Home /News /lifestyle /

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋਣ ਵਾਲੀਆਂ ਸਕਿਨ ਸਮੱਸਿਆਵਾਂ ਬਾਰੇ, ਇੱਥੇ ਪੜ੍ਹੋ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋਣ ਵਾਲੀਆਂ ਸਕਿਨ ਸਮੱਸਿਆਵਾਂ ਬਾਰੇ, ਇੱਥੇ ਪੜ੍ਹੋ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋਣ ਵਾਲੀਆਂ ਸਕਿਨ ਸਮੱਸਿਆਵਾਂ ਬਾਰੇ

ਕੀ ਤੁਹਾਨੂੰ ਪਤਾ ਹੈ ਸਿਗਰਟ ਪੀਣ ਨਾਲ ਹੋਣ ਵਾਲੀਆਂ ਸਕਿਨ ਸਮੱਸਿਆਵਾਂ ਬਾਰੇ

ਹੈਰਾਨਗੀ ਦੀ ਗੱਲ ਇਹ ਹੈ ਕਿ ਪੜ੍ਹੇ ਲਿਖੇ ਨੌਜਵਾਨ ਇਸ ਦਾ ਖੁੱਲ੍ਹ ਦਿਲੀ ਨਾਲ ਇਸਤੇਮਾਲ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਸਿਗਰਟਨੋਸ਼ੀ ਦੇ ਸਕਿਨ 'ਤੇ ਪੈਣ ਵਾਲੇ ਕੁੱਝ ਪ੍ਰਭਾਵਾਂ ਬਾਰੇ ਦੱਸਾਂਗੇ ਤਾਂ ਜੋ ਤੁਸੀਂ ਆਪਣੀ ਸਕਿਨ ਦੀ ਸਹੀ ਦੇਖਭਾਲ ਕਰ ਸਕੋ।

  • Share this:

Smoking effects on skin: ਜੇਕਰ ਤੁਸੀਂ ਕਿਸੇ ਨੂੰ ਸਿਗਰਟ ਪੀਂਦੇ ਦੇਖਦੇ ਹੋ ਤਾਂ ਜ਼ਰੂਰ ਸੋਚਦੇ ਹੋਵੋਗੇ ਕਿ ਇਹ ਕੈਂਸਰ ਦਾ ਕਾਰਨ ਬਣ ਸਕਦੀ ਹੈ ਪਰ ਸਿਰਫ ਕੈਂਸਰ ਹੀ ਨਹੀਂ ਸਿਗਰਟਨੋਸ਼ੀ ਹੋਰ ਵੀ ਕਈ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ। ਇਹ ਇੱਕ ਅਜਿਹੀ ਭੈੜੀ ਆਦਤ ਹੈ ਜੋ ਬਹੁਤ ਮੁਸ਼ਕਿਲ ਨਾਲ ਲੋਕ ਛੱਡਦੇ ਹਨ। ਅੱਜਕਲ੍ਹ ਨੌਜਵਾਨਾਂ ਨੇ ਇਸਨੂੰ ਫੈਸ਼ਨ ਅਤੇ ਸਟਾਈਲ ਬਣਾ ਲਿਆ ਹੈ। ਮੁੰਡੇ ਅਤੇ ਕੁੜੀਆਂ ਸਾਰੇ ਇਸ ਵਿੱਚ ਬਾਰਬਰ ਹੀ ਹਨ।

ਹੈਰਾਨਗੀ ਦੀ ਗੱਲ ਇਹ ਹੈ ਕਿ ਪੜ੍ਹੇ ਲਿਖੇ ਨੌਜਵਾਨ ਇਸ ਦਾ ਖੁੱਲ੍ਹ ਦਿਲੀ ਨਾਲ ਇਸਤੇਮਾਲ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਸਿਗਰਟਨੋਸ਼ੀ ਦੇ ਸਕਿਨ 'ਤੇ ਪੈਣ ਵਾਲੇ ਕੁੱਝ ਪ੍ਰਭਾਵਾਂ ਬਾਰੇ ਦੱਸਾਂਗੇ ਤਾਂ ਜੋ ਤੁਸੀਂ ਆਪਣੀ ਸਕਿਨ ਦੀ ਸਹੀ ਦੇਖਭਾਲ ਕਰ ਸਕੋ।

ਅਕਸਰ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਦੇ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਹੀ ਝੁਰੜੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਵੇਰੀਵੈਲ ਮਾਈਂਡ ਦੇ ਅਨੁਸਾਰ, ਸਿਗਰੇਟ ਵਿੱਚ ਮੌਜੂਦ ਰਸਾਇਣ ਚਮੜੀ ਦੇ ਕੋਲੇਜਨ ਅਤੇ ਈਲਾਸਟਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸਿਗਰਟ ਪੀਣ ਨਾਲ ਸਰੀਰ ਵਿੱਚ ਵਿਟਾਮਿਨ ਏ ਦੀ ਕਮੀ ਹੋ ਜਾਂਦੀ ਹੈ।

ਸਿਗਰਟਨੋਸ਼ੀ ਕਰਨ ਨਾਲ ਬਹੁਤ ਵਾਰ ਸਾਡੇ ਜਖ਼ਮ ਜਲਦੀ ਨਹੀਂ ਭਰਦੇ ਇਸ ਦਾ ਕਾਰਨ ਹੁੰਦਾ ਹੈ ਨਾੜੀਆਂ ਦੀ ਤੰਗੀ ਜੋ ਖੂਨ ਦੇ ਗੇੜ ਨੂੰ ਘਟਾ ਸਕਦੀ ਹੈ। ਇਸ ਦਾ ਹੀ ਨਤੀਜਾ ਹੁੰਦਾ ਹੈ ਕਿ ਸਿਗਰਟ ਪੀਣ ਵਾਲੇ ਲੋਕਾਂ ਦੇ ਮਾਮੂਲੀ ਕੱਟ ਅਤੇ ਖਰੋਚ ਨੂੰ ਠੀਕ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਸਿਗਰਟਨੋਸ਼ੀ ਕਿਸੇ ਵੀ ਕਿਸਮ ਦੀ ਸਰਜਰੀ ਜਾਂ ਆਪਰੇਸ਼ਨ ਵਿੱਚ ਵੀ ਰੁਕਾਵਟ ਬਣ ਸਕਦੀ ਹੈ।

ਇਸ ਨਾਲ ਸਕਿਨ ਦੀ ਗੰਭੀਰ ਸਮੱਸਿਆ ਸੋਰਾਸਿਸ ਹੋ ਸਕਦੀ ਹੈ। ਅਧਿਐਨਾਂ ਵਿੱਚ ਪਾਇਆ ਗਿਆ ਹੈ ਕਿ ਸਿਗਰਟਨੋਸ਼ੀ ਕਾਰਨ ਸੋਰਾਸਿਸ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਨਾਲ ਸਕਿਨ ਤੇ ਛਾਲੇ ਤੱਕ ਹੋ ਸਕਦੇ ਹਨ ਅਤੇ ਥੋੜ੍ਹੀ ਜਿਹੀ ਖਰਾਸ਼ ਗੰਭੀਰ ਰੂਪ ਲੈ ਸਕਦੀ ਹੈ।

ਇਸ ਤੋਂ ਇਲਾਵਾ ਤੁਹਾਨੂੰ ਹਾਈਡ੍ਰਾਡੇਨਾਈਟਿਸ ਸਪਪੂਰਟੀਵਾ ਦੀ ਸਮੱਸਿਆ ਵੀ ਹੋ ਸਕਦੀ ਹੈ। ਸਿਗਰਟ ਪੀਣ ਨਾਲ ਵੀ ਮੁਹਾਸੇ ਦੀ ਸਮੱਸਿਆ ਵਧ ਜਾਂਦੀ ਹੈ। ਭਾਵੇਂ ਕਿ ਇਹ ਬਿਮਾਰੀ ਆਮ ਤੌਰ 'ਤੇ ਬਹੁਤ ਘੱਟ ਹੁੰਦੀ ਹੈ। ਪਰ ਤੁਹਾਡੇ ਚਿਹਰੇ 'ਤੇ ਬਹੁਤ ਸਾਰੇ ਪਿੰਪਲ ਹੋ ਸਕਦੇ ਹਨ।

Published by:Tanya Chaudhary
First published:

Tags: Lifestyle, Skin, Smoking