Home /News /lifestyle /

Domestic LPG Consumers: ਘਰੇਲੂ ਗੈਸ ਖਪਤਕਾਰਾਂ ਨੂੰ ਝੱਲਣੀ ਪਵੇਗੀ ਵੱਡੀ ਮਾਰ, ਸਾਲ 'ਚ ਮਿਲਣਗੇ ਸਿਰਫ 15 ਸਿਲੰਡਰ

Big News For LPG Consumers: ਸਰਕਾਰ ਨੇ ਹੁਣ ਘਰੇਲੂ ਗੈਸ ਸਿਲੰਡਰ (Domestic LPG Consumers) ਲਈ ਕੋਟਾ ਤੈਅ ਕਰ ਦਿੱਤਾ ਹੈ। ਦਰਅਸਲ, ਨਵੇਂ ਹੁਕਮਾਂ ਮੁਤਾਬਕ ਘਰੇਲੂ ਗੈਸ ਗਾਹਕ ਹੁਣ ਸਾਲ 'ਚ ਸਿਰਫ 15 ਵਾਰ ਹੀ ਗੈਸ ਸਿਲੰਡਰ ਰੀਫਿਲ ਕਰ ਸਕਣਗੇ। ਤੁਸੀਂ ਇੱਕ ਮਹੀਨੇ ਵਿੱਚ ਦੋ ਤੋਂ ਵੱਧ ਸਿਲੰਡਰ ਨਹੀਂ ਲੈ ਸਕੋਗੇ। ਨਵੇਂ ਹੁਕਮ ਤੋਂ ਬਾਅਦ ਉਨ੍ਹਾਂ ਘਰਾਂ ਦੀਆਂ ਮੁਸ਼ਕਿਲਾਂ ਵਧਣ ਜਾ ਰਹੀਆਂ ਹਨ, ਜਿੱਥੇ ਇੱਕ ਸਾਲ ਵਿੱਚ 15 ਤੋਂ ਵੱਧ ਸਿਲੰਡਰਾਂ ਦੀ ਖਪਤ ਹੁੰਦੀ ਹੈ।

ਹੋਰ ਪੜ੍ਹੋ ...
  • Share this:

    ਆਲ ਇੰਡੀਆ ਇੰਡੀਅਨ ਡਿਸਟ੍ਰੀਬਿਊਟਰਜ਼ ਐਸੋਸੀਏਸ਼ਨ ਦੇ ਆਗਰਾ ਡਿਵੀਜ਼ਨ ਦੇ ਪ੍ਰਧਾਨ ਵਿਪੁਲ ਪੁਰੋਹਿਤ ਦੇ ਅਨੁਸਾਰ, ਹੁਣ ਘਰੇਲੂ ਗੈਸ ਖਪਤਕਾਰ ਇੱਕ ਸਾਲ ਵਿੱਚ ਸਿਰਫ 15 ਸਿਲੰਡਰ ਰੀਫਿਲ ਕਰ ਸਕਣਗੇ। ਜੇਕਰ ਕਿਸੇ ਘਰੇਲੂ ਗੈਸ ਗਾਹਕ ਨੇ ਸਾਲ ਵਿੱਚ 15 ਤੋਂ ਵੱਧ ਸਿਲੰਡਰ ਲੈਣੇ ਹਨ ਤਾਂ ਤੇਲ ਕੰਪਨੀ ਦੇ ਅਧਿਕਾਰੀ ਤੋਂ ਮਨਜ਼ੂਰੀ ਲੈਣੀ ਪਵੇਗੀ।

    ਜਾਣੋ ਕਿਉਂ ਲਿਆ ਗਿਆ ਇਹ ਫੈਸਲਾ

    ਦੱਸ ਦਈਏ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਲੰਬੇ ਸਮੇਂ ਤੋਂ ਵਿਭਾਗ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉੱਥੇ ਘਰੇਲੂ ਗੈਰ-ਸਬਸਿਡੀ ਵਾਲੇ ਰਿਫਿਲ ਦੀ ਵਰਤੋਂ ਵਪਾਰਕ ਨਾਲੋਂ ਸਸਤੀ ਹੋਣ ਕਾਰਨ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਕੋਟਾ ਤੈਅ ਹੋਣ ਨਾਲ ਘਰੇਲੂ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਵੀ ਬੰਦ ਹੋ ਜਾਵੇਗੀ। ਹੁਣ ਤੱਕ ਕੁਝ ਖਪਤਕਾਰ ਜ਼ਿਆਦਾ ਸਿਲੰਡਰ ਲੈ ਕੇ ਹੋਰਾਂ ਨੂੰ ਮਹਿੰਗੇ ਭਾਅ 'ਤੇ ਵੇਚਦੇ ਸਨ।

    ਸਬਸਿਡੀ ਵਾਲਿਆ ਨੂੰ ਮਿਲਣਗੇ 12 ਸਿਲੰਡਰ

    ਜਾਣਕਾਰੀ ਮੁਤਾਬਕ ਇਹ ਬਦਲਾਅ ਤਿੰਨੋਂ ਤੇਲ ਕੰਪਨੀਆਂ ਦੇ ਖਪਤਕਾਰਾਂ 'ਤੇ ਲਾਗੂ ਹੋਏ ਹਨ। ਜਿਹੜੇ ਲੋਕ ਸਬਸਿਡੀ ਵਾਲੀ ਘਰੇਲੂ ਗੈਸ ਲਈ ਰਜਿਸਟਰਡ ਹਨ, ਉਨ੍ਹਾਂ ਨੂੰ ਇਸ ਦਰ 'ਤੇ ਸਾਲ 'ਚ ਸਿਰਫ 12 ਸਿਲੰਡਰ ਹੀ ਮਿਲਣਗੇ। ਜੇਕਰ ਤੁਹਾਨੂੰ ਇਸ ਤੋਂ ਜ਼ਿਆਦਾ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਬਿਨਾਂ ਸਬਸਿਡੀ ਦੇ ਸਿਲੰਡਰ ਲੈਣਾ ਹੋਵੇਗਾ।

    Published by:Rupinder Kaur Sabherwal
    First published:

    Tags: Central government, Lpg, LPG cylinders