Home /News /lifestyle /

ਇਨਕਮ ਟੈਕਸ ਵਿਭਾਗ ਵੱਲੋਂ ਆਏ ਇਸ ਮੈਸੇਜ ਨੂੰ ਨਜ਼ਰਅੰਦਾਜ ਕਰਨਾ ਪੈ ਸਕਦਾ ਹੈ ਭਾਰੀ, ਪੜ੍ਹੋ ਖ਼ਬਰ

ਇਨਕਮ ਟੈਕਸ ਵਿਭਾਗ ਵੱਲੋਂ ਆਏ ਇਸ ਮੈਸੇਜ ਨੂੰ ਨਜ਼ਰਅੰਦਾਜ ਕਰਨਾ ਪੈ ਸਕਦਾ ਹੈ ਭਾਰੀ, ਪੜ੍ਹੋ ਖ਼ਬਰ

ਇਨਕਮ ਟੈਕਸ ਵਿਭਾਗ ਵੱਲੋਂ ਆਏ ਇਸ ਮੈਸੇਜ ਨੂੰ ਨਜ਼ਰਅੰਦਾਜ ਕਰਨਾ ਪੈ ਸਕਦਾ ਹੈ ਭਾਰੀ

ਇਨਕਮ ਟੈਕਸ ਵਿਭਾਗ ਵੱਲੋਂ ਆਏ ਇਸ ਮੈਸੇਜ ਨੂੰ ਨਜ਼ਰਅੰਦਾਜ ਕਰਨਾ ਪੈ ਸਕਦਾ ਹੈ ਭਾਰੀ

ਜ਼ਿਆਦਾਤਰ ਲੋਕ ਇਨਕਮ ਟੈਕਸ ਦੀ ਰਿਟਰਨ ਭਰਨ ਬਾਰੇ ਜ਼ਿਆਦਾ ਕੁਝ ਨਹੀਂ ਜਾਣਦੇ। ਕੁਝ ਥੋੜ੍ਹਾ-ਬਹੁਤ ਜਾਣਦੇ ਹਨ ਤਾਂ ਗੰਭੀਰਤਾ ਨਾਲ ਨਹੀਂ ਲੈਂਦੇ ਜਿਸ ਕਾਰਨ ਬਾਅਦ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਦਿੱਲੀ ਦੇ ਰਹਿਣ ਵਾਲੇ ਆਲੋਕ ਕੁਮਾਰ ਦੀ ਗੱਲ ਕਰੀਏ ਤਾਂ ਆਲੋਕ ਇੱਕ ਬਹੁਰਾਸ਼ਟਰੀ ਕੰਪਨੀ ਵਿੱਚ ਸੀਨੀਅਰ ਪੋਸਟ 'ਤੇ ਤਾਇਨਾਤ ਹੈ ਅਤੇ ਉਸ ਦੀ ਸਾਲਾਨਾ ਆਮਦਨ ਵੀ ਵਧੀਆ ਹੈ, ਜੋ ਕਿ ਆਮਦਨ ਕਰ ਦੇ ਦਾਇਰੇ 'ਚ ਵੀ ਆਉਂਦੀ ਹੈ।

ਹੋਰ ਪੜ੍ਹੋ ...
  • Share this:

IT ਸੈਕਟਰ ਨਾਲ ਜੁੜੇ ਆਲੋਕ ਨੂੰ ਇਨਕਮ ਟੈਕਸ ਦੇ ਮਾਮਲਿਆਂ ਦੀ ਵੀ ਖਾਸ ਜਾਣਕਾਰੀ ਨਹੀਂ ਹੈ ਅਤੇ ਉਹ ਟੈਕਸ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਹਨ। ਆਲੋਕ ਕੁਮਾਰ ਇੱਕ ਦਿਨ ਇੱਕ ਸੀਏ (CA) ਦੋਸਤ ਨਾਲ ਚਾਹ ਪੀ ਰਿਹਾ ਸੀ, ਜਦੋਂ ਉਸਦੇ ਦੋਸਤ ਨੇ ਪੁੱਛਿਆ ਕਿ ਉਸਨੇ ਇਨਕਮ ਟੈਕਸ (ITR) ਰਿਟਰਨ ਭਰੇ ਹਨ ਜਾਂ ਨਹੀਂ। ਇਸ 'ਤੇ ਆਲੋਕ ਕੁਮਾਰ ਨੇ ਸਖਤ ਜਵਾਬ ਦਿੱਤਾ, ਹਾਂ- ਇਹ ਮਾਰਚ 'ਚ ਹੀ ਭਰੀ ਗਈ ਸੀ।

ਪਰ, ਵਿਭਾਗ ਨੇ ਦੁਬਾਰਾ ਭਰਨ ਲਈ ਸੁਨੇਹਾ ਭੇਜਿਆ ਹੈ, ਇਸ ਲਈ ਮੈਂ ਧਿਆਨ ਨਹੀਂ ਦਿੱਤਾ। ਇਸ 'ਤੇ ਆਲੋਕ ਦੇ ਸੀਏ ਦੋਸਤ ਨੇ ਇਨਕਮ ਟੈਕਸ ਵਿਭਾਗ ਦਾ ਮੈਸੇਜ ਦਿਖਾਉਣ ਲਈ ਕਿਹਾ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ ਅਤੇ ਕਿਹਾ- ਇਹ ਨਵਾਂ ਇਨਕਮ ਟੈਕਸ ਰਿਟਰਨ ਭਰਨ ਦਾ ਮੈਸੇਜ ਹੈ।

ਲੋਕ ਉਲਝਣ ਵਿੱਚ ਕਿਉਂ ਪੈ ਰਹੇ ਹਨ?

