Dream Interpretation: ਸਾਨੂੰ ਸਾਰਿਆਂ ਨੂੰ ਹੀ ਨੀਂਦ ਵਿੱਚ ਸੁਪਨੇ ਆਉਂਦੇ ਹਨ। ਸੁਪਨਿਆਂ ਦਾ ਆਉਂਣਾ ਕੁਦਰਤੀ ਹੈ। ਅਸੀਂ ਸੁਪਨਿਆਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ। ਸੁਪਨਾ ਸ਼ਾਸਤਰ ਦੇ ਅਨੁਸਾਰ ਸੁਪਨਿਆਂ ਦਾ ਸੰਬੰਧ ਸਾਡੇ ਵਰਤਮਾਤ ਤੇ ਭਵਿੱਖ ਨਾਲ ਜੁੜਿਆਂ ਹੁੰਦਾ ਹੈ। ਇਸ ਅਨੁਸਾਰ ਨੀਂਦ ਵਿੱਚ ਆਉਣ ਵਾਲੇ ਸੁਪਨੇ ਸਾਡੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ। ਸੁਪਨਾ ਸ਼ਾਸਤਰ ਮੰਨਦਾ ਹੈ ਕਿ ਸੁਪਨੇ ਵਿੱਚ ਦਿਖਾਈ ਦੇਣ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ ਸ਼ੁਭ ਤੇ ਕਈ ਸਾਰੀਆਂ ਚੀਜ਼ਾਂ ਅਸ਼ੁਭ ਹੁੰਦੀਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਸੁਪਨੇ ਵਿੱਚ ਪੂਜਾ ਦੀ ਸਮੱਗਰੀ ਦੇਖਣਾ ਸ਼ੁਭ ਹੁੰਦਾ ਹੈ ਜਾਂ ਅਸ਼ੁਭ। ਆਓ ਆਪਾਂ ਜਾਣਦੇ ਹਾਂ ਕਿ ਪੂਜਾ ਸੁਮੱਗਰੀ ਦੀਆਂ ਕਿਹੜੀਆਂ ਚੀਜ਼ਾਂ ਸੁਪਨੇ ਵਿੱਚ ਦਿਖਾਈ ਦੇਣੀਆਂ ਚੰਗੀਆਂ ਮੰਨੀਆਂ ਜਾਂਦੀਆਂ ਹਨ।
ਕਪੂਰ
ਜੇਕਰ ਤੁਹਾਨੂੰ ਸੁਪਨੇ ਵਿੱਚ ਕਪੂਰ ਦਿਖਾਈ ਦਿੰਦਾ ਹੈ, ਤਾਂ ਸੁਪਨਾ ਸ਼ਾਸਤਰ ਅਨੁਸਾਰ ਇਹ ਤੁਹਾਡੇ ਲਈ ਸ਼ੁਭ ਹੋ ਸਕਦਾ ਹੈ। ਸੁਪਨੇ ਵਿੱਚ ਕਪੂਰ ਦਿਖਾਈ ਦੇਣਾ ਧੰਨ ਪ੍ਰਾਪਤੀ ਲਈ ਬਹੁਤ ਸ਼ੁਭ ਮੰਨਿਆਂ ਜਾਂਦਾ ਹੈ। ਇਸ ਨਾਲ ਆਰਥਿਕ ਸਥਿਤੀ ਵਿੱਚ ਸੁਧਾਰ ਹੁੰਦਾ ਹੈ। ਘਰ ਵਿੱਚ ਧਨ ਦੌਲਤ ਦੇ ਭੰਡਾਰ ਭਰਦੇ ਹਨ ਅਤੇ ਕਾਰੋਬਾਰ ਵਿੱਚ ਵੀ ਤਰੱਕੀ ਹਾਸਿਲ ਹੁੰਦੀ ਹੈ।
ਦੀਵਾ ਜਾਂ ਆਰਤੀ
ਜੇਕਰ ਤੁਸੀਂ ਸੁਪਨੇ ਵਿੱਚ ਦੀਵੇ ਜਾਂ ਆਰਤੀ ਹੁੰਦੀ ਦੇਖਦੇ ਹੋ, ਤਾਂ ਇਹ ਤੁਹਾਡੇ ਲਈ ਬਹੁਤ ਸ਼ੁਭ ਹੋ ਸਕਦੀ ਹੈ। ਸੁਪਨੇ ਵਿੱਚ ਦੀਵਾ ਜਾਂ ਆਰਤੀ ਦਾ ਦਿਖਾਈ ਦੇਣਾ ਚੰਗਾ ਸਮਾਂ ਸ਼ੁਰੂ ਹੋਣ ਦਾ ਸੰਕੇਤ ਦਿੰਦਾ ਹੈ। ਇਸ ਨਾਲ ਜੀਵਨ ਦੀਆਂ ਕਠਿਨਾਈਆਂ ਦੂਰ ਹੁੰਦੀਆਂ ਹਨ ਅਤੇ ਜ਼ਿਦਗੀ ਵਿੱਚ ਖ਼ੁਸ਼ਹਾਲੀ ਆਉਂਦੀ ਹੈ।
ਕੁਮਕੁਮ
ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਕੁਮਕੁਮ ਦਿਖਾਈ ਦਿੰਦਾ ਹੈ, ਤਾਂ ਸੁਪਨਾ ਸ਼ਾਸਤਰ ਅਨੁਸਾਰ ਇਹ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੈ। ਸੁਪਨੇ ਵਿੱਚ ਕੁਮਕੁਮ ਦਿਖਾਈ ਦੇਣ ਉਪਰੰਤ ਤੁਸੀਂ ਜੋ ਵੀ ਨਵਾਂ ਕੰਮ ਸ਼ੁਰੂ ਕਰੋਗੇ, ਤੁਹਾਨੂੰ ਉਸ ਵਿੱਚ ਸਫ਼ਲਤਾ ਹਾਸਿਲ ਹੋਵੇਗੀ। ਇਸ ਨਾਲ ਤੁਹਾਡੇ ਜੀਵਨ ਵਿੱਚ ਤਰੱਕੀ ਦੇ ਨਵੇਂ ਰਸਤੇ ਖੁਲ੍ਹ ਸਕਦੇ ਹਨ।
ਹਲਦੀ
ਸੁਪਨੇ ਵਿੱਚ ਹਲਦੀ ਦਿਖਾਈ ਦੇਣਾ ਤੁਹਾਡੇ ਜੀਵਨ ਲਈ ਬਹੁਤ ਚੰਗਾ ਸਾਬਿਤ ਹੋ ਸਕਦਾ ਹੈ। ਇਸ ਨਾਲ ਤੁਹਾਡੇ ਜੀਵਨ ਵਿੱਚ ਕੋਈ ਵੱਡੀ ਤਬਦੀਲੀ ਵਾਪਰ ਸਕਦੀ ਹੈ। ਇਸਦੇ ਨਾਲ ਹੀ ਸੁਪਨੇ ਵਿੱਚ ਹਲਦੀ ਦਿਖਾਈ ਦੇਣ ਨਾਲ ਧੰਨ ਦੌਲਤ ਤੇ ਸਮਾਜਿਕ ਮਾਨ ਸਨਮਾਨ ਵੀ ਵਧਦਾ ਹੈ।
ਧੂਫ਼
ਸੁਪਨਾ ਸ਼ਾਸਤਰ ਦੇ ਅਨੁਸਾਰ ਸੁਪਨੇ ਵਿੱਚ ਧੂਫ਼ ਦੇਖਣਾ ਇੱਕ ਸ਼ੁਭ ਸੰਕੇਤ ਹੈ। ਇਹ ਕਿਸੇ ਧਾਰਮਿਕ ਰਸਮ ਵੱਲ ਇਛਾਰਾ ਕਰਦੀ ਹੈ। ਸੁਪਨੇ ਵਿੱਚ ਧੂਫ਼ ਦੇਖਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Dream, Religion, Scary dreams