Home /News /lifestyle /

ਕੱਚੇ ਆਲੂ ਦਾ ਜੂਸ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਜਾਣੋ ਕਿੰਝ ਕਰਨਾ ਹੈ ਸੇਵਨ

ਕੱਚੇ ਆਲੂ ਦਾ ਜੂਸ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਜਾਣੋ ਕਿੰਝ ਕਰਨਾ ਹੈ ਸੇਵਨ

ਕੱਚੇ ਆਲੂ ਦਾ ਜੂਸ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਜਾਣੋ ਕਿੰਝ ਕਰਨਾ ਹੈ ਸੇਵਨ (ਸੰਕੇਤਕ ਫੋਟੋ)

ਕੱਚੇ ਆਲੂ ਦਾ ਜੂਸ ਪੀਣ ਨਾਲ ਸਰੀਰ ਨੂੰ ਮਿਲਦੇ ਹਨ ਕਈ ਲਾਭ, ਜਾਣੋ ਕਿੰਝ ਕਰਨਾ ਹੈ ਸੇਵਨ (ਸੰਕੇਤਕ ਫੋਟੋ)

ਆਲੂ ਦੇ ਜੂਸ ਦੇ ਫਾਇਦੇ : ਸਬਜੀਆਂ ਦੀ ਪਸੰਦ ਦੀ ਗੱਲ ਹੋਵੇ ਤਾਂ ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਕਈ ਹੋਰਨਾਂ ਸਬਜ਼ੀਆਂ ਨਾਲ ਪਕਾ ਕੇ ਖਾਧਾ ਜਾਂਦਾ ਹੈ। ਇੰਨਾ ਹੀ ਨਹੀਂ ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਵੈਸੇ ਤਾਂ ਆਲੂ ਦੀ ਵਰਤੋਂ ਹਰ ਘਰ 'ਚ ਰੋਜ਼ਾਨਾ ਕੀਤੀ ਜਾਂਦੀ ਹੈ। ਆਲੂਆਂ ਦੀ ਵਰਤੋਂ ਕਈ ਤਰ੍ਹਾਂ ਦੇ ਸਨੈਕਸ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਬੱਚੇ ਵੀ ਆਲੂ ਖਾਣਾ ਪਸੰਦ ਕਰਦੇ ਹਨ, ਕਿਉਂਕਿ ਇਨ੍ਹਾਂ ਤੋਂ ਉਨ੍ਹਾਂ ਦੀ ਪਸੰਦੀਦਾ ਫਰੈਂਚ ਫਰਾਈਜ਼ ਤੇ ਚਿਪਸ ਤਿਆਰ ਕੀਤੇ ਜਾਂਦੇ ਹਨ। ਆਲੂ ਖਾਣ ਦੇ ਫਾਇਦੇ ਵੀ ਬਹੁਤ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂਆਂ ਤੋਂ ਵੀ ਜ਼ਿਆਦਾ ਫਾਇਦੇਮੰਦ ਹੈ ਆਲੂਆਂ ਦਾ ਜੂਸ?

ਹੋਰ ਪੜ੍ਹੋ ...
  • Share this:
ਆਲੂ ਦੇ ਜੂਸ ਦੇ ਫਾਇਦੇ : ਸਬਜੀਆਂ ਦੀ ਪਸੰਦ ਦੀ ਗੱਲ ਹੋਵੇ ਤਾਂ ਆਲੂ ਇੱਕ ਅਜਿਹੀ ਸਬਜ਼ੀ ਹੈ ਜਿਸ ਨੂੰ ਕਈ ਹੋਰਨਾਂ ਸਬਜ਼ੀਆਂ ਨਾਲ ਪਕਾ ਕੇ ਖਾਧਾ ਜਾਂਦਾ ਹੈ। ਇੰਨਾ ਹੀ ਨਹੀਂ ਆਲੂ ਤੋਂ ਕਈ ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਵੈਸੇ ਤਾਂ ਆਲੂ ਦੀ ਵਰਤੋਂ ਹਰ ਘਰ 'ਚ ਰੋਜ਼ਾਨਾ ਕੀਤੀ ਜਾਂਦੀ ਹੈ। ਆਲੂਆਂ ਦੀ ਵਰਤੋਂ ਕਈ ਤਰ੍ਹਾਂ ਦੇ ਸਨੈਕਸ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਬੱਚੇ ਵੀ ਆਲੂ ਖਾਣਾ ਪਸੰਦ ਕਰਦੇ ਹਨ, ਕਿਉਂਕਿ ਇਨ੍ਹਾਂ ਤੋਂ ਉਨ੍ਹਾਂ ਦੀ ਪਸੰਦੀਦਾ ਫਰੈਂਚ ਫਰਾਈਜ਼ ਤੇ ਚਿਪਸ ਤਿਆਰ ਕੀਤੇ ਜਾਂਦੇ ਹਨ। ਆਲੂ ਖਾਣ ਦੇ ਫਾਇਦੇ ਵੀ ਬਹੁਤ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਆਲੂਆਂ ਤੋਂ ਵੀ ਜ਼ਿਆਦਾ ਫਾਇਦੇਮੰਦ ਹੈ ਆਲੂਆਂ ਦਾ ਜੂਸ?

ਜੀ ਹਾਂ, ਆਲੂ ਦਾ ਜੂਸ ਸਕਿਨ ਦੇ ਨਾਲ-ਨਾਲ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇੱਕ ਗਲਾਸ ਆਲੂ ਦੇ ਜੂਸ ਵਿੱਚ ਮੌਜੂਦ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਟਾਮਿਨ ਏ, ਬੀ, ਸੀ, ਕੇ, ਆਇਰਨ, ਕੈਲਸ਼ੀਅਮ, ਜ਼ਿੰਕ, ਐਂਟੀਆਕਸੀਡੈਂਟ, ਫਾਸਫੋਰਸ, ਕਾਪਰ, ਪੋਟਾਸ਼ੀਅਮ ਆਦਿ ਮੌਜੂਦ ਹੁੰਦੇ ਹਨ। ਇਹ ਪੋਸ਼ਕ ਤੱਤ ਕਈ ਤਰ੍ਹਾਂ ਦੀਆਂ ਪੇਟ ਦੀਆਂ ਸਮੱਸਿਆਵਾਂ ਨੂੰ ਵੀ ਠੀਕ ਕਰਦੇ ਹਨ। ਆਓ ਜਾਣਦੇ ਹਾਂ ਆਲੂ ਦਾ ਜੂਸ ਸਿਹਤ ਲਈ ਕਿਵੇਂ ਫਾਇਦੇਮੰਦ ਹੁੰਦਾ ਹੈ।

ਆਲੂ ਦੇ ਜੂਸ ਦੇ ਸਿਹਤ ਲਾਭ
ਜ਼ਿਆਦਾਤਰ ਆਲੂਆਂ ਨੂੰ ਪਕਾ ਕੇ ਹੀ ਖਾਧਾ ਜਾਂਦਾ ਹੈ। ਪਰ ਕੱਚੇ ਆਲੂ ਦੇ ਵੀ ਸਿਹਤ ਨੂੰ ਕਈ ਲਾਭ ਹਨ। Greatist.com 'ਚ ਛਪੀ ਖਬਰ ਮੁਤਾਬਕ ਕੱਚੇ ਆਲੂ ਦਾ ਜੂਸ ਹਰ ਕਿਸੇ ਲਈ ਸਿਹਤਮੰਦ ਨਹੀਂ ਹੁੰਦਾ ਪਰ ਤੁਸੀਂ ਇਸ ਨੂੰ ਘੱਟ ਮਾਤਰਾ 'ਚ ਪੀ ਸਕਦੇ ਹੋ। ਤੁਸੀਂ ਪਾਣੀ 'ਚ ਥੋੜ੍ਹਾ ਜਿਹਾ ਆਲੂ ਦਾ ਰਸ ਮਿਲਾ ਕੇ ਵੀ ਪੀ ਸਕਦੇ ਹੋ। ਕੱਚੇ ਆਲੂਆਂ ਵਿੱਚ ਮੈਸ਼ ਕੀਤੇ ਅਤੇ ਭੁੰਨੇ ਹੋਏ ਆਲੂਆਂ ਨਾਲੋਂ ਕਿਤੇ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ। ਪਕਾਉਣ ਨਾਲ ਆਲੂ ਵਿਚ ਮੌਜੂਦ ਵਿਟਾਮਿਨ ਸੀ ਖ਼ਤਮ ਹੋ ਜਾਂਦਾ ਹੈ। ਵਿਟਾਮਿਨ ਸੀ ਕਾਰਡੀਓਵੈਸਕੁਲਰ ਰੋਗ, ਨਜ਼ਰ ਦੀ ਕਮੀ, ਆਮ ਜ਼ੁਕਾਮ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਕਾਰਗਰ ਹੈ।

ਇਸ ਤੋਂ ਇਲਾਵਾ ਆਲੂਆਂ ਵਿੱਚ ਫਾਈਬਰ, ਵਿਟਾਮਿਨ ਏ, ਬੀ-ਕੰਪਲੈਕਸ ਅਤੇ ਵਿਟਾਮਿਨ ਸੀ ਵਰਗੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਪੋਸ਼ਕ ਤੱਤ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ। ਆਲੂ ਦੇ ਮਿੱਝ ਤੋਂ ਕੱਢਿਆ ਹੋਇਆ ਜੂਸ ਪੀਣਾ ਸਮੁੱਚੀ ਸਿਹਤ ਅਤੇ ਕੋਲੈਸਟ੍ਰੋਲ ਦੇ ਪੱਧਰਾਂ ਦੇ ਪ੍ਰਬੰਧਨ ਲਈ ਲਾਭਦਾਇਕ ਹੋ ਸਕਦਾ ਹੈ।

