Vastu Tips: ਪਰਫਿਊਮ ਤੋਂ ਬਿਨਾਂ ਸਾਡਾ ਸ਼ਿੰਗਾਰ ਅਧੂਰਾ ਹੈ। ਅੱਜ ਦੇ ਸਮੇਂ ਵਿੱਚ ਪਰਫਿਊਮ ਵੀ ਸਾਡੇ ਸਟਾਇਲ ਦਾ ਹਿੱਸਾ ਬਣ ਗਿਆ ਹੈ। ਬਾਜ਼ਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਪਰਫਿਊਮ ਮਿਲਦੇ ਹਨ। ਪਰਫਿਊਮ ਕੋਈ ਆਧੁਨਿਕ ਯੁੱਗ ਦੀ ਚੀਜ਼ ਨਹੀਂ। ਇਹ ਪ੍ਰਾਚੀਨ ਕਾਲ ਤੋਂ ਹੀ ਸਾਡੇ ਜੀਵਨ ਦਾ ਹਿੱਸਾ ਹੈ। ਇਸਨੂੰ ਕੱਪੜਿਆਂ ਨੂੰ ਸੁਗੰਧਿਤ ਕਰਨ ਲਈ ਵਰਤਿਆਂ ਜਾਂਦਾ ਹੈ। ਵਾਸਤੂ ਸ਼ਾਸਤ ਵਿੱਚ ਪਰਫਿਊਮ ਜਾਂ ਇਤਰ ਸੰਬੰਧੀ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਇਹ ਉਪਾਅ ਕਰਨ ਨਾਲ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿ ਪਰਫਿਊਮ ਨਾਲ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਅਤੇ ਇਨ੍ਹਾਂ ਦੇ ਫ਼ਾਇਦੇ ਕੀ ਹਨ।
ਪਰਫਿਊਮ ਦੇ ਉਪਾਅ
ਆਰਥਿਕ ਸਮੱਸਿਆਵਾਂ ਸੰਬੰਧੀ
ਜੇਕਰ ਤੁਸੀਂ ਆਪਣੇ ਜੀਵਨ ਵਿੱਚ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਹਾਨੂੰ ਪਰਫਿਊਮ ਦੇ ਉਪਾਅ ਕਰਨੇ ਚਾਹੀਦੇ ਹਨ। ਇਸਦੇ ਲਈ ਤੁਸੀਂ ਕਿਸੇ ਵਿਸ਼ੇਸ਼ ਪੂਜਾ ਵਿੱਚ ਤੇਜ਼ ਸੁਗੰਧ ਵਾਲਾ ਪਰਫਿਊਮ ਲਗਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਮਾਂ ਲਕਸ਼ਮੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਤੁਹਾਡੀਆਂ ਆਰਥਿਕ ਸਮੱਸਿਆਵਾਂ ਹੱਲ ਹੁੰਦੀਆਂ ਹਨ।
ਘਰ ਦੀ ਬਰਕਤ ਵਿੱਚ ਵਾਧਾ
ਪਰਫਿਊਮ ਨਾਲ ਉਪਾਅ ਕਰਨ ਨਾਲ ਘਰ ਦੀ ਬਰਕਤ ਵਿੱਚ ਵਾਧਾ ਹੁੰਦਾ ਹੈ। ਇਸਦੇ ਲਈ ਮੰਗਵਾਰ ਦੇ ਦਿਨ ਭਗਵਾਨ ਹਨੂੰਮਾਨ ਨੂੰ ਚੋਲਾ ਚੜ੍ਹਾਉਂਦੇ ਸਮੇਂ ਪਰਫਿਊਮ, ਚਮੇਲੀ ਦੇ ਤੇਲ ਨੂੰ ਵਰਤੋਂ ਅਤੇ ਉਨ੍ਹਾਂ ਗੁਲਾਬ ਦੇ ਫੁੱਲ ਚੜ੍ਹਾਓ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਦ ਬਰਕਤ ਵਿੱਚ ਵਾਧਾ ਹੋਵੇਗਾ ਅਤੇ ਖ਼ੁਸ਼ਹਾਲੀ ਬਣੀ ਰਹੇਗੀ।
ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਲਈ
ਪਤੀ ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਵੀ ਤੁਸੀਂ ਪਰਫਿਊਮ ਦੇ ਉਪਾਅ ਕਰ ਸਕਦੇ ਹੋ। ਵਾਸਤੂ ਸ਼ਾਸਤਰ ਦੇ ਅਨੁਸਾਰ ਪਰਫਿਊਮ ਨਾਲ ਉਪਾਅ ਕਰਨ ਤੋਂ ਬਾਅਦ ਪਤੀ ਪਤਨੀ ਵਿੱਚ ਮੁਹੱਬਤ ਵਧਦੀ ਹੈ ਅਤੇ ਉਨ੍ਹਾਂ ਵਿਚਲਾ ਰਿਸ਼ਤਾ ਹੋਰ ਬਿਹਤਰ ਹੁੰਦਾ ਹੈ। ਇਸਦੇ ਲਈ ਤੁਸੀਂ ਸ਼ੁੱਕਰਵਾਰ ਨੂੰ ਕਿਸੇ ਮੰਦਿਰ ਵਿੱਚ ਪਰਫਿਊਮ ਦਾਨ ਕਰੋ। ਅਜਿਹਾ ਕਰਨ ਨਾਲ ਰਿਸ਼ਤੇ ਵਿਚਲੀਆਂ ਸਮੱਸਿਆਵਾਂ ਦੂਰ ਹੋਣਗੀਆਂ।
ਗ੍ਰਹਿ ਸਥਿਤੀ ਮਜ਼ਬੂਤ ਕਰਨ ਲਈ
ਜੇਕਰ ਤੁਹਾਡੇ ਰਾਸ਼ੀ ਵਿੱਚ ਸ਼ੁੱਕਰ ਗ੍ਰਹਿ ਦੀ ਸਥਿਤੀ ਕਮਜ਼ੋਰ ਚੱਲ ਰਹੀ ਹੈ, ਤਾਂ ਤੁਹਾਨੂੰ ਪਰਫਿਊਮ ਨਾਲ ਉਪਾਅ ਕਰਨੇ ਚਾਹੀਦੇ ਹਨ। ਇਸਦੇ ਲਈ ਸ਼ੁੱਕਰਵਾਰ ਦੇ ਦਿਨ ਮਾਂ ਲਕਸ਼ਮੀ ਨੂੰ ਪਰਫਿਊਮ ਚੜ੍ਹਾਓ। ਅਜਿਹਾ ਕਰਨ ਨਾਲ ਸ਼ੁੱਕਰ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਤੁਹਾਡੇ ਜੀਵਨ ਵਿੱਚ ਤਰੱਕੀ, ਪਿੱਆਰ ਤੇ ਖ਼ੁਸ਼ਹਾਲੀ ਵਧਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindu, Religion, Vastu tips