Home /News /lifestyle /

Navratri Low Calorie Foods: ਨਵਰਾਤਰੀ ਵਰਤ ਦੌਰਾਨ ਇਹ ਭੋਜਨ ਦੇਣਗੇ ਊਰਜਾ, ਸਵਾਦ 'ਚ ਵੀ ਹੈ ਲਾਜਵਾਬ

Navratri Low Calorie Foods: ਨਵਰਾਤਰੀ ਵਰਤ ਦੌਰਾਨ ਇਹ ਭੋਜਨ ਦੇਣਗੇ ਊਰਜਾ, ਸਵਾਦ 'ਚ ਵੀ ਹੈ ਲਾਜਵਾਬ

Navratri Low Calorie Foods: ਨਵਰਾਤਰੀ ਵਰਤ ਦੌਰਾਨ ਇਹ ਭੋਜਨ ਦੇਣਗੇ ਊਰਜਾ, ਸਵਾਦ 'ਚ ਵੀ ਲਾਜਵਾਬ

Navratri Low Calorie Foods: ਨਵਰਾਤਰੀ ਵਰਤ ਦੌਰਾਨ ਇਹ ਭੋਜਨ ਦੇਣਗੇ ਊਰਜਾ, ਸਵਾਦ 'ਚ ਵੀ ਲਾਜਵਾਬ

Navratri Low Calorie Foods: ਆਉਣ ਵਾਲੇ ਦਿਨਾਂ ਵਿੱਚ ਨਰਾਤਿਆਂ ਦੇ ਦਿਨ ਸ਼ੁਰੂ ਹੋ ਰਹੇ ਹਨ ਅਤੇ ਨਰਾਤਿਆਂ ਵਿੱਚ ਬਹੁਤ ਸ਼ਰਧਾਲੂ ਮਾਤਾ ਦੀਆਂ ਖੁਸ਼ੀਆਂ ਲੈਣ ਲਈ ਵਰਤ ਰੱਖਦੇ ਹਨ। 9 ਦਿਨ ਵਰਤ ਰੱਖਣਾ ਇੰਨਾ ਸੌਖਾ ਨਹੀਂ ਹੁੰਦਾ, ਇਸ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਈਏ ਤਾਂ ਜੋ ਸਾਡੀ ਸਿਹਤ ਨਾ ਵਿਗੜ ਜਾਵੇ। ਵਰਤ ਦੌਰਾਨ ਸਿਹਤਮੰਦ ਅਤੇ ਊਰਜਾ ਦੇਣ ਵਾਲੀ ਖੁਰਾਕ ਲੈਣੀ ਜ਼ਰੂਰੀ ਹੈ। ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਹੋਰ ਪੜ੍ਹੋ ...
  • Share this:

ਇੱਥੇ ਅਸੀਂ ਤੁਹਾਨੂੰ ਕੁੱਝ ਭੋਜਨ ਦੱਸ ਰਹੇ ਹਾਂ ਜੋ ਸਿਹਤ ਅਤੇ ਊਰਜਾ ਵਿੱਚ ਤਾਂ ਭਰਪੂਰ ਹਨ ਹੀ ਨਾਲ ਹੀ ਉਹ ਤੁਹਾਨੂੰ ਸਵਾਦ ਵਿੱਚ ਕਮੀ ਮਹਿਸੂਸ ਨਹੀਂ ਹੋਣ ਦੇਣਗੇ। ਆਓ ਜਾਂਦੇ ਹਾਂ ਉਹ ਕਹਿੰਦੇ ਭੋਜਨ ਹਨ ਜੋ ਨਰਾਤਿਆਂ ਦੌਰਾਨ ਬਣਨਗੇ ਸਾਡੇ ਸਾਥੀ:

ਦਹੀਂ:ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਹੀਂ ਦੀ। ਦਹੀਂ ਇੱਕ ਪ੍ਰੋ-ਬਾਇਓਟਿਕ ਭੋਜਨ ਹੈ ਜੋ ਸਾਡੀਆਂ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਤੁਸੀਂ ਵਰਤ ਦੌਰਾਨ ਦਹੀਂ ਖਾ ਸਕਦੇ ਹੋ। ਇਹ ਊਰਜਾ ਵੀ ਦੇਵੇਗਾ ਅਤੇ ਸਿਹਤ ਵੀ ਤੰਦਰੁਸਤ ਰਹੇਗੀ।

