Home /News /lifestyle /

Parenting tips : ਕੀ ਤੁਹਾਡੇ ਬੱਚੇ ਨੂੰ ਹੈ ਚੀਜ਼ਾਂ ਸੁੱਟਣ ਦੀ ਆਦਤ? ਇਨ੍ਹਾਂ Tips ਨਾਲ ਸਮਝ ਜਾਣਗੇ ਤੁਹਾਡੇ ਬੱਚੇ

Parenting tips : ਕੀ ਤੁਹਾਡੇ ਬੱਚੇ ਨੂੰ ਹੈ ਚੀਜ਼ਾਂ ਸੁੱਟਣ ਦੀ ਆਦਤ? ਇਨ੍ਹਾਂ Tips ਨਾਲ ਸਮਝ ਜਾਣਗੇ ਤੁਹਾਡੇ ਬੱਚੇ

ਅਕਸਰ ਛੋਟੇ ਬੱਚੇ ਚੀਜ਼ਾਂ ਚੁੱਕ ਕੇ ਸੁੱਟ ਦਿੰਦੇ ਹਨ। ਕਈ ਵਾਰ ਉਹ ਸਮਾਰਟਫੋਨ ਅਤੇ ਹੋਰ ਗੈਜੇਟਸ ਵੀ ਸੁੱਟ ਦਿੰਦੇ ਹਨ। ਜੇਕਰ ਤੁਸੀਂ ਵੀ ਬੱਚੇ ਦੀ ਇਸ ਆਦਤ ਤੋਂ ਪਰੇਸ਼ਾਨ ਹੋ ਤਾਂ ਕੁਝ ਨੁਸਖੇ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

  • Share this:
Tips to Stop Toddler Throwing Things: ਛੋਟੇ ਬੱਚੇ ਬਹੁਤ ਸ਼ਰਾਰਤੀ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਆਪਣੇ ਮਾਪਿਆਂ ਨੂੰ ਛੇੜਨਾ ਹੁੰਦਾ ਹੈ ਤਾਂ ਉਹ ਹੋਰ ਸ਼ਰਾਰਤਾਂ ਕਰਨ ਲੱਗ ਪੈਂਦੇ ਹਨ। ਅਜਿਹੀ ਹੀ ਇੱਕ ਸ਼ਰਾਰਤ ਹੈ ਚੀਜ਼ਾਂ ਸੁੱਟਦੇ ਰਹਿਣਾ। ਬੱਚੇ ਇਕ ਤੋਂ ਬਾਅਦ ਇਕ ਚੀਜ਼ਾਂ ਸੁੱਟਦੇ ਰਹਿੰਦੇ ਹਨ ਅਤੇ ਜੇਕਰ ਤੁਸੀਂ ਉਸ ਚੀਜ਼ ਨੂੰ ਚੁੱਕਦੇ ਹੋ ਤਾਂ ਉਹ ਉਸ ਨੂੰ ਦੁਬਾਰਾ ਸੁੱਟ ਦਿੰਦੇ ਹਨ। ਬੱਚਿਆਂ ਦਾ ਅਜਿਹਾ ਵਿਵਹਾਰ ਆਮ ਮੰਨਿਆ ਜਾਂਦਾ ਹੈ, ਪਰ ਜੇਕਰ ਇਹ ਇੱਕ ਪੈਟਰਨ ਬਣ ਜਾਂਦਾ ਹੈ ਅਤੇ ਤੁਹਾਡਾ ਬੱਚਾ ਹਰ ਸਮੇਂ ਅਜਿਹਾ ਕਰਦਾ ਰਹਿੰਦਾ ਹੈ, ਤਾਂ ਇਹ ਪੈਟਰਨ ਨੁਕਸਾਨਦੇਹ ਵੀ ਹੋ ਸਕਦਾ ਹੈ। ਕਈ ਵਾਰ ਬੱਚੇ ਦੀਆਂ ਇਨ੍ਹਾਂ ਹਰਕਤਾਂ 'ਤੇ ਮਾਪੇ ਗੁੱਸੇ ਵੀ ਹੋ ਜਾਂਦੇ ਹਨ। ਜੇਕਰ ਬੱਚਾ ਤੁਹਾਡੇ ਨਾਲ ਵੀ ਅਜਿਹਾ ਕਰਦਾ ਹੈ, ਤਾਂ ਤੁਸੀਂ ਬੱਚੇ ਨੂੰ ਕੁਝ ਆਸਾਨ ਤਰੀਕਿਆਂ ਨਾਲ ਸਮਝਾ ਸਕਦੇ ਹੋ।

