Home /News /lifestyle /

ਤਿਉਹਾਰਾਂ ਦੇ ਸੀਜ਼ਨ 'ਚ ਇਨ੍ਹਾਂ ਬੈਂਕਾਂ ਨੇ ਵਧਾਈਆਂ FD 'ਤੇ ਵਿਆਜ ਦਰਾਂ, ਜਾਣੋ ਨਵੇਂ ਰੇਟ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਦੌਰਾਨ ਲੋਕਾਂ ਨੂੰ ਕਈ ਚੀਜ਼ਾਂ ਲਈ ਕਈ ਵਧੀਆ ਆਫਰਸ ਮਿਲਦੇ ਹਨ। ਹਾਲਾਂਕਿ ਤਿਉਹਾਰਾਂ ਦੌਰਾਨ ਖਰਚਾ ਹੋਣਾ ਆਮ ਗੱਲ ਹੈ ਪਰ ਜੇਕਰ ਗੱਲ ਬਚਤ ਦੀ ਹੋਵੇ ਤਾਂ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਕਈ ਬੈਂਕਾਂ ਨੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਹੁਤ ਸਾਰੇ ਬੈਂਕ ਸੀਮਤ ਸਮੇਂ ਲਈ ਵਿਸ਼ੇਸ਼ ਪੇਸ਼ਕਸ਼ਾਂ ਦੇ ਨਾਲ FD ਵੀ ਪੇਸ਼ ਕਰ ਰਹੇ ਹਨ। ਅਜਿਹਾ ਆਰਬੀਆਈ (RBI) ਵੱਲੋਂ ਰੇਪੋ ਦਰ ਵਿੱਚ ਵਾਧੇ ਕਾਰਨ ਵੀ ਹੋ ਰਿਹਾ ਹੈ।

ਹੋਰ ਪੜ੍ਹੋ ...
  • Share this:

ਦੇਸ਼ ਦੇ ਵੱਡੇ ਬੈਂਕ FD 'ਤੇ ਵਿਸ਼ੇਸ਼ ਦਰ ਦੇ ਰਹੇ ਹਨ। ਇਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ (SBI), ਬੈਂਕ ਆਫ ਬੜੌਦਾ (BOB) ਅਤੇ ਆਈਸੀਆਈਸੀਆਈ (ICICI) ਵਰਗੇ ਬੈਂਕ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ HDFC, PNB ਅਤੇ Axis ਸਮੇਤ ਕਈ ਬੈਂਕਾਂ ਨੇ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਆਓ ਦੇਖੀਏ ਕਿ ਕਿਹੜਾ ਬੈਂਕ FD 'ਤੇ ਕਿੰਨਾ ਵਿਆਜ ਦੇ ਰਿਹਾ ਹੈ।

ਬੈਂਕ ਆਫ ਬੜੌਦਾ (BOB)
ਬੈਂਕ ਆਫ ਬੜੌਦਾ ਨੇ ਤਿਰੰਗਾ ਜਮ੍ਹਾ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ 44 ਦਿਨਾਂ ਦੀ FD 'ਤੇ 5.75 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਸਕੀਮ ਤਹਿਤ 555 ਦਿਨਾਂ ਦੀ FD 'ਤੇ 6 ਫੀਸਦੀ ਵਿਆਜ ਦਿੱਤਾ ਜਾ ਰਿਹਾ ਹੈ। ਇਹ ਸਕੀਮ 31 ਦਸੰਬਰ ਤੱਕ 2 ਕਰੋੜ ਰੁਪਏ ਤੋਂ ਘੱਟ ਜਮ੍ਹਾ ਕਰਵਾਉਣ ਲਈ ਵੈਧ ਹੈ। ਸੀਨੀਅਰ ਨਾਗਰਿਕਾਂ ਨੂੰ ਇਸ 'ਚ 0.50 ਫੀਸਦੀ ਵਾਧੂ ਵਿਆਜ ਮਿਲੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ (Canera Bank) 666 ਦਿਨਾਂ ਦੀ FD 'ਤੇ 6 ਫੀਸਦੀ ਵਿਆਜ ਦੇ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ (PNB) 1,111 ਦਿਨਾਂ ਦੀ FD 'ਤੇ 5.75 ਫੀਸਦੀ ਵਿਆਜ ਦੇ ਰਿਹਾ ਹੈ।

ਐਸਬੀਆਈ (SBI)
ਭਾਰਤ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ (SBI)ਨੇ 75 ਦਿਨਾਂ ਦੀ ਤਿਉਹਾਰ ਜਮ੍ਹਾਂ ਯੋਜਨਾ ਸ਼ੁਰੂ ਕੀਤੀ ਹੈ ਜੋ 30 ਅਕਤੂਬਰ ਤੱਕ ਚੱਲੇਗੀ। ਇਸ ਤਹਿਤ ਬੈਂਕ ਆਮ ਨਾਗਰਿਕਾਂ ਨੂੰ FD 'ਤੇ 6.10 ਫੀਸਦੀ ਅਤੇ ਸੀਨੀਅਰ ਨਾਗਰਿਕਾਂ ਨੂੰ 6.50 ਫੀਸਦੀ ਵਿਆਜ ਦੇ ਰਿਹਾ ਹੈ।

RBI ਨੇ 4 ਮਹੀਨਿਆਂ ਲਈ 3 ਵਾਰ ਰੇਪੋ ਰੇਟ ਵਧਾਏ
ਭਾਰਤੀ ਰਿਜ਼ਰਵ ਬੈਂਕ (RBI) ਨੇ ਮਈ ਤੋਂ ਅਗਸਤ ਤੱਕ ਰੈਪੋ ਦਰ ਵਿੱਚ 140 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਅਗਸਤ 'ਚ ਕੇਂਦਰੀ ਬੈਂਕ ਨੇ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਸੀ। ਫਿਲਹਾਲ ਰੈਪੋ ਰੇਟ 5.40 ਫੀਸਦੀ 'ਤੇ ਹੈ।RBI ਵੱਲੋਂ ਰੇਪੋ ਰੇਟ ਵਿੱਚ ਵਾਧਾ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਵਿੱਚ ਸ਼ਾਮਲ ਹੈ।

ਕਈ ਪ੍ਰਾਈਵੇਟ ਬੈਂਕ ਵੀ ਵਿਸ਼ੇਸ਼ ਦਰਾਂ ਦੇ ਰਹੇ
ਇਨ੍ਹਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ਦਾ ਸਭ ਤੋਂ ਵੱਡਾ ਬੈਂਕ HDFC 5 ਸਾਲ 10 ਦਿਨਾਂ ਦੀ FD 'ਤੇ 5.75 ਫੀਸਦੀ ਵਿਆਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ, ICICI ਉਸੇ ਕਾਰਜਕਾਲ ਦੀ FD 'ਤੇ ਸਮਾਨ ਰਿਟਰਨ ਦੇ ਰਿਹਾ ਹੈ। ਐਕਸਿਸ ਬੈਂਕ (Axis) 17-18 ਮਹੀਨਿਆਂ ਦੀ FD 'ਤੇ 6.05 ਫੀਸਦੀ ਵਿਆਜ ਦੇ ਰਿਹਾ ਹੈ।
Published by:Drishti Gupta
First published:

Tags: Bank, Fd, FD interest rates, FD rates

ਅਗਲੀ ਖਬਰ