December 29 ਤੋਂ ਸਸਤਾ ਹੋਵੇਗਾ ਟੀ ਵੀ ਤੇ ਆਪਣੀ ਪਸੰਦ ਦੇ ਚੈਨਲ ਵੇਖਣਾ


Updated: December 26, 2018, 8:14 PM IST
December 29 ਤੋਂ ਸਸਤਾ ਹੋਵੇਗਾ ਟੀ ਵੀ ਤੇ ਆਪਣੀ ਪਸੰਦ ਦੇ ਚੈਨਲ ਵੇਖਣਾ

Updated: December 26, 2018, 8:14 PM IST
ਟੀ ਵੀ ਵੇਖਣ ਦੇ ਸ਼ੌਕੀਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ 29 ਦਸੰਬਰ ਤੋਂ ਨਵਾਂ ਟਰੈਫ਼ਿਕ ਸਿਸਟਮ ਲਾਗੂ ਹੋਣ ਜਾ ਰਿਹਾ ਹੈ। TRAI ਨੇ ਸਾਰੇ ਮਲਟੀ ਸਰਵਿਸ ਔਪਰੇਟਰ (MSOs) ਤੇ ਲੋਕਲ ਕੇਬਲ ਔਪਰੇਟਰ (LCOs) ਨੂੰ ਇਹ ਨੇਮ ਲਾਗੂ ਕਰਨ ਲਈ ਕਿਹਾ ਹੈ।

ਇਹ ਹੈ ਨਵਾਂ ਸਿਸਟਮ

TRAI ਮੁਤਾਬਿਕ ਹੁਣ ਕਿਹੜਾ ਚੈਨਲ ਵੇਖਣਾ ਹੈ ਇਸ ਦੀ ਆਜ਼ਾਦੀ ਹੋਵੇਗੀ। ਜਿਹੜੇ ਚੈਨਲ ਵੇਖਣਾ ਚਾਹੁੰਦੇ ਹੋ ਉਨ੍ਹਾਂ ਲਈ ਹੀ ਪੈਸੇ ਦੇਣੇ ਪੈਣਗੇ।

ਸਾਰੇ ਚੈਨਲ ਅਲੱਗ ਅਲੱਗ ਤੇ ਬੁਕੇ ਦੇ ਰੂਪ ਵਿੱਚ ਮਿਲ ਸਕਣਗੇ। ਇਲੈਕਟ੍ਰੋਨਿਕ ਪ੍ਰੋਗਰਾਮ ਗਾਈਡ (EPG) ਜ਼ਰੀਏ ਟੀ ਵੀ ਸਕਰੀਨ ਤੇ ਹਰ ਚੈਨਲ ਦੇ ਦਾਮ ਲਿਖੇ ਹੋਣਗੇ ਤਾਂ ਜੋ ਕੋਈ ਜ਼ਿਆਦਾ ਪੈਸੇ ਨਾ ਲੈ ਸਕੇ।

ਮਹੀਨੇ ਦਾ ਕਿੰਨਾ ਹੋਵੇਗਾ ਖਰਚਾ

ਗਾਹਕਾਂ ਲਈ ਨੈੱਟਵਰਕ ਕਪੈਸਿਟੀ ਫ਼ੀਸ ਵਜੋਂ ਮਹੀਨੇ ਦੇ 130 ਰੁਪਈਏ ਦੇਣੇ ਹੋਣਗੇ ਜਿਸ ਚ 100 ਚੈਨਲ ਮਿਲਣਗੇ। 100 ਚੈਨਲਾਂ ਵਿੱਚ ਗਾਹਕ ਦੀ ਮਰਜ਼ੀ ਦੇ 65 ਫ਼ਰੀ ਟੂ ਏਅਰ ਚੈਨਲ, ਜਿਸ ਵਿੱਚ ਦੂਰਦਰਸ਼ਨ ਦੇ 23 ਚੈਨਲ, ਤਿੰਨ ਮਿਊਜ਼ਿਕ ਚੈਨਲ, ਤਿੰਨ ਨਿਊਜ਼ ਚੈਨਲ, ਤੇ ਤਿੰਨ ਮੂਵੀ ਚੈਨਲ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਹੋਰ 25 ਚੈਨਲਾਂ ਲਈ 20 ਰੁਪਈਏ ਦੇਣੇ ਹੋਣਗੇ। ਇਸ ਦੇ ਨਾਲ ਜੋ ਚੈਨਲ ਚੁਣੋਗੇ ਉਸ ਦੀ ਕੀਮਤ ਜੁੜ ਆਵੇਗੀ। TRAI ਨੇ ਚੈਨਲਾਂ ਦੀ ਕੀਮਤ 1 ਤੋਂ 19 ਰੁਪਈਏ ਵਿੱਚ ਪੱਕੀ ਕੀਤੀ ਹੈ।

ਸਾਰੇ ਕੇਬਲ ਚੈਨਲ ਤੇ DTH ਸਰਵਿਸ ਪ੍ਰੋਵਾਈਡਰ ਵੈੱਬਸਾਈਟ ਜ਼ਰੀਏ ਤੇ ਆਨਲਾਈਨ ਪੇਮੈਂਟ ਕਰਨ ਦੀ ਸੁਵਿਧਾ ਦਿੱਤੀ ਗਈ ਹੈ। ਕਾਲ ਸੈਂਟਰ ਜ਼ਰੀਏ ਵੀ ਚੈਨਲ ਚੁਣੇ ਜਾ ਸਕਦੇ ਨੇ।
First published: December 26, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