• Home
  • »
  • News
  • »
  • lifestyle
  • »
  • DO NOT EAT THESE FOODS ON EMPTY STOMACH KHALI PET NA KAHO EH KHURAAK GH AS

Health Care Tips: ਚੰਗੀ ਸਿਹਤ ਬਣਾਉਣ ਲਈ ਖਾਲੀ ਪੇਟ ਕਦੇ ਨਾ ਕਰੋ ਇੰਨ੍ਹਾਂ ਚੀਜ਼ਾਂ ਦਾ ਸੇਵਨ 

  • Share this:
ਚੰਗੀ ਸਿਹਤ ਬਣਾਉਣ ਲਈ ਅਸੀਂ ਖਾਲੀ ਪੇਟ ਬਹੁਤ ਸਾਰੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ। ਸਾਨੂੰ ਲਗਦਾ ਹੈ ਕਿ ਸਾਡਾ ਸਰੀਰ ਹੋਰ ਤੰਦਰੁਸਤ ਹੋ ਜਾਵੇਗਾ, ਪਰ ਕੁਝ ਚੀਜ਼ਾਂ ਸਾਡੇ ਸਰੀਰ ਲਈ ਹਾਨੀਕਾਰਕ ਵੀ ਹੁੰਦੀਆਂ ਹਨ, ਜੇਕਰ ਉਨ੍ਹਾਂ ਦਾ ਖਾਲੀ ਪੇਟ ਸੇਵਨ ਕੀਤਾ ਜਾਵੇ ਤਾਂ ਉਹ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦੀਆਂਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੰਗੀ ਸਿਹਤ ਬਣਾਉਣ ਲਈ ਤੁਹਾਨੂੰ ਖਾਲੀ ਪੇਟ ਕਿਹੜੀ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ ਕਰਨਾ ਚਾਹੀਦਾ ਹੈ। ਆਓ ਇਨ੍ਹਾਂ ਚੀਜ਼ਾਂ ਬਾਰੇ ਵਿਸਥਾਰਪੂਰਵਕ ਢੰਗ ਨਾਲ ਜਾਣਦੇ ਹਾਂ।

ਸ਼ਕਰਕੰਦੀ
ਸ਼ਕਰਕੰਦੀ ਖਾਣ ਦੇ ਸਰੀਰ ਨੂੰ ਕਈਂ ਫਾਇਦੇ ਹਨ, ਜਿਵੇਂ ਕਿ ਕਬਜ ਦੀ ਸਮੱਸਿਆ ਨੂੰ ਦੂਰ ਕਰਨਾ, ਕੈਂਸਰ ਨਾਲ ਲੜਨ ਵਾਲੇ ਗੁਣ, ਇਮਿਊਨਿਟੀ ਨੂੰ ਵਧਾਉਣਾ ਅਤੇ ਕਈ ਹੋਰ ਲਾਭ। ਪਰ ਸ਼ਕਰਕੰਦੀ ਨੂੰ ਕਦੇ ਵੀ ਖ਼ਾਲੀ ਪੇਟ ਨਾ ਖਾਵੋ ਕਿਓਂਕਿ, ਸ਼ਕਰਕੰਦੀ ਵਿੱਚ ਟੈਨਿਨ ਅਤੇ ਪੇਕਟਿਨ ਹੁੰਦੇ ਹਨ ਜੋ ਕਿ ਖਾਲੀ ਪੇਟ ਗੈਸਟਿਕ ਐਸਿਡ ਦੀ ਸਮੱਸਿਆ ਪੈਦਾ ਕਰ ਸਕਦੇ ਹਨ। ਇਸ ਕਾਰਣ ਤੁਹਾਡੇ ਪੇਟ ਵਿੱਚ ਦਰਦ ਅਤੇ ਸੀਨੇ ਵਿੱਚ ਜਲਨ ਦੀ ਸ਼ਿਕਾਇਤ ਹੋ ਸਕਦੀ ਹੈ।

