HOME » NEWS » Life

Mental Health for Love: ਬੇਹੱਦ ਜ਼ਰੂਰੀ ਹੈ ਮਾਨਸਿਕ ਤੌਰ 'ਤੇ ਸਿਹਤਮੰਦ ਹੋਣਾ, ਨਹੀਂ ਤਾਂ...

News18 Punjabi | News18 Punjab
Updated: February 23, 2021, 3:09 PM IST
share image
Mental Health for Love: ਬੇਹੱਦ ਜ਼ਰੂਰੀ ਹੈ ਮਾਨਸਿਕ ਤੌਰ 'ਤੇ ਸਿਹਤਮੰਦ ਹੋਣਾ, ਨਹੀਂ ਤਾਂ...
Mental Health for Love: ਬੇਹੱਦ ਜ਼ਰੂਰੀ ਹੈ ਮਾਨਸਿਕ ਤੌਰ 'ਤੇ ਸਿਹਤਮੰਦ ਹੋਣਾ, ਨਹੀਂ ਤਾਂ...

ਇੱਕ ਟੁੱਟੇ ਹੋਏ ਦਿਲ ਵਾਲੇ ਨੂੰ ਅਪਣਾਓ, ਉਸ ਨੂੰ ਦਰੁਸਤ ਕਰੋ ਅਤੇ ਫਿਰ ਉਹ ਸਦਾ/ਹਮੇਸ਼ਾ ਲਈ ਤੁਹਾਡਾ ਹੋ ਜਾਵੇਗਾ, ਇਹ ਬਹੁਤ ਹੀ ਗ਼ਲਤ ਹੈ ਅਤੇ ਕੁੱਝ ਜ਼ਿਆਦਾ ਹੀ ਰੋਮਾਂਟਿਕ ਬਾਲੀਵੁੱਡ ਕਿਸਮ ਦਾ myth ਹੈ। ਟੁੱਟੇ ਹੋਏ ਲੋਕਾਂ ਨੂੰ 'ਦਰੁਸਤ' ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਪੇਸ਼ੇਵਰ ਨਹੀਂ ਹੋ।

  • Share this:
  • Facebook share img
  • Twitter share img
  • Linkedin share img
ਕੀ ਤੁਸੀਂ ਇਸ ਬਿਆਨ ਨਾਲ ਸਹਿਮਤ ਹੋ ਕਿ "ਇੱਕ ਟੁੱਟੇ ਹੋਏ ਦਿਲ ਵਾਲੇ ਨੂੰ ਅਪਣਾਓ, ਉਸ ਨੂੰ ਦਰੁਸਤ ਕਰੋ ਅਤੇ ਫਿਰ ਉਹ ਸਦਾ/ਹਮੇਸ਼ਾ ਲਈ ਤੁਹਾਡਾ ਹੋ ਜਾਵੇਗਾ"?

ਨਹੀਂ, ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਇਹ ਬਹੁਤ ਹੀ ਗ਼ਲਤ ਹੈ ਅਤੇ ਕੁੱਝ ਜ਼ਿਆਦਾ ਹੀ ਰੋਮਾਂਟਿਕ ਬਾਲੀਵੁੱਡ ਕਿਸਮ ਦਾ ਮਿੱਥ ਹੈ। ਅਜਿਹੇ ਬਿਆਨ 'ਚ ਕੋਈ ਸਚਾਈ ਨਹੀਂ ਹੈ। ਹਕੀਕਤ ਤਾਂ ਇਹ ਹੈ ਕਿ ਇਸ ਨਾਲ ਉਨ੍ਹਾਂ ਪੁਰਸ਼ ਪਾਰਟਨਰ ਜਿਨ੍ਹਾਂ ਨਾਲ ਨਹੀਂ ਰਿਹਾ ਜਾ ਸਕਦਾ, ਨੂੰ ਬੇਲੋੜੀ ਭਾਵਨਾਤਮਕ ਮਿਹਨਤ ਦੀ ਉਮੀਦ ਦੇ ਸਹਾਰੇ ਚਿਪਕੇ ਰਹਿਣ ਦਾ ਇੱਕ ਕਮਜ਼ੋਰ ਬਹਾਨਾ ਮਿਲ ਜਾਂਦਾ ਹੈ। ਕਿਸੀ ਨੂੰ 'ਦਰੁਸਤ' ਕਰਨਾ ਜਾਂ ਟੁੱਟੇ ਦਿਲ ਵਾਲੇ ਨੂੰ ਮੋਢਿਆਂ 'ਤੇ ਰੱਖ ਕੇ ਤੁਰਨਾ ਤੁਹਾਡਾ ਕੰਮ ਨਹੀਂ ਹੈ। ਜੇਕਰ ਤੁਸੀਂ ਆਪਣੇ ਆਪ ਨੂੰ ਟੁੱਟਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਆਪਣੇ ਆਪ ਨੂੰ 'ਦਰੁਸਤ ਕਰਨ' ਦਾ ਕੰਮ ਵੀ ਤੁਹਾਡਾ ਹੀ ਹੈ।

ਔਰਤਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਉਹ ਵਿਗੜੇ ਹੋਏ ਰਿਸ਼ਤਿਆਂ 'ਚ ਲੋਕਾਂ ਦੀ ਦੇਖਭਾਲ ਕਰਨਗੀਆਂ ਅਤੇ ਮਾਂ ਵਾਂਗ ਜ਼ਖ਼ਮਾਂ 'ਤੇ ਮੱਲ੍ਹਮ ਲਗਾਉਣਗੀਆਂ। ਕਿਸੀ ਵੀ ਰਿਲੇਸ਼ਨਸ਼ਿਪ ਵਿੱਚ ਇਸ ਨਾਲੋਂ ਜ਼ਿਆਦਾ ਮਾੜੀ ਕਿਸੀ ਹੋਰ ਭੂਮਿਕਾ ਦੀ ਦੋ ਕਾਰਨਾਂ ਕਰ ਕੇ ਕਲਪਨਾ ਨਹੀਂ ਕੀਤੀ ਜਾ ਸਕਦੀ। ਪਹਿਲਾ, ਕਿਸੀ ਨੂੰ 'ਭਲਾ-ਚੰਗਾ' ਕਰਨ ਦਾ ਸ਼ਾਨਦਾਰ ਜ਼ਿੰਮਾ ਨਿਭਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਸਾਥੀ/ਪਾਰਟਨਰ ਦੀ ਮਾਨਸਿਕ ਸਥਿਤੀ ਅਤੇ ਇਸੀ ਵਜ੍ਹਾ ਨਾਲ ਉਸ ਦੇ ਵਿਵਹਾਰ ਨੂੰ ਸਹਿਣ ਕਰਨਾ ਪੈਂਦਾ ਹੈ। ਤੁਹਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਸ ਰਿਸ਼ਤੇ ਨੂੰ ਬਰਕਰਾਰ ਰੱਖਣ ਲਈ ਤੁਹਾਨੂੰ ਕਿੰਨੀ ਜ਼ਿਆਦਾ ਕੋਸ਼ਿਸ਼ ਕਰਨੀ ਪਵੇਗੀ ਅਤੇ ਤੁਸੀਂ ਆਪਣੇ ਸਾਥੀ ਨੂੰ ਉਸ ਦੇ ਮਾੜੇ ਵਿਵਹਾਰ ਲਈ ਦੋਸ਼ੀ ਵੀ ਨਹੀਂ ਠਹਿਰਾ ਸਕਦੇ ਭਾਵੇਂ ਤੁਸੀਂ ਜਿੰਨੀ ਵੀ ਮਰਜ਼ੀ ਕੋਸ਼ਿਸ਼ ਕਰ ਲਓ। ਤੁਸੀਂ ਘਬਰਾਹਟ ਮਹਿਸੂਸ ਕਰੋਗੇ ਅਤੇ ਇਸ ਨਾਲ ਸਾਰੀ ਸਥਿਤੀ ਬੁਰੀ ਤਰਾਂ ਵਿਗੜ ਜਾਂਦੀ ਹੈ। ਇਹ ਜ਼ਹਿਰ ਵਰਗਾ ਹੁੰਦਾ ਹੈ ਅਤੇ ਇਸ ਤੋਂ ਬਿਨਾਂ ਤੁਸੀਂ ਵਧੇਰੇ ਬਿਹਤਰ ਮਹਿਸੂਸ ਕਰੋਗੇ।
ਵਿਅਕਤੀਗਤ ਤੌਰ 'ਤੇ ਇੱਕ ਵਿਅਕਤੀ ਵਿੱਚ ਮੇਰੇ ਲਈ ਸਭ ਤੋਂ ਆਕਰਸ਼ਕ ਗੁਣ ਇਹ ਹੈ ਕਿ ਉਹ ਆਪਣੀ ਮਾਨਸਿਕ ਸਿਹਤ 'ਤੇ ਕਿੰਨਾ ਧਿਆਨ ਦਿੰਦਾ ਹੈ। ਇਕੱਠੇ ਰਹਿ ਕੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵਿੱਚੋਂ ਕੋਈ ਵੀ ਮਾਨਸਿਕ ਤੌਰ 'ਤੇ ਪੂਰੀ ਤਰਾਂ ਸਿਹਤਮੰਦ ਨਹੀਂ ਹੈ। ਅਸੀਂ ਸਾਰੇ ਕਿਸੀ ਨਾ ਕਿਸੀ ਤਰਾਂ ਦੇ ਮਾਨਸਿਕ ਦੁੱਖ ਜਾਂ ਸਦਮੇ (Trauma) ਨੂੰ ਸਹਿੰਦੇ ਹਾਂ ਜਾਂ ਸਹਿ ਚੁੱਕੇ ਹੁੰਦੇ ਹਾਂ। ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਇਸ ਨੂੰ ਕਿਸੀ ਵੀ ਵਿਅਕਤੀ ਲਈ ਪੂਰੀ ਤਰਾਂ ਜਵਾਬਦੇਹ ਨਹੀਂ ਬਣਾਉਂਦੇ। ਉਹ ਲੋਕ ਜੋ ਮਾਨਸਿਕ ਸਿਹਤ ਨੂੰ ਠੀਕ ਕਰਦੇ ਹਨ ਬਹੁਤ ਆਸਾਨੀ ਨਾਲ ਉਪਲਬਧ ਹੁੰਦੇ ਹਨ। ਜੇਕਰ ਤੁਹਾਡੇ ਘਰ ਦੀ ਕੋਈ ਮਸ਼ੀਨ ਖ਼ਰਾਬ ਹੋ ਜਾਂਦੀ ਹੈ ਤਾਂ ਇਸ ਡਰ ਨਾਲ ਤੁਸੀਂ ਉਸ ਨੂੰ ਖ਼ੁਦ ਹੀ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੋ ਕਿ ਕਿਤੇ ਉਹ ਹੋਰ ਹੀ ਜ਼ਿਆਦਾ ਖ਼ਰਾਬ ਨਾ ਹੋ ਜਾਵੇ। ਕੀ ਤੁਸੀਂ ਮਸ਼ੀਨ ਨੂੰ ਠੀਕ ਕਰਨ ਲਈ ਕਿਸੀ ਸਿੱਖਿਅਤ ਵਿਅਕਤੀ ਨੂੰ ਨਹੀਂ ਬੁਲਾਉਂਦੇ? ਇਸ ਲਈ ਜੇਕਰ ਤੁਹਾਡਾ ਸਾਥੀ 'ਟੁੱਟ ਚੁੱਕਾ' ਹੈ ਤਾਂ ਉਸ ਨੂੰ ਠੀਕ ਕਰਨ ਲਈ ਤੁਸੀਂ ਉਸ ਨੂੰ ਮਾਨਸਿਕ ਸਿਹਤ ਪੇਸ਼ੇਵਾਰ ਕੋਲ ਲੈ ਕੇ ਜਾਵੋ ਨਾ ਕਿ ਖ਼ੁਦ ਉਸ ਦਾ ਇਲਾਜ ਕਰਨ ਦੇ ਯਤਨ ਕਰੋ। ਇਹ ਇੱਕ ਅਜਿਹਾ ਥਕਾਉਣ ਵਾਲਾ ਅਤੇ ਨੁਕਸਾਨਦੇਹ ਕੰਮ ਹੈ ਜਿਸ ਲਈ ਕੋਈ ਵੀ ਤੁਹਾਨੂੰ ਕਰੈਡਿਟ ਨਹੀਂ ਦਿੰਦਾ ਅਤੇ ਫਿਰ ਤੁਹਾਡੇ ਕੋਲ ਅਜਿਹਾ ਕਰਨ ਦੀ ਯੋਗਤਾ ਵੀ ਨਹੀਂ ਹੈ।

ਦੂਸਰਾ ਕਾਰਨ ਕਿ ਤੁਹਾਨੂੰ ਟੁੱਟੇ ਹੋਏ ਲੋਕਾਂ ਨੂੰ 'ਦਰੁਸਤ' ਕਰਨ ਦਾ ਕਿਉਂ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ (ਜੇਕਰ ਤੁਸੀਂ ਪੇਸ਼ੇਵਰ ਨਹੀਂ ਹੋ) ਉਹ ਇਹ ਹੈ ਕਿ ਤੁਸੀਂ ਹਮੇਸ਼ਾ ਹੀ ਉਪਲਬਧ ਹੋਵੋਗੇ ਇਸ ਦੀ ਗਰੰਟੀ ਤੁਸੀਂ ਨਹੀਂ ਦੇ ਸਕਦੇ। ਤੁਹਾਡੀ ਆਪਣੀ ਵੀ ਜ਼ਿੰਦਗੀ ਹੈ, ਆਪਣੇ ਮੁੱਦੇ ਹਨ ਜਿਨ੍ਹਾਂ ਨਾਲ ਤੁਹਾਨੂੰ ਆਪ ਹੀ ਨਜਿੱਠਣਾ ਹੈ ਅਤੇ ਤੁਹਾਡੇ ਆਪਣੇ ਜੀਵਨ ਦੇ ਵੀ ਉਤਾਰ-ਚੜ੍ਹਾਅ ਹਨ। ਅਸਲੀਅਤ ਇਹ ਹੈ ਕਿ ਕਿਸੀ ਵਿਅਕਤੀ ਨੂੰ ਜਿੰਨੀ ਦੇਖਭਾਲ ਦੀ ਲੋੜ ਹੈ, ਓਨੀ ਦੇਖਭਾਲ ਤੁਸੀਂ ਨਹੀਂ ਕਰ ਸਕਦੇ। ਕਿਉਂਕਿ ਤੁਸੀਂ ਇੱਕ ਪੇਸ਼ੇਵਰ ਥੈਰੇਪਿਸਟ ਨਹੀਂ ਹੋ ਜੋ ਕਿ ਆਪਣੇ ਕਲਾਇੰਟਸ ਨੂੰ ਨਿਸ਼ਚਿਤ ਸਮਾਂ ਦਿੰਦੇ ਹਨ, ਤੁਹਾਡਾ ਪਾਰਟਨਰ ਇਹ ਉਮੀਦ ਪਾਲ ਕੇ ਬੈਠੇਗਾ ਕਿ ਤੁਸੀਂ 24 ਘੰਟੇ ਉਸ ਦੀ ਸੇਵਾ ਕਰੋਗੇ। ਜੇਕਰ ਕਿਸੀ ਤਰਾਂ ਨਾਲ ਵਾਜਬ ਕਾਰਨਾਂ ਕਰ ਕੇ ਤੁਸੀਂ ਅਜਿਹਾ ਕਰਨ ਦੇ ਯੋਗ ਨਹੀਂ ਹੋ ਤਾਂ ਇਸ ਨਾਲ ਉਨ੍ਹਾਂ 'ਤੇ ਅਸਰ ਪਵੇਗਾ ਅਤੇ ਉਨ੍ਹਾਂ ਨੂੰ ਲੱਗੇਗਾ ਕਿ ਤੁਸੀਂ ਉਨ੍ਹਾਂ ਨੂੰ ਅੱਧੇ ਰਸਤੇ ਵਿੱਚ ਛੱਡ ਦਿੱਤਾ ਹੈ।

ਇਸ ਤਰਾਂ ਆਪਣੇ ਸਾਥੀ ਦਾ ਖ਼ਿਆਲ ਰੱਖਣਾ ਤੁਹਾਡਾ ਫੁੱਲ ਟਾਈਮ ਕੰਮ ਹੋ ਜਾਵੇਗਾ ਅਤੇ ਤੁਹਾਡੇ ਕੋਲ ਆਪਣੇ ਲਈ ਕੋਈ ਸਮਾਂ ਵੀ ਨਹੀਂ ਬਚੇਗਾ। ਇਸ ਤਰਾਂ ਤੁਸੀਂ ਕਿਸੀ ਵੀ ਤਰੀਕੇ ਨਾਲ ਇਸ ਵੱਲ ਦੇਖੋ, ਇਹ ਇੱਕ ਗ਼ਲਤ ਮਿੱਥ ਹੈ ਅਤੇ ਹਰ ਤਰਾਂ ਨਾਲ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
Published by: Anuradha Shukla
First published: February 23, 2021, 3:05 PM IST
ਹੋਰ ਪੜ੍ਹੋ
ਅਗਲੀ ਖ਼ਬਰ