Home /News /lifestyle /

Chaitra Navratri 2023: ਦੁਰਗਾ ਅਸ਼ਟਮੀ 'ਤੇ ਕਰੋ ਇਹ ਉਪਾਅ, ਘਰ 'ਚ ਖ਼ੁਸ਼ਹਾਲੀ ਤੇ ਦੇਵੀ ਮਾਂ ਦੀ ਹੋਵੇਗੀ ਕ੍ਰਿਪਾ

Chaitra Navratri 2023: ਦੁਰਗਾ ਅਸ਼ਟਮੀ 'ਤੇ ਕਰੋ ਇਹ ਉਪਾਅ, ਘਰ 'ਚ ਖ਼ੁਸ਼ਹਾਲੀ ਤੇ ਦੇਵੀ ਮਾਂ ਦੀ ਹੋਵੇਗੀ ਕ੍ਰਿਪਾ

Chaitra Navratri 2023 durga Maa

Chaitra Navratri 2023 durga Maa

ਚੈਤਰ ਨਵਰਾਤਰੀ ਸਨਾਤਨ ਧਰਮ ਵਿੱਚ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਦੌਰਾਨ ਭਗਤ ਨੌਂ ਦਿਨਾਂ ਤੱਕ ਮਾਂ ਜਗਤ ਜਨਨੀ ਜਗਦੰਬਾ ਦੀ ਬ੍ਰਹਮ ਨਾਰੀ ਊਰਜਾ ਦੀ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਇਸ ਤਿਉਹਾਰ ਦੌਰਾਨ ਮਾਂ ਜਗਦੰਬਾ ਦੇ ਨਾਲ-ਨਾਲ ਭਗਵਾਨ ਰਾਮ ਦੀ ਵੀ ਪੂਜਾ ਕੀਤੀ ਜਾਂਦੀ ਹੈ। ਤੁਹਾਨੂੰ ਦਸ ਦਈਏ ਕਿ ਭਾਰਤੀ ਮਾਨਤਾਵਾਂ ਦੇ ਅਨੁਸਾਰ ਨਵਰਾਤਰੀ ਦੇ ਅੱਠਵੇਂ ਦਿਨ ਮਹਾ ਅਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ।

ਹੋਰ ਪੜ੍ਹੋ ...
  • Share this:

ਚੈਤਰ ਨਵਰਾਤਰੀ ਸਨਾਤਨ ਧਰਮ ਵਿੱਚ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਦੌਰਾਨ ਭਗਤ ਨੌਂ ਦਿਨਾਂ ਤੱਕ ਮਾਂ ਜਗਤ ਜਨਨੀ ਜਗਦੰਬਾ ਦੀ ਬ੍ਰਹਮ ਨਾਰੀ ਊਰਜਾ ਦੀ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਇਸ ਤਿਉਹਾਰ ਦੌਰਾਨ ਮਾਂ ਜਗਦੰਬਾ ਦੇ ਨਾਲ-ਨਾਲ ਭਗਵਾਨ ਰਾਮ ਦੀ ਵੀ ਪੂਜਾ ਕੀਤੀ ਜਾਂਦੀ ਹੈ। ਤੁਹਾਨੂੰ ਦਸ ਦਈਏ ਕਿ ਭਾਰਤੀ ਮਾਨਤਾਵਾਂ ਦੇ ਅਨੁਸਾਰ ਨਵਰਾਤਰੀ ਦੇ ਅੱਠਵੇਂ ਦਿਨ ਮਹਾ ਅਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਇਸ ਦਿਨ ਅਧਿਆਤਮਿਕ ਗਿਆਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਕਈ ਤਾਂਤਰਿਕ ਗਤੀਵਿਧੀਆਂ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਅਸ਼ਟਮੀ 'ਤੇ ਮਾਂ ਗੌਰੀ ਦੀ ਪੂਜਾ ਕਰਨੀ ਚਾਹੀਦੀ ਹੈ, ਅਜਿਹਾ ਕਰਨ ਨਾਲ ਗਰੀਬੀ ਦਾ ਨਾਸ਼ ਹੋ ਸਕਦਾ ਹੈ ਅਤੇ ਸੁੱਖ-ਸ਼ਾਂਤੀ ਦੀ ਪ੍ਰਾਪਤੀ ਹੋ ਸਕਦੀ ਹੈ। ਦੁਰਗਾ ਮੰਦਰਾਂ ਵਿਚ ਮਾਂ ਦੁਰਗਾ ਦੇ ਚਰਨਾਂ ਵਿਚ ਅੱਠ ਕਮਲ ਦੇ ਫੁੱਲ ਚੜ੍ਹਾਏ ਜਾ ਸਕਦੇ ਹਨ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਕਮਲ ਦਾ ਫੁੱਲ ਦੇਵੀ ਮਾਂ ਨੂੰ ਬਹੁਤ ਪਸੰਦ ਆਉਂਦਾ ਹੈ। ਇਸ ਤਰ੍ਹਾਂ ਕਰਨ ਨਾਲ ਮਨੁੱਖ ਦੀਆਂ ਮਨੋਕਾਮਨਾਵਾਂ ਪੂਰੀਆਂ ਹੋ ਸਕਦੀਆਂ ਹਨ।


