Home /News /lifestyle /

E-Cycle Subsidy: ਹੁਣ ਸਸਤੇ 'ਚ ਖਰੀਦੋ ਈ-ਸਾਈਕਲ, 15000 ਰੁ. ਤੱਕ ਘਟੇਗੀ ਕੀਮਤ 

E-Cycle Subsidy:  ਦਿੱਲੀ 'ਚ ਨਵੀਂ ਇਲੈਕਟ੍ਰਿਕ ਵ੍ਹੀਕਲ (ਈਵੀ) ਨੀਤੀ ਲਾਗੂ ਹੋਣ ਤੋਂ ਬਾਅਦ ਹੁਣ ਇਲੈਕਟ੍ਰਿਕ ਸਾਈਕਲਾਂ ਦੀ ਕੀਮਤ 'ਚ ਭਾਰੀ ਕਮੀ ਆਉਣ ਵਾਲੀ ਹੈ। ਜੇਕਰ ਤੁਸੀਂ ਇਲੈਕਟ੍ਰਿਕ ਸਾਈਕਲ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਕੁਝ ਦਿਨ ਹੋਰ ਇੰਤਜ਼ਾਰ ਕਰੋ। ਕਿਉਂਕਿ ਹੁਣ ਜੋ ਈ-ਸਾਈਕਲ ਤੁਹਾਨੂੰ 31 ਹਜ਼ਾਰ ਰੁਪਏ ਵਿੱਚ ਮਿਲ ਰਿਹਾ ਹੈ, ਕੁਝ ਦਿਨਾਂ ਬਾਅਦ ਤੁਹਾਨੂੰ ਉਹੀ ਈ-ਸਾਈਕਲ 16 ਹਜ਼ਾਰ ਰੁਪਏ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ।

ਹੋਰ ਪੜ੍ਹੋ ...
  • Share this:

ਦੱਸ ਦਈਏ ਕਿ ਈ-ਸਾਈਕਲ ਬਣਾਉਣ ਵਾਲੀ ਕੰਪਨੀ ਹੀਰੋ ਲੈਕਟਰੋ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ 'ਚ ਪੰਜ ਉਤਪਾਦਾਂ ਦੀਆਂ ਕੀਮਤਾਂ 'ਚ 15,000 ਰੁਪਏ ਤੱਕ ਦੀ ਕਟੌਤੀ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਹਾਲ ਹੀ ਵਿੱਚ ਇੱਕ ਔਨਲਾਈਨ ਪੋਰਟਲ ਸ਼ੁਰੂ ਕੀਤਾ ਹੈ, ਜਿਸ ਰਾਹੀਂ ਗਾਹਕ ਚੋਣਵੀਆਂ ਇਲੈਕਟ੍ਰਿਕ ਸਾਈਕਲਾਂ ਦੀ ਖਰੀਦ 'ਤੇ ਸਬਸਿਡੀ ਦਾ ਲਾਭ ਲੈ ਸਕਦੇ ਹਨ। ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਸਾਈਕਲਾਂ ਨੂੰ ਆਮ ਲੋਕਾਂ ਲਈ ਹੋਰ ਕਿਫਾਇਤੀ ਬਣਾਉਣ ਲਈ ਵੱਖਰੀਆਂ ਸਬਸਿਡੀਆਂ ਦਾ ਐਲਾਨ ਕੀਤਾ ਗਿਆ ਹੈ।

ਈ-ਸਾਈਕਲ ਦੀ ਕੀਮਤ 'ਚ ਆਵੇਗੀ ਭਾਰੀ ਗਿਰਾਵਟ
ਹਾਲਾਂਕਿ, ਸਬਸਿਡੀ ਸਾਰੇ ਇਲੈਕਟ੍ਰਿਕ ਸਾਈਕਲਾਂ ਲਈ ਨਹੀਂ ਹੈ। ਦਿੱਲੀ ਸਰਕਾਰ ਨੇ ਚਾਰ ਕੰਪਨੀਆਂ ਦੇ 11 ਇਲੈਕਟ੍ਰਿਕ ਸਾਈਕਲ ਮਾਡਲਾਂ ਨੂੰ ਮਨਜ਼ੂਰੀ ਦਿੱਤੀ ਹੈ, ਜੋ ਹੁਣ ਤੱਕ ਸਬਸਿਡੀ ਲਈ ਯੋਗ ਹਨ। ਆਉਣ ਵਾਲੇ ਸਮੇਂ ਵਿੱਚ ਇਹ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਹੀਰੋ ਲੈਕਟਰੋ ਈ-ਸਾਈਕਲ, ਨੇਕਜ਼ੂ ਮੋਬਿਲਿਟੀ ਲਿਮਟਿਡ, ਸਟ੍ਰਾਈਡਰ ਸਾਈਕਲ ਪ੍ਰਾਈਵੇਟ ਲਿਮਟਿਡ ਅਤੇ ਮੋਟਰਵੋਲਟ ਮੋਬਿਲਿਟੀ ਪ੍ਰਾਈਵੇਟ ਲਿਮਟਿਡ ਵਰਗੀਆਂ ਕੰਪਨੀਆਂ ਦੇ ਮਾਡਲ ਸ਼ਾਮਲ ਹਨ।

Hero Lectro ਨੇ ਕੀਮਤਾਂ 'ਚ 1500 ਰੁਪਏ ਤੱਕ ਦੀ ਕਟੌਤੀ ਕੀਤੀ ਹੈ
ਇਸ ਨੂੰ ਦੇਖਦੇ ਹੋਏ ਹੀਰੋ ਲੈਕਟਰੋ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਹੈ ਕਿ ਦਿੱਲੀ ਸਰਕਾਰ ਦੀ ਇਲੈਕਟ੍ਰਿਕ ਵਹੀਕਲ ਪਾਲਿਸੀ 'ਚ ਇਲੈਕਟ੍ਰਿਕ ਸਾਈਕਲ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਅਤੇ ਟੈਕਸ ਛੋਟ ਕਾਰਨ ਇਸ ਦੇ C6, C8i, F6i ਅਤੇ C5 ਮਾਡਲਾਂ ਦੀਆਂ ਕੀਮਤਾਂ 'ਚ 7,500 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਕੰਪਨੀ ਮੁਤਾਬਕ ਇਸ ਦੇ ਕਾਰਗੋ ਵੇਰੀਐਂਟ ਕਾਰਗੋ ਵਿਨ ਦੀ ਕੀਮਤ 'ਚ 15,000 ਰੁਪਏ ਤੱਕ ਦੀ ਕਮੀ ਆਵੇਗੀ। ਹੁਣ ਇਸ ਵੇਰੀਐਂਟ ਦੀ ਪ੍ਰਭਾਵੀ ਕੀਮਤ 34,999 ਰੁਪਏ ਹੋਵੇਗੀ।

ਦਿੱਲੀ ਸਰਕਾਰ ਪਹਿਲੇ 10,000 ਖਰੀਦਦਾਰਾਂ ਨੂੰ ₹ 5,500 ਦੀ ਸਬਸਿਡੀ ਪ੍ਰਦਾਨ ਕਰ ਰਹੀ ਹੈ ਜੋ 11 ਇਲੈਕਟ੍ਰਿਕ ਸਾਈਕਲ ਮਾਡਲਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਦੇ ਹਨ। ਪਹਿਲੇ 1,000 ਖਰੀਦਦਾਰ ਦਿੱਲੀ ਈਵੀ ਨੀਤੀ ਦੇ ਤਹਿਤ 2,000 ਰੁਪਏ ਦੀ ਵਾਧੂ ਸਬਸਿਡੀ ਵੀ ਲੈ ਸਕਦੇ ਹਨ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਸਬਸਿਡੀ ਦੀ ਰਕਮ ਜਮ੍ਹਾ ਕਰਨ ਲਈ ਖਰੀਦਦਾਰ ਦੀ ਜਾਣਕਾਰੀ ਅਪਲੋਡ ਕਰਨ ਦੀ ਮਿਤੀ ਤੋਂ ਪੰਜ ਦਿਨ ਤੱਕ ਦਾ ਸਮਾਂ ਲੱਗੇਗਾ। ਸਬਸਿਡੀ ਗਾਹਕ ਦੇ ਆਧਾਰ ਨਾਲ ਜੁੜੇ ਬੈਂਕ ਖਾਤੇ ਵਿੱਚ ਕ੍ਰੈਡਿਟ ਕੀਤੀ ਜਾਵੇਗੀ।
Published by:rupinderkaursab
First published:

Tags: Auto, Auto industry, Auto news, Automobile, Delhi, Indian government, Subsidy

ਅਗਲੀ ਖਬਰ