Auto News: ਇੱਕ ਸਮੇਂ ਵਿੱਚ ਆਟੋਮੋਬਾਈਲ ਇੰਡਸਟਰੀ ਵਿੱਚ ਸ਼ਾਨਦਾਰ ਮਾਡਲ ਪੇਸ਼ ਕਰਨ ਵਾਲੀਆਂ ਰੇਨੋ ਅਤੇ ਨਿਸਾਨ ਆਪਣੀ ਨਵੀਂ ਸਾਂਝੇਦਾਰੀ ਦੇ ਆਧਾਰ 'ਤੇ ਭਾਰਤੀ ਆਟੋਮੋਬਾਈਲ ਬਾਜ਼ਾਰ 'ਚ ਆਪਣੇ ਪੈਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਕਾਰ ਬਾਜ਼ਾਰ ਹੈ ਅਤੇ ਇੱਥੇ ਨਵੇਂ ਨਿਵੇਸ਼ ਦੀ ਅਗਵਾਈ ਹੋਰ ਕੋਈ ਨਹੀਂ ਬਲਕਿ ਨਿਸਾਨ ਕਰੇਗੀ ਅਤੇ ਕੰਪਨੀਆਂ ਉਨ੍ਹਾਂ ਵਾਹਨਾਂ ਦੀ ਵਾਲਿਊਏਸ਼ਨ ਕਰ ਰਹੀਆਂ ਹਨ ਜੋ ਉਹ 2025 ਤੋਂ ਲਾਂਚ ਕਰ ਸਕਦੀਆਂ ਹਨ।
ਇਸ ਦੇ ਨਾਲ ਹੀ ਰਿਪੋਰਟ ਦੇ ਅਨੁਸਾਰ, ਰੇਨੋ ਦੀ ਪ੍ਰਸਿੱਧ ਡਸਟਰ ਐਸਯੂਵੀ ਰੀਬੂਟ ਹੋ ਕੇ ਮੁੜ ਲਾਂਚ ਕੀਤੀ ਜਾ ਸਕਦੀ ਹੈ। Renault-Nissan ਵੀ ਇਨਪੁਟ ਲਾਗਤਾਂ ਨੂੰ ਘਟਾਉਣ ਦੇ ਉਦੇਸ਼ ਨਾਲ, ਭਾਰਤ ਵਿੱਚ ਕਰਾਸ-ਬੈਗਿੰਗ ਵਾਹਨਾਂ ਦੀ ਰਣਨੀਤੀ 'ਤੇ ਵਾਪਸ ਆ ਸਕਦੀ ਹੈ। ਉਦਾਹਰਣ ਦੇ ਲਈ, ਡਸਟਰ SUV ਨੂੰ ਨਿਸਾਨ ਅਤੇ ਰੇਨੋ ਦੋਨਾਂ ਬ੍ਰਾਂਡਾਂ ਦੇ ਤਹਿਤ ਲਾਂਚ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ।
ਮਾਰਕੀਟ ਸ਼ੇਅਰ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ ਕੰਪਨੀਆਂ: ਕੰਪਨੀਆਂ ਨੇ ਆਪਣੀ ਨਵੀਂ ਰਣਨੀਤੀ ਬਾਰੇ ਬਹੁਤੇ ਵੇਰਵੇ ਤਾਂ ਸਾਂਝੇ ਨਹੀਂ ਕੀਤੇ ਹਨ, ਜੋ ਕਿ ਰਾਇਟਰਜ਼ ਦੇ ਅਨੁਸਾਰ ਅਗਲੇ ਹਫਤੇ ਦੇ ਸ਼ੁਰੂ ਵਿੱਚ ਜਨਤਕ ਕੀਤੇ ਜਾ ਸਕਦੇ ਹਨ। ਦੋਵੇਂ ਕੰਪਨੀਆਂ ਮਿਲ ਕੇ ਭਾਰਤ 'ਚ ਆਪਣੀ ਮਾਰਕੀਟ ਹਿੱਸੇਦਾਰੀ ਵਧਾਉਣ ਦੀ ਤਿਆਰੀ ਕਰ ਰਹੀਆਂ ਹਨ। ਵਰਤਮਾਨ ਵਿੱਚ ਇਨ੍ਹਾਂ ਦੀ ਮਾਰਕੀਟ ਹਿੱਸੇਦਾਰੀ ਭਾਰਤ ਵਿੱਚ ਮਾਰੂਤੀ, ਟਾਟਾ, ਹੁੰਡਈ ਵਰਗੀਆਂ ਕੰਪਨੀਆਂ ਦੇ ਮੁਕਾਬਲੇ ਬਹੁਤ ਘੱਟ ਹਨ।
ਇਹ ਭਾਰਤ ਵਿੱਚ ਵਿਕਰੀ ਦੀ ਵਧਦੀ ਸੰਭਾਵਨਾ ਵੱਲ ਵੀ ਇਸ਼ਾਰਾ ਕਰਦਾ ਹੈ, ਜਿਸ ਨੇ ਪਿਛਲੇ ਸਾਲ ਜਾਪਾਨ ਨੂੰ ਪਛਾੜ ਕੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕਾਰ ਬਾਜ਼ਾਰ ਬਣ ਗਿਆ ਸੀ। S&P ਗਲੋਬਲ ਮੋਬਿਲਿਟੀ ਦੇ ਅਨੁਸਾਰ, ਭਾਰਤ ਵਿੱਚ ਕਾਰਾਂ ਦੀ ਵਿਕਰੀ ਪਿਛਲੇ ਸਾਲ 23% ਵਧ ਕੇ 4.4 ਮਿਲੀਅਨ ਹੋ ਗਈ ਹੈ। ਜਦੋਂ ਕਿ ਗਲੋਬਲ ਮਾਰਕੀਟ ਵਿੱਚ ਹੋਰ ਪ੍ਰਮੁੱਖ ਬਾਜ਼ਾਰਾਂ ਨੂੰ ਸਪਲਾਈ ਦੀ ਕਮੀ ਦਾ ਸਾਹਮਣਾ ਕਰਨਾ ਪਿਆ ਹੈ। ਉੱਥੇ ਹੀ ਇਹ ਖਬਰਾਂ ਵੀ ਆ ਰਹੀਆਂ ਹਨ ਕਿ Renault ਭਾਰਤ ਲਈ ਆਪਣੀ ਮਸ਼ਹੂਰ ਕਾਰ ਕਵਿਡ ਦੇ ਇਲੈਕਟ੍ਰਿਕ ਵਰਜ਼ਨ ਨੂੰ ਲਾਂਚ ਕਰਨ ਉੱਤੇ ਵਿਚਾਰ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Car Bike News, Renault