• Home
  • »
  • News
  • »
  • lifestyle
  • »
  • DOESN T DINNER SPOIL YOUR NIGHT S SLEEP LEARN WHAT TO EAT FOR A GOOD NIGHT S SLEEP GH AK

ਰਾਤ ਦਾ ਖਾਣਾ ਤੁਹਾਡੀ ਰਾਤ ਦੀ ਨੀਂਦ ਖਰਾਬ ਤਾਂ ਨਹੀਂ ਕਰ ਰਿਹਾ? ਜਾਣੋ 'ਚੰਗੀ ਨੀਂਦ' ਲਈ ਕੀ ਖਾਈਏ

ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘੱਟੋ-ਘੱਟ 6 ਤੋਂ 8 ਘੰਟੇ ਦੀ ਨੀਂਦ ਬਹੁਤ ਮਹੱਤਵਪੂਰਨ ਹੁੰਦੀ ਹੈ। ਸਲੀਪ ਫਾਊਂਡੇਸ਼ਨ ਦੇ ਅਨੁਸਾਰ, ਰਾਤ ​​ਦੀ ਨੀਂਦ ਤੇ ਰਾਤ ਦਾ ਖਾਣਾ,ਦੋਵਾਂ ਵਿੱਚ ਕਾਫ਼ੀ ਜਟਿਲ ਰਿਸ਼ਤਾ ਹੈ ਪਰ ਕੁਝ ਭੋਜਨ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਬਿਹਤਰ ਨੀਂਦ ਲੈਣ ਵਿੱਚ ਮਦਦ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਸ ਨੂੰ ਖਾਣ ਨਾਲ ਤੁਹਾਨੂੰ ਬਿਹਤਰ ਨੀਂਦ ਆਵੇਗੀ।

ਰਾਤ ਦਾ ਖਾਣਾ ਤੁਹਾਡੀ ਰਾਤ ਦੀ ਨੀਂਦ ਖਰਾਬ ਤਾਂ ਨਹੀਂ ਕਰ ਰਿਹਾ? ਜਾਣੋ 'ਚੰਗੀ ਨੀਂਦ' ਲਈ ਕੀ ਖਾਈਏ (symbolic pic)

ਰਾਤ ਦਾ ਖਾਣਾ ਤੁਹਾਡੀ ਰਾਤ ਦੀ ਨੀਂਦ ਖਰਾਬ ਤਾਂ ਨਹੀਂ ਕਰ ਰਿਹਾ? ਜਾਣੋ 'ਚੰਗੀ ਨੀਂਦ' ਲਈ ਕੀ ਖਾਈਏ (symbolic pic)

  • Share this:
ਰਾਤ ਨੂੰ ਜਾਗਣਾ ਅੱਜ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਪਰ ਜੇ ਤੁਸੀਂ ਚਾਹ ਕੇ ਵੀ ਰਾਤ ਨੂੰ ਸੌਂ ਨਹੀਂ ਪਾ ਰਹੇ ਤਾਂ ਇਹ ਸਮੱਸਿਆ ਹੋ ਸਕਦੀ ਹੈ। ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਹਨ ਕਿ ਉਹ ਸਮੇਂ ਸਿਰ ਸੌਂ ਗਏ ਪਰ ਰਾਤ ਭਰ ਆਪਣਾ ਪਾਸਾ ਬਦਲਦੇ ਰਹੇ ਅਤੇ ਸਵੇਰ ਤੱਕ ਨੀਂਦ ਪੂਰੀ ਨਹੀਂ ਕਰ ਪਾਏ। ਇਹ ਸਮੱਸਿਆ ਤੁਹਾਡੀ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਇੱਕ ਵੱਡਾ ਕਾਰਨ ਬਣ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਘੱਟੋ-ਘੱਟ 6 ਤੋਂ 8 ਘੰਟੇ ਦੀ ਨੀਂਦ ਬਹੁਤ ਮਹੱਤਵਪੂਰਨ ਹੁੰਦੀ ਹੈ। ਸਲੀਪ ਫਾਊਂਡੇਸ਼ਨ ਦੇ ਅਨੁਸਾਰ, ਰਾਤ ​​ਦੀ ਨੀਂਦ ਤੇ ਰਾਤ ਦਾ ਖਾਣਾ,ਦੋਵਾਂ ਵਿੱਚ ਕਾਫ਼ੀ ਜਟਿਲ ਰਿਸ਼ਤਾ ਹੈ ਪਰ ਕੁਝ ਭੋਜਨ ਅਜਿਹੇ ਹੁੰਦੇ ਹਨ ਜੋ ਤੁਹਾਨੂੰ ਬਿਹਤਰ ਨੀਂਦ ਲੈਣ ਵਿੱਚ ਮਦਦ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਸ ਨੂੰ ਖਾਣ ਨਾਲ ਤੁਹਾਨੂੰ ਬਿਹਤਰ ਨੀਂਦ ਆਵੇਗੀ।

ਚੰਗੀ ਨੀਂਦ ਲਈ ਇਹ ਚੀਜ਼ਾਂ ਖਾਓ

ਕੀਵੀ

ਸਲੀਪ ਫਾਊਂਡੇਸ਼ਨ ਦੇ ਅਨੁਸਾਰ, ਖੋਜ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਸੌਣ ਤੋਂ 2 ਘੰਟੇ ਪਹਿਲਾਂ ਕੀਵੀ ਖਾਂਦੇ ਹੋ, ਤਾਂ ਤੁਹਾਡੀ ਨੀਂਦ ਵਧੀਆ ਹੋ ਸਕਦੀ ਹੈ। ਇਸ ਦਾ ਸੇਵਨ ਕਰਨ ਨਾਲ, ਤੁਸੀਂ ਜਲਦੀ ਸੌਂ ਸਕੋਗੇ ਅਤੇ ਮਿਆਰੀ ਨੀਂਦ ਲੈ ਸਕੋਗੇ।

ਗਰਮ ਦੁੱਧ

ਦੁੱਧ ਵਿੱਚ ਬਹੁਤ ਜ਼ਿਆਦਾ ਮੈਲਾਟੋਨਿਨ ਹੁੰਦਾ ਹੈ ਜੋ ਨੀਂਦ ਦੇ ਹਾਰਮੋਨ ਨੂੰ ਬਿਹਤਰ ਰੱਖਣ ਵਿੱਚ ਮਦਦ ਕਰਦਾ ਹੈ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਸੀਂ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਸਹਾਇਤਾ ਕਰੇਗਾ।

ਸੁੱਕੇ ਮੇਵੇ

ਸੁੱਕੇ ਮੇਵਿਆਂ ਵਿੱਚ ਮੇਲਾਟੋਨਿਨ ਤੱਤ ਵੀ ਹੁੰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ 'ਚ ਮੌਜੂਦ ਮੈਗਨੀਸ਼ੀਅਮ, ਜ਼ਿੰਕ ਵੀ ਬਿਹਤਰ ਨੀਂਦ ਲਿਆਉਣ 'ਚ ਮਦਦ ਕਰਦੇ ਹਨ।

ਫੈਟੀ ਮੱਛੀ

ਖੋਜ ਵਿੱਚ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਰਾਤ ਦੇ ਖਾਣੇ ਵਿੱਚ ਫੈਟੀ ਮੱਛੀ ਖਾਂਦੇ ਹੋ, ਤਾਂ ਤੁਹਾਨੂੰ ਚੰਗੀ ਨੀਂਦ ਆ ਸਕਦੀ ਹੈ। ਇਹ ਪਾਇਆ ਗਿਆ ਕਿ ਜੇ ਤੁਸੀਂ ਹਫ਼ਤੇ ਵਿੱਚ ਤਿੰਨ ਦਿਨ ਸਾਲਮਨ ਖਾਂਦੇ ਹੋ, ਤਾਂ ਤੁਹਾਡੀ ਨੀਂਦ ਦੀ ਗੁਣਵੱਤਾ ਤੇਜ਼ੀ ਨਾਲ ਵਧੇਗੀ।

ਚੌਲ

ਜਾਪਾਨ ਦੀ ਇੱਕ ਖੋਜ ਵਿੱਚ ਪਾਇਆ ਗਿਆ ਹੈ ਕਿ ਜੇ ਤੁਸੀਂ ਰੋਟੀ, ਬਰੈੱਡ ਦੀ ਥਾਂ ਚੌਲ ਖਾਂਦੇ ਹੋ, ਤਾਂ ਤੁਹਾਡੀ ਨੀਂਦ ਦੀ ਗੁਣਵੱਤਾ ਬਿਹਤਰ ਹੁੰਦੀ ਹੈ।

ਬਿਹਤਰ ਨੀਂਦ ਲਈ ਇਨ੍ਹਾਂ ਤੋਂ ਬਚੋ

  1. ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ।

  2. ਸੌਣ ਤੋਂ 2 ਤੋਂ 4 ਘੰਟੇ ਪਹਿਲਾਂ ਰਾਤ ਦਾ ਖਾਣਾ ਖਾਓ।

  3. ਸ਼ਰਾਬ ਦੇ ਸੇਵਨ ਤੋਂ ਬਚੋ।

  4. ਸਫਾਈ ਬਣਾਈ ਰੱਖੋ ਤੇ ਸੌਣ ਤੋਂ ਪਹਿਲਾਂ ਨਹਾਉਣ ਦੀ ਆਦਤ ਪਾਓ।

Published by:Ashish Sharma
First published: