ਸਨਾਤਨ ਧਰਮ ਵਿੱਚ ਕਾਰਤਿਕ ਮਹੀਨੇ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ, ਇਸ ਨੂੰ ਦਮੋਦਰ ਮਹੀਨਾ ਵੀ ਕਿਹਾ ਜਾਂਦਾ ਹੈ। ਇਸ ਸਾਲ ਕਾਰਤਿਕ ਮਹੀਨਾ 10 ਅਕਤੂਬਰ 2022 ਤੋਂ ਸ਼ੁਰੂ ਹੋਇਆ ਹੈ ਅਤੇ ਇਹ 8 ਨਵੰਬਰ 2022 ਨੂੰ ਸਮਾਪਤ ਹੋਵੇਗਾ। ਇਸ ਮਹੀਨੇ ਭਗਵਾਨ ਵਿਸ਼ਨੂੰ ਅਤੇ ਉਨ੍ਹਾਂ ਦੇ ਅਵਤਾਰਾਂ ਦੀ ਪੂਜਾ ਕਰਨਾ ਸਭ ਤੋਂ ਸ਼ੁਭ ਮੰਨਿਆ ਜਾਂਦਾ ਹੈ। ਪੂਰੇ ਕਾਰਤਿਕ ਮਹੀਨੇ 'ਚ ਇਸ਼ਨਾਨ, ਦਾਨ-ਪੁੰਨ ਅਤੇ ਪ੍ਰਮਾਤਮਾ ਦੀ ਪੂਜਾ ਕੀਤੀ ਜਾਂਦੀ ਹੈ। ਇੰਝ ਕਰਨ ਨਾਲ ਸੰਸਾਰ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ।
ਕਾਰਤਿਕ ਮਹੀਨੇ ਦੀ ਮਹਿਮਾ ਦਾ ਵਰਨਣ ਕਰਦੇ ਹੋਏ ਬ੍ਰਹਮਾ ਆਪ ਕਹਿੰਦੇ ਹਨ ਕਿ ਕਾਰਤਿਕ ਦਾ ਮਹੀਨਾ ਸਾਰੇ ਮਹੀਨਿਆਂ ਵਿੱਚੋਂ ਉੱਤਮ ਹੈ, ਦੇਵਤਿਆਂ ਵਿੱਚ ਭਗਵਾਨ ਵਿਸ਼ਨੂੰ ਅਤੇ ਤੀਰਥਾਂ ਵਿੱਚ ਨਰਾਇਣ ਤੀਰਥ (ਬਦਰੀਕਾਸ਼੍ਰਮ) ਸਭ ਤੋਂ ਉੱਤਮ ਹੈ। ਇਸ ਮਹੀਨੇ ਵਿਚ 33 ਕੋਟੀ ਦੇਵੀ ਦੇਵਤੇ ਮਨੁੱਖ ਦੀ ਆਸਥਾ ਤੋਂ ਖੁਸ਼ ਹੁੰਦੇ ਹਨ। ਸਿਆਣੇ ਕਹਿੰਦੇ ਹਨ ਹਿ ਕਾਰਤਿਕ ਜਾਂ ਕੱਤਕ ਮਹੀਨੇ ਵਿੱਚ ਇਹ 5 ਜ਼ਰੂਰੀ ਕੰਮ ਜ਼ਰੂਰ ਕਰਨੇ ਚਾਹੀਦੇ ਹਨ, ਇਸ ਨਾਲ ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਭਗਵਾਨ ਵਿਸ਼ਨੂੰ ਦਾ ਅਸ਼ੀਰਵਾਦ ਵੀ ਮਿਲਦਾ ਹੈ।
ਕਾਰਤਿਕ ਮਹੀਨੇ ਵਿੱਚ ਕਰੋ ਤੁਲਸੀ ਪੂਜਾ
ਕਾਰਤਿਕ ਮਹੀਨੇ ਵਿੱਚ ਤੁਲਸੀ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਹੈ। ਇਸ ਮਹੀਨੇ ਦੇਵਪ੍ਰਬੋਧਨੀ ਇਕਾਦਸ਼ੀ 'ਤੇ ਤੁਲਸੀ ਵਿਵਾਹ ਵੀ ਹੁੰਦਾ ਹੈ। ਕਾਰਤਿਕ ਦੇ ਪੂਰੇ ਮਹੀਨੇ ਤੁਲਸੀ ਦੀ ਜੜ੍ਹ ਨੂੰ ਦੁੱਧ ਅਤੇ ਪਾਣੀ ਚੜ੍ਹਾਓ। ਇਸ ਤੋਂ ਬਾਅਦ ਘਿਓ ਦਾ ਦੀਵਾ ਜ਼ਰੂਰ ਜਗਾਓ।
ਕਾਰਤਿਕ ਮਹੀਨੇ ਦਾ ਇਸ਼ਨਾਨ ਹੈ ਤੁਹਾਡੇ ਲਈ ਸ਼ੁੱਭ
ਕਾਰਤਿਕ ਦੇ ਪੂਰੇ ਮਹੀਨੇ ਕਿਸੇ ਪਵਿੱਤਰ ਨਦੀ ਵਿੱਚ ਇਸ਼ਨਾਨ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਜੇਕਰ ਨਦੀ 'ਚ ਨਹਾਉਣਾ ਸੰਭਵ ਨਹੀਂ ਹੈ ਤਾਂ ਘਰ 'ਚ ਵੀ ਨਦੀ ਦੇ ਪਾਣੀ 'ਚ ਗੰਗਾਜਲ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ।
ਕਾਰਤਿਕ ਮਹੀਨੇ ਵਿੱਚ ਦੀਵੇ ਦਾਨ ਕਰੋ
ਕਾਰਤਿਕ ਮਹੀਨੇ 'ਚ ਦੀਵੇ ਜ਼ਰੂਰ ਦਾਨ ਕਰੋ। ਇਸ ਪੂਰੇ ਮਹੀਨੇ ਦੀ ਸ਼ਾਮ ਨੂੰ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ। ਕਾਰਤਿਕ ਮਹੀਨੇ ਵਿੱਚ ਭਗਵਾਨ ਵਿਸ਼ਨੂੰ, ਮਾਂ ਲਕਸ਼ਮੀ, ਯਮਦੇਵ ਅਤੇ ਪਿੱਪਲ ਦੇ ਦਰੱਖਤ ਦੇ ਕੋਲ ਦੀਵਾ ਜਗਾਉਣ ਸ਼ੁੱਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਵਿਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਦੀਵਾ ਜਲਾ ਕੇ ਨਦੀ ਵਿੱਚ ਪ੍ਰਵਾਹ ਕਰਨ ਦਾ ਵੀ ਖਾਸ ਮਹੱਤਵ ਹੈ।
ਕਾਰਤਿਕ ਮਹੀਨੇ ਵਿੱਚ ਕਰੋ ਦਾਨ
ਕਾਰਤਿਕ ਮਹੀਨੇ ਵਿੱਚ ਦਾਨ ਕਰਨਾ ਸਭ ਤੋਂ ਉੱਤਮ ਹੈ। ਇਸ ਮਹੀਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਭੋਜਨ ਅਤੇ ਕੱਪੜੇ ਦਾਨ ਕਰਨੇ ਚਾਹੀਦੇ ਹਨ।
ਕਨਕਧਾਰਾ ਸਤੋਤਰ ਦਾ ਪਾਠ ਕਰੋ
ਕਾਰਤਿਕ ਮਹੀਨੇ ਵਿੱਚ ਤੁਲਸੀ ਸਤੋਤਰ ਦਾ ਪਾਠ ਕਰਨਾ ਸਭ ਤੋਂ ਉੱਤਮ ਹੈ। ਇਸ ਤੋਂ ਇਲਾਵਾ ਕਨਕਧਾਰਾ ਸਤੋਤਰ ਅਤੇ ਵਿਸ਼ਨੂੰ ਸਤੋਤਰ ਦਾ ਪਾਠ ਵੀ ਫਲਦਾਇਕ ਹੁੰਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਮੌਤ ਤੋਂ ਬਾਅਦ ਸਭ ਤੋਂ ਉੱਤਮ ਸੰਸਾਰ ਵਿੱਚ ਸਥਾਨ ਪ੍ਰਾਪਤ ਕਰਦਾ ਹੈ ਅਤੇ ਧਰਤੀ 'ਤੇ ਰਹਿੰਦੇ ਹੋਏ, ਵਿਅਕਤੀ ਨੂੰ ਖੁਸ਼ਹਾਲੀ ਦੀ ਪ੍ਰਾਪਤੀ ਹੁੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dharma Aastha, Goddess laxmi, Hinduism