Dream Meaning: ਨੀਂਦ ਵਿੱਚ ਸੁਪਨਿਆਂ ਦਾ ਆਉਣਾ ਬਹੁਤ ਹੀ ਆਮ ਗੱਲ ਹੈ। ਸਾਨੂੰ ਸਾਰਿਆਂ ਨੂੰ ਨੀਂਦ ਵਿੱਚ ਕਈ ਤਰ੍ਹਾਂ ਦੇ ਸੁਪਨੇ ਆਉਂਦੇ ਹਨ। ਸੁਪਨਾ ਸ਼ਾਸਤਰ ਸੁਪਨਿਆਂ ਦਾ ਸੰਬੰਧ ਸਾਡੇ ਜੀਵਨ ਨਾਲ ਜੋੜਦਾ ਹੈ। ਸੁਪਨਾ ਸ਼ਾਸਤਰ ਅਨੁਸਾਰ ਸੁਪਨੇ ਸਾਡੇ ਭਵਿੱਖ ਬਾਰੇ ਦੱਸਦੇ ਹਨ। ਸੁਪਨਾ ਸ਼ਾਸਤਰ ਵਿੱਚ ਕੁਝ ਸੁਪਨਿਆਂ ਨੂੰ ਚੰਗੇ ਤੇ ਕੁਝ ਨੂੰ ਮਾੜੇ ਮੰਨਿਆਂ ਜਾਂਦਾ ਹੈ। ਸ਼ਾਇਦ ਤੁਸੀਂ ਵੀ ਆਪਣੇ ਸੁਪਨਿਆਂ ਦੇ ਵਿੱਚ ਕਈ ਵਾਰ ਧਾਤਾਂ ਨੂੰ ਦੇਖਿਆਂ ਹੋਵੇਗਾ। ਪਰ ਕੀ ਤੁਸੀਂ ਜਾਣਦੇ ਹੋ ਕਿ ਸੁਪਨੇ ਵਿੱਚ ਕਿਹੜੀ ਧਾਤ ਦੇਖਣੀ ਚੰਗੀ ਹੁੰਦੀ ਹੈ ਤੇ ਕਿਹੜੀ ਮਾੜੀ। ਆਓ ਆਪਾਂ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ, ਸੁਪਨੇ ਵਿੱਚ ਦਿਖਾਈ ਦੇਣ ਵਾਲੀਆਂ ਸ਼ੁਭ ਅਸ਼ੁਭ ਧਾਤਾਂ ਬਾਰੇ-
ਲੋਹਾ
ਸੁਪਨੇ ਵਿੱਚ ਲੋਹਾ ਦੇਖਣਾ ਚੰਗਾ ਮੰਨਿਆਂ ਜਾਂਦਾ ਹੈ। ਸੁਪਨਾ ਸ਼ਾਸਤਰ ਅਨੁਸਾਰ ਸੁਪਨੇ ਵਿੱਚ ਲੋਹਾ ਦੇਖਣ ਨਾਲ ਤੁਹਾਨੂੰ ਤੁਹਾਡੀ ਕੀਤੀ ਮਿਹਨਤ ਦਾ ਫ਼ਲ ਮਿਲਦਾ ਹੈ। ਸੁਪਨੇ ਵਿੱਚ ਲੋਹਾ ਦੇਖਣਾ ਚੰਗੇ ਸਮੇਂ ਤੇ ਖ਼ੁਸ਼ਹਾਲ ਜੀਵਨ ਵੱਲ ਵੀ ਸੰਕੇਤ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਚੰਗੀ ਸਿਹਤ ਵੱਲ ਵੀ ਇਸ਼ਾਰਾ ਕਰਦਾ ਹੈ।
ਪਿੱਤਲ
ਸੁਪਨੇ ਵਿੱਚ ਪਿੱਤਲ ਦੇਖਣਾ ਵੀ ਸ਼ੁਭ ਮੰਨਿਆਂ ਜਾਂਦਾ ਹੈ। ਸੁਪਨੇ ਵਿੱਚ ਪਿੱਤਲ ਧਾਤ ਦੇਖਣ ਦਾ ਮਤਲਬ ਹੈ ਕਿ ਤੁਹਾਡੇ ਉੱਤੇ ਭਗਵਾਨ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ। ਇਹ ਤੁਹਾਡੇ ਖ਼ੁਸ਼ਹਾਲ ਤੇ ਸੁਖੀ ਜੀਵਨ ਦਾ ਪ੍ਰਤੀਕ ਹੈ।
ਤਾਂਬਾ
ਸੁਪਨੇ ਵਿੱਚ ਤਾਂਬਾ ਧਾਤੂ ਨੂੰ ਦੇਖਣਾ ਇੱਕ ਸ਼ੁਭ ਸੰਕੇਤ ਹੈ। ਸੁਪਨਾ ਸ਼ਾਸਤਰ ਦੇ ਅਨੁਸਾਰ ਇਹ ਤੁਹਾਡੇ ਕਰੀਅਰ ਤੇ ਤਰੱਕੀ ਲਈ ਇੱਕ ਚੰਗਾ ਸੰਕੇਤ ਹੋ ਸਕਦਾ ਹੈ। ਜਿਸ ਕੰਮ ਵਿੱਚ ਤੁਸੀਂ ਜੀਅ ਜਾਨ ਨਾਲ ਮਿਹਨਤ ਕਰ ਰਹੇ ਹੋਵੋ, ਇਹ ਉਸ ਵਿੱਚ ਸਫ਼ਲਤਾ ਵੱਲ ਵੀ ਸੰਕੇਤ ਕਰਦਾ ਹੈ।
ਚਾਂਦੀ
ਸੁਪਨੇ ਵਿੱਚ ਜੇਕਰ ਤੁਹਾਨੂੰ ਚਾਂਦੀ ਦਿਖਾਈ ਦਿੰਦੀ ਹੈ, ਤਾਂ ਇਸਨੂੰ ਸ਼ੁਭ ਮੰਨਿਆ ਜਾਂਦਾ ਹੈ। ਇਹ ਕਈ ਤਰ੍ਹਾਂ ਦੇ ਸ਼ੁਭ ਸੰਕੇਤ ਦਿੰਦੀ ਹੈ। ਸੁਪਨਾ ਸ਼ਾਸਤਰ ਦੇ ਅਨੁਸਾਰ ਸੁਪਨੇ ਵਿੱਚ ਚਾਂਦੀ ਦਿਖਾਈ ਦੇਣ ਨਾਲ ਭਵਿੱਖ ਵਿੱਚ ਕੋਈ ਚੰਗੀ ਖ਼ਬਰ ਮਿਲਣ ਦੀ ਸੰਭਾਵਨਾ ਹੁੰਦੀ ਹੈ। ਇਹ ਤੁਹਾਡੇ ਵਿਆਹ ਸੰਬੰਧੀ ਵੀ ਸ਼ੁਭ ਸੰਕੇਤ ਹੋ ਸਕਦੀ ਹੈ। ਇਸ ਤੋਂ ਇਲਾਵਾ ਇਹ ਘਰ ਵਿੱਚ ਆਉਣ ਵਾਲੇ ਮਹਿਮਾਨ ਤੇ ਚੰਗੇ ਜੀਵਨ ਸਾਥੀ ਵੱਲ ਵੀ ਇਸ਼ਾਰਾ ਕਰਦੀ ਹੈ।
ਸੋਨਾ
ਸੁਪਨੇ ਦੇ ਵਿੱਚ ਸੋਨਾ ਦੇਖਣਾ ਚੰਗਾ ਨਹੀਂ ਮੰਨਿਆ ਜਾਂਦਾ। ਸੁਪਨਾ ਸ਼ਾਸਤਰ ਵਿੱਚ ਮੰਨਿਆ ਜਾਂਦਾ ਹੈ ਕਿ ਸੁਪਨੇ ਵਿੱਚ ਸੋਨਾ ਦੇਖਣਾ ਨਾਲ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ। ਤੁਹਾਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸੁਪਨੇ ਵਿੱਚ ਸੋਨਾ ਕਈ ਤਰ੍ਹਾਂ ਦੀਆਂ ਪਰਿਵਾਰਕ ਸਮੱਸਿਆਵਾਂ ਵੱਲ ਵੀ ਇਸ਼ਾਰਾ ਕਰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Astrology, Dream, Vastu tips