Home /News /lifestyle /

Tea: ਚਾਹ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਸਨੈਕਸ, ਹੋ ਸਕਦਾ ਹੈ ਭਾਰੀ ਨੁਕਸਾਨ

Tea: ਚਾਹ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਸਨੈਕਸ, ਹੋ ਸਕਦਾ ਹੈ ਭਾਰੀ ਨੁਕਸਾਨ

ਚਾਹ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਸਨੈਕਸ, ਹੋ ਸਕਦਾ ਹੈ ਭਾਰੀ ਨੁਕਸਾਨ

ਚਾਹ ਦੇ ਨਾਲ ਭੁੱਲ ਕੇ ਵੀ ਨਾ ਖਾਓ ਇਹ ਸਨੈਕਸ, ਹੋ ਸਕਦਾ ਹੈ ਭਾਰੀ ਨੁਕਸਾਨ

ਸਾਡੇ ਵਿਚੋਂ ਬਹੁਤਿਆਂ ਦੀ ਸਵੇਰ ਚਾਹ ਦੀਆਂ ਚੁਸਕੀਆਂ ਨਾਲ ਹੁੰਦੀ ਹੈ ਤੇ ਜੇਕਰ ਚਾਹ ਨਾਲ ਖਾਣ ਲਈ ਕੋਈ ਸਨੈਕ ਹੋਵੇ ਦਾ ਆਨੰਦ ਦੁੱਗਣਾ ਹੋ ਜਾਂਦਾ ਹੈ। ਸਵੇਰ ਹੀ ਨਹੀਂ ਦੁਪਹਿਰ ਹੋਵੇ ਜਾਂ ਸ਼ਾਮ ਚਾਹ ਦਾ ਕੱਪ ਤੁਹਾਨੂੰ ਹਰ ਚੁਸਕੀ ਦੇ ਨਾਲ ਨਿੱਘਾ ਅਹਿਸਾਸ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਚਾਹ ਦੇ ਨਾਲ ਕੁਝ ਭੋਜਨ ਜੋੜਨਾ, ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਪੌਸ਼ਟਿਕ ਤੱਤਾਂ ਲਈ ਨੁਕਸਾਨਦੇਹ ਹੋ ਸਕਦਾ ਹੈ? ਇੱਥੇ ਅਸੀਂ ਤੁਹਾਨੂੰ ਉਹ ਭੋਜਨ ਦੱਸ ਰਹੇ ਹਾਂ ਜਿਨ੍ਹਾਂ ਦਾ ਸੇਵਨ ਚਾਹ ਦੇ ਨਾਲ ਕਦੇ ਵੀ ਨਹੀਂ ਕਰਨਾ ਚਾਹੀਦਾ:

ਹੋਰ ਪੜ੍ਹੋ ...
  • Share this:

ਹਰੀਆਂ ਸਬਜ਼ੀਆਂ : ਹਰੀਆਂ ਸਬਜ਼ੀਆਂ ਨੂੰ ਆਪਣੇ ਭੋਜਨ ਵਿੱਚ ਨਿਯਮਿਤ ਤੌਰ 'ਤੇ ਸ਼ਾਮਲ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਆਇਰਨ ਤੱਤ ਨਾਲ ਭਰਪੂਰ ਹੁੰਦੀਆਂ ਹਨ। ਪਰ ਜੇਕਰ ਹਰੀਆਂ ਸਬਜ਼ੀਆਂ ਨੂੰ ਗਰਮ ਚਾਹ ਦੇ ਨਾਲ ਮਿਲਾ ਦਿੱਤਾ ਜਾਵੇ ਤਾਂ ਤੁਹਾਡੀ ਚਾਹ ਵਿੱਚ ਮੌਜੂਦ ਟੈਨਿਨ ਅਤੇ ਆਕਸੇਲੇਟ ਨਾਮਕ ਕੁਝ ਮਿਸ਼ਰਣ ਤੁਹਾਡੇ ਸਰੀਰ ਵਿੱਚ ਆਇਰਨ ਦੀ ਸਮਾਈ ਨੂੰ ਰੋਕ ਸਕਦੇ ਹਨ। ਜਿਸ ਕਾਰਨ ਮਿਹਦੇ ਵਿਚ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਬੇਸਨ ਦੇ ਪਕੌੜੇ : ਚਾਹ ਨਾਲ ਬੇਸਨ ਦੇ ਪਕੌੜੇ ਬੇਹੱਦ ਜਾਇਕਾ ਦਿੰਦੇ ਹਨ। ਅਸੀਂ ਸਾਰੇ ਬਰਸਾਤ ਦੇ ਮੌਸਮ ਵਿੱਚ ਗਰਮ ਅਦਰਕ ਵਾਲੀ ਚਾਹ ਦੇ ਨਾਲ ਪਕੌੜੇ ਦੇ ਪ੍ਰਸ਼ੰਸਕ ਹਾਂ ਪਰ ਇਸ ਮਿਸ਼ਰਨ ਨਾਲ ਤੁਹਾਡੀ ਸਿਹਤ 'ਤੇ ਮਾੜੇ ਪ੍ਰਭਾਵ ਹੋ ਸਕਦੇ ਹਨ। ਇਹ ਸਵਾਦਿਸ਼ਟ ਜੋੜਾ ਪਾਚਨ ਸੰਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਜੋ ਬਾਅਦ ਵਿੱਚ ਕਬਜ਼ ਅਤੇ ਐਸਿਡਿਟੀ ਦਾ ਕਾਰਨ ਬਣ ਸਕਦਾ ਹੈ।

ਠੰਡਾ ਭੋਜਨ : ਕਿਸੇ ਵੀ ਠੰਡੇ ਭੋਜਨ ਨੂੰ ਗਰਮ ਚਾਹ ਦੇ ਨਾਲ ਜੋੜਨਾ ਬੇਹੱਦ ਨੁਕਸਾਨ ਦਾਇਕ ਹੈ। ਅਜਿਹਾ ਕਰਨ ਨਾਲ ਪਾਚਨ ਪ੍ਰਕਿਰਿਆ ਵਿੱਚ ਵਿਘਨ ਪੈ ਸਕਦਾ ਹੈ। ਜੇਕਰ ਤੁਸੀਂ ਵੱਖ-ਵੱਖ ਤਾਪਮਾਨਾਂ ਵਾਲੇ ਭੋਜਨਾਂ ਦਾ ਇਕੱਠੇ ਸੇਵਨ ਕਰਦੇ ਹੋ, ਤਾਂ ਇਹ ਤੁਹਾਡੀ ਪਾਚਨ ਕਿਰਿਆ ਨੂੰ ਕਮਜ਼ੋਰ ਕਰ ਸਕਦਾ ਹੈ। ਇੱਕ ਵਾਰ ਜਦੋਂ ਤੁਸੀਂ ਗਰਮਾ ਗਰਮ ਚਾਹ ਪੀ ਲੈਂਦੇ ਹੋ, ਤਾਂ ਤੁਹਾਨੂੰ ਕੋਈ ਵੀ ਠੰਡਾ ਖਾਣ ਤੋਂ ਪਹਿਲਾਂ ਘੱਟੋ ਘੱਟ 30 ਮਿੰਟ ਉਡੀਕ ਕਰਨੀ ਚਾਹੀਦੀ ਹੈ।

ਹਲਦੀ : ਹਲਦੀ ਜਿੱਥੇ ਦੁੱਧ ਨਾਲ ਪੀਤਿਆਂ ਬੇਹੱਦ ਫਾਇਦੇਮੰਦ ਹੈ ਉੱਥੇ ਚਾਹ ਦੇ ਨਾਲ ਹਲਦੀ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ ਖਾਣਾ ਬਹੁਤ ਨੁਕਸਾਨਦੇਹ ਹੈ। ਇਸ ਤੋਂ ਹਮੇਸ਼ਾ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡੀ ਗਰਮ ਚਾਹ ਅਤੇ ਹਲਦੀ ਵਿੱਚ ਮੌਜੂਦ ਰਸਾਇਣਕ ਤੱਤ ਪਾਚਨ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਐਸਿਡ ਰਿਫਲਕਸ ਪੈਦਾ ਕਰ ਸਕਦੇ ਹਨ। ਸਭ ਤੋਂ ਮਨਪਸੰਦ ਨਾਸ਼ਤਿਆਂ ਵਿੱਚੋਂ ਇੱਕ, ਪੋਹਾ ਵਿੱਚ ਹਲਦੀ ਦੀ ਉੱਚ ਸਮੱਗਰੀ ਹੁੰਦੀ ਹੈ ਅਤੇ ਇਸਨੂੰ ਅਕਸਰ ਨਾਸ਼ਤੇ ਦੌਰਾਨ ਪਰੋਸਿਆ ਜਾਂਦਾ ਹੈ।
Published by:rupinderkaursab
First published:

Tags: Health, Health benefits, Health care, Health care tips, Health news, Tea

ਅਗਲੀ ਖਬਰ