ਬੱਚਿਆਂ ਨੂੰ ਸਮਝਾਓ : ਮੌਮਸ ਜੰਕਸ਼ਨ (Moms Junction) ਅਨੁਸਾਰ ਬੱਚੇ ਨੂੰ ਸਮਝਾਓ ਕਿ ਅਜਿਹਾ ਕਰਨ ਨਾਲ ਚੀਜ਼ਾਂ ਟੁੱਟ ਸਕਦੀਆਂ ਹਨ ਜਾਂ ਕਿਸੇ ਹੋਰ ਵਿਅਕਤੀ ਨੂੰ ਸੱਟ ਲੱਗ ਸਕਦੀ ਹੈ। ਨਿਯਮ ਬਣਾਓ ਅਤੇ ਬੱਚੇ ਨੂੰ ਸਿਖਾਓ ਕਿ ਜੇ ਉਹ ਕੁਝ ਸੁੱਟਦਾ ਹੈ, ਤਾਂ ਇਹ ਉਸ ਤੋਂ ਖੋਹ ਲਿਆ ਜਾਵੇਗਾ। ਜੇਕਰ ਬੱਚੇ ਤੋਂ ਕੁਝ ਵੀ ਲਿਆ ਗਿਆ ਤਾਂ ਉਹ ਭਵਿੱਖ ਵਿੱਚ ਅਜਿਹਾ ਨਹੀਂ ਕਰੇਗਾ।

ਬੱਚੇ ਨੂੰ ਉਹ ਚੀਜ਼ ਦਿਓ ਜੋ ਖੇਡਣ ਵੇਲੇ ਸੁੱਟਣ ਲਈ ਹੀ ਹੋਣ। ਜਿਵੇਂ ਕੋਈ ਗੇਂਦ ਜਾਂ ਕੋਈ ਅਜਿਹੀ ਵਸਤੂ ਜੋ ਡਿੱਗਣ ਨਾਲ ਟੁੱਟਦੀ ਨਹੀਂ ਹੈ। ਇਸ ਨਾਲ ਬੱਚੇ ਥੋੜ੍ਹੇ ਸਮੇਂ ਲਈ ਖੁਸ਼ ਵੀ ਰਹਿਣਗੇ ਅਤੇ ਕੁਝ ਸਮੇਂ ਵਿਚ ਉਹ ਆਪਣੇ ਆਪ ਅਜਿਹਾ ਕਰਨਾ ਬੰਦ ਕਰ ਦੇਣਗੇ, ਤੇ ਹੌਲੀ ਹੌਲੀ ਉਨ੍ਹਾਂ ਦੀ ਆਦਤ ਖਤਮ ਹੋ ਜਾਵੇਗੀ।

ਇਹ ਸੁਝਾਅ ਵੀ ਕੰਮ ਆ ਸਕਦੇ ਹਨ : ਜਦੋਂ ਬੱਚਾ ਸਹੀ ਕੰਮ ਕਰਦਾ ਹੈ ਜਾਂ ਜੇ ਉਹ ਤੁਹਾਡੀ ਗੱਲ ਮੰਨਦਾ ਹੈ, ਤਾਂ ਉਸ ਦੀ ਪ੍ਰਸ਼ੰਸਾ ਕਰੋ ਅਤੇ ਉਸ ਨੂੰ ਖਾਣਾ ਜਾਂ ਖੇਡਣ ਲਈ ਕੁਝ ਦਿਓ। ਬੱਚੇ ਦੀ ਕਿਸੇ ਸ਼ਰਾਰਤ ਉੱਤੇ ਇੱਕ ਦਲ ਗੁੱਸਾ ਨਾ ਕਰੋ ਅਤੇ ਅਜਿਹਾ ਕੰਮ ਨਾ ਕਰੋ ਕਿ ਤੁਹਾਨੂੰ ਚੀਜ਼ਾਂ ਸੁੱਟਣੀਆਂ ਪੈਣ ਕਿਉਂਕਿ ਤੁਹਾਡਾ ਬੱਚਾ ਤੁਹਾਨੂੰ ਦੇਖ ਰਿਹਾ ਹੈ। ਤੁਸੀਂ ਜੋ ਵੀ ਕਰੋਗੇ, ਬੱਚਾ ਉਹੀ ਸਿੱਖੇਗਾ।
Published by:Sarafraz Singh
First published:

Tags: Child care, Lifestyle, Parenting, Parenting Tips

ਅਗਲੀ ਖਬਰ