ਵੀਰਵਾਰ ਦਾ ਦਿਨ ਹਿੰਦੂ ਧਰਮ ਵਿੱਚ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਹੈ। ਇਸ ਦਿਨ ਭਗਵਾਨ ਵਿਸ਼ਨੂੰ ਦੀ ਪੂਜਾ ਕੀਤੀ ਜਾਂਦੀ ਹੈ। ਵੀਰਵਾਰ ਦੀ ਪੂਜਾ 'ਚ ਹਲਦੀ ਦਾ ਵੀ ਖ਼ਾਸ ਮਹੱਤਵ ਹੈ। ਵੀਰਵਾਰ ਦੀ ਪੂਜਾ ਹਲਦੀ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਹਲਦੀ ਭਗਵਾਨ ਵਿਸ਼ਨੂੰ ਨੂੰ ਬਹੁਤ ਪਿਆਰੀ ਹੈ। ਅਜਿਹੇ 'ਚ ਵੀਰਵਾਰ ਨੂੰ ਹਲਦੀ ਦੇ ਕੁੱਝ ਉਪਾਅ ਅਤੇ ਨੁਸਖ਼ੇ ਤੁਹਾਡੀ ਕਿਸਮਤ ਨੂੰ ਬਦਲ ਸਕਦੇ ਹਨ। ਜੇ ਤੁਹਾਡੀ ਕਿਸਮਤ ਵਿੱਚ ਵੀ ਇਸ ਵੇਲੇ ਚੰਗਾ ਸਮਾਂ ਨਹੀਂ ਚੱਲ ਰਿਹਾ ਤਾਂ ਤੁਸੀਂ ਇਹ ਉਪਾਅ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਹਲਦੀ ਦੇ ਪੱਕੇ ਉਪਾਅ ਅਤੇ ਨੁਸਖ਼ੇ...
ਪੈਸੇ ਦੀ ਤੰਗੀ ਹੋਵੇਗੀ ਦੂਰ: ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਕਿ ਹਿੰਦੂ ਧਰਮ ਅਨੁਸਾਰ ਭਗਵਾਨ ਵਿਸ਼ਨੂੰ ਨੂੰ ਹਲਦੀ ਬਹੁਤ ਪਿਆਰੀ ਹੈ, ਇਸ ਲਈ ਵੀਰਵਾਰ ਨੂੰ ਭਗਵਾਨ ਵਿਸ਼ਨੂੰ ਨੂੰ ਹਲਦੀ ਚੜ੍ਹਾਉਣਾ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਹਲਦੀ ਚੜ੍ਹਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਦੋ-ਦੋ ਤਰ੍ਹਾਂ ਨਾਲ ਲਾਭ ਪ੍ਰਾਪਤ ਹੁੰਦੇ ਹਨ ਪਹਿਲਾ ਇਹ ਕਿ ਤੁਹਾਨੂੰ ਭਗਵਾਨ ਵਿਸ਼ਨੂੰ ਦਾ ਅਸ਼ੀਰਵਾਦ ਮਿਲਦਾ ਹੈ ਤੇ ਦੂਜਾ ਇਹ ਕਿ ਇਸ ਨਾਲ ਤੁਹਾਨੂੰ ਦੇਵੀ ਲਕਸ਼ਮੀ ਦਾ ਵੀ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ। ਇਸ ਨਾਲ ਜੀਵਨ ਵਿੱਚ ਪੈਸੇ ਦੀ ਤੰਗੀ ਨਹੀਂ ਹੁੰਦੀ ਹੈ।
ਰੁਕਿਆ ਹੋਇਆ ਪੈਸਾ ਵਾਪਸ ਆਵੇਗਾ: ਜੇਕਰ ਤੁਹਾਡਾ ਪੈਸਾ ਕਿਤੇ ਫਸਿਆ ਹੈ ਤਾਂ ਹਲਦੀ ਦਾ ਉਪਾਅ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੇ ਲਈ ਹਲਦੀ 'ਚ ਚੌਲਾਂ ਦੇ ਕੁੱਝ ਦਾਣੇ ਮਿਲਾਓ। ਹੁਣ ਉਨ੍ਹਾਂ ਰੰਗੇ ਹੋਏ ਚੌਲਾਂ ਨੂੰ ਲਾਲ ਕੱਪੜੇ 'ਚ ਬੰਨ੍ਹ ਕੇ ਆਪਣੇ ਪਰਸ 'ਚ ਰੱਖੋ। ਇਸ ਉਪਾਅ ਨੂੰ ਕਰਨ ਨਾਲ ਧਨ ਦੀ ਬਰਕਤ ਹੋਵੇਗੀ ਤੇ ਫਸਿਆ ਹੋਇਆ ਪੈਸਾ ਵੀ ਵਾਪਸ ਮਿਲ ਸਕਦਾ ਹੈ।
ਜੇ ਕੋਈ ਕੰਮ ਸਿਰੇ ਨਹੀਂ ਚੜ੍ਹ ਰਿਹਾ ਤਾਂ ਇਹ ਉਪਾਅ ਕਰੋ: ਵੀਰਵਾਰ ਦਾ ਦਿਨ ਗੁਰੂ ਗ੍ਰਹਿ ਬ੍ਰਿਹਸਪਤੀ ਨਾਲ ਸਬੰਧਿਤ ਹਨ ਤੇ ਹਿੰਦੂ ਧਰਮ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਬ੍ਰਿਹਸਪਤੀ ਨੂੰ ਹਲਦੀ ਬਹੁਤ ਪਸੰਦ ਹੈ। ਇਸ ਲਈ ਵੀਰਵਾਰ ਨੂੰ ਪੀਲੇ ਰੰਗ ਦੀਆਂ ਚੀਜ਼ਾਂ ਜਿਵੇਂ ਪੀਲੇ ਕੱਪੜੇ, ਬੇਸਨ ਦੇ ਲੱਡੂ, ਛੋਲਿਆਂ ਦੀ ਦਾਲ ਅਤੇ ਖ਼ਾਸ ਤੌਰ 'ਤੇ ਹਲਦੀ ਦਾ ਦਾਨ ਕਰਨਾ ਚਾਹੀਦਾ ਹੈ। ਇੰਝ ਕਰਨ ਨਾਲ ਗੁਰੂ ਗ੍ਰਹਿ ਪ੍ਰਸੰਨ ਹੋ ਜਾਣਗੇ ਤੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ।
ਵਿਆਹ 'ਚ ਆਉਂਦੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ: ਜੇਕਰ ਤੁਹਾਡਾ ਵਿਆਹ ਨਹੀਂ ਹੋ ਰਿਹਾ ਜਾਂ ਗੱਲ ਬਣਦੇ ਬਣਦੇ ਵਿਗੜ ਜਾਂਦੀ ਹੈ ਤਾਂ ਰੋਜ਼ਾਨਾ ਭਗਵਾਨ ਵਿਸ਼ਨੂੰ ਅਤੇ ਮਾਂ ਲਕਸ਼ਮੀ ਨੂੰ ਇੱਕ ਚੁਟਕੀ ਹਲਦੀ ਚੜ੍ਹਾਓ। ਇਸ ਉਪਾਅ ਨੂੰ ਕਰਨ ਨਾਲ ਵਿਆਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।