ਸਾਨੂੰ ਨੀਂਦ ਵਿੱਚ ਕਈ ਤਰ੍ਹਾਂ ਦੇ ਸੁਪਨੇ ਆਉਂਦੇ ਹਨ। ਸੁਪਨਾ ਸ਼ਾਸਤਰ ਦਾ ਮੰਨਨਾ ਹੈ ਕਿ ਇਹ ਸੁਪਨੇ ਸਾਡੇ ਜੀਵਨ ਨਾਲ ਜੁੜੇ ਹੋਏ ਹੁੰਦੇ ਹਨ। ਇਹ ਭਵਿੱਖਬਾਰੇ ਕੋਈ ਨਾ ਕੋਈ ਸੰਕੇਤ ਦਿੰਦੇ ਹਨ। ਸੁਪਨਾ ਸ਼ਾਸਤਰ ਅਨੁਸਾਰ ਸੁਪਨੇ ਵਿੱਚ ਦਿਖਾਈ ਦੇਣ ਵਾਲੀਆਂ ਕੁਝ ਚੀਜ਼ਾਂ ਨੂੰ ਸ਼ੁਭ ਤੇ ਕੁਝ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਸੁਪਨੇ ਵਿੱਚ ਪਾਣੀ ਦੇਖਣਾ ਸ਼ੁਭ ਹੈ ਜਾਂ ਅਸ਼ੁਭ। ਆਓ ਪੰਡਿਤ ਹਿਤੇਂਦਰ ਕੁਮਾਰ ਸ਼ਰਮਾ ਤੋਂ ਜਾਣਦੇ ਹਾਂ ਕਿ ਸੁਪਨੇ ਵਿੱਚ ਪਾਣੀ ਦਿਖਾਈ ਦੇਣ ਦਾ ਸਾਡੇ ਜੀਵਨ ਉੱਤ ਕੀ ਅਸਰ ਪੈਂਦਾ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸੁਪਨੇ ਵਿੱਚ ਪਾਣੀ ਕਈ ਤਰ੍ਹਾਂ ਨਾਲ ਦਿਖਾਈ ਦੇ ਸਕਦਾ ਹੈ। ਭਾਵ ਕਿ ਸੁਪਨੇ ਵਿੱਚ ਪਾਣੀ ਮੀਂਹ, ਹੜ੍ਹ ਜਾਂ ਫਿਰ ਖੂਹ ਦੇ ਰੂਪ ਵਿੱਚ ਦਿਖ ਸਕਦਾ ਹੈ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸੁਪਨੇ ਵਿੱਚ ਕਿਸ ਰੂਪ ਵਿੱਚ ਪਾਣੀ ਦੇਖਣ ਚੰਗਾ ਹੈ ਅਤੇ ਕਿਸ ਰੂਪ ਵਿੱਚ ਮਾੜਾ।
ਖੂਹ ਵਿੱਚ ਪਾਣੀ ਦੇਖਣ
ਜੇਕਰ ਤੁਹਾਨੂੰ ਸੁਪਨੇ ਵਿੱਚ ਪਾਣੀ ਦਾ ਭਰਿਆ ਖੂਹ ਦਿਖਾਈ ਦਿੰਦਾ ਹੈ, ਤਾਂ ਇਹ ਤੁਹਾਡੇ ਲਈ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਸੁਪਨੇ ਵਿੱਚ ਖੂਹ ਦਿਖਾਈ ਦੇਣਾ ਤੁਹਾਡੀ ਆਰਥਿਕ ਸਥਿਤੀ ਲਈ ਬਹੁਤ ਚੰਗਾ ਸਾਬਿਤ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਤੁਹਾਡੇ ਜੀਵਨ ਵਿੱਚ ਖ਼ੁਸ਼ੀਆਂ ਆ ਸਕਦੀਆਂ ਹਨ।
ਮੀਂਹ ਦੇ ਰੂਪ ਵਿੱਚ ਪਾਣੀ ਦੇਖਣਾ
ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਮੀਂਹ ਪੈਂਦਾ ਦੇਖਦੇ ਹੋ, ਤਾਂ ਇਹ ਸੁਪਨਾ ਤੁਹਾਡੇ ਲਈ ਬਹੁਤ ਸ਼ੁਭ ਹੋ ਸਕਦਾ ਹੈ। ਇਹ ਸੁਪਨਾ ਕਿਸੇ ਵੱਡੀ ਸਫ਼ਲਤਾ ਵੱਲ ਸਕੇਤ ਹੋ ਸਕਦਾ ਹੈ। ਇਹ ਇੱਕ ਤਰ੍ਹਾਂ ਨਾਲ ਖੁਸ਼ਹਾਲ ਭਵਿੱਖ ਦਾ ਪ੍ਰਤੀਕ ਹੈ। ਸੁਪਨਾ ਸ਼ਾਸਤਰ ਦੇ ਅਨੁਸਾਰ ਮੀਂਹ ਦਾ ਸੁਪਨਾ ਦਿਖਾਈ ਦੇਣ ਉਪਰੰਤ ਤੁਹਾਨੂੰ ਕੋਈ ਵੱਡੀ ਖ਼ਬਰ ਮਿਲ ਸਕਦੀ ਹੈ।
ਹੜ੍ਹ ਦੇ ਰੂਪ ਵਿੱਚ ਪਾਣੀ ਦੇਖਣ
ਕਈ ਵਾਰ ਅਸੀਂ ਸੁਪਨੇ ਵਿੱਚ ਹੜ੍ਹ ਨੂੰ ਦੇਖਦੇ ਹਨ। ਹੜ੍ਹ ਦੇ ਰੂਪ ਵਿੱਚ ਪਾਣੀ ਦੇਖਣਾ ਅਸ਼ੁਭ ਮੰਨਿਆ ਜਾਂਦਾ ਹੈ। ਇਹ ਤੁਹਾਡੇ ਜੀਵਨ ਲਈ ਬੁਰਾ ਸੰਕੇਤ ਹੋ ਸਕਦਾ ਹੈ। ਇਸ ਸੁਪਨੇ ਨੂੰ ਦੇਖਣ ਨਾਲ ਤੁਹਾਡੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਪ੍ਰੇਸ਼ਾਨੀਆਂ ਆ ਸਕਦੀਆਂ ਹਨ। ਸੁਪਨਾ ਸ਼ਾਸਤਰ ਵਿੱਚ ਹੜ੍ਹ ਦੇਖਣ ਨੂੰ ਮਾੜਾ ਸਮਝਿਆਂ ਜਾਂਦਾ ਹੈ। ਇਸਨੂੰ ਦੇਖਣ ਨਾਲ ਤੁਹਾਨੂੰ ਆਪਣੇ ਪਰਿਵਾਰ ਤੋਂ ਕੋਈ ਬੁਰੀ ਖ਼ਬਰ ਮਿਲ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Haunted dreams, Religion, Scary dreams