Home /News /lifestyle /

Skin Care: ਸਕਿਨ ਕੇਅਰ ਲਈ ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ, ਖੂਬਸੂਰਤੀ 'ਤੇ ਲੱਗੇਗਾ ਦਾਗ

Skin Care: ਸਕਿਨ ਕੇਅਰ ਲਈ ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ, ਖੂਬਸੂਰਤੀ 'ਤੇ ਲੱਗੇਗਾ ਦਾਗ

Skin Care: ਸਕਿਨ ਕੇਅਰ ਲਈ ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ, ਖੂਬਸੂਰਤੀ 'ਤੇ ਲੱਗੇਗਾ ਦਾਗ

Skin Care: ਸਕਿਨ ਕੇਅਰ ਲਈ ਇਨ੍ਹਾਂ ਚੀਜ਼ਾਂ ਦੀ ਨਾ ਕਰੋ ਵਰਤੋਂ, ਖੂਬਸੂਰਤੀ 'ਤੇ ਲੱਗੇਗਾ ਦਾਗ

ਸਕਿਨ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਲੋਕ ਸਕਿਨ ਕੇਅਰ (Skin care) ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਘਰੇਲੂ ਜਾਂ ਕੁਦਰਤੀ ਨੁਸਖਿਆਂ ਨੂੰ ਅਪਣਾਉਣ ਨਾਲ ਸਕਿਨ ਨੁਕਸਾਨ ਘੱਟ ਹੁੰਦਾ ਹੈ। ਇਹ ਕੈਮੀਕਲ ਯੁਕਤ ਚੀਜ਼ਾਂ ਨਾਲੋਂ ਚਿਹਰੇ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਨ੍ਹਾਂ ਦਾ ਫ਼ਾਇਦਾ ਲੰਬੇ ਸਮੇਂ ਤੱਕ ਹੁੰਦਾ ਹੈ। ਇਸ ਲਈ ਅਸੀਂ ਸਕਿਨ ਕੇਅਰ ਲਈ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਾਂ।

ਹੋਰ ਪੜ੍ਹੋ ...
  • Share this:
ਸਕਿਨ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਬਹੁਤੇ ਲੋਕ ਸਕਿਨ ਕੇਅਰ (Skin care) ਲਈ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਘਰੇਲੂ ਜਾਂ ਕੁਦਰਤੀ ਨੁਸਖਿਆਂ ਨੂੰ ਅਪਣਾਉਣ ਨਾਲ ਸਕਿਨ ਨੁਕਸਾਨ ਘੱਟ ਹੁੰਦਾ ਹੈ। ਇਹ ਕੈਮੀਕਲ ਯੁਕਤ ਚੀਜ਼ਾਂ ਨਾਲੋਂ ਚਿਹਰੇ ਨੂੰ ਘੱਟ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਨ੍ਹਾਂ ਦਾ ਫ਼ਾਇਦਾ ਲੰਬੇ ਸਮੇਂ ਤੱਕ ਹੁੰਦਾ ਹੈ। ਇਸ ਲਈ ਅਸੀਂ ਸਕਿਨ ਕੇਅਰ ਲਈ ਕਈ ਤਰ੍ਹਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਚਿਹਰੇ ਉੱਤੇ ਹਰੇਕ ਚੀਜ਼ ਨਹੀਂ ਲਗਾਉਣੀ ਚਾਹੀਦੀ। ਕਈ ਕੁਦਰਤੀ ਚੀਜ਼ਾਂ ਵੀ ਸਕਿਨ ਲਈ ਨੁਕਸਾਨਦੇਹ ਹੁੰਦੀਆਂ ਹਨ। ਆਓ ਜਾਣਦੇ ਹਾਂ ਕਿ ਸਕਿਨ ਕੇਅਰ ਦੌਰਾਨ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਦੇ ਨਹੀਂ ਕਰਨੀ ਚਾਹੀਦੀ।

ਲੂਣ

ਕਿਹਾ ਜਾਂਦਾ ਹੈ ਕਿ ਨਮਕ ਦੀ ਮਦਦ ਨਾਲ ਤੁਹਾਡੀ ਸਕਿਨ 'ਤੇ ਹੋਣ ਵਾਲੀ ਸੋਜ ਨੂੰ ਘੱਟ ਕੀਤਾ ਜਾ ਸਕਦਾ ਹੈ ਅਤੇ ਬਲਾਕ ਪੋਰਸ ਨੂੰ ਖੋਲ੍ਹਿਆ ਜਾ ਸਕਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦੇ ਛੋਟੇ ਕਣ ਵੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਇੰਨਾ ਹੀ ਨਹੀਂ, ਇਸ ਕਾਰਨ ਸਕਿਨ 'ਤੇ ਖਾਰਸ਼ ਅਤੇ ਜਲਨ ਵੀ ਹੋ ਸਕਦੀ ਹੈ।

ਨਿੰਬੂ

ਨਿੰਬੂ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਸਕਿਨ ਨੂੰ ਚਮਕਦਾਰ ਬਣਾਉਣ ਅਤੇ ਫਾਈਨ ਲਾਈਨਾਂ ਨੂੰ ਦੂਰ ਰੱਖਣ ਦਾ ਕੰਮ ਕਰਦੇ ਹਨ। ਪਰ ਇਸ ਵਿੱਚ ਤੇਜ਼ਾਬ ਤੱਤ ਵੀ ਪਾਏ ਜਾਂਦੇ ਹਨ, ਜੋ ਚਿਹਰੇ 'ਤੇ ਐਲਰਜੀ ਜਾਂ ਖਾਰਸ਼ ਦਾ ਕਾਰਨ ਬਣ ਸਕਦੇ ਹਨ।

ਸਿਰਕਾ

ਸਿਰਕਾ ਚਿਹਰੇ ਦੀ ਸਕਿਨ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ। ਬਹੁਤ ਸਾਰੇ ਲੋਕ ਚਿਹਰੇ ਦੇ ਦਾਗ-ਧੱਬਿਆਂ ਨੂੰ ਹਟਾਉਣ ਜਾਂ ਮੁਹਾਸੇ ਨੂੰ ਘਟਾਉਣ ਲਈ ਸਿਰਕੇ ਦੀ ਵਰਤੋਂ ਕਰਦੇ ਹਨ। ਪਰ ਇਹ ਸਕਿਨ 'ਤੇ ਝੁਰੜੀਆਂ ਦਾ ਕਾਰਨ ਬਣ ਸਕਦਾ ਹੈ।

ਟੂਥਪੇਸਟ

ਬਹੁਤ ਸਾਰੇ ਲੋਕ ਚਿਹਰੇ 'ਤੇ ਬਲੈਕਹੈੱਡਸ, ਮੁਹਾਸੇ ਅਤੇ ਦਾਗ-ਧੱਬੇ ਦੂਰ ਕਰਨ ਲਈ ਟੂਥਪੇਸਟ ਦੀ ਵਰਤੋਂ ਕਰਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਸ 'ਚ ਕਈ ਕੈਮੀਕਲ ਹੁੰਦੇ ਹਨ ਜੋ ਸਕਿਨ 'ਤੇ ਖਾਰਸ਼ ਅਤੇ ਜਲਨ ਨੂੰ ਵਧਾ ਸਕਦੇ ਹਨ। ਇੰਨਾ ਹੀ ਨਹੀਂ ਇਹ ਸਕਿਨ ਦੀ ਸੁਰੱਖਿਆ ਪਰਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।

ਬੇਕਿੰਗ ਸੋਡਾ

ਜਿਨ੍ਹਾਂ ਦੀ ਸਕਿਨ ਸੰਵੇਦਨਸ਼ੀਲ ਹੈ, ਉਨ੍ਹਾਂ ਨੂੰ ਇਸਦੀ ਵਰਤੋਂ ਕਦੇ ਵੀ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਗ਼ਲਤੀ ਨਾਲ ਬੇਕਿੰਗ ਸੋਡਾ ਦੀ ਵਰਤੋਂ ਸਿੱਧੇ ਚਿਹਰੇ 'ਤੇ ਕਰਦੇ ਹੋ, ਤਾਂ ਇਹ ਤੁਹਾਡੀ ਸਕਿਨ 'ਤੇ ਬੁਰਾ ਅਸਰ ਪੈ ਸਕਦਾ ਹੈ। ਚਿਹਰੇ 'ਤੇ ਧੱਫੜ, ਦਾਗ-ਧੱਬੇ ਘੱਟ ਹੋਣ ਦੀ ਬਜਾਏ ਵਧ ਸਕਦੇ ਹਨ।

ਸ਼ੂਗਰ

ਸ਼ੂਗਰ (ਖੰਡ) ਦੀ ਵਰਤੋਂ ਬਹੁਤ ਸਾਰੇ ਲੋਕ ਸਕਿਨ ਨੂੰ ਰਗੜਨ ਲਈ ਕਰਦੇ ਹਨ। ਇਹ ਇਕ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡੀ ਸਕਿਨ ਸੰਵੇਦਨਸ਼ੀਲ ਹੈ ਤਾਂ ਇਹ ਉਸਨੂੰ ਆਸਾਨੀ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਇੰਨਾ ਹੀ ਨਹੀਂ, ਸ਼ੂਗਰ ਦੀ ਜ਼ਿਆਦਾ ਵਰਤੋਂ ਨਾਲ ਸਕਿਨ ਖੁਸ਼ਕ ਵੀ ਹੋ ਸਕਦੀ ਹੈ।
Published by:rupinderkaursab
First published:

Tags: Lifestyle, Skin, Skin care tips

ਅਗਲੀ ਖਬਰ