Home /News /lifestyle /

ਪੁਰਾਣਾ ਝਾੜੂ ਇਸ ਦਿਨ ਘਰ 'ਚੋਂ ਨਾ ਸੁੱਟੋ ਬਾਹਰ, ਮਾਂ ਲਕਸ਼ਮੀ ਹੋ ਜਾਵੇਗੀ ਨਾਰਾਜ਼! ਜਾਣੋ ਜੋਤਿਸ਼ ਸ਼ਾਸਤਰ

ਸਾਫ਼-ਸਫਾਈ ਦੇ ਲਈ ਹਰ ਘਰ ਵਿੱਚ ਝਾੜੂ ਦੀ ਵਰਤੋਂ ਕੀਤੀ ਜਾਂਦੀ ਹੈ। ਹਿੰਦੂ ਧਰਮ ਵਿੱਚ, ਝਾੜੂ ਦਾ ਸਬੰਧ ਦੌਲਤ ਦੀ ਦੇਵੀ ਲਕਸ਼ਮੀ ਨਾਲ ਹੈ। ਝਾੜੂ ਨੂੰ ਦੇਵੀ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਘਰ 'ਚ ਝਾੜੂ ਰੱਖਣ ਦੇ ਨਾਲ-ਨਾਲ ਇਸ ਨੂੰ ਸੁੱਟਣ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਪੁਰਾਣੇ ਝਾੜੂ ਨੂੰ ਗ਼ਲਤ ਤਰੀਕੇ ਨਾਲ ਅਤੇ ਗ਼ਲਤ ਦਿਨ 'ਤੇ ਘਰੋਂ ਬਾਹਰ ਸੁੱਟਣ ਨਾਲ ਦੇਵੀ ਲਕਸ਼ਮੀ ਨਾਰਾਜ਼ ਹੋ ਸਕਦੀ ਹੈ ਅਤੇ ਘਰ ਵਿੱਚ ਗਰੀਬੀ ਆ ਸਕਦੀ ਹੈ। ਇਸ ਲਈ ਜੋਤਿਸ਼ ਸ਼ਾਸਤਰ ਵਿੱਚ ਪੁਰਾਣੇ ਝਾੜੂ ਨੂੰ ਸੁੱਟਣ ਬਾਰੇ ਕੁਝ ਨਿਯਮ ਦੱਸੇ ਗਏ ਹਨ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਝਾੜੂ ਦਾ ਸਬੰਧ ਦੇਵੀ ਲਕਸ਼ਮੀ ਨਾਲ ਹੈ। ਦੀਵਾਲੀ ਦੇ ਮੌਕੇ 'ਤੇ ਨਵਾਂ ਝਾੜੂ ਖਰੀਦ ਕੇ ਪੂਜਾ ਕੀਤੀ ਜਾਂਦੀ ਹੈ ਅਤੇ ਝਾੜੂ ਨੂੰ ਪੈਰ ਨਹੀਂ ਲਗਾਇਆ ਜਾਂਦਾ। ਘਰ ਵਿੱਚ ਨਿਯਮਾਂ ਅਨੁਸਾਰ ਝਾੜੂ ਰੱਖਣ ਨਾਲ ਖੁਸ਼ਹਾਲੀ ਆਉਂਦੀ ਹੈ ਤੇ ਮਾਂ ਲਕਸ਼ਮੀ ਦੀ ਕ੍ਰਿਪਾ ਬਣੀ ਰਹਿੰਦੀ ਹੈ। ਪਰ ਜਦੋਂ ਝਾੜੂ ਵਰਤਣ ਤੋਂ ਬਾਅਦ ਖ਼ਰਾਬ ਹੋ ਜਾਂਦਾ ਹੈ ਤਾਂ ਲੋਕ ਇਸ ਨੂੰ ਘਰੋਂ ਬਾਹਰ ਸੁੱਟ ਦਿੰਦੇ ਹਨ। ਪੁਰਾਣੇ ਜਾਂ ਟੁੱਟੇ ਝਾੜੂ ਨੂੰ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ 'ਚ ਨਕਾਰਾਤਮਕਤਾ ਆਉਂਦੀ ਹੈ। ਆਓ ਜਾਣਦੇ ਹਾਂ ਕਿ ਪੁਰਾਣੇ ਝਾੜੂ ਨੂੰ ਘਰੋਂ ਬਾਹਰ ਕੱਢਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕਿਸ ਦਿਨ ਪੁਰਾਣਾ ਝਾੜੂ ਨਹੀਂ ਸੁੱਟਣਾ ਚਾਹੀਦਾ

