HOME » NEWS » Life

ਕੀ 10 ਹਜ਼ਾਰ ਰੁਪਏ ਵਿਚ ਮਿਲਣ ਵਾਲੇ ਸਰਵੋਤਮ ਫੋਨ ਦਾ ਐਵਾਰਡ Honor 10 Lite ਨੂੰ ਜਾਂਦਾ ਹੈ?

News18 Punjab
Updated: September 26, 2019, 4:22 PM IST
share image
ਕੀ 10 ਹਜ਼ਾਰ ਰੁਪਏ ਵਿਚ ਮਿਲਣ ਵਾਲੇ ਸਰਵੋਤਮ ਫੋਨ ਦਾ ਐਵਾਰਡ Honor 10 Lite ਨੂੰ ਜਾਂਦਾ ਹੈ?
ਕੀ 10 ਹਜ਼ਾਰ ਰੁਪਏ ਵਿਚ ਮਿਲਣ ਵਾਲੇ ਸਰਵੋਤਮ ਫੋਨ ਦਾ ਐਵਾਰਡ Honor 10 Lite ਨੂੰ ਜਾਂਦਾ ਹੈ?

Honor 10 Lite ਵਿੱਚ 15.77 ਸੈਮੀ. (6.21 ਇੰਚ) ਸਕ੍ਰੀਨ ਸਾਈਜ਼ ਅਤੇ FHD+ ਸਕ੍ਰੀਨ ਰੈਜ਼ੋਲਿਊਸ਼ਨ 1080 x 2340 ਪਿਕਸਲ ਦੇ ਨਾਲ ਡਿਊਡ੍ਰਾਪ ਨੌਚ ਡਿਸਪਲੇ ਮੌਜੂਦ ਹੈ। 13MP + 2MP ਦਾ ਰੀਅਰ AI ਕੈਮਰਾ ਵਾਈਡ f/1.8 ਅਪਾਰਚਰ ਲੈਂਸ ਸਪੋਰਟ ਕਰਦਾ ਹੈ, ਜਿਸ ਵਿੱਚ LED ਫਲੈਸ਼ ਅਤੇ ਫੇਸ ਡਿਟੈਕਸ਼ਨ ਆਟੋਫੋਕਸ ਮੌਜੂਦ ਹੈ। 24MP AI ਸੈਲਫੀ ਕੈਮਰਾ ਦਿਨ ਅਤੇ ਰਾਤ ਦੀ ਰੋਸ਼ਨੀ ਵਿੱਚ ਇੱਕ ਵਧੀਆ ਸੈਲਫੀ ਦਾ ਅਨੁਭਵ ਪੇਸ਼ ਕਰਦਾ ਹੈ।

