Ducati Desert X: ਵਾਹਨ ਨਿਰਮਾਤਾ ਕੰਪਨੀ Ducati India ਨੇ ਗਾਹਕਾਂ ਲਈ ਆਪਣੀ ਨਵੀਂ ਮੋਟਰਸਾਈਕਲ Ducati Desert X ਨੂੰ ਲਾਂਚ ਕੀਤਾ ਹੈ। ਇਸ ਡੁਕਾਟੀ ਬਾਈਕ 'ਚ ਕੰਪਨੀ ਨੇ 973 cc L-Twin, Liquid Cooled Fuel Injected Testastretta ਇੰਜਣ ਦੀ ਵਰਤੋਂ ਕੀਤੀ ਹੈ ਜੋ 9250rpm 'ਤੇ 110hp ਦੀ ਪਾਵਰ ਅਤੇ 6500rpm 'ਤੇ 92Nm ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਬਾਈਕ 'ਚ ਕੰਪਨੀ ਵੱਲੋਂ 6 ਐੱਸ.ਪੀ.ਈ. ਗਿਅਰਬਾਕਸ ਦਿੱਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਡੇਜ਼ਰਟ ਐਕਸ 'ਚ ਮੌਜੂਦ ਐਲ-ਟਵਿਨ ਮੋਟਰ ਬਿਹਤਰ ਆਫ-ਰੋਡ ਪਰਫਾਰਮੈਂਸ ਦੇਣ ਦਾ ਕੰਮ ਕਰੇਗੀ। ਕੀਮਤ ਦੀ ਗੱਲ ਕਰੀਏ ਤਾਂ ਇਸ ਡੁਕਾਟੀ ਬਾਈਕ ਦੀ ਕੀਮਤ 17 ਲੱਖ 91 ਹਜ਼ਾਰ ਰੁਪਏ (ਐਕਸ-ਸ਼ੋਰੂਮ ਕੀਮਤ) ਰੱਖੀ ਗਈ ਹੈ। ਦੱਸ ਦੇਈਏ ਕਿ ਇਸ ਬਾਈਕ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੇ ਮਹੀਨੇ ਤੋਂ ਇਸ ਬਾਈਕ ਦੀ ਡਿਲੀਵਰੀ ਵੀ ਸ਼ੁਰੂ ਹੋ ਜਾਵੇਗੀ।
Desert X ਦੇ ਫੀਚਰ:
ਇਸ ਡੁਕਾਟੀ ਬਾਈਕ 'ਚ ਫੁੱਲ LED ਲਾਈਟਿੰਗ ਸਿਸਟਮ ਦੇ ਨਾਲ 5-ਇੰਚ ਦੀ TFT ਸਕਰੀਨ ਹੈ, ਜਿਸ 'ਚ ਤੁਹਾਨੂੰ ਬਲੂਟੁੱਥ ਕਨੈਕਟੀਵਿਟੀ ਫੀਚਰ ਦੀ ਸੁਵਿਧਾ ਮਿਲੇਗੀ। ਇਸ ਬਾਈਕ ਦੇ ਨਾਲ ਕੰਪਨੀ ਨੇ ਵ੍ਹੀਲ ਕੰਟਰੋਲ, ਕਾਰਨਰਿੰਗ ABS, Bosch IMU ਅਤੇ ਇੰਜਣ ਬ੍ਰੇਕ ਕੰਟਰੋਲ ਵਰਗੇ ਫੀਚਰਸ ਦਿੱਤੇ ਹਨ। ਡੁਕਾਟੀ ਦੀ ਡੇਜ਼ਰਟ ਐਕਸ ਬਾਈਕ 'ਚ ਕੰਪਨੀ ਨੇ 21-ਲੀਟਰ ਦਾ ਫਿਊਲ ਟੈਂਕ ਦਿੱਤਾ ਹੈ, ਨਾਲ ਹੀ ਇਸ ਬਾਈਕ ਨੂੰ ਵੱਡੀ ਵਿੰਡਸਕਰੀਨ ਨਾਲ ਲਾਂਚ ਕੀਤਾ ਗਿਆ ਹੈ। ਬਾਈਕ ਦੇ ਫਰੰਟ ਸਾਈਡ 'ਚ 21 ਇੰਚ ਦੇ ਸਪੋਕ ਵ੍ਹੀਲ ਦਿੱਤੇ ਗਏ ਹਨ। ਬਾਈਕ ਦੇ ਅਗਲੇ ਪਾਸੇ 230mm Kayaba USD ਫੋਰਕਸ ਅਤੇ ਪਿਛਲੇ ਪਾਸੇ 220mm ਪੂਰੀ ਤਰ੍ਹਾਂ ਐਡਜਸਟਬਲ ਮੋਨੋਸ਼ੌਕ ਸਸਪੈਂਸ਼ਨ ਸਿਸਟਮ ਹੈ।
ਤੁਹਾਨੂੰ ਦੱਸ ਦੇਈਏ ਕਿ ਡੁਕਾਟੀ ਡੇਜ਼ਰਟ ਐਕਸ ਵਿੱਚ ਤੁਹਾਨੂੰ ਵੱਖ-ਵੱਖ ਰਾਈਡਿੰਗ ਮੋਡ, ਅਰਬਨ, ਸਪੋਰਟ ਟੂਰਿੰਗ, ਰੈਲੀ, ਵੇਟ ਅਤੇ ਐਂਡੂਰੋ ਦੇਖਣ ਨੂੰ ਮਿਲਣਗੇ। ਇਸ ਤੋਂ ਇਲਾਵਾ, ਚਾਰ ਹੋਰ ਮੋਡ ਹਨ ਜੋ ਤੁਹਾਨੂੰ ਇਸ ਬਾਈਕ ਵਿੱਚ ਦੇਖਣ ਨੂੰ ਮਿਲਣਗੇ, ਹਾਈ, ਫੁੱਲ, ਲੋਅ ਅਤੇ ਮੀਡੀਅਮ। ਡੁਕਾਟੀ ਡੇਜ਼ਰਟ ਐਕਸ ਦੀ ਕੀਮਤ ਨੂੰ ਦੇਖਦੇ ਹੋਏ, ਇਹ ਬਾਈਕ ਮਾਰਕੀਟ ਵਿੱਚ ਟ੍ਰਾਇੰਫ ਟਾਈਗਰ 900 ਰੈਲੀ ਅਤੇ ਹੌਂਡਾ ਅਫਰੀਕਾ ਟਵਿਨ ਵਰਗੀਆਂ ਬਾਈਕਸ ਨਾਲ ਸਿੱਧਾ ਮੁਕਾਬਲਾ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Biker, Sports Bikes