Home /News /lifestyle /

ਜੇ ਰੋਜ਼ ਪੀਂਦੇ ਹੋ ਬੀਅਰ ਤਾਂ ਜ਼ਰੂਰ ਪੜ੍ਹੋ ਇਹ ਖਬਰ, ਤੁਹਾਨੂੰ ਹੋ ਸਕਦਾ ਹੈ ਕੈਂਸਰ ਦਾ ਖਤਰਾ

ਜੇ ਰੋਜ਼ ਪੀਂਦੇ ਹੋ ਬੀਅਰ ਤਾਂ ਜ਼ਰੂਰ ਪੜ੍ਹੋ ਇਹ ਖਬਰ, ਤੁਹਾਨੂੰ ਹੋ ਸਕਦਾ ਹੈ ਕੈਂਸਰ ਦਾ ਖਤਰਾ

ਜੇ ਰੋਜ਼ ਪੀਂਦੇ ਹੋ ਬੀਅਰ ਤਾਂ ਜ਼ਰੂਰ ਪੜ੍ਹੋ ਇਹ ਖਬਰ, ਤੁਹਾਨੂੰ ਹੋ ਸਕਦਾ ਹੈ ਕੈਂਸਰ ਦਾ ਖਤਰਾ

ਜੇ ਰੋਜ਼ ਪੀਂਦੇ ਹੋ ਬੀਅਰ ਤਾਂ ਜ਼ਰੂਰ ਪੜ੍ਹੋ ਇਹ ਖਬਰ, ਤੁਹਾਨੂੰ ਹੋ ਸਕਦਾ ਹੈ ਕੈਂਸਰ ਦਾ ਖਤਰਾ

ਬੀਅਰ ਦੇ ਇੱਕ ਕੈਨ ਵਿੱਚ 153 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਜ਼ਿਆਦਾ ਬੀਅਰ ਪੀਂਦੇ ਹੋ ਤਾਂ ਮੋਟਾਪਾ ਵਧਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਕੁੱਲ ਮਿਲਾ ਕੇ, ਬੀਅਰ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ।

  • Share this:
    ਬਜ਼ਾਰ ਵਿੱਚ ਅਜਿਹੀਆਂ ਕਈ ਡ੍ਰਿੰਕਸ ਹਨ ਜਿਨ੍ਹਾਂ ਵਿੱਚ ਸ਼ਰਾਬ ਐਡ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚੋਂ ਇੱਕ ਹੈ ਬੀਅਰ, ਪੂਰੀ ਦੁਨੀਆ ਵਿੱਚ ਬੀਅਰ ਦੇ ਸ਼ੌਕੀਨਾਂ ਦੀ ਘਾਟ ਨਹੀ ਹੈ। ਜਿਸ ਤਰ੍ਹਾਂ ਹਰ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਉਸੇ ਤਰ੍ਹਾਂ ਬੀਅਰ ਨੂੰ ਵੀ ਸਿਹਤ ਲਈ ਖਤਰਨਾਕ ਮੰਨਿਆ ਜਾਂਦਾ ਹੈ। ਜ਼ਿਆਦਾ ਮਾਤਰਾ 'ਚ ਬੀਅਰ ਦਾ ਸੇਵਨ ਕਰਨ ਨਾਲ ਨੀਂਦ ਦੀ ਕਮੀ, ਪਾਚਨ ਸੰਬੰਧੀ ਸਮੱਸਿਆਵਾਂ ਤੋਂ ਇਲਾਵਾ ਕਈ ਭਿਆਨਕ ਬਿਮਾਰੀਆਂ ਵੀ ਹੋ ਸਕਦੀਆਂ ਹਨ। ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਬੀਅਰ ਪੀਣ ਨਾਲ ਕੈਂਸਰ, ਲੀਵਰ ਦੀ ਬੀਮਾਰੀ, ਡਿਪਰੈਸ਼ਨ, ਮੋਟਾਪਾ ਅਤੇ ਮੌਤ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਆਮ ਤੌਰ 'ਤੇ, ਬੀਅਰ ਵਿੱਚ 4 ਤੋਂ 6% ਅਲਕੋਹਲ ਹੁੰਦੀ ਹੈ, ਪਰ ਬਹੁਤ ਸਾਰੇ ਬ੍ਰਾਂਡਾਂ ਵਿੱਚ ਅਲਕੋਹਲ ਦੀ ਮਾਤਰਾ ਵਧੇਰੇ ਹੁੰਦੀ ਹੈ।

    ਜ਼ਿਆਦਾ ਮਾਤਰਾ 'ਚ ਬੀਅਰ ਪੀਣ ਨਾਲ ਮੌਤ ਦਾ ਖਤਰਾ ਦੂਜੇ ਲੋਕਾਂ ਦੇ ਮੁਕਾਬਲੇ ਵਧ ਜਾਂਦਾ ਹੈ। ਇਸ ਲਈ ਬੀਅਰ ਨੂੰ ਇੱਕ ਸੀਮਾ ਦੇ ਅੰਦਰ ਪੀਣਾ ਚਾਹੀਦਾ ਹੈ। ਬੀਅਰ ਪੀ ਕੇ ਤੁਸੀਂ ਵੀ ਸ਼ਰਾਬ ਦੇ ਆਦੀ ਬਣ ਸਕਦੇ ਹੋ। ਜੇਕਰ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ, ਤਾਂ ਇਹ ਬਹੁਤ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਕਈ ਖੋਜਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ 30 ਗ੍ਰਾਮ ਤੋਂ ਜ਼ਿਆਦਾ ਅਲਕੋਹਲ ਦਾ ਸੇਵਨ ਕਰਨ ਨਾਲ ਲੀਵਰ ਦੀ ਬੀਮਾਰੀ ਦਾ ਖਤਰਾ ਵੱਧ ਜਾਂਦਾ ਹੈ। 355 ਮਿਲੀਲੀਟਰ ਦੀ ਇੱਕ ਬੀਅਰ ਦੀ ਬੋਤਲ ਵਿੱਚ 30 ਮਿਲੀਲੀਟਰ ਤੋਂ ਵੱਧ ਅਲਕੋਹਲ ਹੁੰਦੀ ਹੈ, ਜੋ ਕਿ ਲੀਵਰ ਸਿਰੋਸਿਸ ਸਮੇਤ ਕਈ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਅਧਿਐਨ ਮੁਤਾਬਕ ਸ਼ਰਾਬ ਪੀਣ ਨਾਲ ਗਲੇ ਅਤੇ ਮੂੰਹ ਦੇ ਕੈਂਸਰ ਦਾ ਖ਼ਤਰਾ ਕਈ ਗੁਣਾ ਵੱਧ ਸਕਦਾ ਹੈ। ਇਸ ਤੋਂ ਇਲਾਵਾ ਬੀਅਰ ਪੀਣ ਵਾਲੇ ਲੋਕਾਂ ਨੂੰ ਵੀ ਡਿਪ੍ਰੈਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।

    ਖਾਸ ਗੱਲ ਇਹ ਹੈ ਕਿ ਬੀਅਰ ਦੇ ਇੱਕ ਕੈਨ ਵਿੱਚ 153 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਜ਼ਿਆਦਾ ਬੀਅਰ ਪੀਂਦੇ ਹੋ ਤਾਂ ਮੋਟਾਪਾ ਵਧਣ ਦੀ ਸੰਭਾਵਨਾ ਵੀ ਵਧ ਜਾਂਦੀ ਹੈ। ਕੁੱਲ ਮਿਲਾ ਕੇ, ਬੀਅਰ ਦਾ ਜ਼ਿਆਦਾ ਸੇਵਨ ਤੁਹਾਡੀ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ। ਇਸ ਲਈ ਤੁਹਾਨੂੰ ਹਰ ਰੋਜ਼ ਬੀਅਰ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਕੁਝ ਮਾਤਰਾ 'ਚ ਬੀਅਰ ਦਾ ਸੇਵਨ ਕਰਦੇ ਹੋ ਤਾਂ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰੇਗਾ। ਡਿਮੇਨਸ਼ੀਆ ਦਾ ਖਤਰਾ ਘੱਟ ਜਾਵੇਗਾ। ਪਰ ਧਿਆਨ ਰੱਖੋ ਕਿ ਬੀਅਰ ਕਿਸੇ ਵੀ ਬੀਮਾਰੀ ਦਾ ਇਲਾਜ ਨਹੀਂ ਹੋ ਸਕਦੀ। ਇਸ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ।
    Published by:Ashish Sharma
    First published:

    Tags: Beer, Health, Health benefits, Life style

    ਅਗਲੀ ਖਬਰ