HOME » NEWS » Life

ਜੇ ਲੈਣਾ ਚਾਹੁੰਦੇ ਹੋ ਅੰਡੇ ਖਾਣ ਦਾ ਦੁੱਗਣਾ ਫ਼ਾਇਦਾ, ਨਾ ਕਰੋ ਇਹ ਗ਼ਲਤੀਆਂ

News18 Punjabi | News18 Punjab
Updated: February 20, 2021, 12:32 PM IST
share image
ਜੇ ਲੈਣਾ ਚਾਹੁੰਦੇ ਹੋ ਅੰਡੇ ਖਾਣ ਦਾ ਦੁੱਗਣਾ ਫ਼ਾਇਦਾ, ਨਾ ਕਰੋ ਇਹ ਗ਼ਲਤੀਆਂ
ਜੇ ਲੈਣਾ ਚਾਹੁੰਦੇ ਹੋ ਅੰਡੇ ਖਾਣ ਦਾ ਦੁੱਗਣਾ ਫ਼ਾਇਦਾ, ਨਾ ਕਰੋ ਇਹ ਗ਼ਲਤੀਆਂ

  • Share this:
  • Facebook share img
  • Twitter share img
  • Linkedin share img
ਅੰਡਾ (Egg) ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਲਈ, ਹਰ ਰੋਜ਼ ਇੱਕ ਅੰਡਾ ਆਪਣੀ ਖ਼ੁਰਾਕ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਡਾਕਟਰ ਵੀ ਰੋਜ਼ਾਨਾ ਘੱਟੋ-ਘੱਟ ਇੱਕ ਅੰਡਾ ਖਾਣ ਦੀ ਸਲਾਹ ਦਿੰਦੇ ਹਨ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਅੰਡੇ ਖਾਣ ਦਾ ਤੁਹਾਡੀ ਸਿਹਤ ਨੂੰ ਜ਼ਿਆਦਾ ਲਾਭ ਪਹੁੰਚੇ , ਤਾਂ ਅੰਡੇ ਨੂੰ ਖਾਣ ਵੇਲੇ ਕੁੱਝ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ, ਇਹ ਲਾਭ ਦੀ ਬਜਾਏ ਨੁਕਸਾਨ ਵੀ ਦੇ ਸਕਦਾ ਹੈ।

ਅੰਡੇ ਖਾਣ ਲਈ ਸਮਾਂ ਨਿਰਧਾਰਿਤ ਨਾ ਕਰੋ

ਅੰਡੇ ਖਾਣ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਰੋਜ਼ਾਨਾ ਨਾਸ਼ਤੇ 'ਚ ਅੰਡੇ ਲੈਂਦੇ ਹੋ ਜਾਂ ਦੁਪਹਿਰ ਦੇ ਖਾਣੇ ਵਿਚ ਅੰਡੇ ਸ਼ਾਮਲ ਕਰਦੇ ਹੋ. ਜਾਂ ਫਿਰ ਤੁਸੀਂ ਇਸ ਦਾ ਰੋਜ਼ ਰਾਤ ਨੂੰ ਸੇਵਨ ਕਰਦੇ ਹੋ..ਤਾਂ ਤੁਹਾਨੂੰ ਇਸ ਦੇ ਸੇਵਨ ਦੇ ਸਮੇਂ ਨੂੰ ਬਦਲਦੇ ਰਹਿਣਾ ਚਾਹੀਦਾ ਹੈ। ਭਾਵ, ਕਦੇ ਨਾਸ਼ਤੇ ਵਿੱਚ, ਕਦੇ ਦੁਪਹਿਰ ਦੇ ਖਾਣੇ ਵਿੱਚ ਅਤੇ ਕਦੇ ਰਾਤ ਦੇ ਖਾਣੇ ਵਿੱਚ ਅੰਡੇ ਖਾ ਸਕਦੇ ਹੋ।
ਅੰਡੇ ਨੂੰ ਪਕਾ ਕੇ ਖਾਓ

