Home /News /lifestyle /

ਕੀ ਨਵਜੰਮੇ ਬੱਚਿਆਂ ਨੂੰ 'ਚੁੰਮਣ' ਨਾਲ ਹੋ ਸਕਦੈ ਜਾਨ ਦਾ ਜੋਖ਼ਿਮ, ਜਾਣੋਂ ਕੁੱਝ ਖ਼ਾਸ ਗੱਲਾਂ... 

ਕੀ ਨਵਜੰਮੇ ਬੱਚਿਆਂ ਨੂੰ 'ਚੁੰਮਣ' ਨਾਲ ਹੋ ਸਕਦੈ ਜਾਨ ਦਾ ਜੋਖ਼ਿਮ, ਜਾਣੋਂ ਕੁੱਝ ਖ਼ਾਸ ਗੱਲਾਂ... 

 • Share this:

  ਹਰੇਕ ਮਾਤਾ-ਪਿਤਾ ਆਪਣੇ ਛੋਟੇ ਬੱਚਿਆਂ ਦੀ ਸੁਰੱਖਿਆ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬੁਰੀ ਨਜ਼ਰ ਤੋਂ ਬਚਾ ਕੇ ਰੱਖਣ ਦੇ ਯਤਨ ਕਰਦੇ ਹਨ। ਹਰ ਮਾਤਾ-ਪਿਤਾ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਵਿੱਚ ਕੋਈ ਕਮੀ ਨਾ ਛੱਡਣ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਬਿਮਾਰੀ ਤੇ ਮੁਸ਼ਕਿਲਾਂ ਤੋਂ ਬਚਾ ਕੇ ਰੱਖਣ। ਜਦੋਂ ਕੋਈ ਵਿਆਹੁਤਾ ਜੋੜੀ ਮਾਤਾ-ਪਿਤਾ ਬਣਦੀ ਹੈ ਤਾਂ ਉਹ ਆਪਣੇ ਛੋਟੇ ਜਿਹੇ ਬੱਚੇ ਨੂੰ ਬੜੇ ਪਿਆਰ-ਦੁਲਾਰ ਅਤੇ ਧਿਆਨ ਨਾਲ ਉਸ ਦੀ ਦੇਖਭਾਲ ਕਰਦੇ ਹਨ ਅਤੇ ਉਸ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ/ਸੁਵਿਧਾਵਾਂ ਪ੍ਰਦਾਨ ਕਰਨ ਦੀ ਮਾਪਿਆਂ ਵਜੋਂ ਆਪਣੀ ਭੂਮਿਕਾ/ਫ਼ਰਜ਼ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਵੀ ਕਰਦੇ ਹਨ। ਅਸੀਂ ਅੱਜ ਤੁਹਾਨੂੰ ਇਸੀ ਫ਼ਰਜ਼ ਦੇ  ਨਾਲ ਜੁੜੀ ਇੱਕ ਬੇਹੱਦ ਮਹੱਤਵਪੂਰਣ ਗੱਲ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਨਵਜੰਮੇ ਬੱਚਿਆਂ ਦੀ ਸਿਹਤ ਨਾਲ ਜੁੜੀ ਹੋਈ ਹੈ ਅਤੇ ਮਾਪਿਆਂ ਲਈ ਜਾਣਨੀ ਬੇਹੱਦ ਜ਼ਰੂਰੀ ਹੋਣ ਦੇ ਨਾਲ-ਨਾਲ ਲਾਜ਼ਮੀ ਵੀ ਹੈ।

