Home /News /lifestyle /

ਗੂਗਲ 'ਤੇ ਗ਼ਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ ਸਰਚ, ਹੋ ਸਕਦਾ ਹੈ ਭਾਰੀ ਨੁਕਸਾਨ

ਗੂਗਲ 'ਤੇ ਗ਼ਲਤੀ ਨਾਲ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਨੂੰ ਸਰਚ, ਹੋ ਸਕਦਾ ਹੈ ਭਾਰੀ ਨੁਕਸਾਨ

  • Share this:

ਕੋਰੋਨਾ ਕਾਲ ਦੌਰਾਨ ਲੋਕਾਂ ਦਾ ਜ਼ਿਆਦਾਤਰ ਸਮਾਂ ਇੰਟਰਨੈੱਟ ਦੀ ਵਰਤੋਂ ਕਰਦੇ ਹੋਏ ਹੀ ਬਤੀਤ ਹੋ ਰਿਹਾ ਹੈ। ਇਸ ਦੇ ਨਾਲ, ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਤੇਜ਼ੀ ਨਾਲ ਵੱਧ ਰਹੇ ਹਨ। ਹੈੱਕਰ ਗੂਗਲ 'ਤੇ ਯੂਜ਼ਰਸ ਨੂੰ ਸਭ ਤੋਂ ਵੱਧ ਸ਼ਿਕਾਰ ਬਣਾਉਂਦੇ ਹਨ। ਗੂਗਲ 'ਤੇ, ਅਸੀਂ ਅਕਸਰ ਅਜਿਹੀ ਜਾਣਕਾਰੀ ਭਾਲਦੇ ਹਾਂ ਜੋ ਸਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਹੈੱਕਰ ਤੁਹਾਡੀ ਸਰਚ ਤੇ ਨਜ਼ਰ ਰੱਖਦੇ ਹਨ ਤੇ ਜਿਵੇਂ ਹੀ ਤੁਸੀਂ ਉਨ੍ਹਾਂ ਨੂੰ ਭਾਲਦੇ ਹੋ ਤੁਸੀਂ ਉਨ੍ਹਾਂ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੇ ਹੋ। ਅਸੀਂ ਤੁਹਾਨੂੰ ਕੁੱਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜੋ ਤੁਹਾਨੂੰ ਗੂਗਲ ਤੇ ਗ਼ਲਤੀ ਨਾਲ ਵੀ ਸਰਚ ਨਹੀਂ ਕਰਨੀਆਂ ਚਾਹੀਦੀਆਂ।

ਬੈਂਕ ਦੀ ਜਾਣਕਾਰੀ ਨਾ ਲਓ

ਕੋਰੋਨਾ ਤੇ ਤਾਲਾਬੰਦੀ ਕਰਕੇ ਆਨਲਾਈਨ ਬੈਂਕਿੰਗ ਤੇ ਲੈਣ-ਦੇਣ ਵਿੱਚ ਵਾਧਾ ਹੋਇਆ ਹੈ। ਇਸ ਦੇ ਬਹੁਤ ਸਾਰੇ ਫ਼ਾਇਦੇ ਅਤੇ ਨੁਕਸਾਨ ਹਨ। ਆਨਲਾਈਨ ਧੋਖਾਧੜੀ ਕਰਨ ਵਾਲੇ ਹੈੱਕਰ ਬੈਂਕ ਦੀ ਤਰ੍ਹਾਂ ਦਾ ਯੂਆਰਐਲ ਬਣਾਉਂਦੇ ਹਨ। ਇਸ ਤੋਂ ਬਾਅਦ, ਜਦੋਂ ਵੀ ਅਸੀਂ ਉਸ ਬੈਂਕ ਦਾ ਨਾਮ ਦਾਖਲ ਕਰਦੇ ਹੋ ਤਾਂ ਉਨ੍ਹਾਂ ਦੇ ਜਾਲ ਵਿਚ ਫਸ ਜਾਂਦੇ ਹੋ ਅਤੇ ਖਾਤੇ ਵਿਚੋਂ ਪੈਸੇ ਚੋਰੀ ਕਰ ਲਏ ਜਾਂਦੇ ਹਨ। ਇਸ ਲਈ, ਹਮੇਸ਼ਾ ਗੂਗਲ ਨਹੀਂ ਬਲਕਿ ਬੈਂਕ ਦੀ ਅਧਿਕਾਰਤ ਵੈੱਬਸਾਈਟ ਤੋਂ ਬੈਂਕ ਬਾਰੇ ਜਾਣਕਾਰੀ ਲਓ।

ਕਸਟਮਰ ਕੇਅਰ ਦਾ ਨੰਬਰ ਗੂਗਲ 'ਤੇ ਨਾ ਲੱਭੋ

ਅਸੀਂ ਅਕਸਰ ਕਿਸੇ ਵੀ ਕਸਟਮਰ ਕੇਅਰ ਨੰਬਰ ਲਈ ਗੂਗਲ ਉਤੇ ਸਰਚ ਕਰਦੇ ਹਾਂ। ਜ਼ਿਆਦਾਤਰ ਲੋਕ ਇਸ ਕਾਰਨ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਹੈਕਰਜ਼ ਕੰਪਨੀ ਦੀ ਫ਼ਰਜ਼ੀ ਵੈੱਬਸਾਈਟ ਬਣਾਉਂਦੇ ਹਨ ਅਤੇ ਆਪਣਾ ਨੰਬਰ ਅਤੇ ਈਮੇਲ ਆਈਡੀ ਗੂਗਲ 'ਤੇ ਪਾ ਦਿੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਮੰਗੀ ਜਾਣਕਾਰੀ ਦੇ ਦਿੰਦੇ ਹਾਂ। ਜਿਸ ਨਾਲ ਉਹ ਸਾਡੇ ਖਾਤੇ ਵਿੱਚ ਸੇਂਧਮਾਰੀ ਕਰਦੇ ਹਨ। ਇਸ ਲਈ ਗੂਗਲ 'ਤੇ ਕਿਸੇ ਵੀ ਗਾਹਕ ਦੇਖਭਾਲ ਨੰਬਰ ਨੂੰ ਸਰਚ ਨਾ ਕਰੋ ਬਲਕਿ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਕਸਟਮਰ ਕੇਅਰ ਨੰਬਰ ਲਓ।

ਗੂਗਲ ਨੂੰ ਡਾਕਟਰ ਨਾ ਮੰਨੋ

ਅਕਸਰ, ਬਹੁਤ ਸਾਰੇ ਲੋਕ ਅਜਿਹਾ ਕਰਦੇ ਹਨ। ਬਿਮਾਰੀ ਦਾ ਪਤਾ ਲਗਾਉਣ ਲਈ ਗੂਗਲ ਨੂੰ ਹੀ ਡਾਕਟਰ ਮੰਨ ਲੈਂਦੇ ਹਨ ਤੇ ਲੱਛਣਾਂ ਦੀ ਭਾਲ ਲਈ ਗੂਗਲ ਤੇ ਸਰਚ ਕਰਨ ਲੱਗ ਪੈਂਦੇ ਹਨ। ਕਈ ਤਾਂ ਗੂਗਲ ਤੋਂ ਸਰਚ ਕਰ ਕੇ ਦਵਾਈਆਂ ਤੱਕ ਲੈ ਲੈਂਦੇ ਹਨ, ਪਰ ਇਹ ਤੁਹਾਡੀ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਤੁਹਾਡੀ ਜਾਨ ਨੂੰ ਇਸ ਨਾਲ ਖ਼ਤਰਾ ਹੋ ਸਕਦਾ ਹੈ। ਬਿਮਾਰੀ ਬਾਰੇ ਜਾਣਕਾਰੀ ਇਕੱਠੀ ਕਰਨਾ ਗ਼ਲਤ ਨਹੀਂ ਹੈ, ਪਰ ਗੂਗਲ ਚੋਂ ਸਰਚ ਕਰ ਕੇ ਦਵਾਈਆਂ ਲੈਣਾ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।

ਸਰਕਾਰੀ ਵੈੱਬਸਾਈਟ ਤੋਂ ਹੀ ਸਕੀਮਾਂ ਬਾਰੇ ਜਾਣਕਾਰੀ ਪ੍ਰਾਪਤ ਕਰੋ

ਕੇਂਦਰ ਸਰਕਾਰ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਇੰਟਰਨੈੱਟ ਤੇ ਪਾਉਂਦੀ ਹੈ। ਇਨ੍ਹਾਂ ਯੋਜਨਾਵਾਂ ਦੀ ਆਪਣੀ ਵੈੱਬਸਾਈਟ ਹੈ, ਜਿੱਥੋਂ ਤੁਸੀਂ ਉਸ ਯੋਜਨਾ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਅਕਸਰ ਸਾਈਬਰ ਹੈੱਕਰ ਧੋਖਾਧੜੀ ਕਰਨ ਲਈ ਸਰਕਾਰੀ ਵੈੱਬਸਾਈਟਾਂ ਵਾਂਗ ਨਕਲੀ ਵੈੱਬਸਾਈਟਾਂ ਬਣਾ ਲੈਂਦੇ ਹਨ, ਸਾਨੂੰ ਇਸ ਤੋਂ ਬਚਣ ਦੀ ਲੋੜ ਹੈ।

Published by:Ashish Sharma
First published:

Tags: Google