HOME » NEWS » Life

Driving License Rule: ਟ੍ਰੈਫਿਕ ਨਿਯਮ ਤੋੜਨ ਉਤੇ ਹੁਣ ਕੈਂਸਲ ਨਹੀਂ ਹੋਵੇਗਾ ਡਰਾਈਵਿੰਗ ਲਾਇਸੈਂਸ, ਜਾਣੋ ਨਿਯਮ...

News18 Punjabi | News18 Punjab
Updated: April 5, 2021, 5:16 PM IST
share image
Driving License Rule: ਟ੍ਰੈਫਿਕ ਨਿਯਮ ਤੋੜਨ ਉਤੇ ਹੁਣ ਕੈਂਸਲ ਨਹੀਂ ਹੋਵੇਗਾ ਡਰਾਈਵਿੰਗ ਲਾਇਸੈਂਸ, ਜਾਣੋ ਨਿਯਮ...

  • Share this:
  • Facebook share img
  • Twitter share img
  • Linkedin share img
ਛੇਤੀ ਹੀ ਟ੍ਰੈਫਿਕ ਨਿਯਮਾਂ (Traffic rules) ਨੂੰ ਤੋੜਨ ਉਤੇ ਡਰਾਈਵਰ ਲਾਇਸੈਂਸ ਨੂੰ ਰੱਦ ਨਹੀਂ ਕੀਤਾ ਜਾਵੇਗਾ, ਮਤਲਬ ਕਿ ਟ੍ਰੈਫਿਕ ਪੁਲਿਸ ਡਰਾਈਵਿੰਗ ਲਾਇਸੈਂਸ ਨੂੰ ਇਨਬਾਊਂਡ ਨਹੀਂ ਕਰ ਪਾਏਗੀ। ਭਵਿੱਖ ਵਿੱਚ ਸਿਰਫ ਟ੍ਰੈਫਿਕ ਨਿਯਮਾਂ ਅਨੁਸਾਰ ਜ਼ੁਰਮਾਨਾ ਲਗਾਇਆ ਜਾਵੇਗਾ।

ਸੜਕ ਆਵਾਜਾਈ ਮੰਤਰਾਲਾ ਇਸ ਤਰ੍ਹਾਂ ਟ੍ਰੈਫਿਕ ਨਿਯਮਾਂ ਵਿਚ ਸੋਧ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ। ਸੜਕ ਆਵਾਜਾਈ ਮੰਤਰਾਲਾ ਵਾਹਨ ਚਾਲਕਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਯੋਜਨਾ ਬਣਾ ਰਿਹਾ ਹੈ।

ਸੋਧੇ ਹੋਏ ਮੋਟਰ ਵਹੀਕਲ ਐਕਟ (Motor Vehicle Act) ਦੇ ਲਾਗੂ ਹੋਣ ਤੋਂ ਬਾਅਦ ਕੁਝ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਜੁਰਮਾਨਾ ਲਗਾਉਣ ਦੇ ਨਾਲ ਨਾਲ ਤਿੰਨ ਮਹੀਨਿਆਂ ਲਈ ਡਰਾਈਵਿੰਗ ਲਾਇਸੈਂਸ ਇਨਬਾਊਂਡ ਕਰਨ ਦਾ ਵੀ ਨਿਯਮ ਹੈ,  ਭਾਵ, ਜੇ ਤੁਸੀਂ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਹੋਏ ਪਾਏ ਜਾਂਦੇ ਹੋ ਤਾਂ ਟ੍ਰੈਫਿਕ ਪੁਲਿਸ ਡਰਾਈਵਰ ਲਾਇਸੈਂਸ ਨੂੰ ਜ਼ਬਤ ਕਰ ਲੈਂਦੀ ਸੀ ਅਤੇ ਇਸ ਨੂੰ ਸਬੰਧਤ ਟ੍ਰੈਫਿਕ ਦਫਤਰ ਵਿੱਚ ਜਮ੍ਹਾ ਕਰਵਾਉਂਦੀ ਸੀ। ਤਿੰਨ ਮਹੀਨੇ ਪੂਰੇ ਹੋਣ ਤੋਂ ਬਾਅਦ ਤੁਹਾਡਾ ਲਾਇਸੈਂਸ ਵਾਪਸ ਕਰ ਦਿੱਤਾ ਜਾਂਦਾ ਹੈ।
ਇਸ ਨਿਯਮ ਕਾਰਨ ਸਭ ਤੋਂ ਵੱਧ ਮੁਸ਼ਕਲ ਉਨ੍ਹਾਂ ਚਾਲਕਾਂ ਨੂੰ ਸੀ, ਜੋ ਕਿਸੇ ਹੋਰ ਰਾਜ ਵਿੱਚ ਟ੍ਰੈਫਿਕ ਨਿਯਮਾਂ ਨੂੰ ਤੋੜ ਬੈਠਦੇ ਸਨ। ਅਜਿਹੇ ਮਾਮਲਿਆਂ ਵਿੱਚ, ਪੁਲਿਸ ਉਸੇ ਰਾਜ, ਜ਼ਿਲ੍ਹਾ, ਸ਼ਹਿਰ ਵਿੱਚ ਡਰਾਈਵਰ ਲਾਇਸੈਂਸ ਦੇ ਨਾਲ ਜੁਰਮਾਨਾ ਵਸੂਲਦੀ ਹੈ। ਚਾਲਕ ਤਿੰਨ ਮਹੀਨਿਆਂ ਲਈ ਗੱਡੀ ਨਹੀਂ ਚਲਾ ਸਕਦਾ। ਇਸ ਸਮੇਂ ਦੌਰਾਨ, ਉਸ ਨੂੰ ਇੱਕ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਸੀ, ਦੂਜੇ ਪਾਸੇ ਤਿੰਨ ਮਹੀਨਿਆਂ ਬਾਅਦ ਡਰਾਈਵਰ ਨੂੰ ਉਸੇ ਸ਼ਹਿਰ ਵਿੱਚ ਲਾਇਸੈਂਸ ਵਾਪਸ ਲੈਣ ਜਾਣਾ ਪੈਂਦਾ ਸੀ। ਇਸ ਦੀ ਪ੍ਰਕਿਰਿਆ ਵੀ ਸੌਖੀ ਨਹੀਂ ਹੈ, ਇਸ ਵਿੱਚ ਵੀ ਸਮਾਂ ਲੱਗਦਾ ਹੈ। ਇਸ ਵਿਚ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ।

ਇਸ ਸਬੰਧ ਵਿੱਚ, ਬੱਸ ਅਤੇ ਕਾਰ ਓਪਰੇਟਰਜ਼ ਕਨਫੈਡਰੇਸ਼ਨ ਆਫ਼ ਇੰਡੀਆ (ਸੀ.ਐੱਮ.ਵੀ.ਆਰ.) ਦੇ ਚੇਅਰਮੈਨ, ਗੁਰਮੀਤ ਸਿੰਘ ਤਨੇਜਾ ਦਾ ਕਹਿਣਾ ਹੈ ਕਿ ਸੜਕ ਆਵਾਜਾਈ ਮੰਤਰਾਲੇ ਦੀ ਅਜਿਹੀ ਨਵੀਂ ਸੋਧ ਆਮ ਲੋਕਾਂ ਨੂੰ ਵੱਡੀ ਰਾਹਤ ਦੇਵੇਗੀ। ਕਈ ਵਾਰ ਡਰਾਈਵਰ ਨੇ ਅਣਜਾਣੇ ਵਿਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ, ਤੇ ਜਦੋਂ ਲਾਇਸੈਂਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਮੁਸ਼ਕਲ ਆਈ।
Published by: Gurwinder Singh
First published: April 5, 2021, 5:12 PM IST
ਹੋਰ ਪੜ੍ਹੋ
ਅਗਲੀ ਖ਼ਬਰ