  ਛੋਟੇ ਜਿਹੇ ਪਿਆਰੇ-ਪਿਆਰੇ ਬੱਚੇ (Babies) ਹਰ ਕਿਸੀ ਦੇ ਮਨ ਨੂੰ ਭਾਉਂਦੇ ਹਨ ਅਤੇ ਬਹੁਤ ਜ਼ਿਆਦਾ ਪਿਆਰੇ ਵੀ ਲੱਗਦੇ ਹਨ। ਛੋਟੇ ਬੱਚਿਆਂ ਦੇ ਸੁੰਦਰ ਜਿਹੇ ਛੋਟੇ-ਛੋਟੇ ਪੈਰ, ਪਿਆਰੀ ਜਿਹੀ ਮੁਸਕਾਨ, ਮੋਟੇ-ਮੋਟੇ ਗਲ੍ਹ ਵੇਖ ਕੇ ਹਰ ਕੋਈ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਪਿਆਰ ਕਰਨਾ ਚਾਹੁੰਦਾ ਹੈ ਅਤੇ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇਗਾ ਜੋ ਬਿਨਾਂ ਉਸ ਦੇ ਗਲ੍ਹ 'ਤੇ ਚੁੰਮੇ ਉਸ ਨੂੰ ਪਿਆਰ ਨਾਲ ਜੱਫੀ ਨਾ ਪਾਵੇ। ਬੱਚੇ ਨੂੰ 'ਚੁੰਮਣਾ' ਪਿਆਰ ਦਿਖਾਉਣ ਦਾ ਇੱਕ ਤਰੀਕਾ ਹੈ ਅਤੇ ਇਸ ਵਿੱਚ ਕੋਈ ਵੀ ਨੁਕਸਾਨ ਹੋਇਆ ਨਹੀਂ ਪ੍ਰਤੀਤ ਹੁੰਦਾ। ਪਰ ਜੇਕਰ ਤੁਸੀਂ ਨਵਜੰਮੇ ਬੱਚੇ ਦੇ ਮਾਪੇ ਹੋ ਤਾਂ ਤੁਹਾਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ 'ਚੁੰਮਣ' ਨਾਲ ਭਲਾ ਕੀ ਨੁਕਸਾਨ ਹੋ ਸਕਦਾ ਹੈ ਤਾਂ ਤੁਹਾਨੂੰ ਇਸ ਦੇ ਪਿੱਛੇ ਮੌਜੂਦ ਕਾਰਨ ਨੂੰ ਸਮਝਣ ਦੀ ਲੋੜ ਹੈ ਅਤੇ ਸਿਰਫ਼ ਬਾਹਰਲੇ ਲੋਕ ਹੀ ਨਹੀਂ ਸਗੋਂ ਤੁਹਾਨੂੰ ਅਤੇ ਤੁਹਾਡੇ ਸਾਥੀ ਨੂੰ ਵੀ ਇਸ ਮਾਮਲੇ ਵਿੱਚ ਆਪਣੇ ਛੋਟੇ ਬੱਚੇ ਦੀ ਸੁਰੱਖਿਆ ਲਈ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।

  ਆਓ ਜਾਣਦੇ ਹਾਂ ਅਜਿਹਾ ਨਾ ਕਰਨ ਦਾ ਕਾਰਨ -

  ਨਵਜੰਮੇ ਬੱਚਿਆਂ ਦਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੁੰਦਾ ਹੈ ਜਿਸ ਕਾਰਨ ਜਨਮ ਦੇ ਪਹਿਲੇ ਕੁੱਝ ਹਫ਼ਤਿਆਂ ਦੌਰਾਨ ਉਨ੍ਹਾਂ ਦੀ ਵਧੇਰੇ ਦੇਖਭਾਲ ਕਰਨਾ ਬੇਹੱਦ ਮਹੱਤਵਪੂਰਣ ਹੁੰਦਾ ਹੈ। ਕਿਸੀ ਵੀ ਕਿਸਮ ਦੇ ਵਿਸ਼ਾਣੂ/ਵਾਇਰਸ ਅਤੇ ਜੀਵਾਣੂ/ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਨਾਲ ਉਨ੍ਹਾਂ ਦੀ ਜਾਨ ਜੋਖ਼ਿਮ ਵਿੱਚ ਪੈ ਸਕਦੀ ਹੈ। ਇਸ ਲਈ ਹਮੇਸ਼ਾ ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਛੂਹਣ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ ਕਿਉਂਕਿ ਸਾਡੇ ਹੱਥਾਂ ਵਿੱਚ ਕਈ ਤਰ੍ਹਾਂ ਦੇ ਪੈਥੋਜੈਨਸ ਹੁੰਦੇ ਹਨ। ਇਸੀ ਤਰ੍ਹਾਂ ਸਾਡਾ ਚਿਹਰਾ ਵੀ ਹਜ਼ਾਰਾਂ ਸੂਖ਼ਮ ਜੀਵ-ਜੰਤੂਆਂ ਨਾਲ ਢੱਕਿਆ ਹੋਇਆ ਹੁੰਦਾ ਹੈ ਅਤੇ ਇਸ ਲਈ ਜਦੋਂ ਅਸੀਂ ਕਿਸੀ ਬੱਚੇ ਨੂੰ ਚੁੰਮਦੇ ਹਾਂ ਤਾਂ ਇਹ ਪੈਥੋਜੈਨਸ ਉਸ ਦੀ ਚਮੜੀ ਵਿੱਚ ਟ੍ਰਾਂਸਫਰ ਹੋ ਜਾਂਦੇ ਹਨ ਅਤੇ ਨਤੀਜੇ ਵਜੋਂ ਇਨ੍ਹਾਂ ਵਾਇਰਸ/ਬੈਕਟੀਰੀਆਜ਼ ਦੀ ਵਜ੍ਹਾ ਨਾਲ ਨਵਜੰਮੇ ਬੱਚਿਆਂ ਦੀ ਜਿੰਦ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਸਿਹਤ ਸੰਬੰਧੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੋ ਕੋਈ ਵੀ ਮਾਪੇ ਨਹੀਂ ਚਾਹੁਣਗੇ।

  'ਵਾਇਰਸ' ਜੋ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਪਾ ਸਕਦੈ ਜੋਖ਼ਿਮ 'ਚ -

  TOI ਦੀ ਇੱਕ ਖ਼ਬਰ ਦੇ ਅਨੁਸਾਰ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਐੱਚ.ਐੱਸ.ਵੀ-1 (HSV-1) ਤੋਂ ਵਧੇਰੇ ਖ਼ਤਰਾ ਹੁੰਦਾ ਹੈ ਜਿਸ ਨੂੰ ਹਰਪੀਜ਼ ਸਿੰਪਲੈਕਸ ਵਾਇਰਸ (Herpes Simplex Virus) ਵਜੋਂ ਜਾਣਿਆ ਜਾਂਦਾ ਹੈ। ਇਸ ਵਾਇਰਸ ਦੇ ਨਾਲ ਬਾਲਿਗਾਂ ਦੇ ਮੂੰਹ ਅਤੇ ਬੁੱਲ੍ਹਾਂ ਦੇ ਦੁਆਲੇ ਜ਼ਖ਼ਮ ਹੋ ਜਾਂਦੇ ਹਨ। ਕਈ ਵਾਰ ਇਸ ਵਾਇਰਸ ਦੇ ਬਾਲਿਗਾਂ ਵਿੱਚ ਵਿਸ਼ੇਸ਼ ਲੱਛਣ ਵੀ ਨਜ਼ਰ ਨਹੀਂ ਆਉਂਦੇ ਜੋ ਛੋਟੇ ਬੱਚਿਆਂ (Babies) ਲਈ ਘਾਤਕ ਸਿੱਧ ਹੋ ਸਕਦਾ ਹੈ। ਕੁੱਝ ਲੋਕਾਂ ਦੇ ਬੁੱਲ੍ਹਾਂ ਦੇ ਦੁਆਲੇ ਜ਼ਖ਼ਮ ਹੋ ਜਾਂਦੇ ਹਨ ਅਤੇ ਇਸੀ ਕਰਕੇ ਚੁੰਮਣ ਨਾਲ ਇਹ ਵਿਸ਼ਾਣੂ/ਵਾਇਰਸ ਦੂਜਿਆਂ ਵਿੱਚ ਸੰਚਾਰਿਤ/ਟ੍ਰਾੰਸਮਿਟ ਹੋ ਸਕਦਾ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ 40 ਸਾਲ ਦੀ ਉਮਰ ਤੱਕ 90 ਪ੍ਰਤੀਸ਼ਤ ਤੋਂ ਵੱਧ ਲੋਕ ਇਸ ਵਿਸ਼ੇਸ਼ ਵਾਇਰਸ ਦਾ ਸਾਹਮਣਾ ਕਰ ਚੁੱਕੇ ਹਨ ਅਤੇ ਨਵਜੰਮੇ ਬੱਚਿਆਂ ਵਿੱਚ ਇਸ ਵਾਇਰਸ ਨੂੰ ਫੈਲਾ ਸਕਦੇ ਹਨ। ਇੱਥੋਂ ਤੱਕ ਕਿ ਜੇਕਰ ਕੋਈ ਵਾਇਰਸ ਨਾਲ ਸੰਕ੍ਰਮਿਤ ਹੈ ਅਤੇ ਬੱਚੇ ਦੇ ਹੱਥਾਂ ਨੂੰ ਛੂਹੰਦਾ ਹੈ ਅਤੇ ਫਿਰ ਬੱਚਾ ਉਸ ਦੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹ ਲੈਂਦਾ ਹੈ ਤਾਂ ਇਹ ਵਾਇਰਸ ਲੇਸਦਾਰ ਝਿੱਲੀਆਂ ਤੱਕ ਪਹੁੰਚ ਸਕਦਾ ਹੈ ਜਿਸ ਨਾਲ ਇਨਫ਼ੈਕਸ਼ਨ ਹੋ ਜਾਂਦਾ ਹੈ। ਕਮਜ਼ੋਰ ਇਮਿਊਨ ਸਿਸਟਮ ਦੇ ਕਾਰਨ ਵਾਇਰਸ ਤੇਜ਼ੀ ਨਾਲ ਵੱਧਦਾ ਜਾਂਦਾ ਹੈ ਜਿਸ ਕਾਰਨ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਇਨਫ਼ਲਾਮੇਸ਼ਨ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

  ਤੁਹਾਨੂੰ ਕੀ ਕਰਨਾ ਚਾਹੀਦਾ ਹੈ -

  ਜਨਮ ਦੇ ਪਹਿਲੇ ਕੁੱਝ ਮਹੀਨੇ ਬੱਚਿਆਂ ਲਈ ਬਹੁਤ ਹੀ ਨਾਜ਼ੁਕ ਹੁੰਦੇ ਹਨ ਅਤੇ ਇਸੀ ਕਾਰਨ ਮਾਪਿਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਬਿਮਾਰ ਹੈ ਤਾਂ ਉਸ ਨੂੰ ਬੱਚਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਕੋਈ ਉਨ੍ਹਾਂ ਨੂੰ ਛੂਹਣਾ ਚਾਹੁੰਦਾ ਹੈ ਜਾਂ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਫੜਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਸੈਨੇਟਾਈਜ਼ਰਜ਼ ਨਾਲ ਹੱਥ ਸਾਫ਼ ਕਰਨਾ ਵੀ ਇੱਕ ਪ੍ਰਭਾਵਸ਼ਾਲੀ ਢੰਗ ਹੈ ਜਿਸ ਨਾਲ ਹੱਥਾਂ ਵਿੱਚਲੇ ਕੀਟਾਣੂਆਂ ਅਤੇ ਵਾਇਰਸ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸ਼ੁਰੂਆਤੀ ਮਹੀਨਿਆਂ ਵਿੱਚ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਭੀੜ ਵਾਲੀਆਂ ਥਾਵਾਂ 'ਤੇ ਨਾ ਲਿਜਾਣ ਅਤੇ ਨਾ ਹੀ ਬਹੁਤ ਸਾਰੇ ਮਹਿਮਾਨਾਂ ਨੂੰ ਆਪਣੇ ਘਰ ਆਉਣ ਦੇਣ ਤਾਂ ਜੋ ਤੁਹਾਡੇ ਬੱਚੇ ਨੂੰ ਕਿਸੀ ਵੀ ਤਰ੍ਹਾਂ ਦੇ ਖ਼ਤਰੇ/ਜੋਖ਼ਿਮ ਤੋਂ ਨੁਕਸਾਨ ਦੀ ਸੰਭਾਵਨਾ ਨਾ ਰਹੇ।

  Published by:Anuradha Shukla
  First published:

  Tags: Baby, Newborns