ਨਾਰੀਅਲ ਪਾਣੀ:ਇਹ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਇਹ ਸਾਡੇ ਸਰੀਰ ਨੂੰ ਭਰਪੂਰ ਊਰਜਾ ਪ੍ਰਦਾਨ ਕਰਦਾ ਹੈ। ਤੁਸੀਂ ਵਰਤ ਦੌਰਾਨ ਸਾਦੇ ਪਾਣੀ ਦੀ ਥਾਂ ਨਾਰੀਅਲ ਪਾਣੀ ਪੀ ਸਕਦੇ ਹੋ।

ਫਰੂਟ ਸਲਾਦ:ਫ਼ਲ ਸਾਰਿਆਂ ਨੂੰ ਪਸੰਦ ਹੁੰਦੇ ਹਨ ਅਤੇ ਇਹ ਵਰਤ ਦੌਰਾਨ ਸਭ ਤੋਂ ਵੱਧ ਖਾਧੇ ਜਾਂਦੇ ਹਨ। ਜੇਕਰ ਤੁਸੀਂ ਊਰਜਾ ਅਤੇ ਘੱਟ ਕੈਲੋਰੀ ਲੈਣਾ ਚਾਹੁੰਦੇ ਹੋ ਤਾਂਤੁਸੀਂ ਫਰੂਟ ਸਲਾਦ ਬਣਾ ਕੇ ਖਾ ਸਕਦੇ ਹੋ।

ਸਿੰਘਾੜੇ ਦਾ ਆਟਾ: ਸਿੰਗਾੜਾ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ ਅਤੇ ਵਰਤ ਦੌਰਾਨ ਤੁਸੀਂ ਸਿੰਘਾੜੇ ਦੇ ਆਟੇ ਦੀ ਵਰਤੋਂ ਕਰਕੇ ਭੋਜਨ ਤਿਆਰ ਕਰ ਸਕਦੇ ਹੋ। ਇਹ ਸਰੀਰ ਨੂੰ ਊਰਜਾ ਦਿੰਦਾ ਹੈ।

ਲੌਕੀ ਦਾ ਹਲਵਾ— ਲੌਕੀ 'ਚ ਕੈਲੋਰੀ ਘੱਟ ਹੁੰਦੀ ਹੈ ਅਤੇ ਇਹ ਪਾਚਨ ਕਿਰਿਆ ਨੂੰ ਸੁਧਾਰਨ 'ਚ ਮਦਦ ਕਰਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰੱਖਦੀ ਹੈ। ਲੌਕੀ ਸਿਹਤ ਦੇ ਲਿਹਾਜ਼ ਨਾਲ ਸਭ ਤੋਂ ਫਾਇਦੇਮੰਦ ਸਬਜ਼ੀਆਂ ਵਿੱਚੋਂ ਇੱਕ ਹੈ। ਇਸ ਦੀ ਵਰਤੋਂ ਖੀਰ ਅਤੇ ਹਲਵਾ ਬਣਾਉਣ ਵਰਗੀਆਂ ਮਿੱਠੀਆਂ ਚੀਜ਼ਾਂ ਵਿੱਚ ਵੀ ਕੀਤੀ ਜਾਂਦੀ ਹੈ।

ਪਨੀਰ ਦੀ ਖੀਰ:ਜੇਕਰ ਤੁਸੀਂ ਮਿੱਠਾ ਖਾਣ ਦੇ ਸ਼ੋਕੀਨ ਹੋ ਤਾਂ ਤੁਸੀਂ ਸਵਾਦ ਨਾਲ ਭਰਪੂਰ ਪਨੀਰ ਦੀ ਖੀਰ ਬਣਾ ਸਕਦੇ ਹੋ। ਇਸ ਨਾਲ ਤੁਸੀਂ ਦਿਨ ਭਰ ਊਰਜਾਵਾਨ ਅਤੇ ਐਕਟਿਵ ਰਹੋਗੇ।

Published by:Rupinder Kaur Sabherwal
First published:

Tags: Chaitra Navratri 2022, Food, Hindu, Hinduism, Navratra