  • Share this:
  • Facebook share img
  • Twitter share img
  • Linkedin share img
ਪਿਆਰੇ ਸਮਾਰਟਫੋਨ ਯੂਜ਼ਰ, ਆਖਰਕਾਰ ਉਨ੍ਹਾਂ ਸਭ ਲਈ ਇੱਕ ਚੰਗੀ ਖ਼ਬਰ ਹੈ ਜੋ 10 ਹਜ਼ਾਰ ਦੇ ਬਜਟ ਵਿੱਚ ਕਿਸੇ ਕੁਆਲਿਟੀ ਵਾਲੇ ਸਮਾਰਟਫੋਨ ਦੀ ਉਡੀਕ ਕਰ ਰਹੇ ਹਨ। Honor 10 Lite ਨੂੰ ਬਹੁਤ ਹੀ ਘੱਟ ਕੀਮਤ ਵਿੱਚ ਮਿਲਣ ਵਾਲੀ ਇਸਦੀ ਸੋਹਣੀ ਲੁੱਕ, ਗ੍ਰੇਡੀਐਂਟ ਬੈਕ ਡਿਜ਼ਾਈਨ ਅਤੇ ਵੱਖਰੇ ਜਿਹੇ ਕੈਮਰੇ ਕਾਰਨ ਭਾਰਤ ਵਿੱਚ ਕਾਫ਼ੀ ਚੰਗੀ ਪ੍ਰਤਿਕਿਰਿਆ ਮਿਲੀ ਹੈ। ਤਿਉਹਾਰਾਂ ਦੇ ਇਸ ਸੀਜ਼ਨ ਵਿੱਚ HONOR ਇਸਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਤੀਯੋਗੀ ਬਣਾ ਦੇਵੇਗਾ। ਇਸ ਲਈ, ਜੇ ਤੁਸੀਂ ਆਪਣੇ ਪੁਰਾਣੇ ਫੋਨ ਨੂੰ ਬਦਲਣ ਜਾਂ ਕਿਸੇ ਨੂੰ ਤੋਹਫੇ ਵਿੱਚ ਸਮਾਰਟਫੋਨ ਦੇਣ ਬਾਰੇ ਸੋਚ ਰਹੇ ਹੋ, ਤਾਂ ਸ਼ਾਇਦ ਤੁਸੀਂ Honor 10 Lite ‘ਤੇ ਇੱਕ ਨਜ਼ਰ ਜ਼ਰੂਰ ਮਾਰਨਾ ਚਾਹੋਗੇ।

Honor 10 Lite ਵਿੱਚ 15.77 ਸੈਮੀ. (6.21 ਇੰਚ) ਸਕ੍ਰੀਨ ਸਾਈਜ਼


ਕੈਮਰੇ ਦਾ ਵੇਰਵਾ
ਇਸ ਡਿਵਾਈਸ ਦਾ ਕੈਮਰਾ ਵਾਕਈ ਕੁਝ ਖਾਸ ਹੈ, ਕਿਉਂਕਿ 13MP + 2MP ਦਾ ਰੀਅਰ AI ਕੈਮਰਾ ਵਾਈਡ f/1.8 ਅਪਾਰਚਰ ਲੈਂਸ ਸਪੋਰਟ ਕਰਦਾ ਹੈ, ਜਿਸ ਵਿੱਚ LED ਫਲੈਸ਼ ਅਤੇ ਫੇਸ ਡਿਟੈਕਸ਼ਨ ਆਟੋਫੋਕਸ ਮੌਜੂਦ ਹੈ। 24MP AI ਸੈਲਫੀ ਕੈਮਰਾ ਦਿਨ ਅਤੇ ਰਾਤ ਦੀ ਰੋਸ਼ਨੀ ਵਿੱਚ ਇੱਕ ਵਧੀਆ ਸੈਲਫੀ ਦਾ ਅਨੁਭਵ ਪੇਸ਼ ਕਰਦਾ ਹੈ, ਕਿਉਂਕਿ ਇਹ ਇੱਕ 4-ਇਨ-1 ਲਾਈਟਿੰਗ ਫਿਊਜ਼ਨ ਅਤੇ ਐਕਸਪੋਜ਼ਰ ਕੌਮਪੈਨਸੇਸ਼ਨ ਤਕਨਾਲੋਜੀ ਦੇ ਨਾਲ ਆਉਂਦਾ ਹੈ। ਪਰ ਇਹਨਾਂ ਸਭ ਤੋਂ ਵੱਧ, ਯੂਜ਼ਰਾਂ ਨੂੰ ਘੱਟ-ਰੋਸ਼ਨੀ ਵਾਲੀਆਂ ਸੈਟਿੰਗਾਂ ਵਿੱਚ ਵੀ 4128 x 3096 ਪਿਕਸਲ ਦੀ ਕੁਆਲਿਟੀ ਵਾਲੀਆਂ ਤਸਵੀਰਾਂ ਅਤੇ ਵੀਡੀਓ ਦਾ ਵਾਅਦਾ ਕੀਤਾ ਜਾਂਦਾ ਹੈ। ਖਾਸਕਰ ਜੇ ਇਸਦੀਆਂ ਫੇਸ ਡਿਟੈਕਸ਼ਨ, ਟੱਚ ਟੂ ਫੋਕਸ ਅਤੇ ਡਿਜੀਟਲ ਜ਼ੂਮ ਵਰਗੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ, ਤਾਂ ਇਸਦਾ ਸਮੁੱਚਾ ਅਨੁਭਵ ਤਸੱਲੀਬਖਸ਼ ਹੈ।

Honor 10 Lite ਸਮਾਰਟਫੋਨ ਮਿਡ-ਨਾਈਟ ਬਲੈਕ, ਸੈਫਾਇਰ ਬਲੂ, ਸਕਾਏ ਬਲੂ ਰੰਗਾਂ ਵਿੱਚ ਆਉਂਦਾ ਹੈ।


ਇਸ ਤੋਂ ਇਲਾਵਾ, AR ਮੋਡ ਯਕੀਨੀ ਤੌਰ 'ਤੇ ਤੁਹਾਡੇ ਫੋਟੋਗ੍ਰਾਫੀ ਦੇ ਅਨੁਭਵ ਨੂੰ ਹੋਰ ਮਜ਼ੇਦਾਰ ਬਣਾ ਦੇਵੇਗਾ ਕਿਉਂਕਿ ਤੁਸੀਂ ਫੋਟੋਆਂ ਨੂੰ ਕਲਿੱਕ ਕਰਨ ਵੇਲੇ ਬੈਕਗ੍ਰਾਊਂਡ ਨੂੰ ਬਦਲ ਸਕੋਗੇ, ਫੋਟੋਆਂ ਅਤੇ ਵੀਡੀਓ ਨੂੰ ਵੱਖ-ਵੱਖ ਇਫੈਕਟਾਂ ਨਾਲ ਕੈਪਚਰ ਕਰ ਸਕੋਗੇ। 'AI ਬਿਊਟੀ' ਐਲਗੋਰਿਦਮ ਤੁਹਾਡੀ ਖੁਸੀ ਵਿੱਚ ਹੋਰ ਵਾਧਾ ਕਰ ਦੇਵੇਗਾ, ਜਿਵੇਂ ਕਿ HONOR ਦਾ ਕਹਿਣਾ ਹੈ, ਇਹ ਤੁਹਾਨੂੰ ਤੁਹਾਡੀ ਉਮਰ, ਲਿੰਗ ਅਤੇ ਸਕਿਨ ਟੋਨ ਦੇ ਹਿਸਾਬ ਨਾਲ ਬਿਊਟੀ ਇਫੈਕਟ ਅਨੁਕੂਲਿਤ ਕਰੇਗਾ, ਚਮਕਦਾਰ ਅਤੇ ਕੁਦਰਤੀ ਦਿੱਖ ਜਿਵੇਂ ਕਿ ਸਕਿਨ ਸਮੂਥਿੰਗ, ਸਕਿਨ ਟੋਨ ਅਡਜੈਸਟਮੈਂਟ, ਮੁਹਾਂਸਿਆਂ ਨੂੰ ਦੂਰ ਕਰਨਾ ਅਤੇ ਚਮਕਦਾਰ ਅੱਖਾਂ ਵਾਲੀ ਵਿਸ਼ੇਸ਼ਤਾ ਪ੍ਰਦਾਨ ਕਰੇਗਾ।