ਜੋਤਿਸ਼ ਸ਼ਾਸਤਰ ਅਨੁਸਾਰ ਸ਼ੁੱਕਰਵਾਰ ਅਤੇ ਵੀਰਵਾਰ ਨੂੰ ਕਦੇ ਵੀ ਪੁਰਾਣੇ ਝਾੜੂ ਨੂੰ ਘਰ ਤੋਂ ਬਾਹਰ ਨਹੀਂ ਸੁੱਟਣਾ ਚਾਹੀਦਾ। ਇਸ ਨਾਲ ਮਾਂ ਲਕਸ਼ਮੀ ਨੂੰ ਗੁੱਸਾ ਆਉਂਦਾ ਹੈ ਅਤੇ ਅਜਿਹਾ ਕਰਨ ਨਾਲ ਤੁਹਾਡੇ ਘਰ ਤੋਂ ਮਾਂ ਲਕਸ਼ਮੀ ਦੀ ਕ੍ਰਿਪਾ ਹਟ ਸਕਦੀ ਹੈ। ਇਸ ਲਈ ਝਾੜੂ ਸੁੱਟਣ ਸਮੇਂ ਦਿਨਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

ਪੁਰਾਣਾ ਝਾੜੂ ਨੂੰ ਸੁੱਟਣ ਲਈ ਸਹੀ ਦਿਨ

ਜੋਤਿਸ਼ ਸ਼ਾਸਤਰ ਅਨੁਸਾਰ ਅਮਾਵਸਿਆ ਅਤੇ ਸ਼ਨੀਵਾਰ ਨੂੰ ਪੁਰਾਣਾ ਝਾੜੂ ਸੁੱਟਣਾ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਤੁਸੀਂ ਟੁੱਟੇ ਜਾਂ ਪੁਰਾਣੇ ਝਾੜੂ ਨੂੰ ਬਾਹਰ ਸੁੱਟ ਸਕਦੇ ਹੋ। ਸ਼ਾਸਤਰਾਂ ਅਨੁਸਾਰ ਇਸ ਦਿਨ ਪੁਰਾਣੇ ਝਾੜੂ ਨੂੰ ਸੁੱਟਣ ਨਾਲ ਵੀ ਘਰ ਦੇ ਵਾਸਤੂ ਨੁਕਸ ਦੂਰ ਹੋ ਜਾਂਦੇ ਹਨ।

ਪੁਰਾਣਾ ਝਾੜੂ ਸੁੱਟਣ ਸਮੇਂ ਧਿਆਨਦੇਣਯੋਗ ਗੱਲਾਂ

ਝਾੜੂ ਸੁੱਟਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਝਾੜੂ ਭਾਵੇਂ ਕਿੰਨਾ ਵੀ ਪੁਰਾਣਾ ਜਾਂ ਖ਼ਰਾਬ ਕਿਉਂ ਨਾ ਹੋਵੇ ਪਰ ਇਸ ਨੂੰ ਕਦੇ ਵੀ ਗੰਦੇ ਨਾਲੇ ਆਦਿ ਦੇ ਨੇੜੇ ਨਾ ਸੁੱਟੋ। ਜਿੱਥੇ ਦਰੱਖਤ ਹੋਵੇ ਉੱਥੇ ਝਾੜੂ ਵੀ ਨਹੀਂ ਸੁੱਟਣਾ ਚਾਹੀਦਾ। ਪੁਰਾਣੇ ਝਾੜੂ ਨੂੰ ਸੁੱਟਣ ਲਈ ਅਜਿਹੀ ਜਗ੍ਹਾ ਚੁਣੋ ਜਿੱਥੇ ਕਿਸੇ ਦੇ ਪੈਰ ਨਾ ਲੱਗੇ। ਝਾੜੂ ਨੂੰ ਹਮੇਸ਼ਾ ਕਿਸੇ ਚੀਜ਼ ਵਿੱਚ ਲਪੇਟ ਕੇ ਸੁੱਟੋ। ਇਸਦੇ ਨਾਲ ਹੀ ਪੁਰਾਣੇ ਝਾੜੂ ਨੂੰ ਸਾੜਨਾ ਨਹੀਂ ਚਾਹੀਦਾ। ਅਜਿਹਾ ਕਰਨਾ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ।
Published by:rupinderkaursab
First published:

Tags: Hindu, Hinduism, Religion, Vastu tips

ਅਗਲੀ ਖਬਰ