-ਜੇਕਰ ਕਿਸੇ ਦੇ ਸਿਰ ਉੱਤੇ ਕਰਜ਼ਾ ਚੜ੍ਹਿਆ ਹੋਇਆ ਹੈ, ਤਾਂ ਦੁਰਗਾ ਅਸ਼ਟਮੀ ਦੇ ਦਿਨ ਮਾਂ ਦੁਰਗਾ ਨੂੰ 11 ਲੌਂਗ ਚੜ੍ਹਾਉਣ ਨਾਲ ਮਦਦ ਮਿਲ ਸਕਦੀ ਹੈ। ਜੇ ਤੁਸੀਂ ਆਪਣੇ ਘਰ ਵਿੱਚ ਖੁਸ਼ਹਾਲੀ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਿਨ ਦੁਰਗਾ ਸਪਤਸ਼ਤੀ ਦਾ ਪਾਠ ਕਰ ਸਕਦੇ ਹੋ, ਇਸ ਨਾਲ ਤੁਹਾਨੂੰ ਸਕਾਰਾਤਮਿਕ ਨਤੀਜੇ ਪ੍ਰਾਪਤ ਹੁੰਦੇ ਹਨ। ਇਸ ਤੋਂ ਇਲਾਵਾ, ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਆਰਤੀ ਕਰਨ ਦੇ ਨਾਲ-ਨਾਲ ਅਸ਼ਟਮੀ ਅਤੇ ਨਵਮੀ ਤਿਥੀ 'ਤੇ ਸ਼ੰਧੀ ਆਰਤੀ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।


-ਦੁਰਗਾ ਅਸ਼ਟਮੀ ਦੇ ਦਿਨ ਘਰ ਦੇ ਦਰਵਾਜ਼ੇ 'ਤੇ ਗਊ ਦੇ ਘਿਓ ਦਾ ਦੀਵਾ ਜਗਾਉਣ ਨਾਲ ਗ੍ਰਹਿ ਦੋਸ਼ ਅਤੇ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ, ਉਥੇ ਹੀ ਮੰਦਰ 'ਚ ਮਾਂ ਦੁਰਗਾ ਨੂੰ ਸੋਲ੍ਹਾਂ ਸ਼ਿੰਗਾਰ ਚੜ੍ਹਾਉਣ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਹਨ। ਕੁੱਲ ਮਿਲਾ ਕੇ, ਮਹਾਂ ਅਸ਼ਟਮੀ ਚੈਤਰ ਨਵਰਾਤਰੀ ਦੇ ਦੌਰਾਨ ਇੱਕ ਮਹੱਤਵਪੂਰਨ ਦਿਨ ਹੈ, ਅਤੇ ਜੇ ਤੁਸੀਂ ਉੱਪਰ ਦੱਸੇ ਹੋਏ ਉਪਾਅ ਕਰੋਗੇ ਤਾਂ ਤੁਸੀਂ ਆਪਣੇ ਜੀਵਨ ਵਿੱਚ ਮਾਂ ਦਾ ਅਸ਼ੀਰਵਾਦ ਤੇ ਖੁਸ਼ਹਾਲੀ ਪ੍ਰਾਪਕ ਕਰ ਸਕਦੇ ਹੋ।

Published by:Rupinder Kaur Sabherwal
First published:

Tags: Chaitra Navratri, Chaitra Navratri 2023, Hindu, Hinduism, Religion