ਡਿਜ਼ਾਇਨ ਅਤੇ ਡਿਸਪਲੇ

Honor 10 Lite ਵਿੱਚ 15.77 ਸੈਮੀ. (6.21 ਇੰਚ) ਸਕ੍ਰੀਨ ਸਾਈਜ਼ ਅਤੇ FHD+ ਸਕ੍ਰੀਨ ਰੈਜ਼ੋਲਿਊਸ਼ਨ 1080 x 2340 ਪਿਕਸਲ ਦੇ ਨਾਲ ਡਿਊਡ੍ਰਾਪ ਨੌਚ ਡਿਸਪਲੇ ਮੌਜੂਦ ਹੈ। ਇਹ ਡਿਸਪਲੇ, ਬਹੁਤ ਜ਼ਿਆਦਾ ਇਮਰਸਿਵ ਮਹਿਸੂਸ ਕਰਵਾਉਂਦੀ ਹੈ ਅਤੇ ਇਸ ਦਾ ਬਹੁਤ ਸਾਰਾ ਹਿੱਸਾ ਬੇਜ਼ਲ-ਲੈੱਸ ਡਿਜ਼ਾਈਨ ਵਾਲਾ ਹੈ, ਜੋ 91% ਸਕ੍ਰੀਨ-ਟੂ-ਬਾਡੀ ਅਨੁਪਾਤ ਦਾ ਵਾਅਦਾ ਕਰਦਾ ਹੈ। ਹਾਲਾਂਕਿ ਕੁਝ ਹੋਰ ਬ੍ਰਾਂਡਾਂ ਵਿੱਚ ਨੀਲੀ ਰੋਸ਼ਨੀ ਦਾ ਫਿਲਟਰ ਹੈ, HONOR ਨੇ ਇਸ ਸਮਾਰਟਫੋਨ ਵਿੱਚ TUV Rheinland Certified EYE ਕੇਅਰ ਪਾਇਆ ਹੈ। ਇਸਦੀ ਟੱਚਸਕ੍ਰੀਨ, ਅਸਲ ਵਿੱਚ ਮਲਟੀ-ਫੰਕਸ਼ਨੈਲਿਟੀ ਦੇ ਨਾਲ ਆਉਂਦੀ ਹੈ। ਵਾਹ-ਵਾਹ ਕਰਵਾਉਣ ਦਾ ਸਭ ਤੋਂ ਵੱਡਾ ਦਾਅਵੇਦਾਰ ਇਸਦੀ ਅਸਾਧਾਰਣ ਲੁੱਕ ਹੈ, ਇਹ ਫੋਨ ਇੱਕ ਸ਼ਾਨਦਾਰ ਗ੍ਰੇਡੀਐਂਟ ਡਿਜ਼ਾਈਨ ਵਿੱਚ ਆਉਂਦਾ ਹੈ। ਵੱਖਰੇ ਤੌਰ 'ਤੇ ਕਹੀਏ, ਤਾਂ ਇਸਨੂੰ ਯੂਜ਼ਰ ਦੇ ਹੱਥ ਵਿੱਚ ਵਧੀਆ ਦਿਖਣ ਲਈ ਹੀ ਤਿਆਰ ਕੀਤਾ ਗਿਆ ਹੈ।

Honor 10 Lite ਨੂੰ Kirin 710 Octa-Core ਪ੍ਰੋਸੈਸਰ ਨਾਲ ਚਲਾਇਆ ਜਾਂਦਾ ਹੈ, ਜੋ ਕਿ 4GB ਰੈਮ ਦੇ ਨਾਲ ਨਵੀਨਤਮ ਐਂਡਰਾਇਡ 9 (ਪਾਈ) ਅਤੇ EMUI 9.1 ਅੱਪਡੇਟ ਦੀ ਵਰਤੋਂ ਕਰਦਾ ਹੈ,


Honor 10 Lite ਸਮਾਰਟਫੋਨ ਮਿਡ-ਨਾਈਟ ਬਲੈਕ, ਸੈਫਾਇਰ ਬਲੂ, ਸਕਾਏ ਬਲੂ ਰੰਗਾਂ ਵਿੱਚ ਆਉਂਦਾ ਹੈ। ਗਲਾਸ ਫਿਨਿਸ਼ ਬੈਕ ਫੋਨ ਨੂੰ ਇੱਕ ਸਲੀਕ ਅਤੇ ਨਵੇਕਲੀ ਲੁੱਕ ਪ੍ਰਦਾਨ ਕਰਦਾ ਹੈ।

