Home /News /lifestyle /

ਗਰਮੀਆਂ ਦੌਰਾਨ ਊਰਜਾਵਾਨ ਰਹਿਣ ਲਈ ਪੀਓ ਇਹ ਡਰਿੰਕਸ, ਜਾਣੋ ਬਣਾਉਣ ਦਾ ਤਰੀਕਾ

ਗਰਮੀਆਂ ਦੌਰਾਨ ਊਰਜਾਵਾਨ ਰਹਿਣ ਲਈ ਪੀਓ ਇਹ ਡਰਿੰਕਸ, ਜਾਣੋ ਬਣਾਉਣ ਦਾ ਤਰੀਕਾ

ਗਰਮੀਆਂ ਦੌਰਾਨ ਊਰਜਾਵਾਨ ਰਹਿਣ ਲਈ ਪੀਓ ਇਹ ਡਰਿੰਕਸ, ਜਾਣੋ ਬਣਾਉਣ ਦਾ ਤਰੀਕਾ

ਗਰਮੀਆਂ ਦੌਰਾਨ ਊਰਜਾਵਾਨ ਰਹਿਣ ਲਈ ਪੀਓ ਇਹ ਡਰਿੰਕਸ, ਜਾਣੋ ਬਣਾਉਣ ਦਾ ਤਰੀਕਾ

 Energy Drinks for Summer:  ਗਰਮੀ ਦਿਨ ਪ੍ਰਤੀ ਦਿਨ ਵਧ ਰਹੀ ਹੈ। ਗਰਮੀਆਂ ਵਿੱਚ ਸਿਹਤਮੰਗ ਰਹਿਣ ਲਈ ਆਪਣੇ ਆਪ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਡੀ ਹਾਈਡ੍ਰੇਟ ਹੋਣ ਕਰਕੇ ਸਾਡੇ ਸਰੀਰ ਵਿੱਚ ਕੁਝ ਵੀ ਕਰਨ ਦੀ ਊਰਜਾ ਨਹੀਂ ਬਚਦੀ। ਗਰਮੀਆਂ ਦੇ ਇਸ ਮੌਸਮ ਵਿੱਚ ਜੇਕਰ ਤੁਸੀਂ ਵੀ ਸੁਸਤ ਅਤੇ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਤੁਹਾਡੇ ਸਰੀਰ ਵਿੱਚ ਵੀ ਊਰਜਾ ਦੀ ਕਮੀਂ ਹੈ। ਊਰਜਾ ਦੀ ਕਮੀਂ ਕਾਰਨ ਕੋਈ ਵੀ ਕੰਮ ਕਰਨ ਦੀ ਇੱਛਾ ਨਹੀਂ ਰਹਿੰਦੀ। ਇਹ ਸਮੱਸਿਆ ਘੱਟ ਪਾਣੀ ਪੀਣ ਦੇ ਕਾਰਨ ਵੀ ਹੋ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਗਰਮੀਆਂ ਦੇ ਦਿਨਾਂ ਵਿੱਚ ਅਕਸਰ ਲੋਕ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ 'ਚ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਜੇਕਰ ਤੁਸੀਂ ਜ਼ਿਆਦਾ ਤਰਲ ਪਦਾਰਥ ਨਹੀਂ ਲੈਂਦੇ ਹੋ ਤਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧ ਸਕਦੀ ਹੈ। ਸੋ ਗਰਮੀਆਂ ਦੌਰਾਨ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ।

ਹੋਰ ਪੜ੍ਹੋ ...
  • Share this:

ਜ਼ਿਕਰਯੋਗ ਹੈ ਕਿ ਕਲੀਨਿਕਲ ਨਿਊਟ੍ਰੀਸ਼ਨਿਸਟ ਅੰਸ਼ੁਲ ਜੈਭਾਰਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਤਿੰਨ ਤਰ੍ਹਾਂ ਦੇ ਘਰੇਲੂ ਐਨਰਜੀ ਡਰਿੰਕਸ ਬਣਾਉਣ ਬਾਰੇ ਦੱਸਿਆ ਹੈ। ਜਿੰਨਾਂ ਨੂੰ ਪੀਣ ਨਾਲ ਤੁਸੀਂ ਗਰਮੀਆਂ 'ਚ ਅੰਦਰੋਂ ਠੰਡਾ ਮਹਿਸੂਸ ਕਰੋਗੇ ਅਤੇ ਸਰੀਰ ਦਾ ਐਨਰਜੀ ਲੈਵਲ ਵੀ ਵਧੇਗਾ। ਇਨ੍ਹਾਂ ਦਾ ਸੇਵਨ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਡਰਿੰਕਸ ਬਾਰੇ-

ਨਿੰਬੂ ਸ਼ਹਿਦ ਅਦਰਕ ਦਾ ਪਾਣੀ : ਇਸ ਕੂਲਿੰਗ ਐਨਰਜੀ ਡ੍ਰਿੰਕ ਦਾ ਇੱਕ ਗਲਾਸ ਪੀਣ ਨਾਲ ਤੁਹਾਨੂੰ 30 ਤੋਂ ਘੱਟ ਕੈਲੋਰੀ ਮਿਲੇਗੀ। ਇਹ ਤੁਹਾਨੂੰ ਤੁਰੰਤ ਊਰਜਾ ਨਾਲ ਭਰ ਦੇਵੇਗਾ ਅਤੇ ਤੁਹਾਡੇ ਪੇਟ ਲਈ ਵੀ ਬਹੁਤ ਵਧੀਆ ਹੈ। ਇਸਨੂੰ ਪੀਣ ਨਾਲ ਗਰਮੀਆਂ 'ਚ ਪੇਟ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ।

ਕੋਕੋ-ਖਰਬੂਜੇ ਦਾ ਪਾਣੀ : ਇਸ ਨੂੰ ਨਾਰੀਅਲ ਪਾਣੀ, ਤਰਬੂਜ, ਪੁਦੀਨਾ, ਕਾਲਾ ਨਮਕ ਅਤੇ ਨਿੰਬੂ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇੱਕ ਗਲਾਸ ਕੋਕੋ-ਖਰਬੂਜੇ ਦਾ ਪਾਣੀ ਪੀਣ ਨਾਲ ਤੁਸੀਂ ਹਾਈਡ੍ਰੇਟਡ ਰਹੋਗੇ ਅਤੇ ਸਰੀਰ ਵਿੱਚ ਇਲੈਕਟਰੋਲਾਈਟ ਸੰਤੁਲਨ ਵੀ ਬਰਕਰਾਰ ਰਹੇਗਾ। ਇੱਕ ਗਲਾਸ ਕੋਕੋਆ-ਖਰਬੂਜਾ ਅਧਾਰਤ ਐਨਰਜੀ ਡਰਿੰਕ ਵਿੱਚ ਲਗਭਗ 45 ਕੈਲੋਰੀਆਂ ਹੁੰਦੀਆਂ ਹਨ।

ਜੌਂ ਤੇ ਨਿੰਬੂ ਦਾ ਪਾਣੀ :ਜੌਂ ਅਤੇ ਨਿੰਬੂ ਤੋਂ ਤਿਆਰ ਕੀਤੇ ਗਏ ਇਹ ਐਨਰਜੀ ਡਰਿੰਕਸ ਪੋਟਾਸ਼ੀਅਮ ਨਾਲ ਭਰਪੂਰ ਹੁੰਦੇ ਹਨ। ਜੌਂ ਅਤੇ ਨਿੰਬੂ ਤੋਂ ਤਿਆਰ ਇਸ ਐਨਰਜੀ ਡਰਿੰਕ ਦਾ ਸੇਵਨ ਕਰਨ ਨਾਲ ਤੁਸੀਂ ਅੰਦਰੋਂ ਠੰਡਾ ਮਹਿਸੂਸ ਕਰੋਗੇ। ਇਸ ਨੂੰ ਪੀਣ ਨਾਲ ਨਾ ਸਿਰਫ ਸਰੀਰ ਦੀ ਊਰਜਾ ਵਧੇਗੀ, ਸਗੋਂ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰੋਗੇ। ਇਹ ਡਰਿੰਕ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਹੈ। ਜੌਂ ਦੇ ਇੱਕ ਗਲਾਸ ਨਿੰਬੂ ਪਾਣੀ ਵਿੱਚ 50 ਕੈਲੋਰੀ ਹੁੰਦੀ ਹੈ।

Published by:rupinderkaursab
First published:

Tags: Health, Health care tips, Health news, Summer 2022, Summer care tips, Summer Drinks, Summers