• Home
  • »
  • News
  • »
  • lifestyle
  • »
  • DO YOU KNOW WHY MEN SLEEP JUST AFTER ROMANCE ON BED HERE IS THE SCIENTIFIC REASON GH AP AS

SEX ਤੋਂ ਬਾਅਦ ਕਿਉਂ ਸੌਂ ਜਾਂਦੇ ਹਨ ਮਰਦ ? ਵਿਗਿਆਨ ਰਾਹੀਂ ਸਮਝੋ ਇਸ ਸਵਾਲ ਦਾ ਸਹੀ ਜਵਾਬ

ਸੈਕਸ ਦੇ ਬਾਅਦ ਪੁਰਸ਼ਾਂ ਦੀ ਨੀਂਦ ਤੁਹਾਡੇ ਵਿੱਚ ਉਨ੍ਹਾਂ ਦੀ ਦਿਲਚਸਪੀ ਦੀ ਕਮੀ ਨੂੰ ਨਹੀਂ ਦਰਸਾਉਂਦੀ ਹੈ। ਇਸ ਦਾ ਇੱਕ ਖਾਸ ਕਾਰਨ ਹੈ, ਜੋ ਵਿਗਿਆਨ ਦੀ ਦੁਨੀਆ ਵਿੱਚ ਛੁਪਿਆ ਹੋਇਆ ਹੈ। ਮੇਲਿੰਡਾ ਵੇਨਰ ਜੋ ਕਿ ਇੱਕ ਵਿਗਿਆਨੀ ਹੈ, ਨੇ ਇਸ ਦਾ ਕਾਰਨ ਲੋਕਾਂ ਨਾਲ ਸਾਂਝਾ ਕੀਤਾ। ਮੇਲਿੰਡਾ ਨੇ ਦੱਸਿਆ ਕਿ ਪੁਰਸ਼ਾਂ ਦਾ ਸੈਕਸ ਸਬੰਧ ਬਣਾਉਣ ਤੋਂ ਬਾਅਦ ਸੌਂ ਜਾਣਾ ਉਨ੍ਹਾਂ ਦੇ ਹੱਥਾਂ 'ਚ ਨਹੀਂ ਹੁੰਦਾ ਹੈ।

  • Share this:
ਔਰਤ ਅਤੇ ਮਰਦ ਲਈ ਪਿਆਰ ਅਤੇ ਰੋਮਾਂਸ ਦੇ ਅਰਥ ਅਤੇ ਤਰੀਕੇ ਵੱਖੋ-ਵੱਖਰੇ ਹਨ। ਜਿੱਥੇ ਮਰਦ ਸੈਕਸ ਤੋਂ ਬਾਅਦ ਆਰਾਮਦਾਇਕ ਨੀਂਦ ਚਾਹੁੰਦੇ ਹਨ, ਉੱਥੇ ਔਰਤਾਂ ਸੈਕਸ ਤੋਂ ਬਾਅਦ ਗਲੇ ਲਗਨਾ ਤੇ ਕਡਲ ਕਰਨਾ ਪਸੰਦ ਕਰਦੀਆਂ ਹਨ। ਜੀ ਹਾਂ, ਜ਼ਿਆਦਾਤਰ ਔਰਤਾਂ ਸੈਕਸ ਤੋਂ ਬਾਅਦ ਆਪਣੇ ਪਾਰਟਨਰ ਨਾਲ ਕਡਲ ਕਰਨਾ ਅਤੇ ਗੱਲਾਂ ਕਰਨਾ ਅਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨਾ ਪਸੰਦ ਕਰਦੀਆਂ ਹਨ।

ਪਰ ਇਸ ਦੇ ਉਲਟ ਮਰਦ ਇਸ ਤੋਂ ਬਾਅਦ ਸੌਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਦੇ ਸੌਣ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ। ਭਵਿੱਖ 'ਚ ਪਾਰਟਨਰ ਦੇ ਸੌਣ ਕਾਰਨ ਲੜਨ ਤੋਂ ਪਹਿਲਾਂ ਜਾਣੋ ਲਓ ਇਸ ਦਾ ਕਾਰਨ।