ਕੇਲਾ
ਇੱਕ ਫਲ ਹੋਣ ਦੇ ਕਾਰਨ ਕੇਲੇ ਦੇ ਕਈ ਫਾਇਦੇ ਹਨ। ਜੇਕਰ ਖਾਲੀ ਪੇਟ ਇਸਦਾ ਸੇਵਨ ਕੀਤਾ ਜਾਵੇ ਤਾਂ ਇਸਦੇ ਬਹੁਤ ਨੁਕਸਾਨ ਹੋ ਸਕਦੇ ਹਨ। ਕੇਲੇ ਵਿੱਚ ਵਿਟਾਮਿਨ ਦੇ ਨਾਲ-ਨਾਲ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦੀ ਉੱਚ ਮਾਤਰਾ ਹੁੰਦੀ ਹੈ। ਇਸ ਨੂੰ ਖਾਲੀ ਪੇਟ ਖਾਣ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਮਾਤਰਾ ਵਧ ਜਾਂਦੀ ਹੈ। ਜਿਸ ਨਾਲ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਮਾਤਰਾ ਵਿੱਚ ਅਸੰਤੁਲਨ ਪੈਦਾ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਦਾ ਵੀ ਖਤਰਾ ਰਹਿੰਦਾ ਹੈ।

ਸੋਡਾ
ਵੈਸੇ ਸੋਡਾ ਪੀਣਾ ਸਿਹਤ ਲਈ ਬਹੁਤ ਹਾਨੀਕਾਰਕ ਹੈ ਫਿਰ ਵੀ ਇਸਨੂੰ ਕਦੇ ਵੀ ਖਾਲੀ ਪੇਟ ਨਹੀਂ ਪੀਣਾ ਚਾਹੀਦਾ ਕਿਓਂਕਿ ਸੋਡੇ ਵਿੱਚ ਬਹੁਤ ਸਾਰਾ ਕਾਰਬੋਨੇਟ ਐਸਿਡ ਹੁੰਦਾ ਹੈ। ਜਿਸ ਕਾਰਨ ਤੁਹਾਨੂੰ ਨਜ਼ੀਆ ਅਤੇ ਪੇਟ ਦਰਦ ਹੋ ਸਕਦਾ ਹੈ।

ਟਮਾਟਰ
ਟਮਾਟਰ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਇਸਨੂੰ ਕਦੇ ਵੀ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਕਿਓਂਕਿ ਟਮਾਟਰ ਦਾ ਸੁਭਾ ਵੀ ਐਸਿਡਿਕ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।

ਖੱਟੇ ਫਲ
ਫਲਾਂ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਫਿਰ ਵੀ ਤੁਹਾਨੂੰ ਖੱਟੇ ਫਲ, ਜਿਵੇਂ ਕਿ ਸੰਤਰੇ, ਅੰਗੂਰ, ਨਿੰਬੂ ਆਦਿ ਦਾ ਸੇਵਨ ਖਾਲੀ ਪੇਟ ਨਹੀਂ ਕਰਨਾ ਚਾਹੀਦਾ। ਖੱਟੇ ਫਲ ਨਾ ਤੇ ਤੁਹਾਨੂੰ ਖਾਲੀ ਪੇਟ ਖਾਣੇ ਚਾਹੀਦੇ ਹਨ ਤੇ ਨਾ ਹੀ ਜੂਸ ਦੇ ਰੂਪ ਵਿੱਚ ਪੀਣੇ ਚਾਹੀਦੇ ਹਨ ਕਿਓਂਕਿ ਖੱਟੇ ਫਲਾਂ ਵਿੱਚ ਫਰੂਟੋਜ਼, ਫਾਈਬਰ, ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਖਾਲੀ ਪੇਟ ਲੈਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਮਸਾਲੇਦਾਰ ਭੋਜਨ
ਤੁਹਾਨੂੰ ਖਾਲੀ ਪੇਟ ਮਸਾਲੇਦਾਰ ਭੋਜਨ ਦਾ ਸੇਵਨ ਕਰਨ ਤੋਂ ਵੀ ਬਚਣਾ ਚਾਹੀਦਾ ਹੈ। ਕਿਓਂਕਿ ਮਸਲਿਆਂ ਵਿੱਚ ਕੁਦਰਤੀ ਐਸਿਡ ਹੁੰਦਾ ਹੈ ਜੋ ਪੇਟ ਦੀ ਪਾਚਨ ਸ਼ਕਤੀ ਨੂੰ ਵਿਗਾੜਦਾ ਹੈ। ਇਸ ਕਾਰਣ ਪੇਟ ਵਿੱਚ ਦਰਦ, ਜਲਨ ਅਤੇ ਮਰੋੜਾਂ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Published by:Anuradha Shukla
First published: