ ਜਰੂਰਤ ਹੈ ਕਿਉਕਿ ਜਿਆਦਾਤਰ ਸਟ੍ਰੀਟ ਫੂਡ ਖੁੱਲੇ ਵਿੱਚ ਹੀ ਤਿਆਰ ਕੀਤਾ ਜਾਦਾਂ ਹੈ ਤੇ ਰੱਖਿਆ ਜਾਦਾਂ ਹੈ । ਇਸਦੇ ਹਾਈਜੀਨ ਦਾ ਵੀ ਧਿਆਨ ਨਹੀਂ ਰੱਖਿਆ ਜਾਦਾਂ । ਇਸ ਮੌਸਮ ਵਿੱਚ ਕਟੇ ਹੋਏ ਫ਼ਲ ਤੇ ਖੁਲਾਂ ਖਾਣਾ ਖਾਣ ਨਾਲ਼ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

ਆਇਲੀ ਫੂਡ

ਬਾਰਿਸ਼ ਦੇ ਮੌਸਮ ਵਿੱਚ ਲੋਕ ਇੰਜੁਆਏ ਕਰਨ ਲਈ ਲੋਕ ਪਕੌੜੇ,ਸਮੋਸੇ,ਪਾਪੜ ਤੇ ਭਜਿਏ ਜਿਹੀ ਚੀਜਾਂ ਨੂੰ ਅਕਸਰ ਲੋਕ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹਨ । ਜਦਕਿ ਇਸ ਮੌਸਮ ਵਿੱਚ ਆਇਲੀ ਫੂਡ ਤੋਂ ਦੂਰੀ ਬਣਾ ਕੇ ਰੱਖਣਾ ਬਿਹਤਰ ਹੋਵੇਗਾ ਕਿਉਕਿ ਇਸ ਨਾਲ਼ ਡਾਇਰੀਆ ਤੇ ਡਾਇਜੇਸ਼ਨ ਖਰਾਬ ਹੋਣ ਜਿਹੀ ਦਿੱਕਤ ਸਾਹਮਣੇ ਆ ਸਕਦੀ ਹੈ।

ਪੱਤੇਦਾਰ ਸ਼ਬਜਿਆਂ

ਬਾਰਿਸ਼ ਦੇ ਮੌਸਮ ਵਿੱਚ ਬੈਕਟੀਰੀਆ ਤੇ ਫੰਗਸ ਇੰਫੈਕਸਨ ਦਾ ਖ਼ਤਰਾ ਕਾਫੀ ਹੱਦ ਤੱਕ ਵੱਧ ਸਕਦਾ ਹੈ। ਇਸ ਮੌਸਮ ਵਿੱਚ ਪੱਤੇਦਾਰ ਸਬਜੀਆਂ ਵਿੱਚ ਕੀੜੇ-ਮਕੌੜੇ ਪਣਪਣ ਲੱਗਦੇ ਹਨ। ਜਿਸਦੀ ਵਜ੍ਹਾਂ ਨਾਲ਼ ਤੁਹਾਨੂੰ ਡਾਇਰੀਆ, ਡੀਹਾਈਡ੍ਰੇਸ਼ਨ ਤੇ ਪੇਟ ਵਿੱਚ ਪਰੇਸ਼ਾਨੀ ਜਿਹੀ ਕਈ ਸਮੱਸਿਆਵਾਂ ਹੋ ਸਕਦੀਆਂ ਹਨ ।ਇਸ ਲਈ ਬਾਰਿਸ਼ ਦੇ ਮੌਸਮ ਵਿੱਚ ਸ਼ਾਰੇਲ, ਨਾਲੀ, ਪਾਲਕ,ਮੈਥੀ,ਸਲਾਦ ਪੱਤੇ ਜਿਹੀ ਕਿਸੀ ਵੀ ਤਰ੍ਹਾਂ ਦਾ ਰਹਾ ਸਾਗ ਤੇ ਬ੍ਰੋਕਲੀ ,ਮਸ਼ਰੂਮ ,ਪੱਤਾਗੋਭੀ ਤੇ ਗੋਭੀ ਜਿਹੀ ਸਬਜਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਕੱਚਾ ਸਲਾਦ

ਬਾਰਿਸ਼ ਦੇ ਮੌਸਮ ਵਿੱਚ ਸਲਾਦ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ,ਇਸਦੀ ਵਜ੍ਹਾ ਹੈ ਕਿ ਸਲਾਦ ਵਿੱਚ ਕੱਚੀ ਸ਼ਬਜੀਆਂ ਦਾ ਇਸਤੇਮਾਲ ਕੀਤਾ ਜਾਦਾਂ ਹੈ । ਜਿਹਨਾਂ ਨੂੰ ਸਾਫ ਕਰਨ ਦੇ ਬਾਵਜੂਦ ਵੀ ਇਹਨਾਂ ਤੇ ਬੈਕਟੀਰੀਆ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ।ਜਿਸਦੇ ਚਲ਼ਦੇ ਤੁਹਾਨੂੰ ਪੇਟ ਦੀਆਂ ਸਮੱਸਿਆਵਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।

ਸੀ ਫੂਡ

ਬਾਰਿਸ਼ ਦੌਰਾਨ ਮੱਛੀ ਤੇ ਸੀ-ਫੂਡ ਦਾ ਸੇਵਨ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ। ਬਾਰਿਸ਼ ਦਾ ਮੌਸਮ ਜਿਆਦਾਤਰ ਸਮੁੰਦਰੀ ਜੀਵਾਂ ਲਈ ਪ੍ਰਜਨਣ ਦਾ ਸਮਾਂ ਹੁੰਦਾ ਹੈ , ਇਸਦੇ ਨਾਲ਼ ਹੀ ਪਾਣੀ ਵੀ ਦੂਸ਼ਿਤ ਹੋ ਜਾਦਾਂ ਹੈ ਜਿਸਦੇ ਚਲ਼ਦੇ ਸੀ-ਫੂਡ ਦੇ ਕਾਰਨ ਤੁਹਾਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਹੋ ਸਕਦਾ ਹੈ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਗਿਆਨ 'ਤੇ ਅਧਾਰਤ ਹੈ। ਨਿਊਜ਼ 18 ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਰ ਨਾਲ ਸੰਪਰਕ ਕਰੋ)
Published by:Anuradha Shukla
First published:
Advertisement
Advertisement