ਕੁੱਝ ਲੋਕ ਅੰਡੇ ਹਾਫ਼ ਫ੍ਰਾਈ (Half Fry Egg) ਕਰ ਕੇ ਜਾਂ ਹਾਫ਼ ਬਾਇਲ (Half Boiled Egg) ਕਰ ਕੇ ਖਾਣ ਦੇ ਸ਼ੌਕੀਨ ਹੁੰਦੇ ਹਨ। ਪਰ ਅੰਡਾ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਨੂੰ ਪੂਰੀ ਤਰਾਂ ਪਕਾ ਕੇ ਖਾਣਾ। ਇਹ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ, ਫਿਰ ਚਾਹੇ ਇਸ ਨੂੰ ਆਮਲੇਟ ਦੇ ਰੂਪ ਵਿੱਚ ਖਾਓ, ਭੁਰਜੀ ਬਣਾਓ ਜਾਂ ਫਿਰ ਉਬਾਲ ਕੇ ਖਾਓ। ਕੱਚੇ ਅੰਡੇ ਜਾਂ ਅੱਧ-ਪੱਕੇ ਅੰਡੇ ਖਾਣ ਨਾਲ, ਅੰਡਿਆਂ ਵਿੱਚ ਮੌਜੂਦ ਸਾਲਮੋਨੇਲਾ ਬੈਕਟੀਰੀਆ ਲਾਭ ਦੀ ਬਜਾਏ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਅੰਡੇ ਪਕਾਉਣ ਵੇਲੇ ਧਿਆਨ ਵਿੱਚ ਰੱਖੋ ਇਹ ਗੱਲ

ਅੰਡੇ ਨੂੰ ਪਕਾਉਂਦੇ ਸਮੇਂ, ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਅਨਹੈਲਦੀ ਫੈਟ (Unhealthy Fat) ਨਾਲ ਨਾ ਪਕਾਇਆ ਜਾਵੇ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਨੂੰ ਸ਼ੂਗਰ, ਦਿਲ ਦੀ ਸਮੱਸਿਆ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।

ਦਿਨ ਵਿੱਚ ਬਹੁਤ ਜ਼ਿਆਦਾ ਨਾ ਕਰੋ ਸੇਵਨ

ਇਹ ਸੱਚ ਹੈ ਕਿ ਅੰਡਾ ਖਾਣਾ ਸਿਹਤ ਲਈ ਲਾਭਕਾਰੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਪੂਰਾ ਦਿਨ ਅੰਡੇ ਹੀ ਖਾਂਦੇ ਰਹੀਏ। ਇਸ ਦੀ ਬਹੁਤ ਜ਼ਿਆਦਾ ਮਾਤਰਾ, ਲਾਭ ਦੀ ਬਜਾਏ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਕੱਚੇ ਅੰਡੇ ਦੇ ਸੇਵਨ ਤੋਂ ਪਹਿਲਾਂ ਸਾਵਧਾਨ

ਜਿਹੜੇ ਲੋਕ ਕੱਚੇ ਅੰਡਿਆਂ (Raw Egg) ਦਾ ਸੇਵਨ ਕਰਨ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਇਸ ਬਾਰੇ ਡਾਇਟੀਸ਼ੀਅਨ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਨਾਲ ਹੀ, ਸੇਵਨ ਦੀ ਮਾਤਰਾ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਕੱਚਾ ਅੰਡਾ ਲਾਭ ਦੀ ਬਜਾਏ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਹੋ ਸਕਦੀ ਹੈ ਐਲਰਜੀ

ਜੇ ਅੰਡਾ ਖਾਣ ਤੋਂ ਬਾਅਦ ਤੁਹਾਡੇ ਪੇਟ ਵਿਚ ਮਰੋੜ ਉੱਠਦੇ ਹਨ, ਦਸਤ ਲੱਗਦੇ ਹਨ ਜਾਂ ਸ਼ਰੀਰ 'ਤੇ ਖਾਜ-ਖੁਜਲੀ ਦੀ ਸਮੱਸਿਆ ਹੁੰਦੀ ਹੈ, ਤਾਂ ਤੁਹਾਨੂੰ ਅੰਡੇ ਨਹੀਂ ਖਾਣੇ ਚਾਹੀਦੇ। ਹੋ ਸਕਦਾ ਹੈ ਕਿ ਅੰਡੇ ਤੁਹਾਨੂੰ ਕਿਸੇ ਤਰੀਕੇ ਦੀ ਐਲਰਜੀ ਕਰਦੇ ਹੋਣ।

(ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ, ਪ੍ਰਾਪਤ ਤੱਥਾਂ 'ਤੇ ਆਧਾਰਿਤ ਹੈ। News18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ 'ਏ ਅਮਲ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰ ਨਾਲ ਸੰਪਰਕ ਕਰੋ।)
First published: February 20, 2021, 12:20 PM IST
ਹੋਰ ਪੜ੍ਹੋ
ਅਗਲੀ ਖ਼ਬਰ