Home /News /lifestyle /

Income Tax Exemption: ਟੈਕਸ ਛੋਟ ਨੂੰ ਜਾਰੀ ਰੱਖਣ ਲਈ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Income Tax Exemption: ਜੇ ਤੁਹਾਡੀ ਕਮਾਈ ਟੈਕਸ ਸੀਮ ਵਿੱਚ ਆਉਂਦੀ ਹੈ ਤਾਂ ਤੁਹਾਡੇ ਲਈ ਟੈਕਸ ਭਰਨਾ ਲਾਜ਼ਮੀ ਹੈ। ਪਰ ਤੁਹਾਨੂੰ ਇਨਕਮ ਟੈਕਸ ਵਿੱਚ ਕਈ ਤਰ੍ਹਾਂ ਦੀ ਛੋਟ ਵੀ ਮਿਲਦੀ ਹੈ। ਭਾਰਤੀ ਆਮਦਨ ਕਰ ਕਾਨੂੰਨ ਦੀ ਧਾਰਾ 80C ਅਤੇ ਸੰਬੰਧਿਤ ਧਾਰਾਵਾਂ 80 CCC ਅਤੇ 80 CCD ਦੇ ਤਹਿਤ ਕੋਈ ਵੀ ਵਿਅਕਤੀਗਤ ਅਤੇ ਸੰਯੁਕਤ ਹਿੰਦੂ ਪਰਿਵਾਰ (HUF) ਇੱਕ ਵਿੱਤੀ ਸਾਲ ਵਿੱਚ 1,50,000 ਰੁਪਏ ਤੱਕ ਦੀ ਟੈਕਸ ਛੋਟ ਪ੍ਰਾਪਤ ਕਰ ਸਕਦਾ ਹੈ। ਇਹ ਛੋਟ ਕੰਪਨੀ, ਕਾਰਪੋਰੇਟ, ਭਾਈਵਾਲੀ ਆਦਿ ਵਿੱਚ ਉਪਲਬਧ ਨਹੀਂ ਹੈ।

ਹੋਰ ਪੜ੍ਹੋ ...
  • Share this:

ਤੁਸੀਂ ਹਰ ਸਾਲ 31 ਜੁਲਾਈ ਤੋਂ ਪਹਿਲਾਂ ਇਸ ਛੋਟ ਲਈ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰ ਸਕਦੇ ਹੋ। ਪਰ ਜੇਕਰ ਤੁਸੀਂ ਇਨਕਮ ਟੈਕਸ ਐਕਟ ਦੀ ਧਾਰਾ 80-ਸੀ ਦੇ ਤਹਿਤ ਗਲਤ ਤਰੀਕੇ ਨਾਲ ਟੈਕਸ ਛੋਟ ਪ੍ਰਾਪਤ ਕੀਤੀ ਹੈ ਤਾਂ ਤੁਸੀਂ ਮੁਸੀਬਤ 'ਚ ਆ ਸਕਦੇ ਹੋ। ਸਰਕਾਰ ਤੁਹਾਡੇ ਤੋਂ ਇਹ ਪੈਸਾ ਵਾਪਸ ਵੀ ਲੈ ਸਕਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਵੀ ਪਤਾ ਹੋਵੇ, ਜਿਨ੍ਹਾਂ ਦੇ ਕਾਰਨ ਤੁਹਾਡੇ ਬਚਾਏ ਪੈਸੇ ਵਾਪਿਸ ਵੀ ਲਏ ਜਾ ਸਕਦੇ ਹਨ।

ਤੁਹਾਨੂੰ ਦਸ ਦੇਈਏ ਕਿ ਤੁਹਾਨੂੰ ਟੈਕਸ ਵਿੱਚ ਛੋਟ ਪ੍ਰਪਤ ਕਰਨ ਲਈ ਕੁੱਝ ਸ਼ਰਤਾਂ ਨੂੰ ਪੂਰਾ ਕਰਨਾ ਹੁੰਦਾ ਹੈ। ਜੇ ਤੁਸੀਂ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਸ਼ਰਤਾਂ ਪੂਰੀਆਂ ਨਾ ਕਰਨ ਉੱਤੇ ਪਿਛਲੇ ਵਿੱਤੀ ਸਾਲ ਦੀ ਛੋਟ ਦੀ ਰਕਮ ਨੂੰ ਅਗਲੇ ਵਿੱਤੀ ਸਾਲ ਦੀ ਆਮਦਨ ਮੰਨਿਆ ਜਾਵੇਗਾ।

ਮਿਸਾਲ ਦੇ ਤੌਰ 'ਤੇ ਜੇ ਤੁਸੀਂ ਕੋਈ ਸਕੀਮ ਲਈ ਹੈ ਤੇ ਉਸ ਸਕੀਮ ਦੇ ਬਦਲੇ ਤੁਸੀਂ ਟੈਕਸ ਵਿੱਚੋਂ ਡਿਡਕਸ਼ਨ ਚਾਹੁੰਦੇ ਹੋ ਤਾਂ ਧਿਆਰ ਰੱਖੋ ਕਿ ਤੁਸੀਂ ਉਕਤ ਸਕੀਮ ਵਿੱਚੋਂ ਸਮੇਂ ਤੋਂ ਪਹਿਲਾਂ ਪੈਸੇ ਨਾ ਕਢਵਾਏ ਹੋਣ। ਜੇ ਤੁਸੀਂ ਇੰਝ ਕਰਦੇ ਹੋ ਤਾਂ ਡਿਡਕਸ਼ਨ ਉੱਕੇ ਇਸ ਦਾ ਅਸਰ ਪਵੇਗਾ। ਇਸ ਤੋਂ ਇਲਾਵਾ ਜੇ ਤੁਸੀਂ ਉਸ ਸਕੀਮ ਨੂੰ ਟ੍ਰਾਂਸਫਰ ਕਰ ਰਹੇ ਹੋ ਤਾਂ ਵੀ ਡਿਡਕਸ਼ਨ ਉੱਤੇ ਇਸ ਦਾ ਅਸਰ ਪਵੇਗਾ। ਕੁਲ ਮਿਲਾ ਕੇ ਜੇ ਤੁਸੀਂ ਨਿਵੇਸ਼ ਕੀਤੀ ਕਿਸੇ ਵੀ ਸਕੀਮ ਜਿਸ ਉੱਤੇ ਤੁਸੀਂ ਡਿਡਕਸ਼ਨ ਚਾਹੁੰਦੇ ਹੋ, ਉਸ ਵਿੱਚ ਪੈਸੇ ਨਿਵੇਸ਼ ਕਰਨਾ ਬੰਦ ਕਰ ਦਿੰਦੇ ਹੋ, ਸਮੇਂ ਤੋਂ ਪਹਿਲਾਂ ਕਢਵਾ ਲੈਂਦੇ ਹੋ ਜਾਂ ਉਸ ਨੂੰ ਸਮੇਂ ਤੋਂ ਪਹਿਲਾਂ ਟ੍ਰਾਂਸਫਰ ਕਰ ਲੈਂਦੇ ਹੋ ਤਾਂ ਟੈਕਸ ਡਿਡਕਸ਼ਨ ਉੱਤੇ ਇਸ ਦਾ ਅਸਰ ਪੈ ਸਕਦਾ ਹੈ।

ਤੁਹਾਨੂੰ ਹੋਮ ਲੋਨ ਦੇ ਪ੍ਰਿੰਸੀਪਲ ਅਮਾਊਂਟ 'ਤੇ 80-ਸੀ ਦੇ ਤਹਿਤ ਛੋਟ ਮਿਲਦੀ ਹੈ ਪਰ ਜੇਕਰ ਤੁਸੀਂ ਘਰ ਖਰੀਦਣ ਦੇ 5 ਸਾਲਾਂ ਦੇ ਅੰਦਰ ਇਸ ਨੂੰ ਵੇਚ ਦਿੰਦੇ ਹੋ, ਤਾਂ ਤੁਹਾਨੂੰ ਮਿਲਣ ਵਾਲੀ ਟੈਕਸ ਛੋਟ ਵਾਪਸ ਲੈ ਲਈ ਜਾਵੇਗੀ ਅਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਵੀ ਅਦਾ ਕਰਨਾ ਹੋਵੇਗਾ।

ਕਈ ਵਾਰ ਲੋਕ ਟੈਕਸ ਬਚਾਉਣ ਲਈ ਮਾਰਚ ਵਿੱਚ ਰਿਟਰਨ ਭਰਨ ਤੋਂ ਇੱਕ ਮਹੀਨਾ ਪਹਿਲਾਂ ਬੀਮਾ ਪਾਲਿਸੀ ਖਰੀਦ ਲੈਂਦੇ ਹਨ। ਪਰ ਇੱਥੇ ਤੁਹਾਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਪਵੇਗੀ ਕਿ ਜੇਕਰ ਤੁਸੀਂ ਇੱਕ ਸਾਧਾਰਨ ਜੀਵਨ ਬੀਮਾ ਪਾਲਿਸੀ ਲੈਂਦੇ ਹੋ ਅਤੇ 2 ਸਾਲਾਂ ਤੱਕ ਪ੍ਰੀਮੀਅਮ ਦਾ ਭੁਗਤਾਨ ਕਰਨ ਤੋਂ ਬਾਅਦ ਇਸਨੂੰ ਬੰਦ ਕਰ ਦਿੰਦੇ ਹੋ, ਤਾਂ ਟੈਕਸ ਡਿਡਕਸ਼ਨ ਵਾਪਸ ਲੈ ਲਈ ਜਾਵੇਗੀ। ਇਹ ਧਿਆਨ ਦੇਣ ਯੋਗ ਹੈ ਕਿ ਵਰਤਮਾਨ ਵਿੱਚ, 80-ਸੀ ਦੇ ਤਹਿਤ, ਸਿਰਫ ਉਹ ਜੀਵਨ ਬੀਮਾ ਪਾਲਿਸੀਆਂ ਉਪਲਬਧ ਹਨ ਜਿਨ੍ਹਾਂ ਦਾ ਪ੍ਰੀਮੀਅਮ ਪਾਲਿਸੀ ਦੀ ਬੀਮੇ ਦੀ ਰਕਮ ਦਾ 10 ਪ੍ਰਤੀਸ਼ਤ ਹੈ। ਜੇਕਰ ਪ੍ਰੀਮੀਅਮ 10% ਤੋਂ ਵੱਧ ਹੈ, ਤਾਂ ਤੁਹਾਨੂੰ ਮਿਆਦ ਪੂਰੀ ਹੋਣ ਤੋਂ ਬਾਅਦ ਪ੍ਰਾਪਤ ਹੋਈ ਰਕਮ 'ਤੇ ਟੈਕਸ ਦੇਣਾ ਪਵੇਗਾ।

Published by:Rupinder Kaur Sabherwal
First published:

Tags: Business, Income, Income tax