ਪ੍ਰਦਰਸ਼ਨ

Honor 10 Lite ਨੂੰ Kirin 710 Octa-Core ਪ੍ਰੋਸੈਸਰ ਨਾਲ ਚਲਾਇਆ ਜਾਂਦਾ ਹੈ, ਜੋ ਕਿ 4GB ਰੈਮ ਦੇ ਨਾਲ ਨਵੀਨਤਮ ਐਂਡਰਾਇਡ 9 (ਪਾਈ) ਅਤੇ EMUI 9.1 ਅੱਪਡੇਟ ਦੀ ਵਰਤੋਂ ਕਰਦਾ ਹੈ, ਜੋ ਨਿਰਵਿਘਨ ਪ੍ਰਦਰਸ਼ਨ, ਸੁਧਾਰੀ ਗਈ GPU 3.0 ਗ੍ਰਾਫਿਕਸ ਪ੍ਰੋਸੈਸਿੰਗ ਅਤੇ ਬਿਹਤਰ ਸਪੀਡ ਵਧਾਉਣਾ ਪੇਸ਼ ਕਰਦਾ ਹੈ, ਖਾਸਕਰ ਗੇਮਿੰਗ ਦੇ ਦੌਰਾਨ। ਤੁਸੀਂ ਨਿਸ਼ਚਤ ਤੌਰ ‘ਤੇ ਇੱਕ ਸਟੱਟਰ-ਫਰੀ ਅਨੁਭਵ ਦੀ ਉਮੀਦ ਕਰ ਸਕਦੇ ਹੋ, ਕੋਈ ਰੁਕਾਵਟ ਨਹੀਂ ਅਤੇ ਇੱਕ ਹਾਈ ਫਰੇਮ ਰੇਟ। ਅਸੀਂ ਪੂਰੇ ਵਿਸ਼ਵਾਸ ਨਾਲ ਇਹ ਕਹਿ ਸਕਦੇ ਹਾਂ ਕਿਉਂਕੀ ਅਸੀਂ ਕੁਝ ਜਿਆਦਾ ਗ੍ਰਾਫਿਕ ਵਾਲੀਆਂ ਗੇਮਾਂ ਜਿਵੇਂ ਕਿ PUBG, ASPHALT 9 ਅਤੇ Fortnite ਖੇਡ ਕੇ ਦੇਖੀਆਂ ਹਨ, ਅਤੇ ਉਹ ਬੜੇ ਹੀ ਆਰਾਮ ਨਾਲ ਇਸ ਵਿੱਚ ਚੱਲਦੀਆਂ ਹਨ।

, 3 + 32GB ਵੇਰੀਐਂਟ 7,999 ਰੁਪਏ, 4 + 64GB ਵੇਰੀਐਂਟ 8,999 ਰੁਪਏ ਅਤੇ 6 + 64GB ਵੇਰੀਐਂਟ 9,999 ਰੁਪਏ ਵਿੱਚ ਉਪਲੱਬਧ ਹੋਵੇਗਾ


HONOR 10 lite ਦੇ ਹਾਲੀਆ EMUI 9.1 ਅੱਪਡੇਟ ਵਿੱਚ ਇੱਕ ਬਹੁਤ ਹੀ ਦਿਲਚਸਪ ਫੀਚਰ ਆਇਆ ਹੈ, ਜੋ ਯੂਜ਼ਰਾਂ ਨੂੰ ਸਾਰੀਆਂ ਇਨਕਮਿੰਗ ਕਾਲਾਂ ਲਈ ਰਿੰਗਟੋਨ ਦੇ ਤੌਰ ‘ਤੇ ਵੀਡੀਓ ਸੈੱਟ ਕਰਨ ਦੀ ਸੁਵਿਧਾ ਦਿੰਦਾ ਹੈ ਅਤੇ ਜਿਵੇਂ ਕਿ HONOR ਦਾਅਵਾ ਕਰਦਾ ਹੈ, ਇਹ AI ਐਨਹੈਂਸਡ ਕਾਲਾਂ, AI ਵਿਜ਼ਨ, AI ਸੀਨ ਰਿਕੌਗਨਿਸ਼ਨ ਵਰਗੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਪ੍ਰਦਾਨ ਕਰਦਾ ਹੈ।

Honor 10 Lite ਸਮਾਰਟਫੋਨ ਮਿਡ-ਨਾਈਟ ਬਲੈਕ, ਸੈਫਾਇਰ ਬਲੂ, ਸਕਾਏ ਬਲੂ ਰੰਗਾਂ ਵਿੱਚ ਆਉਂਦਾ ਹੈ।


ਸ਼ਾਨਦਾਰ ਕੀਮਤ

ਆਓ ਹੁਣ ਸਭ ਤੋਂ ਮੁੱਖ ਵਿਸ਼ੇ ‘ਤੇ ਗੱਲ ਕਰੀਏ – ਜੋ ਹੈ Honor 10 Lite ਸਮਾਰਟਫੋਨ ਦੀ ਕੀਮਤ। ਇਹ ਸਮਾਰਟਫੋਨ, Amazon ਅਤੇ Flipkart 'ਤੇ ਫੈਸਟਿਵ ਸੇਲ ਦੇ ਦੌਰਾਨ, 3 + 32GB ਵੇਰੀਐਂਟ 7,999 ਰੁਪਏ, 4 + 64GB ਵੇਰੀਐਂਟ 8,999 ਰੁਪਏ ਅਤੇ 6 + 64GB ਵੇਰੀਐਂਟ 9,999 ਰੁਪਏ ਵਿੱਚ ਉਪਲੱਬਧ ਹੋਵੇਗਾ, ਜੋ ਤੁਹਾਡੀ ਜੇਬ ‘ਤੇ ਬਿਲਕੁਲ ਵੀ ਭਾਰੀ ਨਹੀਂ ਪਵੇਗਾ।

 

ਅੰਤਿਮ ਫੈਸਲਾ ਕੀ ਹੈ?

ਦੱਸ ਦੇਈਏ ਕਿ ਇਹ ਸਮਾਰਟਫੋਨ ਬਜਟ ਸਮਾਰਟਫੋਨ ਦੇ ਚਾਅਵਾਨਾਂ ਦੀ ਮਨਜ਼ੂਰੀ ਨਾਲ ਆਉਂਦਾ ਹੈ। ਇਸ ਵੇਲੇ ਇਸ ਕੀਮਤ ‘ਤੇ Honor 10 Lite ਦੀ ਥਾਂ ‘ਤੇ ਬਾਜ਼ਾਰ ਵਿੱਚ ਮੌਜੂਦ ਕਿਸੇ ਵੀ ਹੋਰ ਬਜਟ ਸਮਾਰਟਫੋਨ ਨੂੰ ਖਰੀਦਣ ਵੱਲ ਧਿਆਨ ਨਹੀਂ ਜਾਂਦਾ। ਇਹ ਫੋਨ ਬਹੁਤ ਹੀ ਵਧੀਆ ਦਿੱਸਦਾ ਹੈ ਅਤੇ ਇੱਕ ਬੜਾ ਹੀ ਸ਼ਾਨਦਾਰ ਅਨੁਭਵ ਪ੍ਰਦਾਨ ਕਰਦਾ ਹੈ। ਇਹ ਨਿਸ਼ਚਿਤ ਤੌਰ ‘ਤੇ ਇਸ ਵੇਲੇ ਦਾ ਸਭ ਤੋਂ ਵਧੀਆ ਸਮਾਰਟਫੋਨ ਹੈ, ਜੋ ਤੁਹਾਨੂੰ ਖਰੀਦਣਾ ਚਾਹੀਦਾ ਹੈ।

 

 
First published: September 26, 2019, 4:18 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading