Home /News /lifestyle /

Friday Special: ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਨੂੰ ਕਰੋ ਇਹ ਉਪਾਅ, ਹੋਵੇਗੀ ਧਨ ਦੀ ਵਰਖਾ

Friday Special: ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਨੂੰ ਕਰੋ ਇਹ ਉਪਾਅ, ਹੋਵੇਗੀ ਧਨ ਦੀ ਵਰਖਾ

Friday Special: ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਨੂੰ ਕਰੋ ਇਹ ਉਪਾਅ, ਹੋਵੇਗੀ ਧਨ ਦੀ ਵਰਖਾ

Friday Special: ਮਾਂ ਲਕਸ਼ਮੀ ਨੂੰ ਖੁਸ਼ ਕਰਨ ਲਈ ਸ਼ੁੱਕਰਵਾਰ ਨੂੰ ਕਰੋ ਇਹ ਉਪਾਅ, ਹੋਵੇਗੀ ਧਨ ਦੀ ਵਰਖਾ

ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਦੀ ਬਹੁਤ ਮਾਨਤਾ ਹੈ। ਹਰੇਕ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਪੂਜਾ ਦੇ ਅਲੱਗ ਨਿਯਮ ਹਨ। ਮਾਂ ਲਕਸ਼ਮੀ ਨੂੰ ਹਿੰਦੂ ਧਰਮ ਵਿੱਚ ਖ਼ਾਸ ਮਹੱਤਤਾ ਦਿੱਤੀ ਜਾਂਦੀ ਹੈ। ਮੰਨਿਆਂ ਜਾਂਦਾ ਹੈ ਕਿ ਜੇਕਰ ਮਾਂ ਲਕਸ਼ਮੀ ਪ੍ਰਸੰਨ ਹੈ ਤਾਂ ਤੁਹਾਡੇਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀਂ ਨਹੀਂ ਆਉਂਦੀ। ਮਾਂ ਲਕਸ਼ਮੀ ਨੂੰ ਪ੍ਰਸੰਨ ਕਰਨ ਦੇ ਵੀ ਕਈ ਨਿਯਮ ਹਨ। ਇਨ੍ਹਾਂ ਨਿਯਮਾਂ ਅਨੁਸਾਰ ਜੇਕਰ ਸ਼ਰਧਾਲੂ ਮਾਂ ਲਕਸ਼ਮੀ ਦੀ ਪੂਜਾ ਕਰਦਾ ਹੈ ਤਾਂ ਉਸ ਨੂੰ ਮਨ-ਇੱਛਤ ਫਲ ਪ੍ਰਾਪਤ ਹੁੰਦਾ ਹੈ।

ਹੋਰ ਪੜ੍ਹੋ ...
 • Share this:
Friday Special: ਹਿੰਦੂ ਧਰਮ ਵਿੱਚ ਦੇਵੀ ਦੇਵਤਿਆਂ ਦੀ ਬਹੁਤ ਮਾਨਤਾ ਹੈ। ਹਰੇਕ ਦੇਵੀ ਦੇਵਤੇ ਨੂੰ ਪ੍ਰਸੰਨ ਕਰਨ ਲਈ ਪੂਜਾ ਦੇ ਅਲੱਗ ਨਿਯਮ ਹਨ। ਮਾਂ ਲਕਸ਼ਮੀ ਨੂੰ ਹਿੰਦੂ ਧਰਮ ਵਿੱਚ ਖ਼ਾਸ ਮਹੱਤਤਾ ਦਿੱਤੀ ਜਾਂਦੀ ਹੈ। ਮੰਨਿਆਂ ਜਾਂਦਾ ਹੈ ਕਿ ਜੇਕਰ ਮਾਂ ਲਕਸ਼ਮੀ ਪ੍ਰਸੰਨ ਹੈ ਤਾਂ ਤੁਹਾਡੇਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀਂ ਨਹੀਂ ਆਉਂਦੀ। ਮਾਂ ਲਕਸ਼ਮੀ ਨੂੰ ਪ੍ਰਸੰਨ ਕਰਨ ਦੇ ਵੀ ਕਈ ਨਿਯਮ ਹਨ। ਇਨ੍ਹਾਂ ਨਿਯਮਾਂ ਅਨੁਸਾਰ ਜੇਕਰ ਸ਼ਰਧਾਲੂ ਮਾਂ ਲਕਸ਼ਮੀ ਦੀ ਪੂਜਾ ਕਰਦਾ ਹੈ ਤਾਂ ਉਸ ਨੂੰ ਮਨ-ਇੱਛਤ ਫਲ ਪ੍ਰਾਪਤ ਹੁੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਹਫ਼ਤੇ ਦੇ ਸੱਤ ਦਿਨਾਂ ਵਿੱਚੋਂ ਸ਼ੁੱਕਰਵਾਰ ਦਾ ਦਿਨ ਮਾਂ ਲਕਸ਼ਮੀ ਦਾ ਹੈ।

ਧਾਰਮਿਕ ਗ੍ਰੰਥਾਂ ਅਨੁਸਾਰ ਕਿਹਾ ਗਿਆ ਹੈ ਕਿ ਜਿਸ ਘਰ ਵਿੱਚ ਸਫ਼ਾਈ ਹੁੰਦੀ ਹੈ, ਉਸ ਘਰ ਵਿੱਚ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਜਿਸ ਘਰ ਵਿੱਚ ਗੰਦਗੀ ਹੁੰਦੀ ਹੈ, ਮਾਂ ਲਕਸ਼ਮੀ ਉੱਥੇ ਨਹੀਂ ਆਉਂਦੀ ਅਤੇ ਉਸ ਘਰ ਵਿੱਚ ਗਰੀਬੀ ਵਧਦੀ ਰਹਿੰਦੀ ਹੈ। ਭੋਪਾਲ ਨਿਵਾਸੀ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਨੇ ਲਕਸ਼ਮੀ ਮਾਤਾ ਦੀ ਪੂਜਾ ਨਾਲ ਜੁੜੀਆਂ ਕੁਝ ਵਿਧੀਆਂ ਤੇ ਵਿਸ਼ੇਸ਼ ਉਪਾਅ ਦੱਸੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ ਡਿਟੇਲ-

ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਮਾਂ ਲਕਸ਼ਮੀ ਦੀ ਪੂਜਾ ਵਿੱਚ ਕਿਸੇ ਵਿਸ਼ੇਸ਼ ਸਮੱਗਰੀ ਦੀ ਲੋੜ ਨਹੀਂ ਹੁੰਦੀ ਹੈ। ਪਰ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਅਸੀਂ ਮਾਂ ਲਕਸ਼ਮੀ ਨਾਲ ਜੁੜੀਆਂ ਕੁਝ ਚੀਜ਼ਾਂ ਬਾਰੇ ਦੱਸ ਰਹੇ ਹਾਂ।

ਮਾਂ ਲਕਸ਼ਮੀ ਦੀਆਂ ਮਨਪਸੰਦ ਚੀਜ਼ਾਂ

 • ਫੁੱਲ- ਮਾਂ ਲਕਸ਼ਮੀ ਦੇ ਮਨਪਸੰਦ ਫੁੱਲ ਕਮਲ ਅਤੇ ਗੁਲਾਬ ਦਾ ਫੁੱਲ ਹੈ। ਕਮਲ ਅਤੇ ਗੁਲਾਬ ਦੇ ਫੁੱਲ ਭੇਟ ਕਰਨ ਨਾਲ ਮਾਂ ਲਕਸ਼ਮੀ ਖ਼ੁਸ਼ ਹੋ ਜਾਂਦੀ ਹੈ ਅਤੇ ਤੁਹਾਡੇ ਉੱਤੇ ਆਪਣੀ ਕ੍ਰਿਪਾ ਬਣਾਈ ਰੱਖਦੀ ਹੈ।

 • ਕੱਪੜੇ- ਮਾਂ ਲਕਸ਼ਮੀ ਨੂੰ ਲਾਲ, ਗੁਲਾਬੀ ਜਾਂ ਪੀਲੇ ਰੰਗ ਦੇ ਰੇਸ਼ਮੀ ਕੱਪੜੇ ਪਸੰਦ ਹਨ। ਮਾਂ ਲਕਸ਼ਮੀ ਨੂੰ ਖ਼ੁਸ਼ ਕਰਨ ਲਈ ਇਹ ਕੱਪੜੇ ਭੇਟ ਕੀਤੇ ਜਾ ਸਕਦੇ ਹਨ।

 • ਫਲ- ਮਾਂ ਲਕਸ਼ਮੀ ਨੂੰ ਫਲਾਂ ਵਿਚ ਸ੍ਰੀਫ਼ਲ, ਸ਼ੀਤਾਫ਼ਲ, ਬੇਰ, ਅਨਾਰ ਅਤੇ ਸੰਘਾੜੇ ਆਦਿ ਪਸੰਦ ਹਨ।

 • ਪਰਫਿਊਮ (ਇਤਰ)- ਮਾਂ ਲਕਸ਼ਮੀ ਦੀ ਪੂਜਾ 'ਚ ਤੁਸੀਂ ਚੰਦਨ, ਕੇਵੜਾ ਅਤੇ ਗੁਲਾਬ ਆਦਿ ਦੇ ਇਤਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

 • ਅਨਾਜ- ਅਨਾਜ ਵਿੱਚ ਮਾਤਾ ਲਕਸ਼ਮੀ ਨੂੰ ਚੌਲ ਬਹੁਤ ਪਸੰਦ ਹਨ।

 • ਮਠਿਆਈ- ਮਾਂ ਲਕਸ਼ਮੀ ਨੂੰ ਘਰ 'ਚ ਬਣੀ ਕੇਸਰ ਦੀ ਮਿਠਾਈ ਜਾਂ ਹਲਵਾ ਬਹੁਤ ਹੀ ਪਸੰਦ ਹੈ।

 • ਰੋਸ਼ਨੀ- ਮਾਂ ਲਕਸ਼ਮੀ ਦੇ ਸਾਹਮਣੇ ਗਾਂ ਦੇ ਘਿਓ, ਮੂੰਗਫਲੀ ਜਾਂ ਤਿੱਲੀ ਦੇ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ।

 • ਗਹਿਣੇ- ਸੋਨੇ ਦੀ ਧਾਤੂ ਤੋਂ ਬਣੇ ਗਹਿਣੇ ਅਤੇ ਰਤਨ ਮਾਂ ਲਕਸ਼ਮੀ ਨੂੰ ਬਹੁਤ ਪਿਆਰੇ ਹਨ।

 • ਗੋਹੇ ਦੀ ਤਲੀ- ਧਾਰਮਿਕ ਮਾਨਤਾਵਾਂ ਦੇ ਅਨੁਸਾਰ ਮਾਂ ਲਕਸ਼ਮੀ ਦੀ ਪੂਜਾ ਸਥਾਨ ਉੱਤੇ ਗਾਂ ਦੇ ਗੋਬਰ ਦੀ ਤਲੀ ਫੇਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।

 • ਉੱਨ ਦੇ ਆਸਨ- ਉੱਨ ਦੇ ਆਸਨ 'ਤੇ ਬੈਠ ਕੇ ਮਾਂ ਲਕਸ਼ਮੀ ਦੀ ਪੂਜਾ ਕਰਨਾ ਉੱਤਮ ਮੰਨਿਆ ਜਾਂਦਾ ਹੈ।

 • ਹੋਰ ਵਸਤੂਆਂ- ਗੰਨਾ, ਖੜੀ ਹਲਦੀ, ਬੇਲਪੱਤਰ, ਭੋਜਪੱਤਰ, ਪੰਚਾਮ੍ਰਿਤ, ਗੰਗਾਜਲ, ਸਿੰਦੂਰ ਮਾਂ ਲਕਸ਼ਮੀ ਨੂੰ ਬਹੁਤ ਪਿਆਰੇ ਹਨ।

Published by:rupinderkaursab
First published:

Tags: Hindu, Hinduism, Religion

ਅਗਲੀ ਖਬਰ