Home /News /lifestyle /

Dry Body Brushing ਨਾਲ ਦੂਰ ਹੋਣਗੀਆਂ ਕਈ ਸਮੱਸਿਆਵਾਂ, ਜਾਣੋ ਵਰਤੋਂ ਦਾ ਸਹੀ ਢੰਗ

ਜੇਕਰ ਤੁਸੀਂ ਆਪਣੀ ਸਕਿਨ ਨੂੰ ਤਰੋ-ਤਾਜ਼ਾ ਕਰਨਾ ਚਾਹੁੰਦੇ ਹੋ, ਤਾਂ ਡਰਾਈ ਬੁਰਸ਼ (Dry Body Brushing) ਦੀ ਵਰਤੋਂ ਇੱਕ ਵਧੀਆ ਵਿਕਲਪ ਹੈ। ਡਰਾਈ ਬਾਡੀ ਬੁਰਸ਼ਿੰਗ (Dry Body Brushing) ਕਰਨ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਮਦਦ ਨਾਲ ਤੁਸੀਂ ਬਾਡੀ ਪਾਲਿਸ਼ ਕਰ ਸਕਦੇ ਹੋ ਅਤੇ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਆਸਾਨੀ ਨਾਲ ਹਟਾ ਸਕਦੇ ਹੋ। ਇਸਦੇ ਨਾਲ ਹੀ ਇਹ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ ਮੈਟਾਬੋਲਾਈਜ਼ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਸਕਿਨ ਨਰਮ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਡਰਾਈ ਬਰੱਸ਼ਿੰਗ (Dry Body Brushing) ਦੀ ਮਦਦ ਨਾਲ ਸਕਿਨ ਨੂੰ ਐਕਸਫੋਲੀਏਟ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਇਸ ਦੀ ਵਰਤੋਂ ਕਰਨ ਦਾ ਸਹੀ ਤਰੀਕਾ ਵੀ ਜਾਣਨ ਦੀ ਲੋੜ ਹੈ। ਆਓ ਜਾਣਦੇ ਹਾਂ ਕਿ ਡਰਾਈ ਬੁਰਸ਼ ਦੀ ਵਰਤੋਂ ਦੇ ਕੀ ਲਾਭ ਹਨ ਅਤੇ ਇਸਦੀ ਵਰਤੋਂ ਦੌਰਾਨ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਡੈੱਡ ਸਕਿਨ ਤੋਂ ਛੁਟਕਾਰਾ

ਸਿਹਤਮੰਦ ਸਕਿਨ ਲਈ ਸਾਨੂੰ ਸਕਿਨ ਨੂੰ ਐਕਸਫੋਲੀਏਟ ਲਾਜ਼ਮੀ ਕਰਨਾ ਚਾਹੀਦਾ ਹੈ। ਇਸ ਨਾਲ ਡੈੱਡ ਸਕਿਨ ਤੋਂ ਛੁਟਕਾਰਾ ਮਿਲਦਾ ਹੈ। ਡੈੱਡ ਸਕਿਨ ਨੂੰ ਹਟਾਉਣ ਨਾਲ ਚਮੜੀ ਸਾਫ਼ ਅਤੇ ਇਨਫੈਕਸ਼ਨ ਮੁਕਤ ਹੋ ਜਾਂਦੀ ਹੈ।

ਸਕਿਨ ਦੇ ਵਾਲਾਂ ਤੋਂ ਛੁਟਕਾਰਾ

ਲਗਾਤਾਰ ਡਰਾਈ ਬੁਰਸ਼ (Dry Body Brushing) ਦੀ ਵਰਤੋਂ ਕਰਨ ਨਾਲ ਸਰੀਰ ਤੋਂ ਅਣਚਾਹੇ ਵਾਲਾਂ ਦੇ ਵਾਧੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਨਗਰੋਨ ਵਾਲਾਂ ਅਤੇ ਬੰਦ ਪੋਰਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ, ਜਿਸ ਕਾਰਨ ਸਰੀਰ 'ਤੇ ਮੁਹਾਸੇ ਨਹੀਂ ਹੁੰਦੇ।

ਸਕਿਨ ਰਹੇਗੀ ਡੀਟੌਕਸ

ਡਰਾਈ ਬਾਡੀ ਬੁਰਸ਼ਿੰਗ ਦੀ ਮਦਦ ਨਾਲ ਵੀ ਸਕਿਨ ਨੂੰ ਡੀਟੌਕਸ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਨਾਲ ਸਕਿਨ ਦੇ ਪੋਰਸ ਸਾਫ਼ ਹੋ ਜਾਂਦੇ ਹਨ ਅਤੇ ਪਸੀਨੇ ਦੀ ਮਦਦ ਨਾਲ ਜ਼ਹਿਰੀਲੀਆਂ ਚੀਜ਼ਾਂ ਆਸਾਨੀ ਨਾਲ ਬਾਹਰ ਆ ਸਕਦੀਆਂ ਹਨ। ਇਸ ਤੋਂ ਇਲਾਵਾ ਡਰਾਈ ਬਾਡੀ ਬੁਰਸ਼ਿੰਗ ਨਾਲ ਸਕਿਨ ਦੇ ਮਰੇ ਹੋਏ ਸੈੱਲ ਹਟਾਏ ਜਾ ਸਕਦੇ ਹਨ।

ਖੂਨ ਸੰਚਾਰ ਵਿੱਚ ਵਾਧਾ

ਡਰਾਈ ਬੁਰਸ਼ (Dry Body Brushing) ਦੀ ਮਦਦ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ। ਜਿਸ ਕਰਕੇ ਸਕਿਨ ਉੱਤੇ ਨਿਖਾਰ ਆਉਂਦਾ ਹੈ। ਲਗਾਤਾਰ ਇਸਦੀ ਵਰਤੋਂ ਕਰਨ ਨਾਲ ਤੁਹਾਡੀ ਸਕਿਨ ਗਲੋਇਗ ਅਤੇ ਚਮਕਦਾਰ ਹੋ ਜਾਂਦੀ ਹੈ।

ਘੱਟ ਹੁੰਦੀ ਹੈ ਸਰੀਰ ਦੀ ਚਰਬੀ

ਜੇਕਰ ਤੁਸੀਂ ਰੋਜ਼ਾਨਾ ਸਿਰਫ਼ ਪੰਜ ਮਿੰਟ ਡਰਾਈ ਬਾਡੀ ਬੁਰਸ਼ਿੰਗ ਕਰਦੇ ਹੋ, ਤਾਂ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਘੱਟ ਹੋਣ ਲੱਗਦੀ ਹੈ। ਇਸ ਤਰ੍ਹਾਂ ਕਰਨ ਨਾਲ ਸੈਲੂਲਾਈਟ ਘੱਟ ਹੁੰਦਾ ਹੈ ਅਤੇ ਸਰੀਰ ਚੰਗਾ ਲੱਗਦਾ ਹੈ।

Published by:rupinderkaursab
First published:

Tags: Beauty, Beauty tips, Lifestyle, Skin, Skin care tips