Home /News /lifestyle /

ਚਲਦੇ ਹੋਏ ਗੋਡਿਆਂ 'ਚੋਂ ਆਉਂਦੀ ਹੈ ਆਵਾਜ਼ ਤਾਂ ਨਾ ਕਰੋ ਨਜ਼ਰਅੰਦਾਜ਼, ਜੋੜਾਂ ਦੇ ਦਰਦ ਦੀ ਹੋ ਸਕਦੀ ਹੈ ਸ਼ੁਰੂਆਤ

ਚਲਦੇ ਹੋਏ ਗੋਡਿਆਂ 'ਚੋਂ ਆਉਂਦੀ ਹੈ ਆਵਾਜ਼ ਤਾਂ ਨਾ ਕਰੋ ਨਜ਼ਰਅੰਦਾਜ਼, ਜੋੜਾਂ ਦੇ ਦਰਦ ਦੀ ਹੋ ਸਕਦੀ ਹੈ ਸ਼ੁਰੂਆਤ

 ਚਲਦੇ ਹੋਏ ਗੋਡਿਆਂ 'ਚੋਂ ਆਉਂਦੀ ਹੈ ਆਵਾਜ਼ ਤਾਂ ਨਾ ਕਰੋ ਨਜ਼ਰਅੰਦਾਜ਼, ਜੋੜਾਂ ਦੇ ਦਰਦ ਦੀ ਹੋ ਸਕਦੀ ਹੈ ਸ਼ੁਰੂਆਤ

ਚਲਦੇ ਹੋਏ ਗੋਡਿਆਂ 'ਚੋਂ ਆਉਂਦੀ ਹੈ ਆਵਾਜ਼ ਤਾਂ ਨਾ ਕਰੋ ਨਜ਼ਰਅੰਦਾਜ਼, ਜੋੜਾਂ ਦੇ ਦਰਦ ਦੀ ਹੋ ਸਕਦੀ ਹੈ ਸ਼ੁਰੂਆਤ

Reasons Of Joint Pain: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਪਹਿਲਾਂ ਇਹ ਸਮੱਸਿਆ ਇੱਕ ਖਾਸ ਉਮਰ ਤੋਂ ਬਾਅਦ ਹੁੰਦੀ ਸੀ ਪਰ ਹੁਣ ਇਸ ਨੇ ਛੋਟੀ ਉਮਰ ਵਿੱਚ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਗੋਡਿਆਂ ਦਾ ਦਰਦ ਨਾ ਸਿਰਫ਼ ਤੁਰਨਾ ਸਗੋਂ ਰੋਜ਼ਾਨਾ ਜੀਵਨ ਦੇ ਕੰਮ ਕਰਨ ਨੂੰ ਵੀ ਮੁਸ਼ਕਲ ਬਣਾਉਂਦਾ ਹੈ। ਜੋੜਾਂ ਦੇ ਦਰਦ ਦੇ ਕਾਰਨ ਕਈ ਵਾਰ ਸੋਜ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

Reasons Of Joint Pain: ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਗੈਰ-ਸਿਹਤਮੰਦ ਜੀਵਨ ਸ਼ੈਲੀ ਕਾਰਨ ਜੋੜਾਂ ਦੇ ਦਰਦ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ। ਪਹਿਲਾਂ ਇਹ ਸਮੱਸਿਆ ਇੱਕ ਖਾਸ ਉਮਰ ਤੋਂ ਬਾਅਦ ਹੁੰਦੀ ਸੀ ਪਰ ਹੁਣ ਇਸ ਨੇ ਛੋਟੀ ਉਮਰ ਵਿੱਚ ਵੀ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਗੋਡਿਆਂ ਦਾ ਦਰਦ ਨਾ ਸਿਰਫ਼ ਤੁਰਨਾ ਸਗੋਂ ਰੋਜ਼ਾਨਾ ਜੀਵਨ ਦੇ ਕੰਮ ਕਰਨ ਨੂੰ ਵੀ ਮੁਸ਼ਕਲ ਬਣਾਉਂਦਾ ਹੈ। ਜੋੜਾਂ ਦੇ ਦਰਦ ਦੇ ਕਾਰਨ ਕਈ ਵਾਰ ਸੋਜ ਹੋ ਜਾਂਦੀ ਹੈ। ਗੋਡਿਆਂ ਦੇ ਦਰਦ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਮੈਡੀਕਲ ਕੰਡੀਸ਼ਨ ਅਤੇ ਜੋੜਾਂ ਦੀਆਂ ਸੱਟਾਂ ਸ਼ਾਮਲ ਹਨ। ਗੋਡਿਆਂ ਤੋਂ ਲਗਾਤਾਰ ਆਵਾਜ਼ ਆਉਣਾ ਵੀ ਗਠੀਏ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਓਸਟੀਓਆਰਥਾਈਟਿਸ ਇੱਕ ਗਠੀਏ ਦੀ ਬਿਮਾਰੀ ਹੈ। ਜਦੋਂ ਗੋਡਿਆਂ ਦੀਆਂ ਹੱਡੀਆਂ ਵਿੱਚ ਲੁਬਰੀਕੇਸ਼ਨ ਘੱਟ ਹੋਣ ਲੱਗਦੀ ਹੈ ਤਾਂ ਤੁਰਨ ਵੇਲੇ ਗੋਡਿਆਂ ਵਿੱਚੋਂ ਆਵਾਜ਼ ਆਉਣ ਲੱਗਦੀ ਹੈ। ਆਓ ਜਾਣਦੇ ਹਾਂ ਗੋਡਿਆਂ ਦੇ ਦਰਦ ਦੇ ਕੀ ਕਾਰਨ ਹੋ ਸਕਦੇ ਹਨ।

ਵੇਰੀਵੈਲ ਹੈਲਥ ਦੇ ਅਨੁਸਾਰ, ਗੋਡਿਆਂ ਦੇ ਦਰਦ ਦੇ ਆਮ ਕਾਰਨਾਂ ਵਿੱਚ ਗਠੀਆ, ਲਿਗਾਮੈਂਟ ਦੀ ਸੱਟ, ਪੈਟੇਲੋਫੇਮੋਰਲ ਦਰਦ ਵਿਕਾਰ ਆਦਿ ਸ਼ਾਮਲ ਹਨ। ਓਸਟੀਓਆਰਥਾਈਟਿਸ ਆਮ ਤੌਰ 'ਤੇ 50 ਸਾਲ ਦੀ ਉਮਰ ਤੋਂ ਬਾਅਦ ਹੁੰਦਾ ਹੈ। ਇਹ ਬਿਮਾਰੀ ਕਾਰਟੀਲੇਜ ਵਿੱਚ ਵੀਅਰ ਐਂਡ ਟੀਅਰ ਹੋਣ ਕਾਰਨ ਹੁੰਦੀ ਹੈ। ਸੈਰ ਕਰਦੇ ਸਮੇਂ ਬਹੁਤ ਦਰਦ ਹੁੰਦੀ ਹੈ। ਇਸ ਦੇ ਨਾਲ ਹੀ ਗੋਡਿਆਂ ਤੋਂ ਆਵਾਜ਼ ਆਉਣ ਲੱਗਦੀ ਹੈ। ਇਸ ਲਈ ਜਦੋਂ ਵੀ ਗੋਡਿਆਂ 'ਚ ਦਰਦ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ।

ਜੋੜਾਂ ਦੇ ਦਰਦ ਦੇ ਮੁੱਖ ਕਾਰਨ

- ਕਮਜ਼ੋਰ ਮਾਸਪੇਸ਼ੀਆਂ

- ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ

- ਪੁਰਾਣੀ ਸੱਟ ਜਾਂ ਫ੍ਰੈਕਚਰ

- ਬਹੁਤ ਜ਼ਿਆਦਾ ਭਾਰ

- ਆਟੋਇਮਿਊਨ ਡਿਸਆਰਡਰ

- ਗਠੀਆ

- ਓਸਟੀਓਆਰਥਾਈਟਿਸ

- ਕੜਵੱਲ ਜਾਂ ਮੋਚ

ਜੋੜਾਂ ਦੇ ਦਰਦ 'ਚ ਅਪਣਾਓ ਇਹ ਤਰੀਕੇ

-ਇੱਕ ਜੌਇਂਟਸ ਬੈਂਡ ਪਹਿਨੋ ਜਾਂ ਇੱਕ ਕੱਪੜਾ ਲਪੇਟੋ

-ਜੋੜਾਂ ਨੂੰ ਥੋੜ੍ਹਾ ਆਰਾਮ ਦਿਓ ਜਾਂ ਉਹ ਕੰਮ ਕਰਨ ਤੋਂ ਬਚੋ ਜਿਸ ਨਾਲ ਦਰਦ ਹੋਵੇ

- ਬਰਫ਼ ਨਾਲ ਜੋੜਾਂ ਦੀ ਸਿਕਾਈ ਕਰੋ

- ਜੋੜਾਂ ਦੀ ਕਸਰਤ ਕਰੋ

- ਮਾਸਪੇਸ਼ੀਆਂ ਦੇ ਕੜਵੱਲ ਲਈ ਇੱਕ ਹੀਟਿੰਗ ਪੈਡ ਦੀ ਵਰਤੋਂ ਕਰੋ

ਜੋੜਾਂ ਦੇ ਦਰਦ ਵਿੱਚ ਇਸ ਤੋਂ ਬਚੋ

-ਜ਼ਿਆਦਾ ਤਲੇ ਹੋਏ ਭੋਜਨ ਤੋਂ ਪਰਹੇਜ਼ ਕਰੋ

- ਖੰਡ ਦਾ ਸੇਵਨ ਘੱਟ ਕਰੋ

- ਸ਼ਰਾਬ ਨਾ ਪੀਓ

-ਭਾਰ ਵਧਾਉਣਣ ਵਾਲੇ ਫਾਸਟ ਫੂਡ ਅਤੇ ਸਾਫਟ ਡਰਿੰਕਸ ਨਾ ਪੀਓ

Published by:Drishti Gupta
First published:

Tags: Health, Health benefits, Health care, Life