HOME » NEWS » Life

ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਨਾ ਖਾਓ ਇਹ ਚੀਜਾਂ,ਹੋ ਸਕਦਾ ਹੈ ਇਹ ਨੁਕਸਾਨ

News18 Punjabi | Trending Desk
Updated: July 3, 2021, 10:29 AM IST
share image
ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਨਾ ਖਾਓ ਇਹ ਚੀਜਾਂ,ਹੋ ਸਕਦਾ ਹੈ ਇਹ ਨੁਕਸਾਨ
ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਰੋਕਣ ਲਈ ਨਾ ਖਾਓ ਇਹ ਚੀਜਾਂ,ਹੋ ਸਕਦਾ ਹੈ ਇਹ ਨੁਕਸਾਨ

  • Share this:
  • Facebook share img
  • Twitter share img
  • Linkedin share img
Foods Cause Hairfall: ਅੱਜ ਦੇ ਸਮੇਂ ਵਿੱਚ ਵਾਲਾਂ ਦਾ ਝੜਨਾ ਇੱਕ ਆਮ ਜਿਹੀ ਸਮੱਸਿਆ ਹੋ ਗਈ ਹੈ ਪਰ ਕਈ ਵਾਰ ਇਹ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਹੇਅਰਫਆੱਲ ਦੀ ਸਮੱਸਿਆ ਕਈ ਵਾਰ ਇੰਨਾ ਵੱਧ ਜਾਂਦੀ ਹੈ ਕਿ ਇਹ ਤੁਹਾਨੂੰ ਗੰਜਾ ਬਣਾ ਦਿੰਦੀ ਹੈ । ਝੜਦੇ ਵਾਲਾਂ ਨੂੰ ਰੋਕਣ ਲਈ ਤੁਹਾਨੂੰ ਆਪਣੇ ਲਾਈਫ ਸਟਾਈਲ ਵਿੱਚ ਕੁਝ ਬਦਲਾਅ ਕਰਨੇ ਹੋਣਗੇ ।ਆਪਣੀ ਡਾਈਟ ਨੂੰ ਹੈਲ਼ਦੀ ਬਣਾਉਣਾ ਹੋਵੇਗਾ ਤੇ ਕੁਝ ਫੂਡਸ ਨੂੰ ਖਾਣ ਤੋਂ ਬਚਣਾ ਹੋਵੇਗਾ ।ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਫੂਡਸ ਦੇ ਬਾਰੇ ਜਿਹਨਾਂ ਦਾ ਸੇਵਨ ਕਰਨ ਨਾਲ਼ ਵਾਲ਼ ਝੜਨ ਦੀ ਸਮੱਸਿਆ ਵਧਦੀ ਹੈ ।

ਕਹਿੰਦੇ ਹਨ ਦੁੱਧ ਤੇ ਨਮਕ ਇੱਕ ਦੂਜੇ ਦੇ ਦੁਸ਼ਮਣ ਹੁੰਦੇ ਹਨ ।ਆਯੁਰਵੈਦ ਵਿੱਚ ਇਹਨਾਂ ਦੋਨਾਂ ਫੂਡਸ ਨੂੰ ਇਕੱਠੇ ਖਾਣ ਦੀ ਮਨਾਹੀ ਹੈ ।ਅਜਿਹੇ ਵਿੱਚ ਜੇਕਰ ਤੁਸੀਂ ਦੁੱਧ ਨਾਲ਼ ਨਮਕੀਨ ਪਰਾਠੇ ਜਾਂ ਨਮਕੀਨ ਬਿਸਕੁਟ ਖਾਂਦੇ ਹੋ ਤਾਂ ਦੁੱਧ ਦਾ ਪੋਸ਼ਣ ਤੁਹਾਡੇ ਸਰੀਰ ਨੂੰ ਨਹੀਂ ਮਿਲਦਾ ਤੇ ਇਸਦੇ ਨਾਲ਼ ਹੀ ਇਹ ਕਈ ਬਿਮਾਰੀਆਂ ਨੂੰ ਜਨਮ ਵੀ ਦਿੰਦਾ ਹੈ ।ਦੁੱਧ ਤੇ ਨਮਕ ਦਾ ਸੇਵਨ ਇੱਕੋ ਸਮੇਂ ਕਰਨ ਨਾਲ਼ ਵਾਲਾਂ ਦੀ ਸਮੱਸਿਆ ਵੱਧ ਜਾਂਦੀ ਹੈ । ਹੇਅਰਫਾੱਲ ਤੋਂ ਬਚਣ ਲਈ ਦੁੱਧ ਤੇ ਨਮਕ ਦਾ ਸੇਵਨ ਇੱਕੋ ਸਮੇਂ ਤੇ ਨਾ ਕਰੋ ।

ਕੇਲ਼ਾ ਦੇ ਦੁੱਧ ਦੋਨੋ ਮਿਲ ਕੇ ਸਰੀਰ ਨੂੰ ਪੋਸ਼ਣ ਦੇਣ ਦਾ ਕੰਮ ਕਰਦੇ ਹਨ ਪਰ ਜੇ ਤੁਸੀਂ ਦੁੱਧ ਪੀਣ ਤੋਂ ਬਾਅਦ ਕੇਲ਼ਾ ਖਾਂਦੇ ਹੋ ਜਾਂ ਬਨਾਨਸ਼ੇਕ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ ।ਦਰਅਸਲ ਹਰ ਫੂਡ ਦੇ ਅੰਦਰ ਥੋੜਾ ਜਿਹਾ ਸਾਈਟ੍ਰਿਕ ਐਸਿਡ ਜਰੂਰ ਹੁੰਦਾ ਹੈ ਜੋ ਦੁੱਧ ਨਾਲ਼ ਮਿਲਕੇ ਸਰੀਰ ਦੇ ਅੰਦਰ ਕੁਝ ਜ਼ਹਿਰੀਲੇ ਪਦਾਰਥ ਪੈਦਾ ਕਰਦਾ ਹੈ ।ਇਸ ਨਾਲ਼ ਤੁਹਾਡੇ ਸਰੀਰ ਨੂੰ ਲਾਭ ਨਹੀਂ ਬਲਕਿ ਹਾਨੀ ਹੁੰਦੀ ਹੈ ਤੇ ਹੇਅਰਫਾਲ ਦੀ ਸਮੱਸਿਆ ਵਧਣ ਲੱਗਦੀ ਹੈ ।
ਸੋਡਾ ਤੇ ਸਾੱਫਟ ਡ੍ਰਿੰਕਸ ਗਰਮੀ ਦੇ ਮੌਸਮ ਵਿੱਚ ਤੁਰੰਤ ਰਾਹਤ ਦਿੰਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੁੰਦੇ ਹਨ ।ਜਿਆਦਾ ਮਾਤਰਾ ਵਿੱਚ ਇਹਨਾਂ ਦਾ ਸੇਵਨ ਸਿਹਤ ਨੂੰ ਖਰਾਬ ਕਰ ਦਿੰਦਾ ਹੈ ।ਇਹਨਾਂ ਦੇ ਸੇਵਨ ਨਾਲ਼ ਹੇਅਰਫਾੱਲ ਦੀ ਸਮੱਸਿਆ ਵੱਧਣ ਲੱਗਦੀ ਹੈ ।ਇਹਨਾਂ ਦੇ ਸੇਵਨ ਨਾਲ਼ ਸਰੀਰ ਵਿੱਚ ਸ਼ੂਗਰ ਲੈਵਲ ਬਹੁਤ ਤੇਜੀ ਨਾਲ਼ ਵੱਧਦਾ ਹੈ ਜਿਸ ਨਾਲ਼ ਬਾੱਡੀ ਵਿੱਚ ਇਸੋਲਿਨ ਦੀ ਮਾਤਰਾ ਵੱਧ ਜਾਂਦੀ ਹੈ ।ਅਜਿਹੇ ਵਿੱਚ ਹਾਰਟ ਸਮੇਤ ਸਰੀਰ ਦੇ ਕਈ ਅੰਗ ਪ੍ਰਭਾਵਿਤ ਹੁੰਦੇ ਹਨ ।

ਮੈਦੇ ਨਾਲ਼ ਬਣੀਆਂ ਚੀਜਾਂ ਜਿਵੇਂ ਸਾਲਟੀ ਫਰਾਈਜ਼, ਨਮਕ ਪਾਰੇ, ਸ਼ੱਕਰ ਪਾਰੇ, ਬਿਸਕੁਟ, ਮੈਗੀ,ਤੁਹਾਡੀ ਅੰਤੜਿਆਂ ਨੂੰ ਖਰਾਬ ਕਰਦੇ ਹਨ। ਮੈਦਾ ਲੋਕਾਂ ਦੇ ਡਾਇਜੇਸ਼ਟਿਵ ਸਿਸਟਮ ਤੇ ਬੁਰਾ ਪ੍ਰਭਾਵ ਪਾਉਦਾ ਹੈ ।ਜਦੋਂ ਅੰਤੜਿਆਂ ਭੋਜਨ ਨੂੰ ਸਹੀ ਤਰੀਕੇ ਨਾਲ਼ ਨਹੀਂ ਸੋਖ ਪਾਉਦੀਆਂ ਤਾਂ ਸਰੀਰ ਵਿੱਚ ਕਮਜੋਰੀ ਵੱਧਣ ਲੱਗਦੀ ਹੈ , ਜੋ ਹੇਅਰਫਾੱਲ ਦੀ ਵਜ੍ਹਾ ਬਣਦਾ ਹੈ ।ਜੇਕਰ ਤੁਹਾਨੂੰ ਕੁਕੀਜ਼ ਤੇ ਫਰਾਈਜ਼ ਖਾਣ ਦਾ ਸ਼ੋਕ ਹੈ ਤਾਂ ਤੁਹਾਨੂੰ ਬੇਸਣ, ਕਣਕ , ਜਵਾਰ ਜਾਂ ਜੌਂ ਦੇ ਆਟੇ ਦੀਆਂ ਕੁਕੀਜ਼ ਖਾਣੀਆਂ ਚਾਹੀਦੀਆਂ ਹਨ । ਇਹ ਤੁਹਾਡੀ ਛੋਟੀ ਮੋਟੀ ਭੁੱਖ ਤੇ ਕ੍ਰੇਵਿੰਗ ਨੂੰ ਸ਼ਾਂਤ ਕਰਨਗੀਆਂ ਤੇ ਵਾਲ਼ ਡਿੱਗਣ ਦੀ ਵਜ੍ਹਾ ਵੀ ਨਹੀਂ ਬਣੇਗੀ ।

ਅਲਕੋਹਲ ਤੇ ਸਮੋਕਿੰਗ ਕਰਨ ਨਾਲ਼ ਹੇਅਰਫਾੱਲ ਦੀ ਸਮੱਸਿਆ ਵੱਧਦੀ ਹੈ ।ਅਜਿਹੇ ਵਿੱਚ ਇਬਹਨਾਂ ਚੀਜਾਂ ਦਾ ਸੇਵਨ ਬੰਦ ਕਰੋ ।ਜਿਆਦਾ ਮਾਤਰਾ ਵਿੱਚ ਅਲਕੋਹਲ ਦਾ ਸੇਵਨ ਵਾਲ਼ ਡਿੱਗਣ ਦੀ ਸਪੀਡ ਨੂੰ ਵਧਾ ਦਿੰਦਾ ਹੈ ।

(Disclaimer: ਇਸ ਲੇਖ ਵਿੱਚ ਦਿੱਤੀ ਗਈ ਜਾਣਕਾਰੀ ਆਮ ਗਿਆਨ ਤੇ ਆਧਾਰਿਤ ਹੈ । ਨਿਊਜ਼-18 ਇਸਦੀ ਪੁਸ਼ਟੀ ਨਹੀਂ ਕਰਦਾ। ਇਹਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰ ਨਾਲ਼ ਸੰਪਰਕ ਕਰੋ ।)
Published by: Ramanpreet Kaur
First published: July 3, 2021, 10:29 AM IST
ਹੋਰ ਪੜ੍ਹੋ
ਅਗਲੀ ਖ਼ਬਰ