Home /News /lifestyle /

ਭਾਰਤ ਸਣੇ ਦੁਨੀਆਂ ਭਰ 'ਚ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ- ਰਿਪੋਰਟ

ਭਾਰਤ ਸਣੇ ਦੁਨੀਆਂ ਭਰ 'ਚ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ- ਰਿਪੋਰਟ

ਦੁਨੀਆਂ ਭਰ 'ਚ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ- ਰਿਪੋਰਟ (ਸੰਕੇਤਕ ਫੋਟੋ)

ਦੁਨੀਆਂ ਭਰ 'ਚ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ- ਰਿਪੋਰਟ (ਸੰਕੇਤਕ ਫੋਟੋ)

'ਹਿਊਮਨ ਰੀਪ੍ਰੋਡਕਸ਼ਨ ਅਪਡੇਟ' ਜਰਨਲ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿੱਚ 53 ਦੇਸ਼ਾਂ ਦੇ ਡੇਟਾ ਦੀ ਵਰਤੋਂ ਕੀਤੀ ਗਈ। ਇਸ ਵਿਚ ਸੱਤ ਸਾਲਾਂ (2011-2018) ਦੇ ਡੇਟਾ ਦਾ ਇੱਕ ਵਾਧੂ ਸੰਗ੍ਰਹਿ ਵੀ ਸ਼ਾਮਲ ਹੈ ਤੇ ਉਹਨਾਂ ਖੇਤਰਾਂ ਵਿੱਚ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਉਤੇ ਕੇਂਦ੍ਰਤ ਕਰਦਾ ਹੈ ਜਿਨ੍ਹਾਂ ਦੀ ਪਹਿਲਾਂ ਕਦੇ ਸਮੀਖਿਆ ਨਹੀਂ ਕੀਤੀ ਗਈ, ਜਿਵੇਂ ਕਿ ਦੱਖਣੀ ਅਮਰੀਕਾ, ਏਸ਼ੀਆ ਅਤੇ ਅਫਰੀਕਾ।

ਹੋਰ ਪੜ੍ਹੋ ...
  • Share this:

sperm count: ਖੋਜਕਰਤਾਵਾਂ ਦੀ ਇਕ ਅੰਤਰਰਾਸ਼ਟਰੀ ਟੀਮ ਨੇ ਪਿਛਲੇ ਕੁਝ ਸਾਲਾਂ ਵਿਚ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿਚ ਮਰਦਾਂ ਦੇ ਸ਼ੁਕਰਾਣੂਆਂ ਦੀ ਗਿਣਤੀ (sperm count) ਵਿੱਚ ਵੱਡੀ ਗਿਰਾਵਟ ਦਾ ਪਤਾ ਲਗਾਇਆ ਹੈ।

ਖੋਜਕਰਤਾਵਾਂ ਨੇ ਦੱਸਿਆ ਕਿ ਸ਼ੁਕਰਾਣੂਆਂ ਦੀ ਗਿਣਤੀ ਨਾ ਸਿਰਫ਼ ਮਨੁੱਖੀ ਜਣਨ ਸ਼ਕਤੀ ਦਾ, ਸਗੋਂ ਮਰਦਾਂ ਦੀ ਸਿਹਤ ਦਾ ਵੀ ਸੂਚਕ ਹੈ, ਅਤੇ ਇਸ ਦੇ ਘੱਟ ਪੱਧਰ ਦਾ ਸਬੰਧ ਪੁਰਾਣੀ ਬਿਮਾਰੀ, ਅੰਡਕੋਸ਼ ਕੈਂਸਰ ਅਤੇ ਘਟਦੀ ਉਮਰ ਦੇ ਵਧਦੇ ਜੋਖਮ ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਹ ਗਿਰਾਵਟ ਆਧੁਨਿਕ ਵਾਤਾਵਰਣ ਅਤੇ ਜੀਵਨ ਸ਼ੈਲੀ ਨਾਲ ਸਬੰਧਤ ਵਿਸ਼ਵਵਿਆਪੀ ਸੰਕਟ ਨੂੰ ਦਰਸਾਉਂਦੀ ਹੈ, ਜਿਸ ਦਾ ਮਨੁੱਖੀ ਜਾਤੀਆਂ ਦੀ ਹੋਂਦ 'ਤੇ ਵਿਆਪਕ ਪ੍ਰਭਾਵ ਪੈਂਦਾ ਹੈ।

'ਹਿਊਮਨ ਰੀਪ੍ਰੋਡਕਸ਼ਨ ਅਪਡੇਟ' ਜਰਨਲ ਵਿਚ ਮੰਗਲਵਾਰ ਨੂੰ ਪ੍ਰਕਾਸ਼ਿਤ ਅਧਿਐਨ ਵਿੱਚ 53 ਦੇਸ਼ਾਂ ਦੇ ਡੇਟਾ ਦੀ ਵਰਤੋਂ ਕੀਤੀ ਗਈ। ਇਸ ਵਿਚ ਸੱਤ ਸਾਲਾਂ (2011-2018) ਦੇ ਡੇਟਾ ਦਾ ਇੱਕ ਵਾਧੂ ਸੰਗ੍ਰਹਿ ਵੀ ਸ਼ਾਮਲ ਹੈ ਤੇ ਉਹਨਾਂ ਖੇਤਰਾਂ ਵਿੱਚ ਪੁਰਸ਼ਾਂ ਵਿੱਚ ਸ਼ੁਕਰਾਣੂਆਂ ਦੀ ਗਿਣਤੀ ਉਤੇ ਕੇਂਦ੍ਰਤ ਕਰਦਾ ਹੈ ਜਿਨ੍ਹਾਂ ਦੀ ਪਹਿਲਾਂ ਕਦੇ ਸਮੀਖਿਆ ਨਹੀਂ ਕੀਤੀ ਗਈ, ਜਿਵੇਂ ਕਿ ਦੱਖਣੀ ਅਮਰੀਕਾ, ਏਸ਼ੀਆ ਅਤੇ ਅਫਰੀਕਾ।

ਡੇਟਾ ਦਰਸਾਉਂਦਾ ਹੈ ਕਿ ਇਹਨਾਂ ਖੇਤਰਾਂ ਵਿੱਚ ਰਹਿਣ ਵਾਲੇ ਮਰਦਾਂ ਦੇ ਕੁੱਲ ਸ਼ੁਕ੍ਰਾਣੂ ਗਿਣਤੀ (ਟੀਐਸਸੀ) ਵਿੱਚ ਗਿਰਾਵਟ ਵੇਖੀ ਗਈ ਹੈ, ਜੋ ਪਹਿਲਾਂ ਉੱਤਰੀ ਅਮਰੀਕਾ, ਯੂਰਪ ਅਤੇ ਆਸਟਰੇਲੀਆ ਵਿੱਚ ਦੇਖਿਆ ਗਿਆ ਸੀ।

ਇਜ਼ਰਾਈਲ ਦੇ ਯੇਰੂਸ਼ਲਮ ਵਿਚ ਹਿਬਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਹੇਗਈ ਲੇਵਿਨ ਨੇ 'ਪੀਟੀਆਈ ਭਾਸ਼ਾ' ਨੂੰ ਦੱਸਿਆ, "ਭਾਰਤ ਵੀ ਇਸ ਪ੍ਰਵਿਰਤੀ ਦਾ ਹਿੱਸਾ ਹੈ। ਭਾਰਤ ਵਿੱਚ ਉਪਲਬਧ ਚੰਗੇ ਅੰਕੜਿਆਂ ਦੇ ਕਾਰਨ ਅਸੀਂ ਵਧੇਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਸ਼ੁਕ੍ਰਾਣੂਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ, ਪਰ ਇਹ ਵਿਸ਼ਵ ਭਰ ਵਿੱਚ ਦੇਖਿਆ ਗਿਆ ਹੈ।"

ਅਮਰੀਕਾ ਦੇ ਇਕਾਨ ਸਕੂਲ ਆਫ ਮੈਡੀਸਨ 'ਚ ਪ੍ਰੋਫੈਸਰ ਸ਼ਾਨਾ ਸਵਾਨ ਨੇ ਕਿਹਾ ਕਿ ਸ਼ੁਕਰਾਣੂਆਂ ਦੀ ਗਿਣਤੀ 'ਚ ਕਮੀ ਨਾ ਸਿਰਫ ਮਰਦਾਂ ਦੀ ਪ੍ਰਜਨਨ ਸ਼ਕਤੀ ਨੂੰ ਪ੍ਰਭਾਵਿਤ ਕਰਦੀ ਹੈ, ਸਗੋਂ ਮਰਦਾਂ ਦੀ ਸਿਹਤ 'ਤੇ ਹੋਰ ਵੀ ਗੰਭੀਰ ਪ੍ਰਭਾਵ ਪਾਉਂਦੀ ਹੈ।

Published by:Gurwinder Singh
First published:

Tags: Ayurveda health tips, Health benefits, Health news, Sperm