Rising Air Pollution In Delhi: ਦਿੱਲੀ ਵਿੱਚ ਪ੍ਰਦੂਸ਼ਨ ਦਾ ਪੱਧਰ ਇੰਨਾ ਵੱਧ ਗਿਆ ਹੈ ਕਿ ਬੀਤੇ ਦੋ ਸਾਲਾਂ ਵਿੱਚ ਜਿਨ੍ਹਾਂ ਨੂੰ ਕੋਰੋਨਾ ਹੋਇਆ ਸੀ, ਡਾਕਟਰ ਉਨ੍ਹਾਂ ਨੂੰ ਬਾਹਰ ਨਾ ਨਿਕਲਣ, ਘਰ ਵਿੱਚ ਏਅਰ ਪਿਊਰੀਫਾਇਰ ਦੀ ਵਰਤੋਂ ਕਰਨ, ਦਫਤਰ ਜਾਣ ਦੀ ਥਾਂ ਘਰੋਂ ਕੰਮ ਕਰਨ, ਹੋਰ ਤਾਂ ਹੋਰ ਦਿੱਲੀ ਐਨਸੀਆਰ ਏਰੀਆ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਹਨ। ਦਿੱਲੀ-ਐਨਸੀਆਰ ਦੇ ਆਲੇ ਦੁਆਲੇ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਆ ਗਈ ਹੈ, ਰਾਜਧਾਨੀ ਦੇ ਕੁਝ ਹਿੱਸਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ 600 ਤੱਕ ਪਹੁੰਚ ਗਿਆ ਹੈ।
ਪਹਿਲਾਂ ਤੋਂ ਬਿਮਾਰ ਲੋਕ ਜਾਂ ਜੋ ਲੋਕ ਕੋਵਿਡ ਤੋਂ ਪੀੜਤ ਹਨ ਉਹ ਆਕਸੀਜਨ ਸੰਤ੍ਰਿਪਤਾ (SpO2) ਦੇ ਉਤਾਰ-ਚੜ੍ਹਾਅ ਤੋਂ ਲੈ ਕੇ ਫੇਫੜਿਆਂ ਵਿੱਚ ਜਟਿਲਤਾਵਾਂ, ਖੰਘ, ਦਮੇ ਦੇ ਦੌਰੇ ਅਤੇ ਇੱਥੋਂ ਤੱਕ ਕਿ ਫੇਫੜਿਆਂ ਦੇ ਗੰਭੀਰ ਰੂਪ ਵਿੱਚ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਜੇ ਤੁਹਾਡਾ ਕੋਈ ਸਾਥੀ, ਰਿਸ਼ਤੇਦਾਰ ਇਸ ਵੇਲੇ ਦਿੱਲੀ ਰਹਿ ਰਿਹਾ ਹੈ ਤੇ ਜੇ ਉਹ ਹਾਲ ਹੀ ਵਿੱਚ ਕੋਰੋਨਾ ਤੋਂ ਪੀੜਤ ਸੀ ਤੇ ਜਿਸ ਦੇ ਇਲਾਜ ਵਿੱਚ ਸਟੀਰੌਇਡਜ਼, ਆਕਸੀਜਨ ਤੇ ਹਸਪਤਾਲ ਵਿੱਚ ਭਰਤੀ ਕਰਵਾਉਣ ਦੀ ਨੌਬਤ ਆਈ ਸੀ ਤਾਂ ਅਜਿਹੇ ਲੋਕਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਕਿਉਂਕਿ ਹਵਾ ਪ੍ਰਦੂਸ਼ਣ ਸਾਡੇ ਫੇਫੜਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰਦਾ ਹੈ, ਅਤੇ ਜੇ ਫੇਫੜਿਆਂ ਨੂੰ ਕਿਸੇ ਲਾਗ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਨਿਮੋਨੀਆ ਹੋ ਸਕਦਾ ਹੈ। ਨਾਲ ਹੀ, ਕਿਉਂਕਿ ਪੋਸਟ-ਕੋਵਿਡ ਫੇਫੜਿਆਂ ਵਿੱਚ ਘੱਟ ਰਿਜ਼ਰਵ ਹੁੰਦਾ ਹੈ, ਮਰੀਜ਼ ਆਮ ਨਾਲੋਂ ਪਹਿਲਾਂ ਦਮੇ ਦੇ ਦੌਰੇ ਦਾ ਸ਼ਿਕਾਰ ਹੋ ਸਕਦੇ ਹਨ।
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਰੋਨਾ ਹੋਇਆ ਸੀ ਉਹ ਇਸ ਹਵਾ ਪ੍ਰਦੂਸ਼ਣ ਦੇ ਵਧਣ ਕਾਰਨ ਫੇਫੜਿਆਂ ਦੀਆਂ ਜਟਿਲਤਾਵਾਂ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿੱਚ ਸਾਹ ਲੈਣ ਵਿੱਚ ਮੁਸ਼ਕਲ, ਖੰਘ, ਅਤੇ ਗਲੇ ਦੀ ਜਲਣ ਸ਼ਾਮਲ ਹੈ। ਇਸ ਦੌਰਾਨ ਡਾਕਟਰ ਮਰੀਜ਼ ਨੂੰ ਬ੍ਰੌਨਕੋਡਾਈਲੇਟਰਸ ਦਵਾਈ ਲੈਣ ਦੀ ਸਲਾਹ ਦਿੰਦੇ ਹਨ ਜਿਸ ਨੂੰ ਲੈਣ ਨਾਲ ਮਰੀਜ਼ 4 ਤੋਂ 5 ਦਿਨ੍ਹਾਂ ਵਿੱਚ ਠੀਕ ਵੀ ਹੋ ਜਾਂਦਾ ਹੈ ਪਰ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣ ਕਾਰਨ ਲੋਕ ਠੀਕ ਹੋਣ ਵਿੱਚ 1 ਤੋਂ 2 ਹਫਤੇ ਲੈ ਰਹੇ ਹਨ। ਅਜਿਹੇ ਵਿੱਚ ਜਿਨ੍ਹਾਂ ਲੋਕਾਂ ਨੂੰ ਪਹਿਲਾਂ ਕੋਵਿਡ ਜਾਂ ਗੰਭੀਰ ਕੋਵਿਡ ਸੀ ਉਹ ਲੋਕ ਹੋ ਸਕੇ ਤਾਂ ਪ੍ਰਦੂਸ਼ਣ ਵਾਲੇ ਖੇਤਰ ਤੋਂ ਦੂਰ ਹੀ ਰਹਿਣ ਜੇ ਘਰ ਵਿੱਚ ਏਅਰ ਪਿਊਰੀਫਾਇਦ ਦੀ ਮਦਦ ਲੈਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Air pollution, AQI Air Quality Index, Delhi, Pollution