Home /News /lifestyle /

ਪਾਨ ਦੇ ਪੱਤੇ ਨਾਲ ਕਰੋ ਇਹ ਉਪਾਅ, ਕਾਰੋਬਾਰ, ਰਿਸ਼ਤਿਆਂ ਤੇ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋਣਗੀਆਂ ਦੂਰ

ਪਾਨ ਦੇ ਪੱਤੇ ਨਾਲ ਕਰੋ ਇਹ ਉਪਾਅ, ਕਾਰੋਬਾਰ, ਰਿਸ਼ਤਿਆਂ ਤੇ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋਣਗੀਆਂ ਦੂਰ

ਪਾਨ ਦੇ ਪੱਤੇ ਨਾਲ ਕਰੋ ਇਹ ਉਪਾਅ, ਕਾਰੋਬਾਰ, ਰਿਸ਼ਤਿਆਂ ਤੇ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋਣਗੀਆਂ ਦੂਰ

ਪਾਨ ਦੇ ਪੱਤੇ ਨਾਲ ਕਰੋ ਇਹ ਉਪਾਅ, ਕਾਰੋਬਾਰ, ਰਿਸ਼ਤਿਆਂ ਤੇ ਸਿਹਤ ਸੰਬੰਧੀ ਪ੍ਰੇਸ਼ਾਨੀਆਂ ਹੋਣਗੀਆਂ ਦੂਰ

ਪਾਨ ਦੇ ਪੱਤੇ ਵਿੱਚ ਔਸ਼ਧੀਗੁਣ ਵੀ ਪਾਏ ਜਾਂਦੇ ਹਨ। ਪਾਨ ਦੇ ਪੱਤੇ ਨਾਲ ਕੁਝ ਉਪਾਅ ਕਰਕੇ ਤੁਸੀਂ ਕਈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਪਾਨ ਦੇ ਪੱਤੇ ਸੰਬੰਧੀ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।

  • Share this:

Paan Ke Patton Ke Upay: ਪਾਨ ਦੇ ਪੱਤੇ ਦੀ ਵਿਸ਼ੇਸ਼ ਧਾਰਮਿਕ ਮਹੱਤਤਾ ਹੈ। ਇਸ ਨੂੰ ਪੂਜਾ ਸਮੱਗਰੀ ਵਿੱਚ ਵਰਤਿਆਂ ਜਾਂਦਾ ਹੈ। ਜੇਕਰ ਪੂਜਾ ਵਿੱਚ ਪਾਨ ਦਾ ਪੱਤਾ ਨਾ ਹੋਵੇ, ਤਾਂ ਉਸ ਪੂਜਾ ਨੂੰ ਅਧੂਰਾ ਸਮਝਿਆਂ ਜਾਂਦਾ ਹੈ। ਮਾਂ ਦਰਗਾ ਤੇ ਭਗਵਾਨ ਗਣੇਸ਼ ਦੀ ਪੂਜਾ ਵਿੱਚ ਇਸ ਨੂੰ ਖ਼ਾਸ ਤੌਰ ‘ਤੇ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਪਾਨ ਦੇ ਪੱਤੇ ਵਿੱਚ ਔਸ਼ਧੀਗੁਣ ਵੀ ਪਾਏ ਜਾਂਦੇ ਹਨ। ਪਾਨ ਦੇ ਪੱਤੇ ਨਾਲ ਕੁਝ ਉਪਾਅ ਕਰਕੇ ਤੁਸੀਂ ਕਈ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜੋਤਸ਼ੀ ਅਤੇ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਪਾਨ ਦੇ ਪੱਤੇ ਸੰਬੰਧੀ ਕਿਹੜੇ ਉਪਾਅ ਕੀਤੇ ਜਾ ਸਕਦੇ ਹਨ।

