Home /News /lifestyle /

ਬੰਦਿਆਂ ‘ਤੇ ਹੀ ਨਹੀਂ ਕੁੱਤਿਆਂ ‘ਤੇ ਵੀ ਹੁੰਦਾ ਸੰਗੀਤ ਦੇ ਸੂਰਾਂ ਦਾ ਅਸਰ! ਦੇਖੋ ਵੀਡੀਓ

ਬੰਦਿਆਂ ‘ਤੇ ਹੀ ਨਹੀਂ ਕੁੱਤਿਆਂ ‘ਤੇ ਵੀ ਹੁੰਦਾ ਸੰਗੀਤ ਦੇ ਸੂਰਾਂ ਦਾ ਅਸਰ! ਦੇਖੋ ਵੀਡੀਓ

  • Share this:
    ਅੱਜ ਦੇ ਸਮੇਂ ’ਚ ਲੋਕ ਸੋਸ਼ਲ ਮੀਡੀਆ ਦੇ ਨਾਲ ਇਸ ਕਦਰ ਜੁੜ ਚੁੱਕੇ ਹਨ ਕਿ ਲੋਕ ਕੁਝ ਵੀ ਨਵਾਂ ਜਾਂ ਫਿਰ ਅਜਿਬੋ ਗਰੀਬ ਕਰਦੇ ਹਨ ਉਸਨੂੰ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਹਨ। ਅਜਿਹੀ ਹੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਚ ਇਕ ਵਿਅਕਤੀ ਤੇ ਉਸਦਾ ਕੁੱਤਾ ਗਾਣਾ ਗਾ ਰਹੇ ਹਨ। ਇਸ ਵੀਡੀਓ ਦੀ ਖਾਸਿਅਤ ਇਹ ਹੈ ਕਿ ਇਕ ਵਫਾਦਾਰ ਕੁੱਤਾ ਆਪਣੇ ਮਾਲਿਕ ਦੇ ਨਾਲ ਸੁਰ ’ਚ ਸੁਰ ਮਿਲਾ ਰਿਹਾ ਹੈ। ਅਜਿਹਾ ਕਰਦੇ ਹੋਏ ਦੋਹਾਂ ਨੂੰ ਵਧਿਆ ਲੱਗ ਰਿਹਾ ਹੈ।





    ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਵਿਅਕਤੀ ਬੈਠਾ ਹਾਰਮੋਨੀਅਮ ਬਜਾ ਰਿਹਾ ਹੈ ਤੇ ਗਾਣਾ ਗਾ ਰਿਹਾ ਹੈ। ਜਿਸ ਨੂੰ ਸੁਣ ਕੇ ਕੋਲ ਬੈਠਾ ਕੁੱਤਾ ਵੀ ਆਪਣੇ ਤਰੀਕੇ ਨਾਲ ਗਾ ਰਿਹਾ ਹੈ। ਸੁਰ ਨਾਲ ਸੁਰ ਮਿਲਾਉਣ ਵਾਲਾ ਕੁੱਤਾ ਹਾਰਮੋਨੀਅਮ ਤੇ ਵੀ ਹੱਥ ਮਾਰ ਰਿਹਾ ਹੈ ਜਿਸਨੂੰ ਦੇਖ ਕੇ ਲੱਗ ਰਿਹਾ ਹੈ ਕਿ ਕੁੱਤਾ ਵੀ ਗਾਣੇ ਦੇ ਨਾਲ-ਨਾਲ ਹਾਰਮੋਨੀਅਮ ਵੀ ਵਜਾਉਣਾ ਚਾਹੁੰਦਾ ਹੈ। ਖੈਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਕ ਬੇਜੁਬਾਨ ਜਾਨਵਰ ਤੇ ਇਨਸਾਨ ਵਿਚਾਲੇ ਇਕ ਅਨੋਖਾ ਰਿਸ਼ਤਾ ਦੇਖਣ ਨੂੰ ਮਿਲ ਰਿਹਾ ਹੈ।
    Published by:Sukhwinder Singh
    First published:

    Tags: Facebook, Viral video

    ਅਗਲੀ ਖਬਰ