ਬਾਕੀ ਪੌਸ਼ਟਿਕ ਤੱਤਾਂ ਦੇ ਨਾਲ ਆਲੂ 'ਚ ਫਾਈਬਰ ਵੀ ਹੁੰਦਾ ਹੈ, ਜੋ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਨਾਲ ਹੀ ਪਾਚਨ ਤੰਤਰ ਨੂੰ ਸਾਫ਼ ਰੱਖਦਾ ਹੈ। ਇੱਕ ਗਲਾਸ ਆਲੂ ਦਾ ਜੂਸ ਪੀਣ ਨਾਲ ਗੈਸਟਰੋਇੰਟੇਸਟਾਈਨਲ ਟ੍ਰੈਕਟ ਸਾਫ਼ ਹੁੰਦਾ ਹੈ ਅਤੇ ਕਬਜ਼ ਵੀ ਠੀਕ ਹੁੰਦੀ ਹੈ।

ਆਲੂ ਦੇ ਰਸ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਅਤੇ ਕਾਰਡੀਅਕ ਅਰੈਸਟ ਤੋਂ ਬਚਾਉਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ 3-4 ਚਮਚ ਆਲੂ ਦੇ ਜੂਸ ਨੂੰ ਇੱਕ ਗਲਾਸ ਪਾਣੀ 'ਚ ਮਿਲਾ ਕੇ ਪੀਓ ਤਾਂ ਦਿਲ ਦੀ ਸਿਹਤ ਨੂੰ ਵਧੀਆ ਰੱਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦਈਏ ਕਿ ਵਿਟਾਮਿਨ ਬੀ ਦੀਆਂ ਲਗਭਗ 13 ਕਿਸਮਾਂ ਹਨ ਅਤੇ ਇਹ ਸਾਰੀਆਂ ਕਿਸਮਾਂ ਦੇ ਵਿਟਾਮਿਨ ਬੀ ਆਲੂਆਂ ਵਿੱਚ ਮੌਜੂਦ ਹਨ। ਇਸ ਵਿੱਚ ਫੋਲੇਟ (ਵਿਟਾਮਿਨ ਬੀ9), ਵਿਟਾਮਿਨ ਬੀ6 ਸਭ ਤੋਂ ਵੱਧ ਹੁੰਦਾ ਹੈ ਅਤੇ ਇਹ ਦੋਵੇਂ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਵਿਟਾਮਿਨ ਬੀ 6 ਇਨਸੁਲਿਨ ਬਣਾਉਂਦਾ ਹੈ ਤੇ ਇਨਫੈਕਸ਼ਨ ਨਾਲ ਲੜਦਾ ਹੈ। ਫੋਲੇਟ ਅਣਜੰਮੇ ਬੱਚੇ ਦੀ ਰੀੜ੍ਹ ਦੀ ਹੱਡੀ, ਦਿਮਾਗ ਦੇ ਵਿਕਾਸ ਵਿੱਚ ਸੁਧਾਰ ਕਰਦਾ ਹੈ।

ਆਲੂ ਵਿੱਚ ਮੌਜੂਦ ਜ਼ਿੰਕ ਵੀ ਸਰੀਰ ਲਈ ਬਹੁਤ ਜ਼ਰੂਰੀ ਹੈ। ਤੁਸੀਂ ਆਲੂ ਦੇ ਜੂਸ ਰਾਹੀਂ ਜ਼ਿੰਕ ਦੀ ਕਮੀ ਨੂੰ ਦੂਰ ਕਰ ਸਕਦੇ ਹੋ। ਜ਼ਿੰਕ ਨੂੰ ਲੋੜੀਂਦੀ ਮਾਤਰਾ ਵਿੱਚ ਲੈਣ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ। ਸੱਟਾਂ, ਜ਼ਖ਼ਮ ਜਲਦੀ ਠੀਕ ਹੋ ਜਾਂਦੇ ਹਨ ਤੇ ਅੱਖਾਂ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀ। ਇਸ ਤੋਂ ਇਲਾਵਾ ਜ਼ਿੰਕ ਨਾਲ ਆਮ ਜ਼ੁਕਾਮ ਤੋਂ ਬਚਾਅ ਹੁੰਦਾ ਹੈ।

ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਜਾਣਕਾਰੀ ਹੋਵੇਗੀ ਕਿ ਆਲੂਆਂ ਵਿੱਚ ਵਿਟਾਮਿਨ ਸੀ ਵੀ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਸੁਧਾਰਨ ਲਈ ਜਾਣਿਆ ਜਾਂਦਾ ਹੈ। ਇਸ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਕਿ ਜ਼ੁਕਾਮ, ਇਨਫੈਕਸ਼ਨ ਆਦਿ ਤੋਂ ਦੂਰ ਰਹਿ ਸਕਦੇ ਹੋ। ਆਲੂ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਇਮਿਊਨ ਸਿਸਟਮ ਵਿੱਚ ਸੁਧਾਰ ਹੁੰਦਾ ਹੈ।

ਆਲੂ ਦੇ ਜੂਸ ਵਿੱਚ ਜਲਨ ਵਿਰੋਧੀ ਪ੍ਰਭਾਵ ਹੁੰਦੇ ਹਨ ਜੋ ਸੋਜ ਜਾਂ ਲਾਲੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਆਲੂ ਦਾ ਜੂਸ ਪੀਣ ਨਾਲ ਗਠੀਆ ਅਤੇ ਹੋਰ ਜੋੜਾਂ ਦਾ ਦਰਦ ਤੇ ਕਮਰ ਦਰਦ ਠੀਕ ਹੋ ਜਾਂਦੇ ਹਨ।

ਆਲੂ ਦੇ ਜੂਸ ਵਿੱਚ ਗੈਸਟਰੋਇੰਟੇਸਟਾਈਨਲ ਸੁਰੱਖਿਆ ਪ੍ਰਭਾਵ ਹੁੰਦੇ ਹਨ। ਇਹ ਅਲਸਰ ਦੇ ਇਲਾਜ ਵਿੱਚ ਵੀ ਮਦਦ ਕਰ ਸਕਦਾ ਹੈ। ਪੇਟ ਦੇ ਅਲਸਰ ਨੂੰ ਵਧਣ ਤੋਂ ਰੋਕਣ ਲਈ ਰੋਜ਼ਾਨਾ ਇੱਕ ਕੱਪ ਆਲੂ ਦਾ ਜੂਸ ਪੀਣਾ ਲਾਭਦਾਇਕ ਹੋ ਸਕਦਾ ਹੈ। ਇਹ ਐਂਟੀਬੈਕਟੀਰੀਅਲ ਪ੍ਰੋਬਾਇਓਟਿਕ ਡ੍ਰਿੰਕ ਵਜੋਂ ਵੀ ਕੰਮ ਕਰਦਾ ਹੈ।

ਆਲੂ ਦੇ ਜੂਸ ਦੇ ਮਾੜੇ ਪ੍ਰਭਾਵ
ਜਦੋਂ ਤੁਸੀਂ ਕੱਚੇ ਆਲੂ ਖਾਂਦੇ ਹੋ ਤਾਂ ਲੈਕਟਿਨ ਨਾਮਕ ਐਂਟੀ ਨਿਊਟ੍ਰੀਐਂਟ ਸਰੀਰ ਵਿੱਚ ਜਾਂਦਾ ਹੈ। ਇਹ ਇੱਕ ਪ੍ਰੋਟੀਨ ਹੈ, ਜੋ ਕਾਰਬੋਹਾਈਡਰੇਟ ਨਾਲ ਜੁੜਦਾ ਹੈ ਅਤੇ ਤੁਹਾਡੇ ਸਰੀਰ ਦੇ ਪਾਚਨ ਐਨਜ਼ਾਈਮ ਇਸ ਨੂੰ ਤੋੜ ਨਹੀਂ ਸਕਦੇ। ਵੱਡੀ ਮਾਤਰਾ ਵਿੱਚ ਲੈਕਟਿਨ ਆਂਦਰਾਂ ਵਿੱਚ ਮੌਜੂਦ ਸਿਹਤਮੰਦ ਬੈਕਟੀਰੀਆ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਪੌਸ਼ਟਿਕ ਤੱਤਾਂ ਨੂੰ ਅਬਜ਼ਰਬ ਹੋਣ ਵਿੱਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਨ੍ਹਾਂ ਲੈਕਟਿਨ ਤੋਂ ਛੁਟਕਾਰਾ ਪਾਉਣ ਲਈ ਜਾਂ ਇਸ ਦੇ ਨੁਕਸਾਨ ਤੋਂ ਬਚਣ ਲਈ ਆਲੂਆਂ ਨੂੰ ਚੰਗੀ ਤਰ੍ਹਾਂ ਪਕਾਉਣਾ ਚਾਹੀਦਾ ਹੈ ਅਤੇ ਫਿਰ ਖਾਣਾ ਚਾਹੀਦਾ ਹੈ।
Published by:Drishti Gupta
First published:

Tags: Health care, Health care tips

ਅਗਲੀ ਖਬਰ