ਪਾਨ ਦੇ ਪੱਤੇ ਸੰਬੰਧੀ ਉਪਾਅ ਤੇ ਇਸਦੇ ਫ਼ਾਇਦੇ

ਬਿਮਾਰੀਆਂ ਨੂੰ ਦੂਰ ਕਰਨ ਲਈ ਪਾਨ ਦੇ ਪੱਤੇ ਨਾਲ ਕਈ ਉਪਾਅ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਪਾਨ ਦੇ ਪੱਤੇ ਨਾਲ ਉਪਾਅ ਕਰਨ ਨਾਲ ਸਿਹਤ ਸੰਬੰਧੀ ਆ ਰਹੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਕਿਸੇ ਸਿਹਤ ਸਮੱਸਿਆ ਤੋਂ ਪੀੜਤ ਹੈ, ਤਾਂ ਤੁਹਾਨੂੰ ਪਾਨ ਦੇ ਪੱਤੇ ਨਾਲ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ। ਇਸਦੇ ਲਈ ਮੰਗਲਵਾਰ ਤੇ ਸ਼ਨੀਵਾਰ ਨੂੰ ਪਾਨ ਦੇ ਪੱਤੇਦੀਆਂ 11 ਪੱਤੀਆਂ ਨੂੰ ਲਾਲ ਧਾਗੇ ਵਿੱਚ ਬੰਨ੍ਹ ਕੇ ਇੱਕ ਮਾਲਾ ਤਿਆਰ ਕਰੋ। ਇਸ ਮਾਲਾ ਉੱਤੇ ਭਗਵਾਨ ਸ਼੍ਰੀ ਰਾਮ ਦਾ ਨਾਮ ਲਿਖੋ ਤੇ ਇਸਨੂੰ ਭਗਵਾਨ ਹਨੂੰਮਾਨ ਨੂੰ ਚੜ੍ਹਾਓ।

ਜੇਕਰ ਤੁਹਾਨੂੰ ਪਰਿਵਾਰ ਜਾਂ ਆਪਸੀ ਰਿਸ਼ਤਿਆਂ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਸੁਪਾਰੀ ਦੀਆਂ 3 ਪੱਤੀਆਂ ਤੇ ਦੋ ਟੁਕੜੇ ਗੁੜ ਮਾਂ ਲਕਸ਼ਮੀ ਨੂੰ ਚੜਾਓ। ਅਜਿਹਾ ਕਰਨ ਨਾਲ ਤੁਹਾਡੇ ਆਪਸੀ ਰਿਸ਼ਤੇ ਮਜ਼ਬੂਤ ਹੋਣਗੇ।

ਜੇ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਸਮੱਸਿਆਵਾਂ ਆ ਰਹੀਆਂ ਹਨ ਜਾਂ ਫਿਰ ਵਿਆਹੁਤਾ ਜੀਵਨ ਵਿੱਚ ਕੋਈ ਪ੍ਰੇਸ਼ਾਨੀ ਹੈ, ਤਾਂ ਸ਼ਨੀਵਾਰ ਦੇ ਦਿਨ ਪਾਨ ਦੇ ਪੱਤਿਆਂ ਵਿੱਚ 7 ਗੁਲਾਬ ਦੀਆਂ ਪੱਤੀਆਂ ਰੱਖਕੇ ਮਾਂ ਲਕਸ਼ਮੀ ਨੂੰ ਅਰਪਿਤ ਕਰੋ। ਲਗਾਤਾਰ ਚਾਰ ਸ਼ਨੀਵਾਰ ਇਹ ਉਪਾਅ ਕਰਨ ਨਾਲ ਪਤੀ-ਪਤਨੀ ਵਿੱਚ ਪਿਆਰ ਵਧਦਾ ਹੈ।

ਜੇਕਰ ਤੁਹਾਨੂੰ ਵਪਾਰ, ਕਾਰੋਬਾਰ ਜਾਂ ਨੌਕਰੀ ਵਿੱਚ ਕੋਈ ਸਮੱਸਿਆ ਆ ਰਹੀ ਹੈ, ਤਾਂ ਇਸਦੇ ਲਈ ਪਾਨ ਦੀਆਂ 5 ਪੱਤੀਆਂ ਨੂੰ ਧਾਗੇ ਵਿੱਚ ਪਰੋ ਕੇ ਇੱਕ ਮਾਲਾ ਤਿਆਰ ਕਰੋ। ਇਸਨੂੰ ਆਪਣੇ ਕੰਮ ਵਾਲੀ ਥਾਂ ਉੱਤੇ ਪੂਰਬ ਦਿਸ਼ਾਵੱਲ ਟੰਗ ਦਿਓ। ਇਸਦੇ ਲਈ ਸ਼ਨੀਵਾਰ ਦਾ ਦਿਨ ਸਭ ਤੋਂ ਸ਼ੁਭ ਰਹੇਗਾ। ਹਰ ਸ਼ਨੀਵਾਰ ਇਸ ਮਾਲਾ ਨੂੰ ਬਦਲਦੇ ਰਹੋ।

Published by:Tanya Chaudhary
First published:

Tags: Business, Health, Hinduism, Relationship