HOME » NEWS » Life

ਆਵਲਾਂ ਨੂੰ ਡੇਲੀ ਡਾਈਟ ਵਿੱਚ ਕੁਝ ਇਸ ਤਰ੍ਹਾਂ ਕਰੋ ਸ਼ਾਮਿਲ, ਕਈ ਬਿਮਾਰੀਆਂ ਦੀ ਹੋਵੇਗੀ ਛੁੱਟੀ               

News18 Punjabi | Trending Desk
Updated: July 6, 2021, 4:00 PM IST
share image
ਆਵਲਾਂ ਨੂੰ ਡੇਲੀ ਡਾਈਟ ਵਿੱਚ ਕੁਝ ਇਸ ਤਰ੍ਹਾਂ ਕਰੋ ਸ਼ਾਮਿਲ, ਕਈ ਬਿਮਾਰੀਆਂ ਦੀ ਹੋਵੇਗੀ ਛੁੱਟੀ               
ਆਵਲਾਂ ਨੂੰ ਡੇਲੀ ਡਾਈਟ ਵਿੱਚ ਕੁਝ ਇਸ ਤਰ੍ਹਾਂ ਕਰੋ ਸ਼ਾਮਿਲ, ਕਈ ਬਿਮਾਰੀਆਂ ਦੀ ਹੋਵੇਗੀ ਛੁੱਟੀ               

  • Share this:
  • Facebook share img
  • Twitter share img
  • Linkedin share img
How To Use Amla In Your Daily Diet : ਆਵਲਾਂ ਦਾ ਪ੍ਰਯੋਗ ਅਸੀਂ ਆਮ ਤੌਰ ਤੇ ਵਾਲਾਂ ਦੀ ਖੂਬਸੂਰਤੀ ਨੂੰ ਵਧਾਉਣ ਲਈ ਕਰਦੇ ਹਾਂ ਪਰ ਇਸਦੇ ਨਾਲ਼ ਹੀ ਇਹ ਬਿਹਤਰ ਸਿਹਤ ਲਈ ਵੀ ਫਾਇਦੇਮੰਦ ਹੈ ।ਇਸ ਵਿਚ ਵਿਟਾਮਿਨ ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟਿਨ ਅਤੇ ਵਿਟਾਮਿਨ ਬੀ ਕੰਪਲੈਕਸ ਪਾਏ ਜਾਂਦੇ ਹਨ । ਸਿਰਫ ਇਹ ਹੀ ਨਹੀਂ ਇਸ ਵਿੱਚ ਸਿਹਤਮੰਦ ਐਂਟੀਆਕਸੀਡੈਂਟ ਗੁਣ ਵੀ ਮੌਜੂਦ ਹੁੰਦੇ ਹਨ । ਜੇਕਰ ਨਿਯਮਿਤ ਰੂਪ ਨਾਲ਼ ਇਸ ਨੂੰ ਚਾਇਟ ਵਿੱਚ ਸ਼ਾਮਿਲ ਕੀਤਾ ਜਾਵੇ ਤਾਂ ਇਸ ਨਾਲ਼ ਤੁਹਾਡੇ ਵਾਲ਼ ਤੇ ਸਕਿੱਨ ਤਾਂ ਹੈਲ਼ਦੀ ਬਣਦੇ ਹੀ ਹਨ, ਇਸ ਨਾਲ਼ ਬਾੱਡੀ ਦੇ ਟਾਕਸਿਸ ਨੂੰ ਵੀ ਅਸਾਨੀ ਨਾਲ਼ ਬਾਹਰ ਕੱਢਿਆ ਜਾ ਸਕਦਾ ਹੈ । ਇਹ ਫ੍ਰੀ ਰੈਡੀਕਲਕ ਨਾਲ਼ ਲੜਦਾ ਹੈ ਜਿਸ ਨਾਲ਼ ਈਜਿੰਗ ਦੀ ਸਮੱਸਿਆ ਨਹੀਂ ਹੁੰਦੀ । ਕਈ ਗੁਣਾ ਨਾਲ਼ ਭਰਪੂਰ ਆਵਲਾਂ ਨੂੰ ਕਈ ਤਰੀਕੇ ਨਾਲ਼ ਆਪਣੀ ਡਾਈਟ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ।ਆਓ ਜਾਣਦੇ ਹਾਂ ਕਿਵੇ1 ਆਂਵਲਾਂ ਜੂਸ ਦਾ ਸੇਵਨ ਕਰੋ

ਆਂਵਲਾਂ ਦਾ ਸੇਵਨ ਕਰਨ ਦਾ ਸਭ ਤੋਂ ਅਸਾਮ ਤਰੀਕਾ ਹੈ ਉਸਦਾ ਸੇਵਨ । ਤੁਸੀਂ ਆਂਵਲੇ ਨੂੰ ਧੋ ਕੇ ਕੱਟ ਲਵੋ ਤੇ ਇੱਕ ਬਲੈਡਰ ਵਿੱਚ ਇਸਦਾ ਰਸ ਕੱਢ ਲਵੋ ਤੇ ਫਿਰ ਇਸ ਨੂੰ ਪਾਣੀ ਨਾਲ਼ ਮਿਲਾ ਕੇ ਪੀ ਲਵੋ ।ਤੁਸੀਂ ਚਾਹੋਂ ਤਾਂ ਇਸਨੂੰ ਗਾਜਰ,ਅਦਰਕ,ਚੁਕੰਦਰ,ਪੁਦੀਨੇ ਆਦਿ ਦੇ ਜੂਸ ਨਾਲ਼ ਵੀ ਪੀ ਸਕਦੇ ਹੋ ।

  1. ਆਂਵਲੇ ਨੂੰ ਕੱਟ ਕੇ ਖਾਓ


ਜੇਕਰ ਤੁਸੀਂ ਚਾਹੋ ਤਾਂ ਇਸਨੂੰ ਕਾਲ਼ੇ ਨਮਕ ਨਾਲ਼ ਇਸ ਤਰ੍ਹਾਂ ਕੱਟਕੇ ਵੀ ਖਾ ਸਕਦੇ ਹੋ ।ਜਿਹਨਾਂ ਲੋਕਾਂ ਨੂੰ ਖੱਟਾ ਕੇ ਕੋੜਾ ਪਸੰਦ ਹੈ ਉਹ ਇਸਨੂੰ ਖਾਣਾ ਪਸੰਦ ਕਰਦੇ ਹਨ ।

3.ਆਂਵਲਾ ਦਾ ਅਚਾਰ

ਜੇਕਰ ਤੁਸੀਂ ਅਚਾਰ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇਸਦਾ ਅਚਾਰ ਵੀ ਖਾ ਸਕਦੇ ਹੋ ।ਆਂਵਲਾ ਦਾ ਆਚਾਰ ਬਣਾਉਣ ਲਈ ਇਸਨੂੰ ਲਗਭਗ 10 ਮਿੰਟ ਪਾਣੀ ਵਿੱਚ ਉਬਾਲੋ ਤੇ ਫਿਰ ਇਸਨੂੰ ਛਾਣਕੇ ਧਪੱਪ ਵਿੱਚ ਸੁਕਾਓ ।ਇਸਦੇ ਕੰਢੇ ਤੇ ਬੀਜਾਂ ਨੂੰ ਉਤਾਰ ਦਿਓ ।ਹੁਣ ਸਰ੍ਹੋਂ ਦਾ ਤੇਲ, ਮੇਥੀ ਦੇ ਬੀਜ, ਸੌਫ ਦੇ ਬੀਜ, ਸੌਫ ਦੇ ਬੀਜ, ਹੀਜ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਅਤੇ ਨਮਕ ਮਿਲਾਓ ਅਤੇ ਆਂਵਲਾ ਦੇ ਟੁਕੜਿਆਂ ਨਾਲ ਚੰਗੀ ਤਰ੍ਹਾਂ ਮਿਕਸ ਕਰੋ ।ਇਸ ਨੂੰ ਕੰਚ ਦੇ ਜਾਰ ਵਿੱਚ ਭਰਕੇ ਇੱਕ ਹਫ਼ਤਾ ਧੁੱਪ ਵਿੱਚ ਰੱਖੋ । ਤੁਹਾਡਾ ਆਚਾਰ ਤਿਆਰ ਹੈ ।  1. ਆਂਵਲਾ ਦੀ ਚੱਟਨੀ


ਰੋਟੀ ਦੇ ਨਾਲ ਇਸ ਚਟਨੀ ਦਾ ਸੇਵਨ ਬ੍ਰੇਕਫਾਸਟ ਨੂੰ ਸਿਹਤਮੰਦ ਦੇ ਨਾਲ਼ ਸੁਆਦੀ ਵੀ ਬਣਾਏਗਾ । ਤੁਸੀਂ ਇੱਕ ਬਲੈਂਡਰ ਵਿੱਚ ਆਂਵਲਾ ਦੇ ਨਾਲ਼-ਨਾਲ਼ ਪੁਦੀਨਾ, ਧਨਿਆ, ਲਸਣ,ਹਰੀ ਮਿਰਚ, ਨਮਕ ਸਵਾਦ ਅਨੁਸਾਰ ਪਾਓ, ਇਸ ਤਰ੍ਹਾਂ ਤੁਹਾਡੀ ਚਟਨੀ ਤਿਆਰ ਹੈ ।

(Disclaimer: ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ਦੇ ਅਧਾਰਤ ਤੇ ਹੈ । ਹਿੰਦੀ ਨਿਊਜ਼ 18 ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸੰਪਰਕ ਕਰੋ ।)
First published: July 6, 2021, 4:00 PM IST
ਹੋਰ ਪੜ੍ਹੋ
ਅਗਲੀ ਖ਼ਬਰ

Latest News