ਸੈਕਸ ਦੇ ਬਾਅਦ ਪੁਰਸ਼ਾਂ ਦੀ ਨੀਂਦ ਤੁਹਾਡੇ ਵਿੱਚ ਉਨ੍ਹਾਂ ਦੀ ਦਿਲਚਸਪੀ ਦੀ ਕਮੀ ਨੂੰ ਨਹੀਂ ਦਰਸਾਉਂਦੀ ਹੈ। ਇਸ ਦਾ ਇੱਕ ਖਾਸ ਕਾਰਨ ਹੈ, ਜੋ ਵਿਗਿਆਨ ਦੀ ਦੁਨੀਆ ਵਿੱਚ ਛੁਪਿਆ ਹੋਇਆ ਹੈ। ਮੇਲਿੰਡਾ ਵੇਨਰ ਜੋ ਕਿ ਇੱਕ ਵਿਗਿਆਨੀ ਹੈ, ਨੇ ਇਸ ਦਾ ਕਾਰਨ ਲੋਕਾਂ ਨਾਲ ਸਾਂਝਾ ਕੀਤਾ। ਮੇਲਿੰਡਾ ਨੇ ਦੱਸਿਆ ਕਿ ਪੁਰਸ਼ਾਂ ਦਾ ਸੈਕਸ ਸਬੰਧ ਬਣਾਉਣ ਤੋਂ ਬਾਅਦ ਸੌਂ ਜਾਣਾ ਉਨ੍ਹਾਂ ਦੇ ਹੱਥਾਂ 'ਚ ਨਹੀਂ ਹੁੰਦਾ ਹੈ।

ਉਹ ਇੱਕ ਖਾਸ ਕਾਰਨ ਕਰਕੇ ਸੌਂ ਜਾਂਦੇ ਹਨ। ਜ਼ਿਆਦਾਤਰ ਜੋੜੇ ਰਾਤ ਨੂੰ ਜਾਂ ਸਵੇਰੇ ਸੈਕਸ ਕਰਨਾ ਪਸੰਦ ਕਰਦੇ ਹਨ। ਸਾਇੰਸ ਲਾਈਵ ਨਾਲ ਗੱਲਬਾਤ ਦੌਰਾਨ ਮੇਲਿੰਡਾ ਨੇ ਦੱਸਿਆ ਕਿ ਮਰਦਾਂ ਦੀ ਨੀਂਦ ਦਾ ਕਾਰਨ ਸੈਕਸ ਕਰਨ ਦੇ ਸਮੇਂ ਨਾਲ ਸਬੰਧਤ ਨਹੀਂ ਸੀ। ਜੇਕਰ ਤੁਸੀਂ ਸੋਚਦੇ ਹੋ ਕਿ ਮਰਦ ਰਾਤ ਨੂੰ ਸੈਕਸ ਕਰਨ ਤੋਂ ਬਾਅਦ ਸੌਂਦੇ ਹਨ, ਤਾਂ ਤੁਸੀਂ ਗਲਤ ਹੋ।

ਬਹੁਤ ਸਾਰੇ ਹਾਰਮੋਨ ਹਨ ਇਸ ਦੀ ਵਜ੍ਹਾ : ਸੈਕਸ ਦੌਰਾਨ ਦਿਮਾਗ 'ਚ ਕਈ ਤਰ੍ਹਾਂ ਦੇ ਬ੍ਰੇਨ ਕੈਮੀਕਲ ਨਿਕਲਦੇ ਹਨ। ਇਸ ਵਿੱਚ ਨੋਰੇਪਾਈਨਫ੍ਰਾਈਨ, ਸੇਰੋਟੋਨਿਨ, ਆਕਸੀਟੌਸਿਨ, ਵੈਸੋਪ੍ਰੇਸਿਨ, ਨਾਈਟ੍ਰਿਕ ਆਕਸਾਈਡ (NO) ਅਤੇ ਹਾਰਮੋਨ ਪ੍ਰੋਲੈਕਟਿਨ ਸ਼ਾਮਲ ਹਨ। ਪ੍ਰੋਲੈਕਟਿਨ ਹਾਰਮੋਨ ਵਿਅਕਤੀ ਨੂੰ ਸੰਤੁਸ਼ਟ ਮਹਿਸੂਸ ਕਰਵਾਉਂਦਾ ਹੈ। ਇਸ ਕਾਰਨ ਪੁਰਸ਼ ਦੁਬਾਰਾ ਸੈਕਸ ਲਈ ਤਿਆਰ ਹੋਣ ਵਿਚ ਸਮਾਂ ਲਗਾਉਂਦੇ ਹਨ।

ਇਹ ਹਾਰਮੋਨ ਨੀਂਦ ਦੌਰਾਨ ਪੈਦਾ ਹੁੰਦਾ ਹੈ। ਇਹ ਸੈਕਸ ਦੌਰਾਨ ਵੀ ਬਣਦਾ ਹੈ ਪਰ ਹੱਥਰਸੀ (ਹਸਥਮੈਥੁਨ) ਦੌਰਾਨ ਨਹੀਂ। ਇਹੀ ਕਾਰਨ ਹੈ ਕਿ ਮਰਦ ਆਪਣੇ ਪਾਰਟਨਰ ਨਾਲ ਸੈਕਸ ਕਰਨ ਤੋਂ ਬਾਅਦ ਸੌਣਾ ਸ਼ੁਰੂ ਕਰ ਦਿੰਦੇ ਹਨ ਜਦਕਿ ਹੱਥਰਸੀ ਤੋਂ ਬਾਅਦ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ।

ਔਰਤ ਸੈਕਸ ਤੋਂ ਬਾਅਦ ਸੌਂ ਨਹੀਂ ਸਕਦੀ : ਇਸ ਤੋਂ ਇਲਾਵਾ ਆਕਸੀਟੋਸੀਨ ਅਤੇ ਵੈਸੋਪ੍ਰੇਸਿਨ ਵੀ ਔਰਗੈਜ਼ਮ ਨਾਲ ਜੁੜੇ ਹੋਏ ਹਨ। ਇਸ ਕਾਰਨ ਵੀ ਮਰਦਾਂ ਨੂੰ ਨੀਂਦ ਆਉਂਦੀ ਹੈ। ਪੀ.ਈ.ਟੀ. ਸਕੈਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਓਰਗੈਜ਼ਮ ਦੌਰਾਨ ਸਰੀਰ ਨੂੰ ਆਰਾਮ ਮਿਲਦਾ ਹੈ।

ਇਸ ਕਾਰਨ ਵੀ ਮਰਦਾਂ ਨੂੰ ਸੈਕਸ ਕਰਨ ਤੋਂ ਬਾਅਦ ਨੀਂਦ ਆਉਂਦੀ ਹੈ। ਇਸ ਦੇ ਨਾਲ ਹੀ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸੈਕਸ ਕਰਨ ਤੋਂ ਬਾਅਦ ਔਰਤਾਂ ਨੂੰ ਨੀਂਦ ਨਹੀਂ ਆਉਂਦੀ। ਭਾਵੇਂ ਉਨ੍ਹਾਂ ਨੂੰ ਔਰਗੈਜ਼ਮ ਮਿਲ ਗਿਆ ਹੋਵੇ। ਔਰਤਾਂ ਸੈਕਸ ਦੇ ਤੁਰੰਤ ਬਾਅਦ ਦੁਬਾਰਾ ਉਤਸਾਹਿਤ ਹੋ ਜਾਂਦੀਆਂ ਹਨ ਜਦੋਂ ਕਿ ਪੁਰਸ਼ ਇਸ ਲਈ ਸਮਾਂ ਲੈਂਦੇ ਹਨ।
Published by:Amelia Punjabi
First published: