HOME » NEWS » Life

ਦੀਵਾਲੀ ਤੋਂ ਪਹਿਲਾਂ 300 ਰੁਪਏ ਕਿੱਲੋ ਤੱਕ ਸਸਤੇ ਹੋਏ ਕਾਜੂ, ਬਾਦਾਮ ਤੇ ਪਿਸਤਾ

News18 Punjabi | News18 Punjab
Updated: October 13, 2020, 11:24 AM IST
share image
ਦੀਵਾਲੀ ਤੋਂ ਪਹਿਲਾਂ 300 ਰੁਪਏ ਕਿੱਲੋ ਤੱਕ ਸਸਤੇ ਹੋਏ ਕਾਜੂ, ਬਾਦਾਮ ਤੇ ਪਿਸਤਾ
ਦੀਵਾਲੀ ਤੋਂ ਪਹਿਲਾਂ 300 ਰੁਪਏ ਕਿੱਲੋ ਤੱਕ ਸਸਤੇ ਹੋਏ ਕਾਜੂ, ਬਾਦਾਮ ਤੇ ਪਿਸਤਾ

  • Share this:
  • Facebook share img
  • Twitter share img
  • Linkedin share img
ਸਰਦੀਆਂ ਦੀ ਆਮਦ ਅਤੇ ਦੀਵਾਲੀ ਮੌਕੇ ਦਿੱਤੇ ਜਾਣ ਵਾਲੇ ਤੋਹਫਿਆਂ ਕਾਰਨ ਅਕਤੂਬਰ ਮਹੀਨੇ ਵਿਚ ਮੇਵਾ ਬਾਜ਼ਾਰ ਗਰਮ ਰਹਿੰਦਾ ਹੈ। ਜਾਮਾ ਮਸਜਿਦ ਅਤੇ ਖਾਰੀ ਬਾਉਲੀ ਵਿਚ ਬੈਠੇ ਥੋਕ ਵਪਾਰੀਆਂ ਨੂੰ ਕੁਇੰਟਲ ਦੇ ਹਿਸਾਬ ਨਾਲ ਆਰਡਰ ਮਿਲਦੇ ਸਨ। ਆਰਡਰ ਨੂੰ ਪੂਰਾ ਕਰਨ ਦਾ ਸਮਾਂ ਤੱਕ ਨਹੀਂ ਹੁੰਦਾ ਸੀ, ਪਰ ਕਈ ਸਾਲਾਂ ਬਾਅਦ ਇਸ ਸੀਜ਼ਨ ਵਿਚ ਵੀ ਸੁੱਕੇ ਮੇਵਿਆਂ ਦੀ ਕੀਮਤ ਇਕਦਮ ਡਿੱਗੀ ਹੈ।ਇਸਦੇ ਬਾਵਜੂਦ ਕੋਈ ਗਾਹਕ ਨਹੀਂ ਹੈ।

ਕਾਜੂ, ਬਦਾਮ ਪਿਸਤਾ ਦੇ ਭਾਅ 300 ਰੁਪਏ ਪ੍ਰਤੀ ਕਿੱਲੋ ਘੱਟ ਹੋਏ

ਜਾਮਾ ਮਸਜਿਦ ਨੇੜੇ ਮਸਾਲੇ ਅਤੇ ਸੁੱਕੇ ਮੇਵਿਆਂ ਦੇ ਥੋਕ ਦਾ ਕਾਰੋਬਾਰ ਕਰਨ ਵਾਲੇ ਨੂਰੀ ਮਸਾਲੇ ਦੇ ਸੰਚਾਲਕ ਮੁਹੰਮਦ ਆਜ਼ਮ ਨੇ ਨਿਊਜ਼ 18 ਹਿੰਦੀ ਨੂੰ ਦੱਸਿਆ, “ਅਸੀਂ 90 ਸਾਲਾਂ ਤੋਂ ਇਸ ਕਾਰੋਬਾਰ ਵਿਚ ਹਾਂ। ਪਰ ਅਸੀਂ ਅੱਜ ਤੱਕ ਅਜਿਹੀ ਮਾਰਕੀਟ ਨਹੀਂ ਵੇਖੀ।
ਸਰਦੀਆਂ ਦੀ ਆਮਦ, ਦੀਵਾਲੀ ਨੂੰ ਵੇਖਦੇ ਹੋਏ ਇਸ ਸਮੇਂ ਪੂਰਾ ਬਾਜਾਰ ਡਰਾਈ ਫਰੂਟ ਨਾਲ ਭਰਿਆ ਹੁੰਦਾ ਸੀ। ਪਰ ਅਫਸੋਸ ਦੀ ਗੱਲ ਹੈ ਕਿ ਇਸ ਮੌਸਮ ਵਿਚ ਵੀ ਬਦਾਮ-ਕਾਜੂ ਦੀਆਂ ਕੀਮਤਾਂ ਇਕਦਮ ਘਟ ਰਹੀਆਂ ਹਨ। ਮੁਹੰਮਦ ਆਜ਼ਮ ਦੇ ਅਨੁਸਾਰ-

(1) ਅਮਰੀਕਨ ਬਦਾਮ 900 ਤੋਂ 660 'ਤੇ ਪਹੁੰਚ ਗਿਆ ਹੈ

(2) ਕਾਜੂ 1100 ਤੋਂ 950 ਰੁਪਏ ਪ੍ਰਤੀ ਕਿੱਲੋ ਉਤੇ ਆ ਗਿਆ ਹੈ

(3) ਪਿਸਤਾ 1400 ਤੋਂ 1100 ਰੁਪਏ ਕਿੱਲੋ ਪਹੁੰਚ ਗਿਆ ਹੈ

(4) ਸੌਗੀ 400 ਰੁਪਏ ਪ੍ਰਤੀ ਕਿੱਲੋ ਤੋਂ 350 ਰੁਪਏ ਵਿਚ ਵਿਕ ਰਹੀ ਹੈ
Published by: Gurwinder Singh
First published: October 13, 2020, 11:24 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading