Home /News /lifestyle /

ਰਾਤ ਦੇ ਖਾਣੇ 'ਚ ਨਹੀਂ ਕਰਨਾ ਚਾਹੀਦਾ ਹਲਕਾ ਭੋਜਨ, ਜਾਣੋ ਕੀ ਹਨ ਇਸਦੇ ਕਾਰਨ

ਦੱਸ ਦੇਈਏ ਕਿ ਪੌਸ਼ਣ ਵਿਗਿਆਨੀ ਭੁਵਨ ਰਸਤੋਗੀ, ਅਕਸਰ ਆਪਣੇ ਇੰਸਟਾਗ੍ਰਾਮ ਫਾਲੋਅਰਜ਼ ਨੂੰ ਰੋਜ਼ਾਨਾ ਖੁਰਾਕ ਬਾਰੇ ਦੱਸਦੇ ਰਹਿੰਦੇ ਹਨ। ਉਨ੍ਹਾਂ ਆਪਣੀ ਇੱਕ ਪੋਸਟ ਵਿੱਚ ਪੋਸ਼ਣ ਸੰਬੰਧੀ ਚੱਲੀਆਂ ਆ ਰਹੀਆਂ ਰਿਵਾਈਤੀ ਸਲਾਹਾਂ ਦੇ ਉਲਟ ਰਾਤ ਦੇ ਸਮੇਂ ਹਲਕਾ ਭੋਜਨ ਖਾਣ ਦੀ ਤਰਜ਼ੀਹ ਨੂੰ ਨਕਾਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਸਾਨੂੰ ਭਰਪੂਰ ਮਹਿਸੂਸ ਕਰਵਾਉਣ ਵਾਲੇ ਭੋਜਨ ਨੂੰ ਕਿਉਂ ਤਰਜ਼ੀਹ ਦੇਣੀ ਚਾਹੀਦੀ ਹੈ।

ਹੋਰ ਪੜ੍ਹੋ ...
  • Share this:
ਅਸੀਂ ਅਕਸਰ ਹੀ ਰਾਤ ਦੇ ਖਾਣੇ ਵਿੱਚ ਹਲਕਾ ਭੋਜਨ ਖਾਣ ਨੂੰ ਤਰਜ਼ੀਹ ਦਿੰਦੇ ਹਾਂ ਅਤੇ ਅਜਿਹਾ ਕਰਨ ਦੀ ਸਾਨੂੰ ਸਲਾਹ ਵੀ ਦਿੱਤੀ ਜਾਂਦੀ ਹੈ। ਹਲਕਾ ਭੋਜਨ ਹਜ਼ਮ ਕਰਨਾ ਆਸਾਨ ਹੁੰਦਾ ਹੈ ਇਸ ਲਈ ਇਸਨੂੰ ਰਾਤ ਦੇ ਖਾਣੇ ਭਾਵ ਡਿਨਰ ਲਈ ਸਭ ਤੋਂ ਚੰਗਾ ਵਿਕਲਪ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਭਾਰ ਘਟਾਉਣ ਲਈ ਵੀ ਰਾਤ ਵੇਲੇ ਹਲਕਾ ਭੋਜਨ ਖਾਣਾ ਚੰਗਾ ਮੰਨਿਆ ਜਾਂਦਾ ਹੈ।

ਦੱਸ ਦੇਈਏ ਕਿ ਪੌਸ਼ਣ ਵਿਗਿਆਨੀ ਭੁਵਨ ਰਸਤੋਗੀ, ਅਕਸਰ ਆਪਣੇ ਇੰਸਟਾਗ੍ਰਾਮ ਫਾਲੋਅਰਜ਼ ਨੂੰ ਰੋਜ਼ਾਨਾ ਖੁਰਾਕ ਬਾਰੇ ਦੱਸਦੇ ਰਹਿੰਦੇ ਹਨ। ਉਨ੍ਹਾਂ ਆਪਣੀ ਇੱਕ ਪੋਸਟ ਵਿੱਚ ਪੋਸ਼ਣ ਸੰਬੰਧੀ ਚੱਲੀਆਂ ਆ ਰਹੀਆਂ ਰਿਵਾਈਤੀ ਸਲਾਹਾਂ ਦੇ ਉਲਟ ਰਾਤ ਦੇ ਸਮੇਂ ਹਲਕਾ ਭੋਜਨ ਖਾਣ ਦੀ ਤਰਜ਼ੀਹ ਨੂੰ ਨਕਾਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਸਾਨੂੰ ਭਰਪੂਰ ਮਹਿਸੂਸ ਕਰਵਾਉਣ ਵਾਲੇ ਭੋਜਨ ਨੂੰ ਕਿਉਂ ਤਰਜ਼ੀਹ ਦੇਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਰਸਤੋਗੀ ਨੇ ਕਿਹਾ ਕਿ ਉਹ ਭੋਜਨ ਜੋ ਜਲਦੀ ਹਜ਼ਮ ਹੁੰਦੇ ਹਨ ਉਨ੍ਹਾਂ ਵਿੱਚ ਆਮ ਤੌਰ 'ਤੇ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਹਨ ਅਤੇ ਪ੍ਰੋਟੀਨ ਜਾਂ ਫਾਈਬਰ ਦੀ ਮਾਤਰਾ ਘਟ ਹੁੰਦੀ ਹੈ। ਪੋਸ਼ਣ ਵਿਗਿਆਨੀ ਨੇ ਕਿਹਾ ਕਿ ਹਲਕਾ ਭੋਜਨ ਕੇਵਲ ਉਦੋਂ ਹੀ ਇੱਕ ਚੰਗਾ ਵਿਕਲਪ ਹੈ ਜਦੋਂ ਕੋਈ ਵਿਅਕਤੀ ਬਿਮਾਰ ਹੁੰਦਾ ਹੈ ਅਤੇ ਉਸਨੂੰ ਤੇਜ਼ ਊਰਜਾ ਦੀ ਲੋੜ ਹੁੰਦੀ ਹੈ।

ਇਸ ਦੇ ਨਾਲ ਹੀ ਸਾਡੇ ਭੋਜਨ ਵਿੱਚ ਸਾਰੇ ਤੱਤਾਂ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ। ਸਾਨੂੰ ਹਲਕੇ ਭੋਜਨ ਦੇ ਚੱਕਰ ਵਿੱਚ ਬਹੁਤ ਜ਼ਿਆਦਾ ਕਾਰਬੋਹਾਈਡਰੇਟ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਰੇ ਤੱਤਾਂ ਨਾਲ ਭਰਪੂਰ ਭੋਜਨ ਖਾਣ ਨਾਲ ਵਿਅਕਤੀ ਲੰਬੇ ਸਮੇਂ ਲਈ ਸਿਹਤਮੰਦ ਅਤੇ ਭਰਪੂਰ ਰਹਿੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੇ ਪੋਸਟ ਵਿੱਚ ਕਿਹਾ ਕਿ ਇੱਕ ਸਭ ਤੋਂ ਆਮ ਗੱਲ ਜੋ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਦਾ ਹਾਂ ਕਿ ਮੈਂ ਹਲਕਾ ਨਾਸ਼ਤਾ ਕੀਤਾ, ਮੇਰੇ ਕੋਲ ਰਾਤ ਦੇ ਖਾਣੇ ਲਈ ਵੀ ਕੁਝ ਹਲਕਾ ਵਿਕਲਪ ਹੈ। ਇਸ ਗੱਲ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਇਹ ਨਹੀਂ ਸਮਝਦੇ ਕਿ ਦਾਲ ਰੋਟੀ ਦੀ ਇੱਕ ਪੌਸ਼ਟਿਕ ਪਲੇਟ ਅਸਲ ਵਿੱਚ ਸਾਡੀ ਸਿਹਤ ਲਈ ਬਿਹਤਰ ਹੈ।

ਇਸ ਤੋਂ ਇਲਾਵਾ ਉਨ੍ਹਾਂ ਸਮਝਾਇਆ ਕਿ ਸਭ ਤੋਂ ਹਲਕੇ ਭੋਜਨ ਚੀਨੀ ਅਤੇ ਮੈਦਾ ਹਨ, ਇਨ੍ਹਾਂ ਨੂੰ ਪਚਾਉਣ ਲਈ ਬਹੁਤ ਘੱਟ ਪਾਚਨ ਊਰਜਾ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਇਨ੍ਹ ਦੋਵੇਂ ਖਾਣ ਪਦਾਰਥ ਗਲਾਈਸੈਮਿਕ ਇੰਡੈਕਸ ਨਾਲ ਭਰਪੂਰ ਹੁੰਦੇ ਹਨ, ਇਸ ਲਈ ਇਹ ਖਾਣ ਵਿੱਚ ਬਿਲਕੁਲ ਵੀ ਭਾਰੀ ਮਹਿਸੂਸ ਨਹੀਂ ਹੁੰਦੇ। ਪਰ ਹਰ ਕੋਈ ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੈ ਕਿ ਇਹ ਸਰੀਰ ਲਈ ਮਾੜੇ ਹਨ। ਇਸ ਲਈ ਸੋਚ ਸਮਝ ਕੇ ਚੰਗੇ ਭੋਜਨ ਵਿਕਲਪ ਦੀ ਚੋਣ ਕਰਨੀ ਚਾਹੀਦੀ ਹੈ।
Published by:Amelia Punjabi
First published:

Tags: Dinner, Food, Healthy Food

ਅਗਲੀ ਖਬਰ