ਦਰਅਸਲ, ਇਸ ਵਾਰ ਆਲੋਕ ਕੁਮਾਰ ਵਾਂਗ ਸੈਂਕੜੇ ਤਨਖ਼ਾਹਦਾਰ ਮੁਲਾਜ਼ਮ ਵੀ ਆਪਣੀ ਆਮਦਨ ਕਰ ਰਿਟਰਨ ਨੂੰ ਲੈ ਕੇ ਉਲਝਣ ਵਿੱਚ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਾਰਚ ਤੱਕ ਰਿਟਰਨ ਭਰੀ (ਦੇਰੀ ਨਾਲ) ਤਾਂ ਇਹ ਨਵੀਂ ਰਿਟਰਨ ਤੁਰੰਤ ਕਿੱਥੋਂ ਆਈ। ਜਵਾਬ ਇਹ ਹੈ ਕਿ ਮਹਾਂਮਾਰੀ ਕਾਰਨ ਸਰਕਾਰ ਨੇ ਪਿਛਲੇ ਸਾਲ ਕਈ ਵਾਰ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਸੀ। ਜੁਰਮਾਨੇ ਦੇ ਨਾਲ, ਇਹ ਮਾਰਚ 2022 ਤੱਕ ਭਰੀ ਜਾ ਸਕਦੀ ਸੀ। ਇਹ ਰਿਟਰਨ ਵਿੱਤੀ ਸਾਲ 2020-21 ਅਤੇ ਮੁਲਾਂਕਣ ਸਾਲ 2021-22 ਲਈ ਸੀ। ਇਸ 'ਚ ਕੁੱਲ 6.63 ਕਰੋੜ ਇਨਕਮ ਟੈਕਸ ਰਿਟਰਨ ਭਰੇ ਗਏ ਹਨ।

ਹੁਣ ਇਨਕਮ ਟੈਕਸ ਵਿਭਾਗ ਕੀ ਮੈਸੇਜ ਭੇਜ ਰਿਹਾ ਹੈ?

ਹੁਣ ਇਨਕਮ ਟੈਕਸ ਵਿਭਾਗ ਤੋਂ ਆਉਣ ਵਾਲਾ ਨਵਾਂ ਸੰਦੇਸ਼ ਜਾਂ ਈਮੇਲ ਪਿਛਲੇ ਵਿੱਤੀ ਸਾਲ 2021-22 ਜਾਂ ਮੁਲਾਂਕਣ ਸਾਲ 2022-23 ਲਈ ਹੈ। ਇਸ ਕਾਰਨ ਲੋਕਾਂ ਵਿੱਚ ਉਲਝਣ ਪੈਦਾ ਹੋ ਰਹੀ ਹੈ ਅਤੇ ਉਹ ਇਨ੍ਹਾਂ ਮੈਸੇਜਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਪਰ ਇਹ ਜਾਣ ਲਓ ਕਿ ਅਜਿਹਾ ਕਰਨ ਨਾਲ ਤੁਸੀਂ ਮੁਸੀਬਤ ਵਿੱਚ ਪੈ ਸਕਦੇ ਹੋ। ਇਸ ਲਈ ਇਹ ਧਿਆਨ ਵਿੱਚ ਰੱਖੋ ਕਿ ਵਿਭਾਗ ਵੱਲੋਂ ਆਉਣ ਵਾਲਾ ਨਵਾਂ ਮੈਸੇਜ ਮੌਜੂਦਾ ਮੁਲਾਂਕਣ ਸਾਲ ਲਈ ਹੈ ਅਤੇ ਜੇਕਰ ਤੁਸੀਂ 31 ਮਾਰਚ ਤੱਕ ਆਪਣੀ ਰਿਟਰਨ ਫਾਈਲ ਕੀਤੀ ਹੈ, ਤਾਂ ਵੀ ਤੁਹਾਨੂੰ ਨਵੀਂ ਸਮਾਂ-ਸੀਮਾ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਇਨਕਮ ਟੈਕਸ ਰਿਟਰਨ ਫਾਈਲ ਕਰਨੀ ਪਵੇਗੀ।

ਰਿਟਰਨ ਦੀ ਆਖਰੀ ਮਿਤੀ ਕਦੋਂ ਹੈ ਅਤੇ ਮੈਸੇਜ ਕੀ ਕਹਿੰਦਾ ਹੈ?

ਇਨਕਮ ਟੈਕਸ ਵਿਭਾਗ ਲੋਕਾਂ ਨੂੰ ਮੋਬਾਈਲ ਐਸਐਮਐਸ, ਈ-ਮੇਲ ਅਤੇ ਟਵੀਟ ਰਾਹੀਂ ਆਮਦਨ ਕਰ ਰਿਟਰਨ ਭਰਨ ਲਈ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਮੈਸੇਜ ਅਨੁਸਾਰ ਮੁਲਾਂਕਣ ਸਾਲ 2022-23 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ, 2022 ਹੈ। ਵਿਭਾਗ ਰਿਟਰਨ ਫਾਈਲ ਕਰਨ ਲਈ ਲਿੰਕ ਵੀ ਭੇਜਦਾ ਹੈ ਅਤੇ ਟੈਕਸਦਾਤਾਵਾਂ ਨੂੰ ਰਿਟਰਨ ਭਰਨ ਤੋਂ ਪਹਿਲਾਂ ਆਪਣੇ ਫਾਰਮ 26AS ਅਤੇ ਸਾਲਾਨਾ ਸੂਚਨਾ ਬਿਆਨ (AIS) ਦੀ ਪੁਸ਼ਟੀ ਕਰਨ ਲਈ ਵੀ ਕਹਿੰਦਾ ਹੈ।

Published by:rupinderkaursab
First published:

Tags: Income tax, Life, Lifestyle